ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਫਰਵਰੀ 2025 ਵਿੱਚ ਈਐੱਸਆਈ ਸਕੀਮ ਦੇ ਤਹਿਤ 15.43 ਲੱਖ ਨਵੇਂ ਕਰਮਚਾਰੀ ਰਜਿਸਟਰਡ


25 ਵਰ੍ਹਿਆਂ ਦੀ ਉਮਰ ਤੱਕ ਦੇ 7.36 ਲੱਖ ਯੁਵਾ ਕਰਮਚਾਰੀ ਨਵੀਆਂ ਰਜਿਸਟ੍ਰੇਸ਼ਨਾਂ ਦਾ ਹਿੱਸਾ ਬਣੇ

ਈਐੱਸਆਈ ਸਕੀਮ ਵਿੱਚ 3.35 ਲੱਖ ਮਹਿਲਾ ਕਰਮਚਾਰੀ ਰਜਿਸਟਰਡ ਹੋਈਆਂ

ਫਰਵਰੀ, 2025 ਵਿੱਚ ਈਐੱਸਆਈ ਸਕੀਮ ਦੇ ਤਹਿਤ 23,526 ਨਵੇਂ ਅਦਾਰੇ ਰਜਿਸਟਰਡ ਹੋਏ

ਫਰਵਰੀ, 2025 ਵਿੱਚ ਈਐੱਸਆਈ ਸਕੀਮ ਦੇ ਤਹਿਤ 74 ਟ੍ਰਾਂਸਜੈਂਡਰ ਕਰਮਚਾਰੀ ਰਜਿਸਟਰਡ ਹੋਏ

Posted On: 25 APR 2025 11:08AM by PIB Chandigarh

ਈਐੱਸਆਈਸੀ ਦੇ ਪ੍ਰੋਵੀਜ਼ਨਲ ਪੇਅਰੋਲ  ਡੇਟਾ ਤੋਂ ਪਤਾ ਚਲਦਾ ਹੈ ਕਿ ਫਰਵਰੀ, 2025 ਵਿੱਚ 15.43 ਲੱਖ ਨਵੇਂ ਕਰਮਚਾਰੀ ਜੋੜੇ ਗਏ ਹਨ। ਫਰਵਰੀ, 2025 ਵਿੱਚ 23,526 ਨਵੇਂ ਅਦਾਰਿਆਂ ਨੂੰ ਈਐੱਸਆਈ ਯੋਜਨਾ ਦੇ ਸਮਾਜਿਕ ਸੁਰੱਖਿਆ ਦਾਇਰੇ ਵਿੱਚ ਲਿਆਂਦਾ ਗਿਆ ਹੈ, ਜਿਸ ਨਾਲ ਜ਼ਿਆਦਾ ਸ਼੍ਰਮਿਕਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਹੋਈ ਹੈ।

 

ਹੈੱਡ

ਫਰਵਰੀ 2024

ਫਰਵਰੀ 2025

ਵਾਧਾ

ਮੌਜੂਦਾ ਸਾਰੇ ਕਰਮਚਾਰੀ ਜਿਨ੍ਹਾਂ ਨੇ ਮਹੀਨੇ ਦੌਰਾਨ ਯੋਗਦਾਨ ਦਿੱਤਾ 

2,91,38,395

2,97,04,614

5,66,219

 

 

ਅੰਕੜਿਆਂ ਦੇ ਜ਼ਰੀਏ ਇਹ ਸਪਸ਼ਟ ਹੈ ਕਿ ਮਹੀਨੇ ਦੌਰਾਨ ਜੋੜੇ ਗਏ ਕੁੱਲ 15.43 ਲੱਖ ਕਰਮਚਾਰੀਆਂ ਵਿੱਚੋਂ 7.36 ਲੱਖ ਕਰਮਚਾਰੀ, ਜੋ ਕੁੱਲ ਰਜਿਸਟ੍ਰੇਸ਼ਨ ਦਾ ਲਗਭਗ 47.7 ਪ੍ਰਤੀਸ਼ਤ ਹੈ, 25 ਵਰ੍ਹੇ ਤੱਕ ਦੀ ਉਮਰ ਵਰਗ ਦੇ ਹਨ।

ਨਾਲ ਹੀ, ਪੇਅਰੋਲ  ਡੇਟਾ ਦਾ ਜੈਂਡਰ-ਵਾਈਜ਼ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਫਰਵਰੀ, 2025 ਵਿੱਚ ਮਹਿਲਾ ਮੈਂਬਰਾਂ ਦਾ ਸ਼ੁੱਧ ਨਾਮਾਂਕਨ 3.35 ਲੱਖ ਰਿਹਾ ਹੈ। ਇਸ ਤੋਂ ਇਲਾਵਾ, ਫਰਵਰੀ 2025 ਵਿੱਚ ਈਐੱਸਆਈ ਸਕੀਮ ਦੇ ਤਹਿਤ ਕੁੱਲ 74 ਟ੍ਰਾਂਸਜੈਂਡਰ ਕਰਮਚਾਰੀਆਂ ਨੇ ਵੀ ਰਜਿਸਟ੍ਰੇਸ਼ਨ ਕਰਵਾਇਆ ਹੈ, ਜੋ ਸਮਾਜ ਦੇ ਹਰ ਵਰਗ ਨੂੰ ਆਪਣੇ ਲਾਭ ਪਹੁੰਚਾਉਣ ਦੀ ਕਰਮਚਾਰੀ ਰਾਜ ਬੀਮਾ ਨਿਗਮ-ਈਐੱਸਆਈਸੀ ਦੀ ਵਚਨਬੱਧਤਾ ਨੂੰ ਪ੍ਰਮਾਣਿਤ ਕਰਦਾ ਹੈ।

ਪੇਅਰੋਲ  ਅੰਕੜੇ ਪ੍ਰੋਵੀਜ਼ਨਲ ਹਨ ਕਿਉਂਕਿ ਅੰਕੜੇ ਸਿਰਜਣ ਇੱਕ ਟਿਕਾਊ ਅਭਿਆਸ ਹੈ।

****

ਹਿਮਾਂਸ਼ੂ ਪਾਠਕ 


(Release ID: 2124300) Visitor Counter : 9