ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਿਟੇਡ (NCEL), ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕਸ ਲਿਮਿਟੇਡ (NCOL) ਅਤੇ ਭਾਰਤੀ ਬੀਜ ਸਹਿਕਾਰੀ ਸੋਸਾਇਟੀ ਲਿਮਿਟੇਡ (BBSSL) ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2023 ਵਿੱਚ ਬਣਾਈਆਂ ਗਈਆਂ, ਇਹ ਸੰਸਥਾਵਾਂ "ਪੂਰੀ ਸਰਕਾਰ" ਪਹੁੰਚ ਨਾਲ ਇੱਕ ਛਤਰੀ ਸੰਗਠਨ ਵਜੋਂ ਕੰਮ ਕਰ ਰਹੀਆਂ ਹਨ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ NCEL ਨੂੰ ਚੀਨੀ, ਤ੍ਰਿਪੁਰਾ ਦੇ ਖੁਸ਼ਬੂਦਾਰ ਚੌਲ, ਜੈਵਿਕ ਕਪਾਹ ਅਤੇ ਮੋਟੇ ਅਨਾਜ ਦੇ ਨਿਰਯਾਤ ਲਈ ਨਵੇਂ ਮੌਕਿਆਂ ਦੀ ਖੋਜ ਕਰਨ ਦਾ ਨਿਰਦੇਸ਼ ਦਿੱਤਾ
ਸ਼੍ਰੀ ਅਮਿਤ ਸ਼ਾਹ ਨੇ ਖਾੜੀ ਦੇਸ਼ਾਂ ਵਿੱਚ ਤਾਜ਼ੀਆਂ ਸਬਜ਼ੀਆਂ ਅਤੇ ਵਿਸ਼ੇਸ਼ ਆਲੂ ਕਿਸਮਾਂ ਦੇ ਨਿਰਯਾਤ ਲਈ ਵੱਡੀਆਂ ਕੰਪਨੀਆਂ ਨਾਲ ਸਾਂਝੇਦਾਰੀ ਦਾ ਸੁਝਾਅ ਦਿੱਤਾ
ਸ਼੍ਰੀ ਅਮਿਤ ਸ਼ਾਹ ਨੇ NCEL ਦੁਆਰਾ 2 ਲੱਖ ਕਰੋੜ ਰੁਪਏ ਦੇ ਨਿਰਯਾਤ ਦਾ ਇੱਕ ਮਹੱਤਵਾਕਾਂਖੀ ਟੀਚਾ ਰੱਖਿਆ ਅਤੇ ਤਿੰਨ ਨਵੇਂ ਅਤੇ ਖਾਸ ਉਤਪਾਦਾਂ ਦੇ ਨਿਰਯਾਤ ਦੀ ਪੜਚੋਲ ਕਰਨ ਦਾ ਨਿਰਦੇਸ਼ ਦਿੱਤਾ ਜੋ ਇਸ ਸਮੇਂ ਭਾਰਤ ਤੋਂ ਨਿਰਯਾਤ ਨਹੀਂ ਕੀਤੇ ਜਾ ਰਹੇ ਹਨ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕਹਿੰਦੇ ਹਨ ਕਿ NCOL ਨੂੰ ਵਿੱਤੀ ਵਰ੍ਹੇ 2025-26 ਵਿੱਚ ₹ 300 ਕਰੋੜ ਤੋਂ ਵੱਧ ਦੇ ਟਰਨਓਵਰ ਦੇ ਟੀਚੇ ਨਾਲ ਕੰਮ ਕਰਨ
BBSSL ਭਾਰਤ ਦੇ ਬੀਜ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ - ਸ਼੍ਰੀ ਅਮਿਤ ਸ਼ਾਹ
ਗ੍ਰਹਿ ਮੰਤਰੀ ਨੇ ਉੱਚ ਚੀਨੀ ਸਮੱਗਰੀ ਅਤੇ ਘੱਟ ਪਾਣੀ ਦੀਆਂ ਜ਼ਰੂਰਤ ਵਾਲੀਆਂ ਗੰਨੇ ਦੀਆਂ ਕਿਸਮਾਂ 'ਤੇ ਕੰਮ ਕਰਨ ਦੀ ਜ
Posted On:
03 MAY 2025 9:53PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਿਟੇਡ (NCEL), ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕਸ ਲਿਮਿਟੇਡ (NCOL) ਅਤੇ ਭਾਰਤੀਯ ਬੀਜ ਸਹਿਕਾਰੀ ਸੋਸਾਇਟੀ ਲਿਮਿਟੇਡ (BBSSL) ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਕੱਤਰ, ਸਹਿਕਾਰਤਾ ਮੰਤਰਾਲਾ, ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਅਤੇ ਸ਼੍ਰੀ ਅਨੁਪਮ ਕੌਸ਼ਿਕ, ਸ਼੍ਰੀ ਵਿਪੁਲ ਮਿੱਤਲ ਅਤੇ ਸ਼੍ਰੀ ਚੇਤਨ ਜੋਸ਼ੀ (ਕ੍ਰਮਵਾਰ NCEL, NCOL ਅਤੇ BBSSL ਦੇ ਪ੍ਰਬੰਧ ਨਿਰਦੇਸ਼ਕ) ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਇਹ ਤਿੰਨ ਰਾਸ਼ਟਰੀ ਸਹਿਕਾਰੀ ਸੰਸਥਾਵਾਂ 2023 ਵਿੱਚ ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਨਾਲ ਸਹਿਕਾਰਤਾ ਮੰਤਰਾਲੇ ਦੁਆਰਾ ਬਣਾਈਆਂ ਗਈਆਂ ਸਨ, ਜਿਸ ਦਾ ਉਦੇਸ਼ ਸਹਿਕਾਰੀ ਨਿਰਯਾਤ, ਜੈਵਿਕ ਉਤਪਾਦਨ ਅਤੇ ਗੁਣਵੱਤਾ ਵਾਲੇ ਬੀਜਾਂ ਨੂੰ ਉਤਸ਼ਾਹਿਤ ਕਰਨ ਲਈ ਛਤਰੀ ਸੰਗਠਨਾਂ ਵਜੋਂ ਕੰਮ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਬੰਧਿਤ ਮੰਤਰਾਲਿਆਂ/ਵਿਭਾਗਾਂ/ਏਜੰਸੀਆਂ ਦੇ ਸਹਿਯੋਗ ਨਾਲ 'Whole of the Government' ਪਹੁੰਚ ਅਧੀਨ ਚਲਾਈਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਿਕਾਰ ਸੇ ਸਮ੍ਰਿਧੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ, ਸਹਿਕਾਰਤਾ ਮੰਤਰਾਲੇ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕਈ ਪਹਿਲਕਦਮੀਆਂ ਅਤੇ ਇਤਿਹਾਸਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਸਹਿਕਾਰੀ ਖੇਤਰ ਨੂੰ ਤੇਜ਼ ਰਫ਼ਤਾਰ ਨਾਲ ਉਤਸ਼ਾਹਿਤ ਕਰ ਰਹੀਆਂ ਹਨ।
NCEL (ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਿਟੇਡ):
ਸ਼੍ਰੀ ਅਮਿਤ ਸ਼ਾਹ ਨੇ NCEL ਨੂੰ ਸਹਿਕਾਰੀ ਚੀਨੀ ਮਿੱਲਾਂ, ਤ੍ਰਿਪੁਰਾ ਦੇ ਖੁਸ਼ਬੂਦਾਰ ਚੌਲ, ਜੈਵਿਕ ਕਪਾਹ ਅਤੇ ਮੋਟੇ ਅਨਾਜ ਤੋਂ ਚੀਨੀ ਦੇ ਨਿਰਯਾਤ ਲਈ ਨਵੇਂ ਮੌਕੇ ਲੱਭਣ ਦੇ ਨਿਰਦੇਸ਼ ਦਿੱਤੇ। ਸ਼੍ਰੀ ਅਮਿਤ ਸ਼ਾਹ ਨੇ ਖਾੜੀ ਦੇਸ਼ਾਂ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਆਲੂ ਦੀਆਂ ਵਿਸ਼ੇਸ਼ ਕਿਸਮਾਂ ਦੇ ਨਿਰਯਾਤ ਲਈ ਵੱਡੀਆਂ ਕੰਪਨੀਆਂ ਨਾਲ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਦਾ ਵੀ ਸੁਝਾਅ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ NCEL ਦੁਆਰਾ 2 ਲੱਖ ਕਰੋੜ ਰੁਪਏ ਦੇ ਨਿਰਯਾਤ ਦਾ ਇੱਕ ਮਹੱਤਵਾਕਾਂਖੀ ਟੀਚਾ ਰੱਖਿਆ ਅਤੇ ਤਿੰਨ ਨਵੇਂ ਅਤੇ ਖਾਸ ਉਤਪਾਦਾਂ ਦੇ ਨਿਰਯਾਤ ਦੀ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ ਜੋ ਇਸ ਸਮੇਂ ਭਾਰਤ ਤੋਂ ਨਿਰਯਾਤ ਨਹੀਂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਸ਼੍ਰੀ ਸ਼ਾਹ ਨੇ ਸਹਿਕਾਰੀ ਸੰਸਥਾਵਾਂ ਦੇ ਸਾਰੇ ਨਿਰਯਾਤ ਨੂੰ NCEL ਰਾਹੀਂ ਰੂਟ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲਗਭਗ ₹20,000-30,000 ਕਰੋੜ ਦਾ ਟਰਨਓਵਰ ਅਤੇ ਟੈਕਸਾਂ ਅਤੇ ਸੰਚਾਲਨ ਲਾਗਤਾਂ ਤੋਂ ਬਾਅਦ ਸ਼ੁੱਧ ਲਾਭ ਸਹਿਕਾਰੀ ਸੰਸਥਾਵਾਂ ਨੂੰ ਵਾਪਸ ਮਿਲ ਸਕੇ।
ਸ਼੍ਰੀ ਅਮਿਤ ਸ਼ਾਹ ਨੇ ਦਾਲਾਂ ਦੇ ਆਯਾਤ ਲਈ ਅਫਰੀਕਾ ਅਤੇ ਮਿਆਂਮਾਰ ਵਿੱਚ NCEL ਦਫ਼ਤਰ ਸਥਾਪਿਤ ਕਰਨ ਅਤੇ ਸਹਿਕਾਰੀ ਮੈਂਬਰਾਂ ਨੂੰ ਵਿਸ਼ਵਵਿਆਪੀ ਮੰਗ ਨੂੰ ਸਮਝਣ ਅਤੇ ਆਪਣੀ ਸਪਲਾਈ ਸਮਰੱਥਾ ਨੂੰ ਸਾਂਝਾ ਕਰਨ ਦੇ ਯੋਗ ਬਣਾਉਣ ਲਈ ਇੱਕ ਸਮਰਪਿਤ ਵੈੱਬਸਾਈਟ ਵਿਕਸਿਤ ਕਰਨ ਦਾ ਸੁਝਾਅ ਵੀ ਦਿੱਤਾ।
NCEL ਦੀ ਸਥਾਪਨਾ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀਜ਼ ਐਕਟ ਦੇ ਤਹਿਤ ਕੀਤੀ ਗਈ ਸੀ ਅਤੇ ਇਸਨੇ ਆਪਣੇ ਪਹਿਲੇ ਵਰ੍ਹੇ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਵਿੱਤੀ ਵਰ੍ਹੇ 2024-25 ਵਿੱਚ, ਇਸ ਨੇ 10,000 ਤੋਂ ਵੱਧ ਸਹਿਕਾਰੀ ਸੰਸਥਾਵਾਂ ਨੂੰ ਮੈਂਬਰਸ਼ਿਪ ਦਿੱਤੀ ਅਤੇ ₹4,283 ਕਰੋੜ ਦਾ ਟਰਨਓਵਰ ਪ੍ਰਾਪਤ ਕੀਤਾ, ਜਿਸ ਵਿੱਚ ₹122 ਕਰੋੜ ਦਾ ਸ਼ੁੱਧ ਲਾਭ ਹੋਇਆ।
NCEL ਨੇ 28 ਦੇਸ਼ਾਂ ਤੱਕ ਆਪਣੇ ਨਿਰਯਾਤ ਦਾ ਵਿਸਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਮੁੱਖ ਉਤਪਾਦ ਹਨ: ਬਾਸਮਤੀ ਅਤੇ ਗੈਰ-ਬਾਸਮਤੀ ਚੌਲ, ਸਮੁੰਦਰੀ ਉਤਪਾਦ (ਖਾਸ ਕਰਕੇ ਝੀਂਗਾ), ਮੋਟੇ ਅਨਾਜ, ਕਣਕ, ਫਲ ਅਤੇ ਸਬਜ਼ੀਆਂ, ਪਸ਼ੂ ਉਤਪਾਦ, ਮਸਾਲੇ ਅਤੇ ਪੌਦੇ ਲਗਾਉਣ ਵਾਲੇ ਉਤਪਾਦ। ਇਸਨੇ ਸੇਨੇਗਲ, ਇੰਡੋਨੇਸ਼ੀਆ ਅਤੇ ਨੇਪਾਲ ਦੇ 61 ਆਯਾਤਕਾਂ ਨਾਲ ਰਣਨੀਤਕ ਸਮਝੌਤਿਆਂ (MoUs) 'ਤੇ ਵੀ ਹਸਤਾਖਰ ਕੀਤੇ ਹਨ।
NCOL (ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕਸ ਲਿਮਿਟੇਡ):
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ NCOL ਦੁਆਰਾ ਖਰੀਦੇ ਗਏ ਜੈਵਿਕ ਉਤਪਾਦਾਂ ਨੂੰ ਅਮੂਲ, ਬਿਗਬਾਸਕੇਟ ਵਰਗੇ ਵੱਡੇ ਬ੍ਰਾਂਡਾਂ ਨੂੰ ਵੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨਾਲ 'ਭਾਰਤ ਆਰਗੈਨਿਕਸ' ਬ੍ਰਾਂਡ ਨੂੰ ਵਧੇਰੇ ਮਾਤਰਾ ਅਤੇ ਲਾਗਤ ਲਾਭ ਮਿਲਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਲਦੀ ਹੀ ਇਸਦੇ ਉਤਪਾਦ ਭਾਰਤ ਭਰ ਦੇ ਰਿਲਾਇੰਸ ਸਟੋਰਾਂ ਵਿੱਚ ਉਪਲਬਧ ਹੋਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, 'ਭਾਰਤ ਆਰਗੈਨਿਕਸ' ਬ੍ਰਾਂਡ ਦੇ ਤਹਿਤ 22 ਉਤਪਾਦ ਇਸ ਸਮੇਂ ਦਿੱਲੀ-ਐਨਸੀਆਰ ਵਿੱਚ ਉਪਲਬਧ ਹਨ ਅਤੇ ਇਸਨੂੰ ਵੱਡੇ ਮਹਾਂਨਗਰਾਂ ਵਿੱਚ ਲਾਂਚ ਕਰਨ ਦੀ ਯੋਜਨਾ ਹੈ। ਉਤਪਾਦਾਂ ਵਿੱਚ ਅਨਾਜ, ਦਾਲਾਂ, ਮਸਾਲੇ ਅਤੇ ਮਿਠਾਈਆਂ ਦੇ ਉਤਪਾਦ ਸ਼ਾਮਲ ਹਨ।
ਸ਼੍ਰੀ ਅਮਿਤ ਸ਼ਾਹ ਨੇ NCOL ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿੱਤੀ ਵਰ੍ਹੇ 2025-26 ਵਿੱਚ ₹300 ਕਰੋੜ ਤੋਂ ਵੱਧ ਦੇ ਕਾਰੋਬਾਰ ਦਾ ਟੀਚਾ ਰੱਖਿਆ। ਉਨ੍ਹਾਂ ਨੇ ਰਾਜ ਪੱਧਰ 'ਤੇ ਪ੍ਰਮਾਣਿਤ ਜੈਵਿਕ ਕਿਸਾਨਾਂ ਦੇ ਸਮੂਹ ਬਣਾਉਣ ਅਤੇ ਉਨ੍ਹਾਂ ਨੂੰ ਉੱਚ ਪੱਧਰ 'ਤੇ ਏਕੀਕ੍ਰਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਵਿੱਤੀ ਵਰ੍ਹੇ 2025-26 ਵਿੱਚ ਵਪਾਰਕ ਸੰਚਾਲਨ ਦੇ ਜ਼ੀਰੋ ਵਰ੍ਹੇ ਵਿੱਚ, NCOL ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ 7000 ਤੋਂ ਵੱਧ ਸਹਿਕਾਰੀ ਸਭਾਵਾਂ ਨੂੰ ਮੈਂਬਰਸ਼ਿਪ ਦਿੱਤੀ ਹੈ ਅਤੇ 1200 ਮੀਟ੍ਰਿਕ ਟਨ ਤੋਂ ਵੱਧ ਮਾਤਰਾ ਦਾ ਲੈਣ-ਦੇਣ ਕੀਤਾ ਹੈ, ਜੋ ਕਿ 2000 ਤੋਂ ਵੱਧ ਕਿਸਾਨਾਂ ਤੋਂ ਪ੍ਰਾਪਤ ਕੀਤਾ ਗਿਆ । ਇਸਦਾ ਹੁਣ ਤੱਕ ਦਾ ਕਾਰੋਬਾਰ 10.26 ਕਰੋੜ ਰੁਪਏ ਰਿਹਾ ਹੈ।
ਇਸ ਬ੍ਰਾਂਡ ਦੀ ਵਿਲੱਖਣਤਾ ਇਸਦੀ 'ਪ੍ਰਮਾਣਿਕਤਾ ਅਤੇ ਸਥਿਰਤਾ' ਪਹੁੰਚ ਵਿੱਚ ਹੈ, ਹਰੇਕ ਉਤਪਾਦ ਬੈਚ ਦੀ 'ਆਰਗੈਨਿਕ ਇੰਡੀਆ' ਮਿਆਰਾਂ ਅਨੁਸਾਰ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਨੂੰ ਇੱਕ QR ਕੋਡ ਦੇ ਰੂਪ ਵਿੱਚ ਖਪਤਕਾਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਇਹ ਗਾਹਕ-ਅਧਾਰਿਤ ਪਹਿਲ ਉਦਯੋਗ ਵਿੱਚ ਪਹਿਲੀ ਵਾਰ ਲਾਗੂ ਕੀਤੀ ਜਾ ਰਹੀ ਹੈ।
ਬੀਬੀਐਸਐਸਐਲ (ਭਾਰਤੀ ਬੀਜ ਸਹਿਕਾਰੀ ਸੋਸਾਇਟੀ ਲਿਮਿਟੇਡ ):
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ ਦੇ ਬੀਜ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਬੀਬੀਐੱਸਐੱਸਐੱਲ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕੇਲੇ ਦੇ ਉਤਪਾਦਕ 10 ਰਾਜਾਂ ਲਈ ਉੱਚ ਜੈਨੇਟਿਕ ਸਮਰੱਥਾ ਵਾਲੇ ਪੌਦਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਟਿਸ਼ੂ ਕਲਚਰ ਸਹੂਲਤ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਕਲੋਲ ਵਿਖੇ ਹਾਲ ਹੀ ਵਿੱਚ ਸਥਾਪਿਤ ਅਤਿ-ਆਧੁਨਿਕ ਬੀਬੀਐੱਸਐੱਸਐੱਲ ਕੇਂਦਰ ਤੁਅਰ, ਉੜਦ, ਮੱਕੀ ਜਿਹੀਆਂ ਫਸਲਾਂ ਦੀਆਂ ਉੱਚ ਉਪਜ, ਘੱਟ ਪਰਿਪੱਕਤਾ ਅਤੇ ਘੱਟ ਪਾਣੀ ਦੀ ਜ਼ਰੂਰਤ ਵਾਲੀਆਂ ਕਿਸਮਾਂ ਦੇ ਵਿਕਾਸ ਵੱਲ ਕੰਮ ਕਰੇਗਾ। ਉਨ੍ਹਾਂ ਨੇ ਉੱਚ ਚੀਨੀ ਸਮੱਗਰੀ ਅਤੇ ਘੱਟ ਪਾਣੀ ਦੀਆਂ ਜ਼ਰੂਰਤ ਵਾਲੀਆਂ ਗੰਨੇ ਦੀਆਂ ਕਿਸਮਾਂ 'ਤੇ ਕੰਮ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਸ਼੍ਰੀ ਅਮਿਤ ਸ਼ਾਹ ਨੇ ਬੀਬੀਐੱਸਐੱਸਐੱਲ ਨੂੰ ਐਨਡੀਡੀਬੀ ਅਤੇ ਅਮੂਲ ਨੈੱਟਵਰਕ ਰਾਹੀਂ ਵਿਕਰੀ ਲਈ ਲਚਕਾ ਚਾਰੇ ਦੀਆਂ ਫਸਲਾਂ ਦੇ ਬੀਜ ਵਿਕਸਿਤ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਅਮਿਤ ਸ਼ਾਹ ਨੇ ਪ੍ਰੋਸੈਸਿੰਗ ਕਿਸਮਾਂ ਲਈ ਬੀਜ ਉਤਪਾਦਨ ਪ੍ਰੋਗਰਾਮ ਦੇ ਤਹਿਤ ਆਲੂ ਜਿਹੀਆਂ ਪ੍ਰੋਸੈਸਿੰਗ ਕਿਸਮਾਂ, ਖਾਸ ਕਰਕੇ ਫ੍ਰੈਂਚ ਫਰਾਈਜ਼ ਲਈ, ਬੀਜ ਉਤਪਾਦਨ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ। ਬ੍ਰੀਡਰ ਬੀਜਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਕੇਂਦਰੀ ਸਹਿਕਾਰਤਾ ਮੰਤਰੀ ਨੇ ਸਹਿਕਾਰਤਾ ਮੰਤਰਾਲੇ ਨੂੰ ਲੋੜੀਂਦੇ ਬ੍ਰੀਡਰ ਬੀਜਾਂ ਦੀ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਮੰਤਰਾਲੇ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ।
ਮੰਤਰੀ ਨੇ ਬੀਬੀਐੱਸਐੱਸਐੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਨੋਵੇਸ਼ਨ, ਗੁਣਵੱਤਾ ਇਨਪੁਟਸ ਅਤੇ ਸੰਸਥਾਗਤ ਸਮਰਥਨ ਰਾਹੀਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
*************
ਆਰਕੇ/ਵੀਵੀ/ਆਰਆਰ/ਪੀਆਰ/ਪੀਐਸ
(Release ID: 2126705)
Visitor Counter : 9