ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਲਈ ਦੁਨੀਆ ਦਾ ਕੰਟੈਂਟ ਹੱਬ ਬਣਨ ਦਾ ਇਹ ਸ਼ਾਨਦਾਰ ਸਮਾਂ ਹੈ : ਸ਼ਰਧਾ ਕਪੂਰ
ਭਾਰਤ ਵਿੱਚ ਕੰਟੈਂਟ ਕ੍ਰਿਏਸ਼ਨ ਵਿੱਚ ਬੇਮਿਸਾਲ ਉਛਾਲ ਦੇਖਣ ਨੂੰ ਮਿਲ ਰਹੀ ਹੈ: ਇੰਸਟਾਗ੍ਰਾਮ ਦੇ ਪ੍ਰਮੁੱਖ
ਵੇਵਸ 2025 ਦੇ ਪ੍ਰਮੁੱਖ ਐਡਮ ਮੋਸੇਰੀ ਨੇ ਫਾਇਰਸਾਈਡ ਚੈਟ ਵਿੱਚ ਟ੍ਰੈਂਡ ਅਤੇ ਵਾਇਰਲਿਟੀ ਬਾਰੇ ਚਰਚਾ ਕੀਤੀ
Posted On:
02 MAY 2025 5:43PM
|
Location:
PIB Chandigarh
“ਅੱਜ, ਸਮਾਰਟਫੋਨ ਰੱਖਣ ਵਾਲਾ ਕੋਈ ਵੀ ਵਿਅਕਤੀ ਕੰਟੈਂਟ ਕ੍ਰਿਏਟਰ ਅਤੇ ਨਿਰਮਾਤਾ ਬਣ ਸਕਦਾ ਹੈ,” ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਨੇ ਕਿਹਾ, ਅਤੇ ਇੰਸਟਾਗ੍ਰਾਮ ਵਰਗੇ ਪਲੈਟਫਾਰਮ ਰਾਹੀਂ ਕੰਟੈਂਟ ਦੇ ਲੋਕਤੰਤਰੀਕਰਣ ‘ਤੇ ਚਾਨਣਾ ਪਾਇਆ, ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਮਾਣਿਕ ਮੌਜੂਦਗੀ ਲਈ ਜਾਣੀ ਜਾਣ ਵਾਲੀ ਸ਼ਰਧਾ ਨੇ ਸਟੋਰੀ ਟੈਲਿੰਗ ਦੀਆਂ ਭਾਰਤ ਦੀਆਂ ਡੂੰਘੀਆਂ ਜੜ੍ਹਾਂ ਵਾਲੀ ਵਿਰਾਸਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ, “ਅਸੀਂ ਕਹਾਣੀਆਂ ਦੇ ਨਾਲ ਵੱਡੇ ਹੋਏ ਹਾਂ- ਇਹੀ ਸਾਡੀ ਪਛਾਣ ਦਾ ਹਿੱਸਾ ਹੈ।”
ਉਨ੍ਹਾਂ ਨੇ ਮੌਜੂਦਾ ਪਲ ਨੂੰ ਇੰਡੀਅਨ ਕੰਟੈਂਟ ਕ੍ਰਿਏਟਰਸ ਲਈ ਸੁਨਹਿਰੀ ਯੁੱਗ ਦੱਸਿਆ: “ਭਾਰਤ ਲਈ ਇਹ ਵਿਸ਼ਵ ਦਾ ਕੰਟੈਂਟ ਹੱਬ ਬਣਨ ਦਾ ਇੱਕ ਸ਼ਾਨਦਾਰ ਸਮਾਂ ਹੈ, ਉਨ੍ਹਾਂ ਨੇ ਇਸ਼ਾਰਾ ਕੀਤਾ, ਅਤੇ ਡਿਜੀਟਲ ਟੈਕਨੋਲੋਜੀ, ਕਿਫਾਇਤੀ ਡੇਟਾ ਅਤੇ ਇੱਕ ਜੀਵੰਤ ਯੁਵਾ ਆਬਾਦੀ ਦੇ ਸੰਗਮ ਵੱਲ ਧਿਆਨ ਦਿਲਵਾਇਆ। ਸੋਸ਼ਲ ਮੀਡੀਆ ‘ਤੇ ਆਪਣੀ ਸਫ਼ਲਤਾ ਦੀ ਕਹਾਣੀ ਦੱਸਦੇ ਹੋਏ ਸ਼ਰਧਾ ਨੇ ਕੰਟੈਂਟ ਵਿੱਚ ਪ੍ਰਮਾਣਿਕਤਾ ਦੀ ਸ਼ਕਤੀ ‘ਤੇ ਹੋਰ ਬਲ ਦਿੱਤਾ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਜਦੋਂ ਕੰਟੈਂਟ ਦਿਲੋਂ ਆਉਂਦਾ ਹੈ, ਤਾਂ ਉਹ ਸੁਭਾਵਿਕ ਤੌਰ ‘ਤੇ ਲੋਕਾਂ ਨਾਲ ਜੁੜਦਾ ਹੈ। ਮੈਂ ਹਮੇਸ਼ਾ ਰਣਨੀਤਕ ਹੋਣ ਦੀ ਬਜਾਏ ਪ੍ਰਮਾਣਿਕ ਕੰਟੈਂਟ ਪੋਸਟ ਕਰਨ ਦੀ ਕੋਸ਼ਿਸ਼ ਕਰਦੀ ਹਾਂ,”

ਸ਼ਰਧਾ ਨੇ ਭਾਰਤ ਦੀ ਤੇਜ਼ੀ ਨਾਲ ਵਧਦੇ ਮੀਮ ਕਲਚਰ ਦੇ ਪ੍ਰਭਾਵ ਬਾਰੇ ਗੱਲ ਕੀਤੀ, ਅਤੇ ਕਿਵੇਂ ਇੰਸਟਾਗ੍ਰਾਮ ਵਰਗੇ ਪਲੈਟਫਾਰਮ, ਆਪਣੇ ਟ੍ਰੈਂਡਿੰਗ ਆਡੀਓ ਅਤੇ ਹੈਸ਼ਟੈਗ ਨਾਲ, ਅਗਲੀ ਪੀੜ੍ਹੀ ਦੇ ਦਰਸ਼ਕਾਂ ਨੂੰ ਜੋੜਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ” ਉਨ੍ਹਾਂ ਕਿਹਾ ਕਿ, “ਇਹ ਦੇਖਣਾ ਜ਼ਿਕਰਯੋਗ ਹੈ, ਕਿ ਕਿੰਨੀ ਤੇਜ਼ੀ ਨਾਲ ਟ੍ਰੈਂਡ ਬਣਦੇ ਅਤੇ ਵਿਕਸਿਤ ਹੁੰਦੇ ਹਨ, ਅਤੇ ਹਰੇਕ ਪੀੜ੍ਹੀ ਆਪਣੀ ਅਨੋਖੀ ਆਵਾਜ਼ ਪ੍ਰਾਪਤ ਕਰਦੀ ਹੈ।”
ਮੇਟਾ ਦੇ ਇੰਸਟਾਗ੍ਰਾਮ ਦੇ ਹੈੱਡ, ਐਡਮ ਮੋਸੇਰੀ ਨੇ ਇੱਕ ਗਲੋਬਲ ਵਿਜ਼ਨ ਪੇਸ਼ ਕਰਦਿਆਂ ਭਾਰਤ ਵਿੱਚ ਡਿਜੀਟਲ ਕੰਟੈਂਟ ਨਿਰਮਾਣ ਦੇ ਤੇਜ਼ੀ ਨਾਲ ਬਦਲਾਅ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਡਿਜੀਟਲ ਇਨਫ੍ਰਾਸਟ੍ਰਕਚਰ ਵਿੱਚ ਮਾਮੂਲੀ ਬਦਲਾਅ ਵੱਲ ਇਸ਼ਾਰਾ ਕੀਤਾ, ਇਹ ਵੇਖਦੇ ਹੋਏ ਕਿ ਕਿਵੇਂ ਡੇਟਾ ਦੀ ਘਟ ਰਹੀ ਲਾਗਤ ਅਤੇ ਹਾਈ-ਸਪੀਡ ਇੰਟਰਨੈੱਟ ਦੀ ਵਿਆਪਕ ਉਪਲਬਧਤਾ ਨੇ ਕੰਟੈਂਟ ਕ੍ਰਿਏਟਰਸ ਲਈ ਨਵੇਂ ਦਰਵਾਜੇ “ਭਾਰਤ ਕੰਟੈਂਟ ਨਿਰਮਾਣ ਵਿੱਚ ਬੇਮਿਸਾਲ ਉਛਾਲ ਦਾ ਤਜ਼ਰਬਾ ਕਰ ਰਿਹਾ ਹੈ,” ਮੋਸਰੀ ਨੇ ਕਿਹਾ, ਅਤੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਟੈਕਨੋਲੋਜੀ ਨੇ ਕਿਸ ਤਰ੍ਹਾਂ ਨਾਲ ਭਾਰਤੀਆਂ ਦੀ ਡਿਜੀਟਲ ਦੁਨੀਆ ਨਾਲ ਜੁੜਨ ਦੇ ਢੰਗ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਖਾਸ ਤੌਰ ‘ਤੇ ਰੀਲਸ ਵਰਗੇ ਵਿਜ਼ੁਅਲ ਕੰਟੈਂਟ ਦੇ ਵਧਦੇ ਚਲਨ ਬਾਰੇ ਵੀ ਵਿਸਤਾਰ ਨਾਲ ਦੱਸਿਆ, ਜੋ ਕਿ ਇੰਸਟਾਗ੍ਰਾਮ ‘ਤੇ ਪ੍ਰਗਟਾਵੇ ਦਾ ਇੱਕ ਮੁੱਖ ਜ਼ਰੀਆ ਬਣ ਗਿਆ ਹੈ। ਮੋਸੇਰੀ ਨੇ ਸਮਝਾਇਆ ਕਿ, “ਵਿਜ਼ਨ ਕੰਟੈਂਟ ਸੁਭਾਵਿਕ ਤੌਰ ‘ਤੇ ਆਕਰਸ਼ਕ ਪ੍ਰਭਾਵਸ਼ਾਲੀ ਹੁੰਦੀਆਂ ਰੀਲਸ ਨੇ ਵਿਅਕਤੀਆਂ ਨੂੰ ਛੋਟੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਹਾਣੀਆਂ ਕਹਿਣ, ਅਤੇ ਇੱਕ ਆਲਮੀ ਦਰਸ਼ਕਾਂ ਨਾਲ ਜੁੜਨ ਲਈ ਇੱਕ ਕ੍ਰਿਏਟਿਵ ਪਲੈਟਫਾਰਮ ਪ੍ਰਦਾਨ ਕੀਤਾ ਹੈ”
“ਕ੍ਰਿਏਟਿਵ ਪ੍ਰਗਟਾਵੇ ਨੂੰ ਸਮਰੱਥ ਬਣਾਉਣਾ : ਅਗਲੀ ਪੀੜ੍ਹੀ ਕਿਵੇਂ ਕੰਟੈਂਟ ਦੀ ਵਰਤੋਂ ਕਰਦੀ ਹੈ” ਬਾਰੇ ਇਨ ਕਨਵਰਸੇਸ਼ਨ ਸੈਸ਼ਨ ਸਿਰਫ਼ ਇੱਕ ਗੱਲਬਾਤ ਨਹੀਂ ਸੀ, ਇਹ ਭਾਰਤ ਦੀ ਅਸੀਮ ਰਚਨਾਤਮਕ ਸਮਰੱਥਾ ਅਤੇ ਡਿਜੀਟਲ ਕਹਾਣੀਕਾਰਾਂ ਦੀ ਅਗਲੀ ਪੀੜ੍ਹੀ ਨੂੰ ਮਜ਼ਬੂਤ ਕਰਨ ਵਿੱਚ ਟੈਕਨੋਲੋਜੀ ਦੀ ਪਰਿਵਰਤਨਕਾਰੀ ਭੂਮਿਕਾ ਦਾ ਜਸ਼ਨ ਸੀ। ਇਸ ਸੈਸ਼ਨ ਨੇ ਇਹ ਦਰਸਾਇਆ ਕਿ ਜਿਵੇਂ-ਜਿਵੇਂ ਡਿਜੀਟਲ ਪਲੈਟਫਾਰਮ ਕੰਟੈਂਟ ਨਿਰਮਾਣ ਦਾ ਲੋਕਤੰਤਰੀਕਰਣ ਜਾਰੀ ਰਹੇਗਾ, ਕਲਚਰ, ਟੈਕਨੋਲੋਜੀ ਅਤੇ ਰਚਨਾਤਮਕਤਾ ਦਾ ਸੁਮੇਲ ਕਿਵੇਂ ਅਗਲੀ ਪੀੜ੍ਹੀ ਲਈ ਕੰਟੈਂਟ ਉਪਭੋਗ ਦੇ ਭਵਿੱਖ ਨੂੰ ਆਕਾਰ ਦੇਵੇਗਾ।
* * *
ਪੀਆਈਬੀ ਟੀਮ ਵੇਵਜ਼ 2025 | ਰਜਿਤ/ ਸਵਾਧੀਨ / ਲਕਸ਼ਮੀਪ੍ਰਿਯਾ/ ਸੀਸ਼ੇਖਰ| 149
Release ID:
(Release ID: 2126383)
| Visitor Counter:
9