ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਐਨੀਮੇਸ਼ਨ ਫਿਲਮ ਕੰਪੀਟੀਸ਼ਨ ਦੇ ਫਾਈਨਲਸ ਵਿੱਚ ਓਡੀਸ਼ਾ ਦੀਆਂ ਦੋ ਪ੍ਰਤਿਭਾਵਾਂ ਚਮਕਣਗੀਆਂ
ਜਾਜਪੁਰ ਤੋਂ ਭਾਗਯਸ਼੍ਰੀ ਸਤਪਥੀ ਅਤੇ ਭੁਵਨੇਸ਼ਵਰ ਤੋਂ ਰਿਸ਼ਵ ਮੋਹੰਤੀ ਆਪਣੇ ਕ੍ਰਿਏਟਿਵ ਟੈਲੇਂਟ ਦਾ ਪ੍ਰਦਰਸ਼ਨ ਕਰਨਗੇ
Posted On:
26 APR 2025 8:19PM
|
Location:
PIB Chandigarh
ਮੁੰਬਈ ਵਿੱਚ 1 ਤੋਂ 4 ਮਈ ਤੱਕ ਹੋਣ ਵਾਲਾ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ 2025) ਭਾਰਤ ਦੀਆਂ ਉਭਰਦੀਆਂ ਰਚਨਾਤਮਕ ਪ੍ਰਤਿਭਾਵਾਂ ਦੇ ਲਈ ਇੱਕ ਵੱਕਾਰੀ ਮੰਚ ਵਜੋਂ ਕੰਮ ਕਰੇਗਾ। ਵੇਵਸ ਦੇ ਤਹਿਤ ਐਨੀਮੇਸ਼ਨ ਫਿਲਮ ਮੇਕਰ ਕੰਪੀਟੀਸ਼ਨ ਲਈ ਦੇਸ਼ ਭਰ ਤੋਂ ਚੁਣੇ ਗਏ 42 ਫਾਈਨਲਿਸਟਾਂ ਵਿੱਚੋਂ ਓਡੀਸ਼ਾ ਦੀਆਂ ਦੋ ਯੁਵਾ ਪ੍ਰਤਿਭਾਵਾਂ, ਜਾਜਪੁਰ ਦੀ ਭਾਗਯਸ਼੍ਰੀ ਸਤਪਥੀ ਅਤੇ ਭੁਵਨੇਸ਼ਵਰ ਦੇ ਰਿਸ਼ਵ ਮੋਹੰਤੀ ਨੇ ਆਪਣੀ ਪਹਿਚਾਣ ਬਣਾਈ ਹੈ।
ਧਰਮਸ਼ਾਲਾ, ਜਾਜਪੁਰ ਦੀ 22 ਵਰ੍ਹਿਆਂ ਦੀ ਫਿਲਮ ਮੇਕਰ ਅਤੇ ਐਨੀਮੇਸ਼ਨ ਕਲਾਕਾਰ ਭਾਗਯਸ਼੍ਰੀ ਸਤਪਥੀ ਮੌਜੂਦਾ ਸਮੇਂ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ (ਐੱਨਆਈਡੀ), ਅਹਿਮਦਾਬਾਦ ਵਿੱਚ ਆਪਣੀ ਪੜ੍ਹਾਈ ਕਰ ਰਹੇ ਹਨ। ਭਾਰਤੀ ਪੌਰਾਣਿਕ ਕਥਾਵਾਂ ਅਤੇ ਖੇਤਰੀ ਲੋਕਕਥਾਵਾਂ ਤੋਂ ਗਹਿਰਾਈ ਨਾਲ ਪ੍ਰੇਰਿਤ, ਭਾਗਯਸ਼੍ਰੀ ਦਾ ਕੰਮ ਸਮਕਾਲੀ ਵਿਸ਼ਿਆਂ ਅਤੇ ਇੱਕ ਬੋਲਡ ਵਿਜ਼ੁਅਲ ਲੈਂਗਵੇਜ਼ ਦੇ ਨਾਲ ਪਰੰਪਰਾਗਤ ਕਥਾਵਾਂ ਦੀ ਪੁਨਰਕਲਪਨਾ ਕਰਨਾ ਹੈ।

ਉਨ੍ਹਾਂ ਦੇ ਫਾਈਨਲਿਸਟ ਪ੍ਰੋਜੈਕਟ, ‘ਪਾਸਾ’ ("Pasa"), ਇੱਕ ਧਾਰਨਾ ਅਧਾਰਿਤ ਲੜੀ ਹੈ ਜੋ ਪੌਰਾਣਿਕ ਕਥਾਵਾਂ ਨੂੰ ਮਨੋਵਿਗਿਆਨਕ ਨਾਟਕ ਨਾਲ ਜੋੜਦੇ ਹੋਏ, ਹਸਤ ਕੌਸ਼ਲ, ਜੈਂਡਰ ਅਤੇ ਨਿਯੰਤਰਣ ਦੀ ਖੋਜ ਕਰਦਾ ਹੈ। ਭਾਗਯਸ਼੍ਰੀ ਨੇ ਇਸ ਤੋਂ ਪਹਿਲਾਂ ਹੈਪੀ ਬਰਥਡੇਅ ਤਾਰਾ ਅਤੇ ਓਡੀਸ਼ਾ ਦੀ ਚਿਲਕਾ ਲੇਕ (Chilika Lake) ਦੀ ਮਾਂ ਕਾਲੀਜਯ (Maa Kalijai) ‘ਤੇ ਅਧਾਰਿਤ ਇੱਕ ਡੌਕਿਊਮੈਂਟਰੀ ਫਿਲਮ ਜਿਹੇ ਜ਼ਿਕਰਯੋਗ ਕੰਮਾਂ ਦਾ ਨਿਰਦੇਸ਼ਨ ਕੀਤਾ ਹੈ।
ਉਨ੍ਹਾਂ ਦੇ ਨਾਲ ਐੱਨਆਈਡੀ ਅਹਿਮਦਾਬਾਦ ਦੇ ਵਿਦਿਆਰਥੀ, ਭੁਵਨੇਸ਼ਵਰ ਦੇ ਰਿਸ਼ਵ ਮੋਹੰਤੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ‘ਖੱਟੀ’ ("Khatti") ਨਾਮਕ ਆਪਣੀ ਐਨੀਮੇਸ਼ਨ ਡੌਕਿਊਮੈਂਟਰੀ ਫਿਲਮ ਦੇ ਨਾਲ ਫਾਈਨਲ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੇ ਕੰਮ ਨਾਲ ਕਹਾਣੀ ਕਹਿਣ (ਸਟੋਰੀ ਟੈਲਿੰਗ) ਅਤੇ ਵਿਜ਼ੁਅਲ ਨੈਰੇਟਿਵ ਦੀ ਗਹਿਰੀ ਸਮਝ ਦਾ ਪਤਾ ਲਗਦਾ ਹੈ, ਜੋ ਪ੍ਰਮਾਣਿਕ ਅਤੇ ਆਕਰਸ਼ਕ ਦਸਤਾਵੇਜ਼ੀਕਰਣ ਦੇ ਮਾਧਿਅਮ ਦੇ ਰੂਪ ਵਿੱਚ ਐਨੀਮੇਸ਼ਨ ਦੀ ਸਮਰੱਥਾ ਨੂੰ ਉਜਾਗਰ ਕਰਦਾ ਹੈ।
ਵੇਵਸ 2025 ਵਿੱਚ, ਫਾਈਨਲਿਸਟਾਂ ਦੁਆਰਾ ਇੰਟਰਨੈਸ਼ਨਲ ਜੱਜਾਂ ਅਤੇ ਆਲਮੀ ਮਨੋਰੰਜਨ ਉਦਯੋਗ ਦੀਆਂ ਟੌਪ ਦੀਆਂ ਹਸਤੀਆਂ ਦੇ ਇੱਕ ਵੱਕਾਰੀ ਪੈਨਲ ਦੇ ਸਾਹਮਣੇ ਆਪਣੇ ਪ੍ਰੋਜੈਕਟਾਂ ਨੂੰ ਪੇਸ਼ ਕੀਤਾ ਜਾਵੇਗਾ। ਪ੍ਰਤਿਯੋਗਿਤਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਟੌਪ ਤਿੰਨ ਜੇਤੂਆਂ ਵਿੱਚੋਂ ਹਰੇਕ ਨੂੰ 5 ਲੱਖ ਦਾ ਨਕਦ ਪੁਰਸਕਾਰ ਮਿਲਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਇਹ ਆਯੋਜਨ ਭਾਰਤ ਦੇ ਐਨੀਮੇਸ਼ਨ ਅਤੇ ਬੀਐੱਫਐਕਸ ਉਦਯੋਗ ਦੀਆਂ ਅਪਾਰ ਆਰਥਿਕ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦਾ ਹੈ, ਜਿੱਥੇ ਇੱਕ ਸਿੰਗਲ ਐਨੀਮੇਟਿਡ ਫੀਚਰ ਫਿਲਮ 100 ਤੋਂ 300 ਪੇਸ਼ੇਵਰਾਂ ਲਈ ਰੋਜ਼ਗਾਰ ਪੈਦਾ ਕਰ ਸਕਦੀ ਹੈ।
ਵੇਵਸ 2025 ਦਾ ਉਦੇਸ਼ ਨਾ ਸਿਰਫ਼ ਭਾਰਤ ਦੀਆਂ ਰਚਨਾਤਮਕ ਪ੍ਰਤਿਭਾਵਾਂ ਦਾ ਜਸ਼ਨ ਮਨਾਉਣਾ ਹੈ, ਸਗੋਂ ਅੰਤਰਰਾਸ਼ਟਰੀ ਭਾਗੀਦਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਨੂੰ ਐਨੀਮੇਸ਼ਨ ਅਤੇ ਮਨੋਰੰਜਨ ਦੇ ਆਲਮੀ ਕੇਂਦਰ ਵਜੋਂ ਹੁਲਾਰਾ ਦੇਣਾ ਵੀ ਹੈ।
ਆਪਣੀ ਵਿਲੱਖਣ ਸਟੋਰੀਟੈਲਿੰਗ ਦੀ ਸ਼ੈਲੀ ਅਤੇ ਨਵੀਆਂ ਧਾਰਨਾਵਾਂ ਦੇ ਨਾਲ, ਭਾਗਯਸ਼੍ਰੀ ਸਤਪਥੀ ਅਤੇ ਰਿਸ਼ਵ ਮੋਹੰਤੀ ਰਾਸ਼ਟਰੀ ਮੰਚ ‘ਤੇ ਓਡੀਸ਼ਾ ਨੂੰ ਮਾਣ ਦਿਵਾਉਣ ਲਈ ਤਿਆਰ ਹਨ।
******
ਪੀ.ਐੱਸ/ਸਵਾਧੀਨ
Release ID:
(Release ID: 2124815)
| Visitor Counter:
14