ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਨੇ ਕੇਰਲ ਦੀ ਸਰਕਾਰੀ ਪ੍ਰਬੰਧਨ ਸੰਸਥਾ (ਆਈਐੱਮਜੀ) ਵਿਖੇ "ਸੇਵੋੱਤਮ ਅਤੇ ਜਨਤਕ ਸ਼ਿਕਾਇਤਾਂ ਦਾ ਪ੍ਰਭਾਵਸ਼ਾਲੀ ਨਿਵਾਰਣ" ਵਿਸ਼ੇ 'ਤੇ 5ਵੀਂ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ
25 ਅਪ੍ਰੈਲ, 2025 ਨੂੰ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਇੰਸਟੀਟਿਊਟ ਆਫ ਗਵਰਨਮੈਂਟ ਮੈਨੇਜਮੈਂਟ (ਆਈਐੱਮਜੀ) ਵਿਖੇ ਆਯੋਜਿਤ ਵਰਕਸ਼ਾਪ ਵਿੱਚ ਏਟੀਆਈ ਅਤੇ ਰਾਜ ਸਰਕਾਰਾਂ ਦੇ 100 ਤੋਂ ਵੱਧ ਅਧਿਕਾਰੀਆਂ ਨੇ ਹਿੱਸਾ ਲਿਆ
ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੇ ਅਨੁਸਾਰ, ਵਰਕਸ਼ਾਪ ਵਿੱਚ ਸਮਰੱਥਾ ਨਿਰਮਾਣ ਅਤੇ ਜਨਤਕ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਇੱਕ ਹੋਰ ਰੋਡਮੈਪ ਤਿਆਰ ਕੀਤਾ ਗਿਆ
Posted On:
28 APR 2025 4:05PM by PIB Chandigarh
ਪ੍ਰਧਾਨ ਮੰਤਰੀ ਦੇ ਜਨਤਕ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਦੇ ਅਧਾਰ ਵਜੋਂ ਦਿੱਤੇ ਗਏ ਸੱਦੇ ਦੇ ਅਨੁਸਾਰ, ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ 25 ਅਪ੍ਰੈਲ, 2025 ਨੂੰ ਕੇਰਲ ਦੇ ਸਰਕਾਰੀ ਪ੍ਰਬੰਧਨ ਸੰਸਥਾ (ਆਈਐੱਮਜੀ) ਵਿਖੇ "ਸੇਵੋੱਤਮ ਅਤੇ ਜਨਤਕ ਸ਼ਿਕਾਇਤਾਂ ਦਾ ਪ੍ਰਭਾਵਸ਼ਾਲੀ ਨਿਪਟਾਰਾ" ਵਿਸ਼ੇ 'ਤੇ 5ਵੀਂ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ।
ਸ਼੍ਰੀ ਕੇ.ਜੈਕੁਮਾਰ, ਡਾਇਰੈਕਟਰ, ਇੰਸਟੀਟਿਊਟ ਆਫ਼ ਗਵਰਨਮੈਂਟ ਮੈਨੇਜਮੈਂਟ (ਆਈਐੱਮਜੀ), ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ, ਡੀਏਆਰਪੀਜੀ ਦੇਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੂਬੇ ਅਤੇ ਵੱਖ-ਵੱਖ ਰਾਜਾਂ ਦੇ ਸਰਕਾਰੀ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ (ਏਟੀਆਈ) ਅਤੇ ਪ੍ਰਸ਼ਾਸਕੀ ਸੁਧਾਰ (ਏਆਰ) ਵਿਭਾਗਾਂ ਦੇ ਹੋਰ ਭਾਗੀਦਾਰਾਂ ਦੀ ਮੌਜੂਦਗੀ ਵਿੱਚ ਵਰਕਸ਼ਾਪ ਸ਼ੁਰੂ ਹੋਈ। ਉਦਘਾਟਨੀ ਸੈਸ਼ਨ ਵਿੱਚ, ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਮੁੱਖ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸ਼ਿਕਾਇਤ ਨਿਵਾਰਣ ਵਿੱਚ ਪ੍ਰਮੁੱਖ ਸੁਧਾਰਾਂ ਦੀ ਰੂਪਰੇਖਾ ਬਾਰੇ ਦੱਸਿਆ ਗਿਆ। ਇਸ ਵਿੱਚ ਭਾਸ਼ਿਣੀ ਰਾਹੀਂ ਬਹੁ-ਭਾਸ਼ਾਈ ਸਹਾਇਤਾ, ਉੱਨਤ ਸੀਪੀਜੀਆਰਏਐੱਮ (CPGRAMS) ਵਿਸ਼ੇਸ਼ਤਾਵਾਂ ਅਤੇ ਮਜ਼ਬੂਤ ਨਿਗਰਾਨੀ ਸ਼ਾਮਲ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਦੀ ਸੰਤੁਸ਼ਟੀ ਨੂੰ ਵਧਾਉਣਾ ਹੈ। ਇਸ ਸਮਾਗਮ ਵਿੱਚ ਕੇਰਲ ਸਰਕਾਰ, ਭਾਰਤ ਸਰਕਾਰ, ਗੈਰ-ਮੁਨਾਫ਼ਾ ਸੰਗਠਨਾਂ ਅਤੇ ਤਕਨੀਕੀ ਸੰਗਠਨਾਂ ਤੋਂ ਇਲਾਵਾ ਐੱਨਆਈਸੀ (NIC) ਅਤੇ ਨੇਗਡ (NeGD) ਦੇ 18 ਬੁਲਾਰਿਆਂ ਨੇ ਹਿੱਸਾ ਲਿਆ।
ਇਹ ਵਰਕਸ਼ਾਪ ਪੰਜ ਸੈਸ਼ਨਾਂ ਵਿੱਚ ਆਯੋਜਿਤ ਕੀਤੀ ਗਈ। ਹਰੇਕ ਵਰਕਸ਼ਾਪ ਵਿੱਚ ਜਨਤਕ ਸ਼ਿਕਾਇਤਾਂ ਦੇ ਸਭ ਤੋਂ ਵਧੀਆ ਅਭਿਆਸਾਂ, ਟੈਕਨੋਲੋਜੀ ਸਾਧਨਾਂ ਦੀ ਵਰਤੋਂ ਅਤੇ ਸ਼ਿਕਾਇਤ ਨਿਵਾਰਣ ਵਿੱਚ ਗੈਰ ਮੁਨਾਫ਼ਾ ਸੰਗਠਨਾਂ ਦੀ ਭੂਮਿਕਾ ਬਾਰੇ ਪੇਸ਼ੇਵਰ ਅਧਾਰਿਤ ਪੇਸ਼ਕਾਰੀਆਂ ਸ਼ਾਮਲ ਸਨ। ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ਼ ਇੰਡੀਆ (ਏਐੱਸਸੀਆਈ) ਦੁਆਰਾ ਵੱਖਰੇ ਸੈਸ਼ਨ ਆਯੋਜਿਤ ਕੀਤੇ ਗਏ ਸਨ, ਜਿਸ ਦਾ ਉਦੇਸ਼ ਏਟੀਆਈ ਜ਼ਲਈ ਗਿਆਨ ਭਾਗੀਦਾਰ ਵਜੋਂ ਆਪਣੀ ਭੂਮਿਕਾ ਵਿੱਚ ਮਾਡਲ ਸਮਰੱਥਾ ਨਿਰਮਾਣ ਮਾਡਿਊਲ ਦਾ ਸੁਝਾਅ ਦੇਣਾ ਸੀ। ਏਐੱਸਸੀਆਈ ਦੇ ਪ੍ਰੋਫੈਸਰ ਨਿਰਮਾਲਯ ਬਾਗਚੀ ਦੁਆਰਾ ਸੇਵੋੱਤਮ ਨਿਯਮਾਂ ਦੇ ਕੁਝ ਖਰੜੇ ਵੱਖ- ਵੱਖ ਰਾਜ ਸਰਕਾਰਾਂ ਨਾਲ ਵਿਚਾਰ- ਵਟਾਂਦਰੇ ਲਈ ਵੀ ਖੋਲ੍ਹੇ ਗਏ ਸਨ। ਸ਼੍ਰੀ ਚੱਕਰਵਰਤੀ ਟੀ. ਕੰਨਨ, ਸਕੱਤਰ ਜਨਰਲ, ਕੁਆਲਿਟੀ ਕੌਂਸਲ ਆਫ਼ ਇੰਡੀਆ ਨੇ CPGRAMS ਵਿੱਚ ਵਿਕਸਿਤ ਕੀਤੇ ਗਏ ਵਰਗੀਕਰਣ ਦੇ ਢਾਂਚੇ ਅਤੇ ਸ਼ਿਕਾਇਤ ਦਾਇਰ ਕਰਨ ਨੂੰ ਸਰਲ ਬਣਾਉਣ ਵਿੱਚ ਇਸ ਦੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਨੇ ਪ੍ਰਕਿਰਿਆ ਨੂੰ ਵਧੇਰੇ ਸਹਿਜ, ਪਹੁੰਚਯੋਗ ਅਤੇ ਨਾਗਰਿਕ-ਕੇਂਦ੍ਰਿਤ ਬਣਾ ਦਿੱਤਾ ਹੈ। ਉਪਰੋਕਤ ਦੋਵਾਂ ਨੁਕਤਿਆਂ 'ਤੇ ਸਾਰੇ ਰਾਜਾਂ ਦੇ ਏਟੀਆਈ ਅਤੇ ਰਾਜ ਸਰਕਾਰਾਂ ਤੋਂ ਸੁਝਾਅ ਮੰਗੇ ਗਏ ਸਨ। ਕੇਰਲ ਸਰਕਾਰ ਦੇ ਪ੍ਰਤੀਨਿਧੀਆਂ ਵਿੱਚ ਤ੍ਰਿਵੇਂਦਰਮ ਦੇ ਜ਼ਿਲ੍ਹਾ ਕਲੈਕਟਰ, ਸ਼੍ਰੀਮਤੀ ਅਨੁ ਕੁਮਾਰੀ, ਵਿਸ਼ੇਸ਼ ਸਕੱਤਰ (ਪ੍ਰਸ਼ਾਸਕੀ ਸੁਧਾਰ), ਸ਼੍ਰੀਮਤੀ ਵੀਨਾ ਮਾਧਵਨ, ਅਤੇ ਵਿਸ਼ੇਸ਼ ਸਕੱਤਰ (ਆਈ.ਟੀ.) ਸ਼੍ਰੀ ਸ਼੍ਰੀਰਾਮ ਸੰਬਾਸ਼ਿਵ ਰਾਓ ਸ਼ਾਮਲ ਸਨ। ਸ਼੍ਰੀ ਅਮਿਤਾਭ ਨਾਗ ਸੀਈਓ ਭਾਸ਼ਿਣੀ, ਸ਼੍ਰੀ ਕੇ ਕ੍ਰਿਸ਼ਨਕੁਮਾਰ ਸੀਟੀਓ, ਈ-ਗਵਰਨੈਂਸ ਫਾਊਂਡੇਸ਼ਨ, ਵਰੁਣਹੇਮਚੰਦਰਨ ਟੀਮ ਲੀਡ ਅਗਾਮੀ ਅਤੇ ਸ਼੍ਰੀ ਨਿਸ਼ੀਥ ਸ਼੍ਰੀਵਾਸਤਵ, ਪ੍ਰੋਫੈਸਰ, ਆਈਆਈਟੀ ਕਾਨਪੁਰ ਨੇ ਵੀ ਸਮਾਗਮ ਵਿੱਚ ਸੰਬੋਧਨ ਕੀਤਾ। ਧਿਆਨ ਕੇਂਦ੍ਰਿਤ ਕਰਨ ਦੇ ਮੁੱਖ ਖੇਤਰਾਂ ਵਿੱਚ ਨੀਤੀਗਤ ਸੁਧਾਰ, ਸਭ ਤੋਂ ਵਧੀਆ ਅਭਿਆਸ, ਸਮਰੱਥਾ ਨਿਰਮਾਣ ਅਤੇ ਨਵੀਨਤਾਕਾਰੀ ਸਮਾਧਾਨ ਸ਼ਾਮਲ ਸਨ ਜਿਨ੍ਹਾਂ ਦਾ ਉਦੇਸ਼ ਸੇਵਾ ਪ੍ਰਦਾਨ ਕਰਨ ਨੂੰ ਵਧਾਉਣਾ ਅਤੇ ਨਾਗਰਿਕ ਸੰਤੁਸ਼ਟੀ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸੇਵੋੱਤਮ ਯੋਜਨਾ ਦੇ ਤਹਿਤ, ਡੀਏਆਰਪੀਜੀ ਦੁਆਰਾ ਰਾਜਾਂ ਦੇ ਏਟੀਆਈ/ਸੀਟੀਆਈ ਨੂੰ ਸੇਵੋੱਤਮ ਸਿਖਲਾਈ ਸੈੱਲ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪਿਛਲੇ ਤਿੰਨ ਵਿੱਤੀ ਵਰ੍ਹਿਆਂ (2022-23, 2023-24 ਅਤੇ 2024-25) ਵਿੱਚ, ਸੇਵੋੱਤਮ ਦੇ ਹਿੱਸੇ ਵਜੋਂ, 756 ਸਿਖਲਾਈ ਕੋਰਸ ਕਰਵਾਏ ਗਏ ਹਨ। ਇਸ ਵਿੱਚ ਵੱਖ-ਵੱਖ ਰਾਜ ਸਰਕਾਰਾਂ ਦੇ 24,942 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਪਿਛਲੇ ਵਿੱਤੀ ਵਰ੍ਹੇ ਵਿੱਚ "ਜਨਤਕ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਵਾਰਣ" 'ਤੇ 2 ਰਾਸ਼ਟਰੀ ਵਰਕਸ਼ਾਪਾਂ ਪਹਿਲਾਂ ਹੀ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ, 18 ਨਵੰਬਰ, 2024 ਨੂੰ ਨਵੀਂ ਦਿੱਲੀ ਵਿਖੇ ਅਤੇ 20 ਫਰਵਰੀ, 2025 ਨੂੰ ਭੋਪਾਲ ਵਿਖੇ । ਇਨ੍ਹਾਂ ਵਰਕਸ਼ਾਪਾਂ ਵਿੱਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਰਾਜ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ (ਏਟੀਆਈ) ਨੇ ਹਿੱਸਾ ਲਿਆ। ਰਾਸ਼ਟਰੀ ਵਰਕਸ਼ਾਪ ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦੀ ਸੀ, ਜਿਸ ਨੇ ਸ਼ਿਕਾਇਤ ਨਿਵਾਰਣ ਵਿੱਚ ਸਭ ਤੋਂ ਵਧੀਆ ਅਭਿਆਸਾਂ, ਨਵੀਨਤਾਕਾਰੀ ਨੀਤੀਆਂ ਅਤੇ ਮੁੱਖ ਸੁਧਾਰਾਂ 'ਤੇ ਚਰਚਾ ਕਰਨ ਲਈ ਵੱਖ-ਵੱਖ ਹਿੱਸੇਦਾਰਾਂ ਨੂੰ ਇਕੱਠਾ ਕੀਤਾ।

*********
ਐੱਨਕੇਆਰ/ਪੀਐੱਸਐੱਸ
(Release ID: 2125376)