ਸਿੱਖਿਆ ਮੰਤਰਾਲਾ
azadi ka amrit mahotsav

ਡਾ. ਸੁਕਾਂਤ ਮਜੂਮਦਾਰ ਨੇ ਪੀਐੱਮ-ਉਸ਼ਾ ਦੇ ਤਹਿਤ ਬਹੁ-ਅਨੁਸ਼ਾਸਨੀ ਸਿੱਖਿਆ ਅਤੇ ਰਿਸਰਚ ਯੂਨੀਵਰਸਿਟੀਆਂ ‘ਤੇ ਅਧਾਰਿਤ ਦੋ-ਦਿਨਾਂ ਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕੀਤਾ

Posted On: 30 APR 2025 2:42PM by PIB Chandigarh

ਕੇਂਦਰੀ ਸਿੱਖਿਆ ਅਤੇ ਉੱਤਰ-ਪੂਰਬ ਖੇਤਰ ਵਿਕਾਸ ਰਾਜ ਮੰਤਰੀ, ਡਾ. ਸੁਕਾਂਤ ਮਜੂਮਦਾਰ ਨੇ ਅੱਜ ਨਵੀਂ ਦਿੱਲੀ ਸਥਿਤ ਆਈਸੀਏਆਰ ਵਿੱਚ ਪ੍ਰਧਾਨ ਮੰਤਰੀ ਉੱਚਤਰ ਸ਼ਿਕਸ਼ਾ ਅਭਿਯਾਨ (ਪੀਐੱਮ-ਉਸ਼ਾ) ਦੇ ਤਹਿਤ ਬਹੁ-ਅਨੁਸ਼ਾਸਨੀ ਸਿੱਖਿਆ ਅਤੇ ਰਿਸਰਚ ਯੂਨੀਵਰਸਿਟੀਆਂ (ਐੱਮਈਆਰਯੂ) ‘ਤੇ ਅਧਾਰਿਤ ਦੋ ਦਿਨਾਂ ਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕੀਤਾ। ਕੇਂਦਰ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵਿੱਚ ਸਕੱਤਰ ਡਾ. ਵਿਨੀਤ ਜੋਸ਼ੀ, ਸਿੱਖਿਆ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਸੁਨੀਲ ਕੁਮਾਰ ਬਰਨਵਾਲ, ਏਆਈਸੀਟੀਈ ਚੇਅਰਮੈਨ ਪ੍ਰੋ. ਟੀਜੀ ਸੀਤਾਰਾਮ, ਐੱਨਈਟੀਐੱਫ ਦੇ ਚੇਅਰ ਪਰਸਨ, ਪ੍ਰੋ. ਅਨਿਲ ਸਹਿਸ੍ਰਾਬੁੱਧੇ, ਯੂਜੀਸੀ ਦੇ ਸਾਬਕਾ ਚੇਅਰਮੈਨ, ਪ੍ਰੋ. ਐੱਮ ਜਗਦੀਸ਼ ਕੁਮਾਰ ਅਤੇ ਹੋਰ ਪਤਵੰਤੇ ਅਤੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਸਿੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਆਰਮਸਟ੍ਰੋਂਗ ਪਾਮ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਡਾ. ਸੁਕਾਂਤ ਮਜੂਮਦਾਰ ਨੇ ਨਵੀਂ ਸਿੱਖਿਆ ਨੀਤੀ (ਐੱਨਈਪੀ) 2020 ਦੇ ਮਹੱਤਵ ‘ਤੇ ਚਾਨਣਾ ਪਾਇਆ, ਜਿਸ ਦੇ ਮਾਧਿਅਮ ਨਾਲ ਨੌਜਵਾਨਾਂ ਨੂੰ ਸਸ਼ਕਤ ਬਣਾਉਣ, ਸੰਸਥਾਨਾਂ ਦਾ ਆਧੁਨਿਕੀਕਰਣ ਅਤੇ ਭਾਰਤ ਦੇ ਪ੍ਰਾਚੀਨ ਗਿਆਨ ਨੂੰ ਆਧੁਨਿਕ ਇਨੋਵੇਸ਼ਨ ਦੇ ਨਾਲ ਜੋੜਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਿਸਰਚ, ਇਨੋਵੇਸ਼ਨ ਅਤੇ ਅੰਤਰਰਾਸ਼ਟਰੀ ਸਹਿਯੋਗ ‘ਤੇ ਕੇਂਦ੍ਰਿਤ ਯਤਨਾਂ ਦੇ ਮਾਧਿਅਮ ਨਾਲ, ਐੱਨਈਪੀ 2020 ਦਾ ਉਦੇਸ਼ ਭਾਰਤ ਦੇ ਵਿਦਿਆਰਥੀਆਂ ਨੂੰ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਜ਼ਰੂਰੀ ਕੌਸ਼ਲ ਅਤੇ ਗਿਆਨ ਪ੍ਰਦਾਨ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ 64 ਤੋਂ ਵੱਧ ਵਿਭਿੰਨ ਯੂਨੀਵਰਸਿਟੀਆਂ ਦੇ 64 ਤੋਂ ਵੱਧ ਵਾਇਸ ਚਾਂਸਲਰਾਂ ਅਤੇ ਉੱਚ ਸਿੱਖਿਆ ਦੇ ਰਾਜ ਪ੍ਰੋਜੈਕਟ ਨਿਦੇਸ਼ਕਾਂ ਦੀ ਪ੍ਰਤੀਨਿਧਤਾ ਵਾਲੇ ਰਾਜ ਅਧਿਕਾਰੀਆਂ ਦੀ ਭਾਗੀਦਾਰੀ ਦੇ ਨਾਲ, ਨੈਸ਼ਨਲ ਵਰਕਸ਼ਾਪ ਸੈਂਟਰ ਅਤੇ ਰਾਜ ਸਰਕਾਰ ਦੇ ਵਿੱਤ ਪੋਸ਼ਣ ਦੇ ਸਹਿਯੋਗ ਨਾਲ ਐੱਨਈਪੀ ਦੇ ਵਿਭਿੰਨ ਤਤਾਂ ਨੂੰ ਸਰਵੋਤਮ ਤਰੀਕੇ ਨਾਲ ਲਾਗੂ ਕਰਨ ਬਾਰੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰੇਗੀ। ਡਾ. ਮਜੂਮਦਾਰ ਨੇ ਇਹ ਵੀ ਕਿਹਾ ਕਿ 35 ਯੂਨੀਵਰਸਿਟੀਆਂ ਦੇ ਲਈ ਮੰਤਰਾਲਾ ਬਹੁ-ਅਨੁਸ਼ਾਸਨੀ ਸਿੱਖਿਆ ਅਤੇ ਰਿਸਰਚ ਯੂਨੀਵਰਸਿਟੀ (ਐੱਮਈਆਰਯੂ) ਕੰਪੋਨੈਂਟਸ ਦੇ ਤਹਿਤ 44 ਲਾਜ਼ਮੀ ਗਤੀਵਿਧੀਆਂ ਨੂੰ ਲਾਗੂ ਕਰਨ ਦੇ ਲਈ ਹਰੇਕ ਨੂੰ 100 ਕਰੋੜ ਰੁਪਏ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਸਾਰਿਆਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਪ੍ਰਤੀਬੱਧਤਾ ਅਤੇ ਸਹਿਯੋਗ ਦੇ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ, ਜਿੱਥੇ ਹਰੇਕ ਯੂਨੀਵਰਸਿਟੀ ਇਨੋਵੇਸ਼ਨ, ਸਮਾਵੇਸ਼ ਅਤੇ ਆਲਮੀ ਉਤਕ੍ਰਿਸ਼ਟਤਾ ਦਾ ਕੇਂਦਰ ਬਣ ਜਾਵੇਗਾ। 

ਡਾ. ਵਿਨੀਤ ਜੋਸ਼ੀ ਨੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਲਈ ਤਿਆਰ ਕਰਨ ਵਿੱਚ ਐੱਨਈਪੀ 2020 ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਰਿਸਰਚ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ ਅਤੇ ਆਪਣੇ ਵਿਸ਼ੇਸ਼ ਸੰਦਰਭ ਵਿੱਚ ਦੁਹਰਾਉਂਦੇ ਹੋਏ ਪ੍ਰਤੀਭਾਗੀਆਂ ਨੇ ਹੋਰ ਸੰਸਥਾਵਾਂ ਤੋਂ ਸਰਵੋਤਮ ਪ੍ਰਥਾਵਾਂ ਨੂੰ ਸਿੱਖਣ ਅਤੇ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸਹਿਯੋਗਾਤਮਕ ਦ੍ਰਿਸ਼ਟੀਕੋਣ ਦੇਸ਼ ਵਿੱਚ ਤੇਜ਼ੀ ਨਾਲ ਸੁਧਾਰ ਯਕੀਨੀ ਬਣਾਵੇਗਾ। ਉਨ੍ਹਾਂ ਨੇ ਬਿਹਤਰ ਪਰਿਣਾਮ ਪ੍ਰਾਪਤ ਕਰਨ ਦੇ ਲਈ ਮਾਤ੍ਰਭਾਸ਼ਾ ਵਿੱਚ ਟੀਚਿੰਗ-ਲਰਨਿੰਗ ਸਮੱਗਰੀ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ।

ਇਸ ਦੋ ਦਿਨਾਂ ਸੈਮੀਨਾਰ ਦੌਰਾਨ ਐੱਨਈਪੀ ਲਾਗੂਕਰਨ ਦੇ ਲਈ ਯੂਜੀਸੀ ਰੈਗੂਲੇਸ਼ਨਸ (ਸਥਿਤੀ ਅਤੇ ਚੁਣੌਤੀਆਂ) ‘ਤੇ ਬਾਰ੍ਹਾਂ ਮਹੱਤਵਪੂਰਨ ਸੈਸ਼ਨ ਆਯੋਜਿਤ ਕੀਤੇ ਜਾਣਗੇ। ਬਹੁ-ਅਨੁਸ਼ਾਸਨੀ ਸਿੱਖਿਆ ਦੇ ਲਈ ਕਲਸਟਰਿੰਗ ਅਤੇ ਸਹਿਯੋਗ, ਕੌਸ਼ਲ ਅਤੇ ਉਦਯੋਗ ਕਨੈਕਟ ਦੇ ਏਕੀਕਰਣ ਦੇ ਮਾਧਿਅਮ ਨਾਲ ਸਮੁੱਚੀ ਸਿੱਖਿਆ (ਐੱਨਐੱਚਈਕਿਊਐੱਫ, ਐੱਨਸੀਆਰਐੱਫ), ਅਪ੍ਰੈਂਟਿਸਸ਼ਿਪ ਅਤੇ ਇੰਟਰਨਸ਼ਿਪ ਦੇ ਮਾਧਿਅਮ ਨਾਲ ਰੋਜ਼ਗਾਰ ਅਤੇ ਉਭਰਦੇ ਖੇਤਰਾਂ ਵਿੱਚ ਕਾਰਜ ਅਤੇ ਕੋਰਸਾਂ ਦਾ ਭਵਿੱਖ; ਡਿਜੀਟਲ ਪਹਿਲ (ਸਵੈਯਮ, ਸਵੈਯਮ-ਪਲੱਸ, ਸਾਥੀ, ਅਪਾਰ, ਏਆਈ), ਉੱਚ ਸਿੱਖਿਆ ਵਿੱਚ ਸਮਾਨਤਾ ਅਤੇ ਪਹੁੰਚ, ਭਾਰਤੀ ਗਿਆਨ ਪ੍ਰਣਾਲੀ, ਈ-ਗਵਰਨੈਂਸ (ਸਮਰਥ), ਰਿਸਰਚ, ਇਨੋਵੇਸ਼ਨ ਅਤੇ ਇੰਟਰਨੈਸ਼ਨਲਾਈਜ਼ੇਸ਼ਨ, ਉੱਚ ਸਿੱਖਿਆ ਵਿੱਚ ਭਾਰਤੀ ਭਾਸ਼ਾਵਾਂ ਨੂੰ ਹੁਲਾਰਾ ਦੇਣਾ, ਮਾਲਵੀਯਾ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ – ਉੱਚ ਸਿੱਖਿਆ ਫੈਕਲਟੀ ਦੀ ਸਮਰੱਥਾ ਨਿਰਮਾਣ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ; ਮਾਨਤਾ ਅਤੇ ਰੈਂਕਿੰਗ (ਐੱਨਏਏਸੀ, ਐੱਨਆਈਆਰਐੱਫ, ਆਈਕਿਊਏਸੀ)। ਇਨ੍ਹਾਂ ਸੈਸ਼ਨਾਂ ਵਿੱਚ ਉੱਘੇ ਸਿੱਖਿਆ ਸ਼ਾਸਤਰੀ ਅਤੇ ਅਧਿਕਾਰੀ ਆਪਣੇ ਵਿਚਾਰ ਸਾਂਝੇ ਕਰਨਗੇ।

ਪ੍ਰਧਾਨ ਮੰਤਰੀ ਉੱਚਤਰ ਸ਼ਿਕਸ਼ਾ ਅਭਿਯਾਨ ਜਾਂ ਪੀਐੱਮ-ਉਸ਼ਾ ਮੰਤਰਾਲੇ ਦੀ ਰਾਜ ਦੁਆਰਾ ਸੰਚਾਲਿਤ ਸੰਸਥਾਵਾਂ ਵਿੱਚ ਉੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਸ਼ੁਰੂ ਕੀਤੀ ਗਈ ਇੱਕ ਕੇਂਦਰ ਸਂਪੋਸਰ ਯੋਜਨਾ ਹੈ। ਇਸ ਦਾ ਉਦੇਸ਼ ਕੁਸ਼ਲਤਾ, ਪਾਰਦਰਸ਼ਿਤਾ, ਜਵਾਬਦੇਹੀ ਅਤੇ ਸੰਵੇਦਨਸ਼ੀਲਤਾ ਯਕੀਨੀ ਬਣਾਉਂਦੇ ਹੋਏ ਉੱਚ ਸਿੱਖਿਆ ਵਿੱਚ ਪਹੁੰਚ, ਸਮਾਨਤਾ ਅਤੇ ਉਤਕ੍ਰਿਸ਼ਟਤਾ ਨੂੰ ਵਧਾਉਣਾ ਹੈ।

*****

ਐੱਮਵੀ/ਏਕੇ


(Release ID: 2126081) Visitor Counter : 10