ਰਸਾਇਣ ਤੇ ਖਾਦ ਮੰਤਰਾਲਾ
ਆਤਮ-ਨਿਰਭਰ ਭਾਰਤ ਦੀ ਖੁਰਾਕ
ਮੇਕ ਇਨ ਇੰਡੀਆ ਕਿਸ ਤਰ੍ਹਾਂ ਭਾਰਤ ਦੀ ਗਲੋਬਲ ਫਾਰਮਾਸਿਊਟੀਕਲ ਛਵੀ ਨੂੰ ਬਦਲ ਰਿਹਾ ਹੈ
Posted On:
13 APR 2025 2:56PM by PIB Chandigarh
ਜਾਣ-ਪਛਾਣ

ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਫਾਰਮਾਸਿਊਟੀਕਲ ਵਿਭਾਗ, ਸਸਤੀਆਂ ਦਵਾਈਆਂ ਦੀ ਕੀਮਤ ਅਤੇ ਉਪਲਬਧਤਾ, ਖੋਜ ਅਤੇ ਵਿਕਾਸ ਅਤੇ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨਾਲ ਸਬੰਧਿਤ ਮਾਮਲਿਆਂ ਦੇ ਲਈ ਜ਼ਿੰਮੇਵਾਰ ਹੈ। ਭਾਰਤ ਨੂੰ ਉਚਿਤ ਮੁੱਲ 'ਤੇ ਗੁਣਵੱਤਾਪੂਰਣ ਦਵਾਈਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਪ੍ਰਦਾਤਾ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਨਾਲ, ਵਿਭਾਗ ਦੇ ਯਤਨ ਮੇਕ ਇਨ ਇੰਡੀਆ ਪਹਿਲਕਦਮੀ ਦੇ ਅਨੁਸਾਰ ਹਨ। ਭਾਰਤੀ ਫਾਰਮਾਸਿਊਟੀਕਲ ਉਦਯੋਗ ਘਰੇਲੂ ਅਤੇ ਵਿਸ਼ਵ ਦੋਵਾਂ ਬਜ਼ਾਰਾਂ ਦੇ ਲਈ ਉੱਚ-ਗੁਣਵੱਤਾ ਵਾਲੀਆਂ, ਪ੍ਰਭਾਵੀ ਦਵਾਈਆਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਹ ਬ੍ਰਾਂਡੇਡ ਜੈਨਰਿਕ ਦਵਾਈਆਂ, ਪ੍ਰਤੀਯੋਗੀ ਮੁੱਲ ਨਿਰਧਾਰਣ ਅਤੇ ਸਵਦੇਸ਼ੀ ਬ੍ਰਾਂਡਾਂ ਦੇ ਮਜ਼ਬੂਤ ਨੈੱਟਵਰਕ ਵਿੱਚ ਇਸ ਦੇ ਦਬਦਬੇ ਨੂੰ ਦਰਸਾਉਂਦਾ ਹੈ। [1]
ਭਾਰਤ ਪਿਛਲੇ ਛੇ-ਸੱਤ ਵਰ੍ਹਿਆਂ ਤੋਂ ਯੂਨਿਸੇਫ ਦਾ ਸਭ ਤੋਂ ਵੱਡਾ ਵੈਕਸੀਨ ਸਪਲਾਇਰ ਰਿਹਾ ਹੈ ਜੋ ਕੁੱਲ ਖਰੀਦੀ ਗਈ ਮਾਤਰਾ ਵਿੱਚ 55% ਤੋਂ 60% ਯੋਗਦਾਨ ਪਾਉਂਦਾ ਹੈ। ਇਹ ਕ੍ਰਮਵਾਰ: ਡੀਪੀਟੀ, ਬੀਸੀਜੀ ਅਤੇ ਖਸਰੇ ਦੇ ਟੀਕਿਆਂ ਦੇ ਲਈ ਡਬਲਿਊਐੱਚਓ ਦੀ ਮੰਗ ਦਾ 99%, 52% ਅਤੇ 45% ਨੂੰ ਪੂਰਾ ਕਰਦਾ ਹੈ। [2]
|
ਭਾਰਤੀ ਦਵਾਈ ਉਦਯੋਗ ਦਾ ਸੰਖੇਪ ਜਾਣਕਾਰੀ

[3] [4]
ਮੈਡੀਕਲ ਉਪਕਰਣ

ਭਾਰਤ ਵਿੱਚ ਮੈਡੀਕਲ ਉਪਕਰਣ ਖੇਤਰ ਭਾਰਤੀ ਸਿਹਤ ਸੇਵਾ ਖੇਤਰ ਵਿਸ਼ੇਸ਼ ਰੂਪ ਨਾਲ ਸਾਰੀਆਂ ਮੈਡੀਕਲ ਸਥਿਤੀਆਂ ਅਤੇ ਅਪਾਹਜਪੁਣੇ ਦੀ ਰੋਕਥਾਮ, ਨਿਦਾਨ, ਇਲਾਜ ਅਤੇ ਪ੍ਰਬੰਧਨ ਦਾ ਇੱਕ ਜ਼ਰੂਰੀ ਅਤੇ ਅਨਿੱਖੜਵਾਂ ਅੰਗ ਹੈ। ਮੈਡੀਕਲ ਉਪਕਰਣ ਖੇਤਰ ਇੱਕ ਬਹੁ-ਅਨੁਸ਼ਾਸਨੀ ਖੇਤਰ ਹੈ। ਇਸ ਦੀਆਂ ਸੰਘਟਕ ਉਪਕਰਣ ਸ਼੍ਰੇਣੀਆਂ ਹਨ-
- ਇਲੈਕਟ੍ਰੋ-ਮੈਡੀਕਲ ਉਪਕਰਣ
- ਇਮਪਲਾਂਟ
- ਖਪਤ ਯੋਗ ਅਤੇ ਡਿਸਪੋਜ਼ੇਬਲ
- ਸਰਜੀਕਲ ਉਪਕਰਣ
- ਇਨ ਵਿਟ੍ਰੋ ਡਾਇਗਨੌਸਟਿਕ ਰੀਐਜੈਂਟਸ
ਮੈਡੀਕਲ ਉਪਕਰਣ ਉਦਯੋਗ ਦੇ ਕਈ ਖੇਤਰ ਬਹੁਤ ਜ਼ਿਆਦਾ ਪੂੰਜੀ-ਪ੍ਰਧਾਨ ਹਨ। ਇਨ੍ਹਾਂ ਖੇਤਰਾਂ ਵਿੱਚ ਉਤਪਾਦਨ ਵਿੱਚ ਜ਼ਿਆਦਾ ਸਮਾਂ ਲਗਦਾ ਹੈ ਅਤੇ ਇਨ੍ਹਾਂ ਵਿੱਚ ਨਵੀਆਂ ਟੈਕਨੋਲੋਜੀਆਂ ਦੇ ਨਿਰੰਤਰ ਸਮਾਵੇਸ਼ਨ ਅਤੇ ਇਸ ਖੇਤਰ ਵਿੱਚ ਨਵੀਆਂ ਟੈਕਨੋਲੋਜੀਆਂ ਦੇ ਅਨੁਕੂਲ ਹੋਣ ਲਈ ਸਿਹਤ ਪੇਸ਼ੇਵਰਾਂ ਦੀ ਨਿਰੰਤਰ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ।
[5]
ਮੈਡੀਕਲ ਉਪਕਰਣਾਂ ਦਾ ਨਿਰਯਾਤ ਅਤੇ ਆਯਾਤ
ਸਿੱਧਾ ਵਿਦੇਸ਼ੀ ਨਿਵੇਸ਼

ਫਾਰਮਾਸਿਊਟੀਕਲ ਵਿਭਾਗ, ਫਾਰਮਾਸਿਊਟੀਕਲ ਅਤੇ ਮੈਡੀਕਲ ਟੈਕਨੋਲੋਜੀ ਦੇ ਕੰਮਾਂ ਵਿੱਚ ਸਰਕਾਰੀ ਪ੍ਰਵਾਨਗੀ ਦੁਆਰਾ ਐੱਫਡੀਆਈ ਪ੍ਰਸਤਾਵਾਂ 'ਤੇ ਐੱਫਡੀਆਈ ਨੀਤੀ ਦੇ ਅਨੁਸਾਰ ਪ੍ਰਵਾਨਗੀ ਜਾਂ ਗੈਰ-ਪ੍ਰਵਾਨਗੀ ਦੇ ਲਈ ਵਿਚਾਰ ਕਰਦਾ ਹੈ।
ਵਿੱਤ ਵਰ੍ਹੇ 2024-25 ਵਿੱਚ, ਅਪ੍ਰੈਲ 2024 ਤੋਂ ਦਸੰਬਰ 2024 ਤੱਕ, ਐੱਫਡੀਆਈ ਪ੍ਰਵਾਹ (ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣਾਂ ਦੋਵਾਂ ਵਿੱਚ) 11,888 ਕਰੋੜ ਰੁਪਏ ਰਿਹਾ ਹੈ।
ਇਸ ਤੋਂ ਇਲਾਵਾ, ਫਾਰਮਾਸਿਊਟੀਕਲ ਵਿਭਾਗ ਨੇ ਵਿੱਤ ਵਰ੍ਹੇ 2024-25 ਦੇ ਦੌਰਾਨ ਬ੍ਰਾਊਨਫੀਲਡ ਪ੍ਰੋਜੈਕਟਾਂ ਦੇ ਲਈ 7,246.40 ਕਰੋੜ ਰੁਪਏ ਦੇ 13 ਐੱਫਡੀਆਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ।
|
[6]
ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ
ਭਾਰਤ ਸਰਕਾਰ ਦੁਆਰਾ 2020 ਵਿੱਚ ਸ਼ੁਰੂ ਕੀਤੀ ਗਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਹੈ ਜਿਸ ਦਾ ਉਦੇਸ਼ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨਾ, ਨਿਵੇਸ਼ ਆਕਰਸ਼ਿਤ ਕਰਨਾ, ਆਯਾਤ 'ਤੇ ਨਿਰਭਰਤਾ ਘੱਟ ਕਰਨਾ ਅਤੇ ਨਿਰਯਾਤ ਵਧਾਉਣਾ ਹੈ। ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਯੋਜਨਾ ਉਤਪਾਦਨ ਵਿੱਚ ਪ੍ਰਦਰਸ਼ਨ ਦੇ ਅਧਾਰ ’ਤੇ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ, ਕੰਪਨੀਆਂ ਨੂੰ ਸੰਚਾਲਨ ਵਧਾਉਣ, ਉੱਨਤ ਤਕਨੀਕਾਂ ਨੂੰ ਅਪਣਾਉਣ ਅਤੇ ਵਿਸ਼ਵ ਪ੍ਰਤੀਯੋਗਿਤਾ ਵਿੱਚ ਸੁਧਾਰ ਕਰਨ ਦੇ ਲਈ ਪ੍ਰੋਤਸਾਹਿਤ ਕਰਦੀ ਹੈ।
ਫਾਰਮਾਸਿਊਟੀਕਲਜ਼ ਦੇ ਲਈ, ਇਸ ਪਹਿਲ ਦਾ ਉਦੇਸ਼ ਪ੍ਰਮੁੱਖ ਸ਼ੁਰੂਆਤੀ ਸਮੱਗਰੀਆਂ (ਕੇਐੱਸਐੱਮ), ਡਰੱਗ ਇੰਟਰਮੀਡੀਏਟਸ (ਡੀਆਈ) ਅਤੇ ਐਕਟਿਵ ਫਾਰਮਾਸਿਊਟੀਕਲ ਇਨਗ੍ਰੀਡੈਂਟਸ (ਏਪੀਆਈ) 'ਤੇ ਆਯਾਤ ਨਿਰਭਰਤਾ ਨੂੰ ਘੱਟ ਕਰਨਾ ਹੈ। ਇਸ ਨਾਲ ਭਾਰਤ ਦਾ ਉਤਪਾਦਨ ਅਧਾਰ ਮਜ਼ਬੂਤ ਹੋਵੇਗਾ। ਉਤਪਾਦਨ ਅਤੇ ਨਵੀਨਤਾ ਨੂੰ ਵਧਾ ਕੇ ਇਹ ਘਰੇਲੂ ਸਮਰੱਥਾਵਾਂ ਅਤੇ ਵਿਸ਼ਵ ਪ੍ਰਤੀਯੋਗਿਤਾ ਨੂੰ ਵਧਾਉਂਦਾ ਹੈ।
ਪੀਐੱਲਆਈ ਯੋਜਨਾਵਾਂ ਬਾਰੇ ਸੰਖੇਪ ਜਾਣਕਾਰੀ
ਉਤਪਾਦਨ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਭਾਰਤ ਸਰਕਾਰ ਦੀ ਵੱਡੀ ਪਹਿਲਕਦਮੀ ਦੇ ਹਿੱਸੇ ਵਜੋਂ ਫਾਰਮਾਸਿਊਟੀਕਲ ਵਿਭਾਗ ਤਿੰਨ ਪੀਐੱਲਆਈ ਯੋਜਨਾਵਾਂ ਦਾ ਸੰਚਾਲਨ ਕਰਦਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
- ਫਾਰਮਾਸਿਊਟੀਕਲ ਦੇ ਲਈ ਪੀਐੱਲਆਈ ਯੋਜਨਾ
- ਮਹੱਤਵਪੂਰਨ ਕੇਐੱਸਐੱਮ/ ਡੀਆਈ/ ਏਪੀਆਈ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਲਈ ਪੀਐੱਲਆਈ ਯੋਜਨਾ
- ਮੈਡੀਕਲ ਉਪਕਰਣਾਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਲਈ ਪੀਐੱਲਆਈ ਯੋਜਨਾ [7]
|
ਫਾਰਮਾਸਿਊਟੀਕਲਸ ਦੇ ਲਈ ਪੀਐੱਲਆਈ ਯੋਜਨਾ [8]
ਫਾਰਮਾਸਿਊਟੀਕਲਜ਼ ਦੇ ਲਈ ਪੀਐੱਲਆਈ ਯੋਜਨਾ ਨੂੰ ਕੇਂਦਰੀ ਮੰਤਰੀ ਮੰਡਲ ਨੇ 24 ਫਰਵਰੀ 2021 [9] ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦਾ ਵਿੱਤੀ ਖਰਚ ₹15,000 ਕਰੋੜ ਹੈ ਅਤੇ ਉਤਪਾਦਨ ਦੀ ਮਿਆਦ ਵਿੱਤ ਵਰ੍ਹੇ 2022-2023 ਤੋਂ ਵਿੱਤ ਵਰ੍ਹੇ 2027-28 ਤੱਕ ਹੈ। ਇਹ ਤਿੰਨ ਸ਼੍ਰੇਣੀਆਂ ਦੇ ਤਹਿਤ ਪਹਿਚਾਣੇ ਗਏ ਉਤਪਾਦਾਂ ਦੇ ਉਤਪਾਦਨ ਦੇ ਲਈ 55 ਚਿੰਨ੍ਹਤ ਬਿਨੈਕਾਰਾਂ ਨੂੰ ਛੇ ਵਰ੍ਹਿਆਂ ਦੀ ਮਿਆਦ ਦੇ ਲਈ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। ਇਸ ਯੋਜਨਾ ਦੇ ਤਹਿਤ, ਉੱਚ ਮੁੱਲ ਵਾਲੇ ਫਾਰਮਾਸਿਊਟੀਕਲ ਉਤਪਾਦ ਜਿਵੇਂ ਪੇਟੈਂਟ/ ਪੇਟੈਂਟ ਰਹਿਤ ਦਵਾਈਆਂ, ਬਾਇਓਫਾਰਮਾਸਿਊਟੀਕਲਸ, ਕੰਪਲੈਕਸ ਜੈਨਰਿਕ, ਕੈਂਸਰ ਵਿਰੋਧੀ ਦਵਾਈਆਂ, ਆਟੋਇਮਿਊਨ ਦਵਾਈਆਂ ਆਦਿ ਦਾ ਉਤਪਾਦਨ ਕੀਤਾ ਜਾਂਦਾ ਹੈ। [10]
ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਇਹ ਯੋਜਨਾ ਤਿੰਨ ਸ਼੍ਰੇਣੀਆਂ ਦੇ ਅਧੀਨ ਫਾਰਮਾਸਿਊਟੀਕਲ ਵਸਤਾਂ ਦੇ ਉਤਪਾਦਨ ਵਿੱਚ ਸਹਿਯੋਗ ਦਿੰਦੀ ਹੈ:
1. ਸ਼੍ਰੇਣੀ 1: ਬਾਇਓਫਾਰਮਾਸਿਊਟੀਕਲ, ਗੁੰਝਲਦਾਰ ਜੈਨੇਰਿਕ ਦਵਾਈਆਂ, ਪੇਟੈਂਟ ਪ੍ਰਾਪਤ ਦਵਾਈਆਂ ਜਾਂ ਪੇਟੈਂਟ ਸਮਾਪਤੀ ਦੀ ਨੇੜੇ ਪਹੁੰਚਣ ਵਾਲੀਆਂ ਦਵਾਈਆਂ, ਜੀਨ ਥੈਰੇਪੀ ਦਵਾਈਆਂ, ਆਰਫਨ ਦਵਾਈਆਂ ਅਤੇ ਗੁੰਝਲਦਾਰ ਐਕਸੀਪੀਐਂਟਸ।
2. ਸ਼੍ਰੇਣੀ 2: ਕਿਰਿਆਸ਼ੀਲ ਫਾਰਮਾਸਿਊਟੀਕਲ ਸਮੱਗਰੀ (ਏਪੀਆਈ), ਪ੍ਰਮੁੱਖ ਸ਼ੁਰੂਆਤੀ ਸਮੱਗਰੀ (ਕੇਐੱਸਐੱਮ), ਅਤੇ ਡਰੱਗ ਇੰਟਰਮੀਡੀਏਟਸ (ਡੀਆਈ)।
3. ਸ਼੍ਰੇਣੀ 3: ਦੁਬਾਰਾ ਵਰਤੀਆਂ ਜਾਣ ਵਾਲੀਆਂ ਦਵਾਈਆਂ, ਆਟੋਇਮਿਊਨ ਦਵਾਈਆਂ, ਕੈਂਸਰ ਵਿਰੋਧੀ ਦਵਾਈਆਂ, ਸ਼ੂਗਰ ਵਿਰੋਧੀ ਦਵਾਈਆਂ, ਦਿਲ ਸਬੰਧੀ ਦਵਾਈਆਂ ਅਤੇ ਇਨ-ਵਿਟ੍ਰੋ ਡਾਇਗਨੌਸਟਿਕ (ਆਈਵੀਡੀ) ਉਪਕਰਣ [11]
ਕੇਐੱਸਐੱਮ, ਡੀਆਈ ਅਤੇ ਏਪੀਆਈ ਦੇ ਲਈ ਪੀਐੱਲਆਈ ਯੋਜਨਾ [12]
ਕੇਐੱਸਐੱਮ, ਡੀਆਈ ਅਤੇ ਏਪੀਆਈ ਦੇ ਲਈ ਪੀਐੱਲਆਈ ਯੋਜਨਾ 20 ਮਾਰਚ 2020 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਦਾ ਵਿੱਤੀ ਖਰਚ ਵਿੱਤ ਵਰ੍ਹੇ 2020-21 ਤੋਂ ਵਿੱਤ ਵਰ੍ਹੇ 2029-30 ਦੀ ਮਿਆਦ ਦੇ ਲਈ 6,940 ਕਰੋੜ ਰੁਪਏ ਹੈ। ਭਾਰਤ ਵਿੱਚ ਮਹੱਤਵਪੂਰਨ ਪ੍ਰਮੁੱਖ ਸ਼ੁਰੂਆਤੀ ਸਮੱਗਰੀ (ਕੇਐੱਸਐੱਮ)/ ਡਰੱਗ ਇੰਟਰਮੀਡੀਏਟਸ ਅਤੇ ਐਕਟਿਵ ਫਾਰਮਾਸਿਊਟੀਕਲ ਇਨਗ੍ਰੀਡੈਂਟਸ (ਏਪੀਆਈ) ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦਾ ਮੁੱਖ ਉਦੇਸ਼ 41 ਚਿੰਨ੍ਹਤ ਥੋਕ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਾ ਹੈ ਤਾਕਿ ਉਨ੍ਹਾਂ ਦੀ ਉੱਚ ਆਯਾਤ ਨਿਰਭਰਤਾ ਨੂੰ ਦੂਰ ਕੀਤਾ ਜਾ ਸਕੇ।
ਕੇਐੱਸਐੱਮ, ਡੀਆਈ ਅਤੇ ਏਪੀਆਈ ਦੇ ਲਈ ਪੀਐੱਲਆਈ ਯੋਜਨਾ ਦੇ ਤਹਿਤ ਉਪਲਬਧੀਆਂ

ਪੀਐੱਲਆਈ ਯੋਜਨਾ ਦੇ ਤਹਿਤ ਇੱਕ ਮਹੱਤਵਪੂਰਨ ਉਪਲਬਧੀ ਮਿੱਥੇ ਨਿਵੇਸ਼ ਨੂੰ ਪਾਰ ਕਰਨਾ ਹੈ। ਜਦੋਂ ਕਿ ਸ਼ੁਰੂਆਤੀ ਵਚਨਬੱਧਤਾ 3,938.57 ਕਰੋੜ ਰੁਪਏ ਸੀ, ਅਸਲ ਹਾਸਲ ਨਿਵੇਸ਼ ਪਹਿਲਾਂ ਹੀ 4,253.92 ਕਰੋੜ ਰੁਪਏ (ਦਸੰਬਰ 2024 ਤੱਕ) ਤੱਕ ਪਹੁੰਚ ਚੁੱਕਿਆ ਹੈ।
ਬਲਕ ਡਰੱਗ ਦੇ ਲਈ ਪੀਐੱਲਆਈ ਯੋਜਨਾ ਦੇ ਤਹਿਤ ਕੁੱਲ 48 ਪ੍ਰੋਜੈਕਟ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ ਦਸੰਬਰ 2024 ਤੱਕ 25 ਬਲਕ ਡਰੱਗ ਦੇ ਲਈ 34 ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ।
ਬਲਕ ਡਰੱਗ ਦੇ ਲਈ ਪੀਐੱਲਆਈ ਯੋਜਨਾ ਦੇ ਅਧੀਨ ਜ਼ਿਕਰਯੋਗ ਪ੍ਰੋਜੈਕਟ
- ਪੈਨਿਸਿਲਿਨ ਜੀ ਪ੍ਰੋਜੈਕਟ (ਕਾਕੀਨਾਡਾ, ਆਂਧਰ ਪ੍ਰਦੇਸ਼): 1,910 ਕਰੋੜ ਰੁਪਏ ਦਾ ਨਿਵੇਸ਼; ਸਲਾਨਾ 2,700 ਕਰੋੜ ਰੁਪਏ ਦੇ ਆਯਾਤ ਦਾ ਸਥਾਨ ਲੈਣ ਦੀ ਉਮੀਦ।
- ਕਲਾਵੁਲੈਨਿਕ ਐਸਿਡ ਪ੍ਰੋਜੈਕਟ (ਨਾਲਾਗੜ੍ਹ, ਹਿਮਾਚਲ ਪ੍ਰਦੇਸ਼): 450 ਕਰੋੜ ਰੁਪਏ ਦਾ ਨਿਵੇਸ਼; ਸਲਾਨਾ 600 ਕਰੋੜ ਰੁਪਏ ਦੇ ਆਯਾਤ ਦਾ ਸਥਾਨ ਲੈਣ ਦੀ ਉਮੀਦ। [13]
|
ਮੈਡੀਕਲ ਉਪਕਰਣਾਂ ਦੇ ਲਈ ਪੀਐੱਲਆਈ ਯੋਜਨਾ [14]
ਮੈਡੀਕਲ ਉਪਕਰਣਾਂ ਦੇ ਲਈ ਪੀਐੱਲਆਈ ਯੋਜਨਾ ਉੱਚ-ਪੱਧਰੀ ਮੈਡੀਕਲ ਉਪਕਰਣਾਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਆਯਾਤ 'ਤੇ ਨਿਰਭਰਤਾ ਘੱਟ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ। ਇਹ ਯੋਜਨਾ ਰੇਡੀਓਲੋਜੀ, ਇਮੇਜਿੰਗ, ਕੈਂਸਰ ਦੇਖਭਾਲ ਅਤੇ ਇਮਪਲਾਂਟਸ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਨਿਰਮਾਤਾਵਾਂ ਨੂੰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। ਇਸ ਯੋਜਨਾ ਦੀ ਮਿਆਦ ਵਿੱਤ ਵਰ੍ਹੇ 2020-21 ਤੋਂ ਵਿੱਤ ਵਰ੍ਹੇ 2027-28 ਤੱਕ ਹੈ ਜਿਸ ਦਾ ਕੁੱਲ ਵਿੱਤੀ ਖਰਚ 3,420 ਕਰੋੜ ਰੁਪਏ ਹੈ। ਇਸ ਯੋਜਨਾ ਦੇ ਤਹਿਤ, ਚੁਣੀਆਂ ਗਈਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਰਮਿਤ ਅਤੇ ਯੋਜਨਾ ਦੇ ਟੀਚੇ ਵਾਲੇ ਖੇਤਰਾਂ ਦੇ ਅਧੀਨ ਆਉਣ ਵਾਲੇ ਮੈਡੀਕਲ ਉਪਕਰਣਾਂ ਦੀ ਵਾਧਾਯੋਗ ਵਿਕਰੀ ਦੇ 5% ਦੀ ਦਰ ਨਾਲ ਪੰਜ ਸਾਲਾਂ ਦੀ ਮਿਆਦ ਦੇ ਲਈ ਵਿੱਤੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ।
ਬਿਨੈਕਾਰ ਦੀ ਸ਼੍ਰੇਣੀ
|
ਪ੍ਰੋਤਸਾਹਨ ਮਿਆਦ
|
ਪ੍ਰੋਤਸਾਹਨ ਦਰ
|
ਸ਼੍ਰੇਣੀ ਏ
|
ਵਿੱਤ ਵਰ੍ਹੇ 2022-23 ਤੋਂ ਵਿੱਤ ਵਰ੍ਹੇ 2026-27
|
5% ਪ੍ਰਤੀ ਬਿਨੈਕਾਰ 121 ਕਰੋੜ ਰੁਪਏ ਤੱਕ ਸੀਮਤ
|
ਸ਼੍ਰੇਣੀ ਬੀ
|
ਵਿੱਤ ਵਰ੍ਹੇ 2022-23 ਤੋਂ ਵਿੱਤ ਵਰ੍ਹੇ 2026-27
|
5% ਪ੍ਰਤੀ ਬਿਨੈਕਾਰ 40 ਕਰੋੜ ਰੁਪਏ ਤੱਕ ਸੀਮਤ
|
ਯੋਜਨਾ ਦੇ ਅਧੀਨ ਪ੍ਰੋਤਸਾਹਨ ਦਾ ਵੇਰਵਾ ਇਸ ਤਰ੍ਹਾਂ ਹੈ:
https://static.pib.gov.in/WriteReadData/specificdocs/documents/2025/jan/doc202516481901.pdf

[15]
ਬਲਕ ਡਰੱਗ ਪਾਰਕਾਂ ਨੂੰ ਹੁਲਾਰਾ ਦੇਣਾ
ਮਾਰਚ 2020 ਵਿੱਚ ਮਨਜ਼ੂਰ ਕੀਤੀ ਗਈ, ਬਲਕ ਡਰੱਗ ਪਾਰਕ ਯੋਜਨਾ (ਵਿੱਤ ਵਰ੍ਹੇ 2020-21 ਤੋਂ ਵਿੱਤ ਵਰ੍ਹੇ 2025-26) ਦਾ ਉਦੇਸ਼ ਉਤਪਾਦਨ ਲਾਗਤ ਨੂੰ ਘੱਟ ਕਰਨ ਅਤੇ ਬਲਕ ਡਰੱਗਸ ਵਿੱਚ ਆਤਮ-ਨਿਰਭਰਤਾ ਵਧਾਉਣ ਦੇ ਲਈ ਵਿਸ਼ਵ ਪੱਧਰੀ ਸਾਂਝੇ ਬੁਨਿਆਦੀ ਢਾਂਚੇ ਵਾਲੇ ਪਾਰਕ ਸਥਾਪਤ ਕਰਨਾ ਹੈ। ਇਸ ਯੋਜਨਾ ਦੇ ਤਹਿਤ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਵਿੱਤੀ ਸਹਾਇਤਾ ਪ੍ਰਤੀ ਪਾਰਕ 1,000 ਕਰੋੜ ਰੁਪਏ ਜਾਂ ਪ੍ਰੋਜੈਕਟ ਲਾਗਤ ਦਾ 70% (ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਦੇ ਲਈ 90%) ਤੱਕ ਸੀਮਤ ਹੈ। ਇਸ ਦਾ ਕੁੱਲ ਖਰਚ 3,000 ਕਰੋੜ ਰੁਪਏ ਹੈ। [16]
ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ
ਸਾਰਿਆਂ ਨੂੰ ਕਿਫਾਇਤੀ ਕੀਮਤ 'ਤੇ ਗੁਣਵੱਤਾਪੂਰਣ ਜੈਨਰਿਕ ਦਵਾਈਆਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦਾ ਉਦੇਸ਼ ਪੂਰੇ ਭਾਰਤ ਵਿੱਚ ਕਿਫਾਇਤੀ, ਗੁਣਵੱਤਾਪੂਰਣ ਜੈਨਰਿਕ ਦਵਾਈਆਂ ਤੱਕ ਪਹੁੰਚ ਯਕੀਨੀ ਬਣਾਉਣਾ ਹੈ।

ਇਸ ਪਹਿਲ ਦੇ ਅਧੀਨ ਕੁਝ ਕੰਮ ਇਸ ਤਰ੍ਹਾਂ ਹਨ:
- ਜਾਗਰੂਕਤਾ ਵਧਾਉਣਾ: ਜੈਨਰਿਕ ਦਵਾਈਆਂ ਦੇ ਫਾਇਦਿਆਂ ਬਾਰੇ ਜਨਤਾ ਨੂੰ ਸਿੱਖਿਅਤ ਕਰਨਾ, ਇਸ ਗੱਲ ਬਾਰੇ ਦੱਸਣਾ ਕਿ ਕਿਫਾਇਤੀ ਉਤਪਾਦਨ ਵਿੱਚ ਗੁਣਵੱਤਾ ਨਾਲ ਸਮਝੌਤਾ ਨਹੀਂ ਹੁੰਦਾ ਹੈ ਅਤੇ ਇਸ ਧਾਰਨਾ ਨੂੰ ਦੂਰ ਕਰਨਾ ਕਿ ਉੱਚ ਕੀਮਤ ਦਾ ਮਤਲਬ ਹੈ ਬਿਹਤਰ ਪ੍ਰਭਾਵ ਹੁੰਦਾ ਹੈ।
- ਜੈਨਰਿਕ ਦਵਾਈਆਂ ਦੇ ਨੁਸਖਿਆਂ ਨੂੰ ਪ੍ਰੋਤਸਾਹਿਤ ਕਰਨਾ: ਸਿਹਤ ਪੇਸ਼ੇਵਰਾਂ, ਖਾਸ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਲਾਗਤ-ਪ੍ਰਭਾਵਸ਼ਾਲੀ ਵਿਕਲਪ ਲਿਖਣ ਦੇ ਲਈ ਪ੍ਰੇਰਿਤ ਕਰਕੇ ਜੈਨਰਿਕ ਦਵਾਈਆਂ ਦੀ ਵਰਤੋਂ ਨੂੰ ਹੁਲਾਰਾ ਦੇਣਾ।
- ਪਹੁੰਚ ਵਿੱਚ ਵਾਧਾ: ਚਿਕਿਤਸਾ ਸ਼੍ਰੇਣੀਆਂ ਵਿੱਚ ਜ਼ਰੂਰੀ ਜੈਨਰਿਕ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ, ਵਾਂਝੇ ਭਾਈਚਾਰਿਆਂ ਤੱਕ ਪਹੁੰਚਣ ਵੱਲ ਧਿਆਨ ਕੇਂਦ੍ਰਿਤ ਕਰਨਾ। [17]
8 ਅਪ੍ਰੈਲ, 2025 ਤੱਕ ਦੇਸ਼ ਭਰ ਵਿੱਚ ਕੁੱਲ 15,479 ਜਨ ਔਸ਼ਧੀ ਕੇਂਦਰ ਹਨ।
|
ਫਾਰਮਾਸਿਊਟੀਕਲਸ ਉਦਯੋਗ ਮਜ਼ਬੂਤੀਕਰਨ ਯੋਜਨਾ (ਐੱਸਪੀਆਈ ਯੋਜਨਾ)

ਐੱਸਪੀਆਈ ਯੋਜਨਾ ਇੱਕ ਕੇਂਦਰੀ ਯੋਜਨਾ (ਸੀਐੱਸਐੱਸ) ਹੈ ਜਿਸਦਾ ਖਰਚਾ 500 ਕਰੋੜ ਰੁਪਏ ਹੈ ਅਤੇ ਯੋਜਨਾ ਦੀ ਮਿਆਦ ਵਿੱਤ ਵਰ੍ਹੇ 2021-22 ਤੋਂ ਵਿੱਤ ਵਰ੍ਹੇ 2025-26 ਤੱਕ ਹੈ। [18]
ਸਿੱਟਾ:
ਭਾਰਤ ਦੇ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣ ਖੇਤਰ ਵਿਗਿਆਨ, ਨਵੀਨਤਾ ਅਤੇ ਉਤਪਾਦਨ ਵਿੱਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਦੇ ਪ੍ਰਮਾਣ ਹਨ। ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾਵਾਂ ਅਤੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਵਰਗੀਆਂ ਦੂਰਦਰਸ਼ੀ ਪਹਿਲਕਦਮੀਆਂ ਦੇ ਮਾਧਿਅਮ ਰਾਹੀਂ, ਫਾਰਮਾਸਿਊਟੀਕਲ ਵਿਭਾਗ ਨੇ ਨਾ ਸਿਰਫ਼ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਹੈ ਸਗੋਂ ਕਿਫਾਇਤੀ ਸਿਹਤ ਸੇਵਾ ਹੱਲਾਂ ਤੱਕ ਬਰਾਬਰ ਪਹੁੰਚ ਨੂੰ ਵੀ ਯਕੀਨੀ ਬਣਾਇਆ ਹੈ। ਮੇਕ ਇਨ ਇੰਡੀਆ ਵਿਜ਼ਨ ਦੇ ਤਹਿਤ ਆਤਮ-ਨਿਰਭਰਤਾ ਦੇ ਲਈ ਆਪਣੀ ਨਿਰੰਤਰ ਵਚਨਬੱਧਤਾ ਦੇ ਨਾਲ ਭਾਰਤ ਉੱਚ-ਗੁਣਵੱਤਾ ਵਾਲੀਆਂ, ਲਾਗਤ-ਪ੍ਰਭਾਵਸ਼ਾਲੀ ਦਵਾਈਆਂ ਅਤੇ ਮੈਡੀਕਲ ਟੈਕਨੋਲੋਜੀਆਂ ਦੇ ਲਈ ਇੱਕ ਵਿਸ਼ਵਵਿਆਪੀ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਤਿਆਰ ਹੈ। ਇਸ ਨਾਲ ਭਾਰਤ ਦੇ ਨਾਗਰਿਕ ਸਮਰੱਥ ਹੋਣਗੇ ਅਤੇ ਵਿਸ਼ਵਵਿਆਪੀ ਸਿਹਤ ਨਤੀਜਿਆਂ ਵਿੱਚ ਮਹੱਤਵਪੂਰਨ ਯੋਗਦਾਨ ਮਿਲੇਗਾ।
ਹਵਾਲੇ:
• ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਮੋਸ਼ਨ ਵਿਭਾਗ (ਡੀਪੀਆਈਆਈਟੀ)
ਆਤਮ ਨਿਰਭਰ ਭਾਰਤ
****
ਮੇਕ ਇਨ ਇੰਡੀਆ (ਫਾਰਮਾਸਿਊਟੀਕਲਸ) | ਵਿਆਖਿਆਕਾਰ | 08
ਸੰਤੋਸ਼ ਕੁਮਾਰ/ ਸ਼ੀਤਲ ਅੰਗਰਾਲ / ਕ੍ਰਿਤੀਕਾ ਰਾਣੇ
(Release ID: 2124812)
Visitor Counter : 9