WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ 2025 ਵਿੱਚ ਭਾਰਤ ਦੇ ਉਭਰਦੇ ਹੋਏ ਬਰੌਡਕਾਸਟ ਰੈਗੂਲੇਟਰੀ ਲੈਂਡਸਕੇਪ ਅਤੇ ਭਵਿੱਖ ਦੀਆਂ ਚੁਣੌਤੀਆਂ ‘ਤੇ ਚਾਨਣਾ ਪਾਇਆ ਗਿਆ

 Posted On: 01 MAY 2025 8:14PM |   Location: PIB Chandigarh

ਗਲੋਬਲ ਸਮਿਟ ਵੇਵਸ 2025 ਦੀ ਅੱਜ ਤੋਂ ਮੁੰਬਈ ਵਿੱਚ ਸ਼ੁਰੂਆਤ ਹੋਈ, ਜਿਸ ਦੇ ਵੱਖ-ਵੱਖ ਸੈਸ਼ਨਾਂ ਵਿੱਚ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਉਭਰਦੇ ਹੋਏ ਲੈਂਡਸਕੇਪ ਅਤੇ ਬੈਲੇਂਸਡ ਰੈਗੂਲੇਟਰੀ ਫ੍ਰੇਮਵਰਕ ਦੀ ਜ਼ਰੂਰਤ ‘ਤੇ ਵਿਸਤ੍ਰਿਤ ਚਰਚਾ ਹੋਈ।

 

ਡਿਜੀਟਲ ਏਜ (Digital Age) ਵਿੱਚ ਪ੍ਰਸਾਰਣ ਨੂੰ ਨਿਯਮਿਤ ਕਰਨਾ- ਮੁੱਖ ਰੂਪ-ਰੇਖਾਵਾਂ ਅਤੇ ਚੁਣੌਤੀਆਂ” ਵਿਸ਼ੇ ‘ਤੇ ਆਯੋਜਿਤ ਬ੍ਰੇਕਆਉਟ ਸੈਸ਼ਨ ਵਿੱਚ ਇੰਟਰਨੈਸ਼ਨਲ ਐਂਡ ਇੰਡੀਅਨ ਮੀਡੀਆ ਰੈਗੂਲੇਟਰੀ ਬੌਡੀਜ਼ ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ। ਪੈਨਲਿਸਟਾਂ ਵਿੱਚ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (TRAI) ਦੇ ਚੇਅਰਮੈਨ ਸ਼੍ਰੀ ਅਨਿਲ ਕੁਮਾਰ ਲਾਹੋਟੀ, ਏਸ਼ੀਆ-ਪੈਸਿਫਿਕ ਇੰਸਟੀਟਿਊਟ ਫੌਰ ਬ੍ਰੌਡਕਾਸਟਿੰਗ ਡਿਵੈਲਪਮੈਂਟ (ਏਆਈਬੀਡੀ) ਦੇ ਡਾਇਰੈਕਟਰ ਸੁਸ਼੍ਰੀ ਫਿਲੋਮੇਨਾ ਗਨਾਨਾਪਾਰਾਗਸਮ (Ms. Philomena Gnanapragasam), ਏਸ਼ੀਆ-ਪੈਸਿਫਿਕ ਇੰਸਟੀਟਿਊਟ ਫੌਰ ਬ੍ਰੌਡਕਾਸਟਿੰਗ ਯੂਨੀਅਨ (ਏਬੀਯੂ) ਦੇ ਸਕੱਤਰ ਜਨਰਲ, ਸ਼੍ਰੀ ਅਹਿਮਦ ਨਦੀਮ ਅਤੇ ਮੀਡੀਆਸੈੱਟ ਦੀ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟਰ ਸੁਸ਼੍ਰੀ ਕੈਰੋਲਿਨਾ ਲੋਰੈਂਜ਼ੋ (Ms. Carolina Lorenzo) ਸ਼ਾਮਲ ਸਨ। 

ਸ਼੍ਰੀ ਲਾਹੋਟੀ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ 1995 ਤੋਂ ਲੈ ਕੇ ਕੇਬਲ ਟੀਵੀ ਦੇ ਡਿਜੀਟਲੀਕਰਣ ਤੱਕ, ਭਾਰਤ ਦੇ ਰੈਗੂਲੇਟਰੀ ਵਿਕਾਸ, ਉਪਭੋਗਤਾਵਾਂ ਦੀ ਪਸੰਦ ਅਤੇ ਸੇਵਾਵਾਂ ਦੀ ਗੁਣਵੱਤਾ ‘ਤੇ ਟ੍ਰਾਈ ਦੇ ਮੌਜੂਦਾ ਫੋਕਸ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸਮਾਨ ਅਵਸਰ ਯਕੀਨੀ ਕਰਨ ਲਈ ਟ੍ਰਾਈ ਦੇ ਯਤਨਾਂ ‘ਤੇ ਜ਼ੋਰ ਦਿੱਤਾ ਅਤੇ ਅਜਿਹੇ ਮਾਮਲਿਆਂ ਵਿੱਚ ਡੀਰੈਗੂਲੇਸ਼ਨ ਨੂੰ ਖਤਮ ਕਰਨ ਦੀ ਵਕਾਲਤ ਕੀਤੀ, ਜਿੱਥੇ ਉਪਭੋਗਤਾਵਾਂ ਦੇ ਹਿਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ ਹੈ। 

ਪੈਨਲਿਸਟਾਂ ਨੇ ਓਵਰ-ਦ-ਟੌਪ (ਓਟੀਟੀ) ਪੈਲਟਫਾਰਮ ਦੇ ਤੇਜ਼ੀ ਨਾਲ ਵਧਦੇ ਚਲਨ ਅਤੇ ਉਨ੍ਹਾਂ ਦੇ ਚਲਦੇ ਆਉਣ ਆਉਣ ਵਾਲੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। 2024 ਵਿੱਚ ਭਾਰਤ ਦੇ ਡਿਜੀਟਲ ਮੀਡੀਆ ਬਜ਼ਾਰ ਦੇ 9.7 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਨਾਲ ਹੀ, ਸੰਤੁਲਿਤ ਰੈਗੂਲੇਸ਼ਨ ਦੀ ਜ਼ਰੂਰਤ ਬਹੁਤ ਵਧ ਗਈ ਹੈ। ਸ਼੍ਰੀ ਲਾਹੋਟੀ ਨੇ ਡਿਜੀਟਲ ਰੇਡੀਓ, ਅਸਾਨ ਨੈੱਟਵਰਕ ਆਰਕੀਟੈਕਚਰ ਅਤੇ ਰਾਸ਼ਟਰੀ ਪ੍ਰਸਾਰਣ ਨੀਤੀ ਲਈ ਟ੍ਰਾਈ ਦੇ ਪ੍ਰਸਤਾਵਾਂ ਦਾ ਜ਼ਿਕਰ ਕੀਤਾ। 

ਸੁਸ਼੍ਰੀ ਫਿਲੋਮੇਨਾ ਗਨਾਨਾਪਾਰਾਗਸਮ ਦੇ ਨਾਲ-ਨਾਲ ਮੀਡੀਆ ਸਾਖ਼ਰਤਾ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਸ਼੍ਰੀ ਨਦੀਮ ਨੇ ਜਵਾਬਦੇਹੀ ਯਕੀਨੀ ਕਰਦੇ ਹੋਏ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਰੈਗੂਲੇਸ਼ਨ ਲਈ ਲੜੀਵਾਰ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ। ਮੀਡੀਆਸੈੱਟ ਦੀ ਅੰਤਰਰਾਸ਼ਟਰੀ ਮਾਮਲਿਆਂ ਦੀ ਡਾਇਰੈਕਟਰ ਸੁਸ਼੍ਰੀ ਕੈਰੋਲਿਨਾ ਲੋਰੈਂਜ਼ੋ ਨੇ ਪਲੈਟਫਾਰਮ ਜਵਾਬਦੇਹੀ ਨੂੰ ਲੈ ਕੇ ਯੂਰੋਪ ਦੇ ਤਜ਼ਰਬੇ ਦਾ ਜ਼ਿਕਰ ਕੀਤਾ ਅਤੇ ਸਮਾਰਟ ਟੀਵੀ ਜਿਹੀਆਂ ਤਕਨੀਕਾਂ ਵਿੱਚ ਸੌਫਟਵੇਅਰ ਅਤੇ ਹਾਰਡਵੇਅਰ ਵਿੱਚ ਨੈੱਟਵਰਕ ਪ੍ਰਭਾਵਾਂ ਦੀਆਂ ਉਭਰਦੀਆਂ ਚੁਣੌਤੀਆਂ ਬਾਰੇ ਚਾਨਣਾ ਪਾਇਆ। 

ਉਪਭੋਗਤਾਵਾਂ ਦੇ ਹਿਤਾਂ ਦੀ ਰੱਖਿਆ ਅਤੇ ਰੇਗੂਲੇਟਰੀ ਗੁੰਝਲਤਾ ਨੂੰ ਘਟਾਉਂਦੇ ਹੋਏ ਇਕਸਾਰ ਨਿਯਮ ਦੀ ਜ਼ਰੂਰਤ ‘ਤੇ ਆਮ ਸਹਿਮਤੀ ਨਾਲ ਸੈਸ਼ਨ ਦੀ ਸਮਾਪਤੀ ਹੋਈ।

* * *

ਟੀਮ ਪੀਆਈਬੀ ਵੇਵਸ 2025 | ਰਜਿਥ /ਨਵੀਨ ਸ੍ਰੀਜਿਥ/ਲੇਕਸ਼ਮੀਪ੍ਰਿਯਾ/ਦਰਸ਼ਨਾ|132


Release ID: (Release ID: 2126232)   |   Visitor Counter: 22