ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਦਰਸ਼ ਵਾਕ ‘ਵਿਕਾਸ ਭੀ ਵਿਰਾਸਤ ਭੀ’, ਨੂੰ ਦੁਹਰਾਉਂਦੇ ਹੋਏ ਕੇਂਦਰੀ ਸੱਭਿਆਚਾਰ ਮੰਤਰੀ ਨੇ ਵਿਰਾਸਤੀ ਸਥਲਾਂ ‘ਤੇ ਵਿਜ਼ੀਟਰਾਂ ਅਤੇ ਟੂਰਿਸਟਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ


ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਏਐੱਸਆਈ ਦੇ ਅੰਡਰਵਾਟਰ ਆਰਕੀਓਲੌਜੀ ਵਿੰਗ (UAW) ਦੇ ਨਵੀਨੀਕਰਣ ਦੀ ਰੂਪ-ਰੇਖਾ ਪੇਸ਼ ਕੀਤੀ, ਜਿਸ ਦੇ ਤਹਿਤ ਦਵਾਰਕਾ ਦੇ ਪਾਣੀਆਂ ਵਿੱਚ ਖੋਜਾਂ ਚੱਲ ਰਹੀਆਂ ਹਨ

ਭਾਰਤ ਮੰਡਪਮ ਵਿੱਚ ਕੇਂਦਰੀ ਪੁਰਾਤੱਤਵ ਸਲਾਹਕਾਰ ਬੋਰਡ (ਸੀਏਬੀਏ) ਦੀ 38ਵੀਂ ਮੀਟਿੰਗ ਸਫ਼ਲਤਾਪੂਰਵਕ ਸੰਪੰਨ ਹੋਈ

Posted On: 23 APR 2025 6:40PM by PIB Chandigarh

ਕੇਂਦਰੀ ਪੁਰਾਤੱਤਵ ਸਲਾਹਕਾਰ ਬੋਰਡ (ਸੀਏਬੀਏ) ਦੀ 38ਵੀਂ ਮੀਟਿੰਗ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਈ। ਇਹ ਮੀਟਿੰਗ ਭਾਰਤ ਦੇ ਸਮ੍ਰਿੱਧ ਪੁਰਾਤੱਤਵ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਪ੍ਰਚਾਰ ਕਰਨ ਦੇ ਸਮੂਹਿਕ ਯਤਨਾਂ ਦੀ ਦਿਸ਼ਾ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਈ। ਆਪਣੇ ਮੁੱਖ ਭਾਸ਼ਣ ਵਿੱਚ, (ਸੀਏਬੀਏ) ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੁਰਾਤੱਤਵ, ਖੁਦਾਈ, ਖੋਜ ਅਤੇ ਸੰਭਾਲ ਦੇ ਖੇਤਰ ਵਿੱਚ ਇੱਕ ਗਤੀਸ਼ੀਲ, ਸਮਾਵੇਸ਼ੀ ਅਤੇ ਦੂਰਦਰਸ਼ੀ ਰੋਡਮੈਪ ਤਿਆਰ ਕੀਤਾ। 

ਉਨ੍ਹਾਂ ਨੇ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਹਾਲ ਹੀ ਵਿੱਚ ਖੁਦਾਈ ਅਤੇ ਖੋਜ਼ ਕਾਰਜਾਂ ਦੀ ਵਧਦੀ ਸੰਖਿਆ ਦੀ ਸ਼ਲਾਘਾ ਕਰਦੇ ਹੋਏ, ਮੰਤਰੀ ਨੇ ਖੁਦਾਈ ਅਤੇ ਖੋਜ ਪ੍ਰੋਜੈਕਟਾਂ ਨੂੰ ਵਧੇਰੇ ਵਿਆਪਕ, ਸਮਾਵੇਸ਼ੀ ਅਤੇ ਦੂਰਗਾਮੀ ਬਣਾਉਣ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਏਐੱਸਆਈ ਦੇ ਅੰਡਰਵਾਟਰ ਆਰਕੀਓਲੌਜੀ ਵਿੰਗ (ਯੂਏਡਬਲਿਊ) ਦੇ ਸੁਧਾਰ ਦੀ ਰੂਪਰੇਖਾ ਤਿਆਰ ਕੀਤੀ, ਜਿਸ ਦੇ ਤਹਿਤ ਦਵਾਰਕਾ ਦੇ ਪਾਣੀਆਂ ਵਿੱਚ ਖੋਜਾਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਾਸ ਭੀ, ਵਿਰਾਸਤ ਭੀ’ ('Vikas bhi Virasat bhi)' ਦੇ ਆਦਰਸ਼ ਵਾਕ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਵਿਰਾਸਤੀ ਸਥਲਾਂ ‘ਤੇ ਵਿਜ਼ੀਟਰਾਂ ਅਤੇ ਟੂਰਿਸਟਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਵਿੱਚ ਪੁਰਾਤਨ ਵਸਤਾਂ ਦੀ ਸਫ਼ਲ ਵਾਪਸੀ ‘ਤੇ ਵੀ ਚਾਨਣਾ ਪਾਇਆ, ਇਸ ਨੂੰ ਦੇਸ਼ ਦੀ ਸੱਭਿਆਚਾਰਕ ਪਹਿਚਾਣ ਨੂੰ ਬਹਾਲ ਕਰਨ ਵਿੱਚ ਇੱਕ ਵੱਡੀ ਉਪਲਬਧੀ ਵਜੋਂ ਪਹਿਚਾਣਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਾ ਸਿਰਫ਼ ਭਾਰਤ ਅੰਦਰ ਸਗੋਂ ਵਿਦੇਸ਼ਾਂ ਵਿੱਚ ਇਤਿਹਾਸਕ ਸਥਲਾਂ ਦੀ ਸੰਭਾਲ ਅਤੇ ਪ੍ਰਚਾਰ ਕਰਨ ਵਿੱਚ ਏਐੱਸਆਈ ਦੀ ਸਰਗਰਮ ਭੂਮਿਕਾ ‘ਤੇ ਚਾਨਣਾ ਪਾਇਆ ਉਨ੍ਹਾਂ ਨੇ ਪੁਰਾਤੱਤਵ ਅਤੇ ਵਿਰਾਸਤੀ ਸੰਭਾਲ ਦੇ ਖੇਤਰ ਵਿੱਚ ਹਿਤਧਾਰਕਾਂ ਦਰਮਿਆਨ ਨਿਯਮਿਤ ਸੰਵਾਦ ਅਤੇ ਸਹਿਯੋਗਾਤਮਕ ਯੋਜਨਾ ਨੂੰ ਯਕੀਨੀ ਬਣਾਉਣ ਲਈ ਸੀਏਬੀਏ ਦੀਆਂ ਸਲਾਨਾ ਬੈਠਕਾਂ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਮਹੱਤਵਪੂਰਨ ਮੀਟਿੰਗ ਦੀ ਸ਼ੁਰੂਆਤ ਸੀਏਬੀਏ ਦੇ ਵਿਛੜੇ ਮੈਂਬਰਾਂ ਅਤੇ ਹਾਲ ਹੀ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋਈ।

ਇਸ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਭਾਰਤ ਸਰਕਾਰ ਦੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਵਿੱਚ ਕੀਤਾ ਗਿਆ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਡਾਇਰੈਕਟਰ-ਜਨਰਲ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ, ਮੀਟਿੰਗ ਵਿੱਚ ਰਾਜ ਸਭਾ ਸਾਂਸਦ ਡਾ. ਸੁਮੇਰ ਸਿੰਘ ਸੋਲੰਕੀ, ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ, ਆਈਏਐੱਸ ਤੋਂ ਇਲਾਵਾ ਦੇਸ਼ ਭਰ ਤੋਂ ਆਏ ਹੋਰ ਪ੍ਰਮੁੱਖ ਪਤਵੰਤੇ, ਮਾਹਿਰ, ਸੀਨੀਅਰ ਅਧਿਕਾਰੀ ਅਤੇ ਹਿਤਧਾਰਕ ਵੀ ਸ਼ਾਮਲ ਹੋਏ।                   

 

ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਨੇ ਭਾਰਤ ਦੀਆਂ ਵਿਭਿੰਨ ਵਿਰਾਸਤਾਂ ਅਤੇ ਸਮਾਰਕਾਂ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਸਮ੍ਰਿੱਧ ਵਿਰਾਸਤ ‘ਤੇ ਚਾਨਣਾ ਪਾਇਆ। ਵਿਰਾਸਤ ਪ੍ਰਬੰਧਨ ਦੇ ਖੇਤਰ ਵਿੱਚ ਇਨੋਵੇਸ਼ਨ ਅਤੇ ਆਧੁਨਿਕੀਕਰਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਪੁਰਾਲੇਖ ਸਹਿਤ ਸੰਭਾਲ ਅਤੇ ਪ੍ਰਚਾਰ ਪ੍ਰਕਿਰਿਆਵਾਂ ਵਿੱਚ ਟੈਕਨੋਲੋਜੀ ਦਾ ਲਾਭ ਲੈਣ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਵਿਜ਼ਿਟਰਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਿਰਾਸਤੀ ਸਥਲਾਂ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਟੂਰ ਗਾਈਡ ਤੈਨਾਤ ਕਰਨ ਦੀ ਸਮਰੱਥਾ ‘ਤੇ ਚਾਨਣਾ ਪਾਇਆ। ਸਕੱਤਰ ਨੇ ਅਰਥਵਿਵਸਥਾ ਵਿੱਚ ਯੋਗਦਾਨ ਦੇਣ ਵਿੱਚ ਵਿਰਾਸਤੀ ਸੰਭਾਲ ਦੀ ਸਮਰੱਥਾ ਨੂੰ ਵੀ ਰੇਖਾਂਕਿਤ ਕੀਤਾ।  ਉਨ੍ਹਾਂ ਨੇ ਪ੍ਰਸਤਾਵ ਦਿੱਤਾ ਕਿ ਵਿਰਾਸਤ ਦੇ ਕੰਮ ਨਾਲ ਜੁੜੇ ਰਵਾਇਤੀ ਕਲਾਕਾਰਾਂ ਅਤੇ ਮੂਰਤੀਕਾਰਾਂ ਨੂੰ ਰਚਨਾਤਮਕ ਸਟਾਰਟ-ਅੱਪ ਦੇ ਰੂਪ ਵਿੱਚ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਰਵਾਇਤੀ ਕੌਸ਼ਲ ਨੂੰ ਹੁਲਾਰਾ ਮਿਲੇਗਾ ਸਗੋਂ ਰੋਜ਼ਗਾਰ ਦੇ ਮੌਕੇ ਵੀ ਯਕੀਨੀ ਹੋਣਗੇ। ਉਨ੍ਹਾਂ ਨੇ ਨਿਜੀ ਖੇਤਰ ਦੇ ਨਾਲ ਏਐੱਸਆਈ ਦੀ ਸਫ਼ਲ ਸਾਂਝੇਦਾਰੀ ਦੀ ਸ਼ਲਾਘਾ ਕਰਦੇ ਹੋਏ, ਅਡੌਪਟ ਏ ਹੈਰੀਟੇਜ਼ ਯੋਜਨਾ ਦੇ ਤਹਿਤ 37 ਵਿਰਾਸਤੀ ਸਥਲਾਂ ਦੀ ਸਾਂਝੇਦਾਰੀ ‘ਤੇ ਚਾਨਣਾ ਪਾਇਆ। ਹੈਰੀਟੇਜ਼ ਟੂਰਿਜ਼ਮ ਦੀ ਆਰਥਿਕ ਸਮਰੱਥਾ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਵਧੇਰੇ ਸੰਭਾਵਿਤ ਵਿਰਾਸਤ ਸਥਲਾਂ ਦੀ ਪਹਿਚਾਣ ਕਰਨ ਦਾ ਸੁਝਾਅ ਦਿੱਤਾ ਕਿਉਂਕਿ ਇੱਕ ਵਾਰ ਜਦੋਂ ਸਾਈਟਾਂ ਯੂਨੈਸਕੋ ਵਿਰਾਸਤ ਸਥਲ ਐਲਾਨ ਹੋ ਜਾਂਦੀਆਂ ਹਨ, ਤਾਂ ਅਕਸਰ ਉੱਥੇ ਟੂਰਿਸਟ ਐਕਟੀਵਿਟੀ ਵਧ ਜਾਂਦੀ ਹੈ, ਜਿਸ ਨਾਲ ਰੋਜ਼ਗਾਰ ਅਤੇ ਮਾਲੀਆ ਵਿੱਚ ਵਾਧਾ ਹੁੰਦਾ ਹੈ। 

ਮੀਟਿੰਗ ਵਿੱਚ, ਮੌਜੂਦ ਲੋਕਾਂ ਅਤੇ ਵਿਭਿੰਨ ਰਾਜ ਸਰਕਾਰਾਂ ਦੇ ਸੱਭਿਆਚਾਰ ਅਤੇ ਪੁਰਾਤੱਤਵ ਦੇ ਪ੍ਰਮੁੱਖਾਂ ਜਾਂ ਪ੍ਰਤੀਨਿਧੀਆਂ ਜਾ ਨਿਦੇਸ਼ਕਾਂ ਸਹਿਤ ਪਤਵੰਤਿਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇਖੀ ਗਈ ਅਤੇ ਮਹੱਤਵਪੂਰਨ ਸਥਲਾਂ ਦੀ ਸੁਰੱਖਿਆ ਅਤੇ ਬਹਾਲੀ ਲਈ ਪਹਿਲ, ਖੋਜਾਂ ਅਤੇ ਪ੍ਰਸਤਾਵਾਂ ‘ਤੇ ਗਹਿਨ ਚਰਚਾ ਹੋਈ। ਬੋਰਡ ਨੇ ਏਐੱਸਆਈ ਦੇ ਤਹਿਤ ਪ੍ਰੋਜੈਕਟਾਂ ਦੇ ਵਿਕਾਸ ਦੀ ਵੀ ਸਮੀਖਿਆ ਕੀਤੀ ਅਤੇ ਭਵਿੱਖ ਦੇ ਪੁਰਾਤੱਤਵ ਯਤਨਾਂ ‘ਤੇ ਵਿਚਾਰ -ਵਟਾਂਦਰਾ ਕੀਤਾ।

ਬੋਰਡ ਦੀ ਕਲਪਨਾ ਅਤੇ ਗਠਨ ਭਾਰਤ ਸਰਕਾਰ ਦੁਆਰਾ 1945 ਵਿੱਚ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਭਾਰਤੀ ਪੁਰਾਤੱਤਵ ਸਰਵੇਖਣ ਦੇ ਪੁਰਾਤੱਤਵ ਖੋਜ ਕਰਨ ਵਾਲੀਆਂ ਭਾਰਤੀ ਯੂਨੀਵਰਸਿਟੀਆਂ ਅਤੇ ਪੁਰਾਤੱਤਵ ਸਿਧਾਂਤਾਂ ਦੇ ਉਪਯੋਗ ਨਾਲ ਸਬੰਧਿਤ ਅਧਿਐਨ ਕਰਨ ਵਾਲੀਆਂ ਹੋਰ ਸੰਸਥਾਨਾਂ ਦੇ ਨਾਲ ਨੇੜਲੇ ਸੰਪਰਕਾਂ ਨੂੰ ਹੁਲਾਰਾ ਦੇਣਾ ਅਤੇ ਭਵਿੱਖ ਦੇ ਪੁਰਾਤੱਤਵ-ਵਿਗਿਆਨੀਆਂ ਨੂੰ ਟ੍ਰੇਂਡ ਕਰਨ ਅਤੇ ਭਾਰਤ ਵਿੱਚ ਵਿਦਵਾਨ ਭਾਈਚਾਰੇ ਅਤੇ ਰਾਜ ਸਰਕਾਰਾਂ ਨੂੰ ਏਐੱਸਆਈ ਦੀਆਂ ਗਤੀਵਿਧੀਆਂ ਨਾਲ ਹੋਰ ਨੇੜਤਾ ਨਾਲ ਜੋੜਨਾ ਸੀ। ਹੇਰਕ ਤਿੰਨ ਵਰ੍ਹੇ ਵਿੱਚ, ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰੀ, ਜੋ ਸੀਏਬੀਏ ਦੇ ਚੇਅਰਮੈਨ ਹਨ, ਦੀ ਮਨਜ਼ੂਰੀ ਤੋਂ ਬਾਅਦ ਨੋਟੀਫਿਕੇਸ਼ਨ ਦੇ ਜ਼ਰੀਏ ਬੋਰਡ ਦਾ ਪੁਨਰਗਠਨ ਕੀਤਾ ਜਾਂਦਾ ਹੈ।

************

ਸੁਨੀਲ ਕੁਮਾਰ ਤਿਵਾਰੀ


(Release ID: 2124116) Visitor Counter : 14