ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਅਤੇ ਮਾਈਕ੍ਰੋਸੌਫਟ ਨੇ ਛੇ ਰਾਜਾਂ ਵਿੱਚ ਮਹਿਲਾ ਕਾਲਜਾਂ ਵਿੱਚ 30 ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਕੇ ‘ਮਹਿਲਾਵਾਂ ਦੇ ਲਈ ਏਆਈ ਕਰੀਅਰ’ ਸ਼ੁਰੂ ਕੀਤਾ
ਟੀਅਰ-II ਅਤੇ ਟੀਅਰ-III ਸ਼ਹਿਰਾਂ ਵਿੱਚ ਨੌਜਵਾਨ ਮਹਿਲਾਵਾਂ ਨੂੰ ਉਦਯੋਗ ਜਗਤ ਦੇ ਲਈ ਜ਼ਰੂਰੀ ਕੌਸ਼ਲ ਪ੍ਰਦਾਨ ਕਰਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਕਰੀਅਰ ਨੂੰ ਹੁਲਾਰਾ ਦੇਣ ਦੇ ਲਈ, ਸੀਓਈ ਵਿਸ਼ੇਸ਼ ਅੰਡਰਗ੍ਰੈਜੁਏਟ ਏਆਈ ਕੋਰਸ ਪ੍ਰਦਾਨ ਕਰਨਗੇ
‘ਨੌਜਵਾਨ ਮਹਿਲਾਵਾਂ ਨੂੰ ਮੰਗ ਵਿੱਚ ਰਹਿਣ ਵਾਲੇ ਡਿਜੀਟਲ ਕੌਸ਼ਲ ਨਾਲ ਸਸ਼ਕਤ ਬਣਾਉਣ ਨਾਲ ਨਾ ਕੇਵਲ ਵਿਅਕਤੀਗਤ ਕਰੀਅਰ ਵਿੱਚ ਬਦਲਾਅ ਆਵੇਗਾ, ਸਗੋਂ ਵੱਧ ਨਿਆਂਸੰਗਤ ਅਤੇ ਇਨੋਵੇਸ਼ਨਾਂ ਨਾਲ ਲੈਸ ਅਰਥਵਿਵਸਥਾ ਬਣਾਉਣ ਦੇ ਦੇਸ਼ ਦੇ ਸਫਰ ਨੂੰ ਹੋਰ ਰਫਤਾਰ ਮਿਲੇਗੀ:’ ਕੇਂਦਰੀ ਮੰਤਰੀ ਜਯੰਤ ਚੌਧਰੀ
Posted On:
22 APR 2025 5:33PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਅਤੇ ਮਾਈਕ੍ਰੋਸੌਫਟ ਨੇ ਮਹਿਲਾਵਾਂ ਦੇ ਲਈ ਏਆਈ ਵਿੱਚ ਕਰੀਅਰ ਸ਼ੁਰੂ ਕਰਨ ਦੇ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਹ ਕੌਸ਼ਲ ਵਿੱਚ ਵਿਸਤਾਰ ਦੇਣ ਦੇ ਲਈ ਕੀਤੀ ਗਈ ਅਨੂਠੀ ਪਹਿਲ ਹੈ, ਜਿਸ ਦਾ ਮਕਸਦ ਉੱਚ ਸਿੱਖਿਆ ਸੰਸਥਾਨਾ ਵਿੱਚ ਮਹਿਲਾਵਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਕਰੀਅਰ ਬਣਾਉਣ ਦੇ ਲਈ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਰਣਨੀਤਕ ਸੋਚ ਦੇ ਨਾਲ ਕੀਤਾ ਗਿਆ ਇਹ ਸਹਿਯੋਗ, ਮਹਿਲਾਵਾਂ ਨੂੰ ਉਦਯੋਗ ਜਗਤ ਦੇ ਲਈ ਜ਼ਰੂਰੀ ਕੌਸ਼ਲ ਨਾਲ ਲੈਸ ਕਰਕੇ, ਉਭਰਦੀ ਹੋਈ ਤਕਨੀਕ ਵਿੱਚ ਜੈਂਡਰ ਗੈਪ ਦੇ ਪਾੜੇ ਨੂੰ ਪੂਰਾ ਕਰਨ ਦਾ ਯਤਨ ਕਰਦਾ ਹੈ, ਤਾਕਿ ਉਹ ਡਿਜੀਟਲ ਅਰਥਵਿਵਸਥਾ ਵਿੱਚ ਸਾਰਥਕ ਤੌਰ ‘ਤੇ ਹਿੱਸਾ ਲੈ ਸਕਣ ਅਤੇ ਭਾਰਤ ਦੇ ਇਨੋਵੇਸ਼ਨ-ਅਧਾਰਿਤ ਵਿਕਾਸ ਵਿੱਚ ਸਰਗਰਮ ਯੋਗਦਾਨਕਰਤਾ ਬਣ ਸਕਣ।

ਇਸ ਸਾਂਝੇਦਾਰੀ ਦੇ ਤਹਿਤ, ਮਾਈਕ੍ਰੋਸੌਫਟ ਮਹਿਲਾਵਾਂ ਦੇ ਲਈ ਏਆਈ ਕੌਸ਼ਲ ਅਤੇ ਇਨੋਵੇਸ਼ਨ ਢਾਂਚੇ ਦੇ ਤਹਿਤ 240 ਘੰਟੇ ਦਾ ਟ੍ਰੇਨਿੰਗ ਪਾਠਕ੍ਰਮ ਦੇਵੇਗਾ, ਜੋ ਉਦਯੋਗ ਜਗਤ ਦੇ ਮਿਆਰਾਂ ਦੇ ਮੁਤਾਬਿਕ ਹੋਵੇਗਾ ਅਤੇ ਰਾਸ਼ਟਰੀ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਪਰਿਸ਼ਦ (ਐੱਨਸੀਵੀਈਟੀ) ਦੇ ਵਿਚਾਰ-ਵਟਾਂਦਰੇ ਦੇ ਨਾਲ ਤਿਆਰ ਕੀਤਾ ਜਾਵੇਗਾ। ਇਹ ਟ੍ਰੇਨਿੰਗ ਛੇ ਰਾਜਾਂ ਦੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ 30 ਉਤਕ੍ਰਿਸ਼ਟਤਾ ਕੇਂਦਰ- ਹਬ ਅਤੇ 150 ਅਕਾਦਮਿਕ ਸੰਸਥਾਵਾਂ- ਸਪੋਕ ਦੇ ਨੈੱਟਵਰਕ ਵਿੱਚ ਉੱਚ ਸਿੱਖਿਆ ਦੇ ਲਈ ਰਾਜ ਸਰਕਾਰ ਦੇ ਵਿਭਾਗਾਂ ਦੇ ਨਾਲ ਸਾਂਝੇਦਾਰੀ ਵਿੱਚ ਹਬ ਅਤੇ ਸਪੋਕ ਮਾਡਲ ਵਿੱਚ ਦਿੱਤਾ ਜਾਵੇਗਾ।
ਇਸ ਸਾਂਝੇਦਾਰੀ ਨੂੰ ਲੈ ਕੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਨੇ ਕਿਹਾ, “ਇਹ ਪਹਿਲ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਸਰਕਾਰ ਅਤੇ ਉਦਯੋਗ ਇਕੱਠੇ ਮਿਲ ਕੇ ਸਮਾਵੇਸ਼ੀ ਅਤੇ ਭਵਿੱਖ ਦੇ ਲਈ ਤਿਆਰ ਕਾਰਜਬਲ ਨੂੰ ਆਕਾਰ ਦੇ ਸਕਦੇ ਹਨ। ਮਾਈਕ੍ਰੋਸੌਫਟ ਦੇ ਨਾਲ ਸਾਡੀ ਸਾਂਝੇਦਾਰੀ ਏਆਈ ਜਿਹੇ ਉਭਰਦੇ ਤਕਨੀਕੀ ਖੇਤਰਾਂ ਵਿੱਚ ਮਹਿਲਾਵਾਂ ਦੇ ਲਈ ਅਵਸਰਾਂ ਦਾ ਵਿਸਤਾਰ ਕਰਨ ਦੇ ਲਈ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਸ ਪ੍ਰੋਗਰਾਮ ਨੂੰ ਕ੍ਰੈਡਿਟ-ਲਿੰਕਡ ਯੂਨੀਵਰਸਿਟੀ ਪਾਠਕ੍ਰਮ ਦੇ ਅਨੁਰੂਪ ਬਣਾ ਕੇ ਅਤੇ ਇਸ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਨਾਲ ਜੋੜ ਕੇ, ਅਸੀਂ 21ਵੀਂ ਸਦੀ ਦੀ ਸਿੱਖਿਆ ਨੂੰ ਮਜ਼ਬੂਤ, ਅੰਤਰਵਿਸ਼ੀ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਨਾਲ ਗਹਿਰਾਈ ਨਾਲ ਜੋੜ ਕੇ ਇਸ ਨੂੰ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰ ਰਹੇ ਹਨ। ਯੁਵਾ ਮਹਿਲਾਵਾਂ ਨੂੰ ਮੰਗ ਵਿੱਚ ਰਹਿਣ ਵਾਲੇ ਡਿਜੀਟਲ ਕੌਸ਼ਲ ਨਾਲ ਸਸ਼ਕਤ ਬਣਾਉਣ ਨਾਲ, ਨਾ ਕੇਵਲ ਉਨ੍ਹਾਂ ਦੇ ਵਿਅਕਤੀਗਤ ਕਰੀਅਰ ਵਿੱਚ ਬਦਲਾਅ ਆਵੇਗਾ, ਸਗੋਂ ਇਸ ਨਾਲ ਦੇਸ਼ ਦੀ ਵਿਕਾਸ ਯਾਤਰਾ ਨੂੰ ਹੋਰ ਵੱਧ ਨਿਆਂਸੰਗਤ ਅਤੇ ਇਨੋਵੇਸ਼ਨ-ਸੰਚਾਲਿਤ ਅਰਥਵਿਵਸਤਾ ਬਣਾਉਣ ਦੀ ਰਫਤਾਰ ਵੀ ਤੇਜ਼ ਹੋ ਸਕੇਗੀ।”
ਇਸ ਪ੍ਰੋਗਰਾਮ ਦੇ ਭਾਗੀਦਾਰਾਂ ਵਿੱਚੋਂ ਇੱਕ ਦੇ ਤੌਰ ‘ਤੇ, ਐਡੁਨੈੱਟ ਫਾਉਂਡੇਸ਼ਨ (Edunet Foundation) ਇਸ ਪ੍ਰੋਗਰਾਮ ਨੂੰ ਲਾਗੂ ਕਰੇਗਾ, ਜਿਸ ਵਿੱਚ ਹਿੱਸਾ ਲੈਣ ਵਾਲੇ ਅਕਾਦਮਿਕ ਸੰਸਥਾਵਾਂ, ਸਰਕਾਰੀ ਸੰਸਥਾਵਾਂ, ਕਾਰਪੋਰੇਟ ਸੰਗਠਨਾਂ ਅਤੇ ਉਦਯੋਗ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ, ਵਿਵਸਥਾ ਵਿੱਚ ਬਦਲਾਅ ਲਿਆਉਣ ਦੇ ਲਈ ਇੱਕ ਗਠਬੰਧਨ ਕੀਤਾ ਜਾਵੇਗਾ ਅਤੇ ਮਹਿਲਾਵਾਂ ਦੇ ਲਈ ਉਦਯੋਗ ਦੇ ਮੁਤਾਬਿਕ ਕੌਸ਼ਲ ਅਤੇ ਆਰਥਿਕ ਅਵਸਰਾਂ ਨੂੰ ਮਜ਼ਬੂਤ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਕਾਰਜਬਲ ਵਿੱਚ ਭਾਗੀਦਾਰੀ ਵਧੇਗੀ।
ਇਹ ਪ੍ਰੋਗਰਾਮ ਮਹਿਲਾ ਸੰਸਥਾਵਾਂ ਵਿੱਚ 30 ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਕੇ, ਉੱਚ ਸਿੱਖਿਆ ਵਿੱਚ ਕਲਾਸਰੂਮ ਲਰਨਿੰਗ ਨੂੰ ਹੋਰ ਬਿਹਤਰ ਬਣਾਉਂਦਾ ਹੈ, ਜੋ ਹਬ ਸੈਂਟਰ ਦੇ ਰੂਪ ਵਿੱਚ ਕਾਰਜ ਕਰਦੇ ਹਨ ਅਤੇ ਟੀਅਰ-II ਅਤੇ ਟੀਅਰ-III ਸ਼ਹਿਰਾਂ ਵਿੱਚ 150 ਸਪੋਕ ਸੈਂਟਰਾਂ ਦੀ ਮਦਦ ਕਰਦੇ ਹਨ। ਇਹ ਏਆਈ ਉਪਕਰਣਾਂ ਅਤੇ ਰੀਅਲ-ਵਰਲਡ ਐਪਲੀਕੇਸ਼ਨਾਂ ਦੇ ਨਾਲ ਵਿਹਾਰਕ ਪ੍ਰਦਰਸ਼ਨ ਦੇ ਨਾਲ ਗਹਿਰੀ ਏਆਈ ਟ੍ਰੇਨਿੰਗ ਪ੍ਰਦਾਨ ਕਰਦਾ ਹੈ, ਜਿਸ ਨਾਲ 20,000 ਸਿੱਖਿਆਰਥੀਆਂ ਨੂੰ ਉਦਯੋਗਾਂ ਦੇ ਮੁਤਾਬਿਕ ਕੌਸ਼ਲ ਅਤੇ ਪ੍ਰੋਜੈਕਟ-ਅਧਾਰਿਤ ਤਜ਼ਰਬੇ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਸਿੱਖਿਆਰਥੀਆਂ ਨੂੰ ਮਾਹਿਰਾਂ ਦੇ ਖਾਸ ਤਜ਼ਰਬਿਆਂ ਦੇ ਨਾਲ ਟ੍ਰੇਨਿੰਗ, ਏਆਈ ਸਰਟੀਫਿਕੇਸ਼ਨਸ, ਇੰਟਰਨਸ਼ਿਪ, ਅਪ੍ਰੈਂਟਿਸਸ਼ਿਪ, ਫੈਲੋਸ਼ਿਪ, ਕਰੀਅਰ ਮਾਰਗਦਰਸ਼ਨ ਅਤੇ ਏਆਈ ਸਮਰੱਥ ਭੂਮਿਕਾਵਾਂ ਵਿੱਚ ਨੌਕਰੀ ਦੇ ਅਵਸਰਾਂ ਦੇ ਜ਼ਰੀਏ ਫਾਇਦਾ ਮਿਲੇਗਾ।
ਇਹ ਪ੍ਰੋਗਰਾਮ ਗ੍ਰਾਮੀਣ ਭਾਰਤ ਵਿੱਚ ਮਹਿਲਾਵਾਂ ਦੇ ਲਈ ਏਆਈ ‘ਤੇ ਇਨੋਵੇਟ ਕਰਨ ਅਤੇ ਉਨ੍ਹਾਂ ਦੇ ਲਈ ਆਰਥਿਕ ਅਵਸਰਾਂ ਨੂੰ ਵਧਾਉਣ ਦੇ ਮੌਕੇ ਦੇਵੇਗਾ। ਨਾਲ ਹੀ ਉਨ੍ਹਾਂ ਨੂੰ ਏਆਈ ਡਿਵੈਲਪਰ ਬਣਨ, ਏਆਈ ਐਪਲੀਕੇਸ਼ਨ ਅਤੇ ਡੇਟਾਸੈੱਟ ਬਣਾਉਣ ਦੇ ਲਈ ਵੀ ਤਿਆਰ ਕਰੇਗਾ, ਜਿਸ ਨਾਲ ਗ੍ਰਾਮੀਣ ਏਆਈ ਇਨੋਵੇਸ਼ਨ/ਉੱਦਮਾਂ ਦੇ ਲਈ ਪ੍ਰਤਿਭਾਵਾਂ ਦਾ ਵਿਕਾਸ ਹੋਵੇਗਾ। ਇਹ ਪਹਿਲ ਐੱਮਐੱਸਡੀਈ ਦੇ ਨਾਲ ਮਾਈਕ੍ਰੋਸੌਫਟ ਦੇ ਚਲ ਰਹੇ ਕੌਸ਼ਲ ਯਤਨਾਂ ‘ਤੇ ਅਧਾਰਿਤ ਹੈ। ਐੱਮਐੱਸਡੀਈ ਪਾਠਕ੍ਰਮ ਦੀ ਮਾਨਤਾ ਵਿੱਚ, ਮਾਈਕ੍ਰੋਸੌਫਟ ਦੇ ਨਾਲ ਸਹਿਯੋਗ ਕਰੇਗਾ ਅਤੇ ਇਨ੍ਹਾਂ ਉਤਕ੍ਰਿਸ਼ਟਤਾ ਕੇਂਦਰਾਂ ਦੇ ਜ਼ਰੀਏ ਗ੍ਰਾਮੀਣ ਲੜਕੀਆਂ ਨੂੰ ਅਪ੍ਰੈਂਟਿਸਸ਼ਿਪ ਅਤੇ ਨੌਕਰੀ ਦੇ ਅਵਸਰ ਪ੍ਰਦਾਨ ਕਰੇਗਾ।
ਸਮਾਵੇਸ਼ੀ ਕੌਸ਼ਲ ਦੇ ਪ੍ਰਤੀ ਮਾਈਕ੍ਰੋਸੌਫਟ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਮਾਈਕ੍ਰੋਸੌਫਟ ਇੰਡੀਆ ਦੀ ਗਲੋਬਲ ਡਿਲੀਵਰੀ ਸੈਂਟਰ ਲੀਡਰ ਅਪਰਣਾ ਗੁਪਤਾ ਨੇ ਕਿਹਾ, “ਮੈਂ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਦੇ ਨਾਲ ਮਾਈਕ੍ਰੋਸੌਫਟ ਦੀ ਸਾਂਝੇਦਾਰੀ ਨੂੰ ਅੱਗੇ ਵਧਦੇ ਦੇਖ ਬੇਹਦ ਖੁਸ਼ ਹਾਂ, ਜੋ ਭਾਰਤ ਵਿੱਚ ਯੁਵਾ ਮਹਿਲਾਵਾਂ ਨੂੰ ਏਆਈ ਵਿੱਚ ਕਰੀਅਰ ਬਣਾਉਣ ਦੇ ਲਈ ਸਸ਼ਕਤ ਬਣਾਉਂਦੀ ਹੈ। ਸਾਡਾ ਮੰਨਣਾ ਹੈ ਕਿ ਸਮਾਵੇਸ਼ੀ ਆਰਥਿਕ ਵਿਕਾਸ ਦੇ ਲਈ ਸਾਰਿਆਂ ਤੱਕ ਏਆਈ ਕੌਸ਼ਲ ਦੀ ਬਰਾਬਰ ਪਹੁੰਚ ਬੇਹਦ ਜ਼ਰੂਰੀ ਹੈ। ਇਸ ਸਹਿਯੋਗ ਦੇ ਜ਼ਰੀਏ, ਅਸੀਂ ਟੀਅਰ-II ਅਤੇ ਟੀਅਰ-III ਸ਼ਹਿਰਾਂ ਵਿੱਚ, ਸੰਸਥਾਨਾਂ ਵਿੱਚ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰ ਰਹੇ ਹਾਂ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਨੂੰ ਏਆਈ-ਸੰਚਾਲਿਤ ਅਰਥਵਿਵਸਥਾ ਵਿੱਚ ਕਾਮਯਾਬ ਹੋਣ ਅਤੇ ਭਵਿੱਖ ਦੇ ਕਾਰਜਬਲ ਨੂੰ ਆਕਾਰ ਦੇਣ ਵਿੱਚ ਸਮਰੱਥ ਬਣਾਇਆ ਜਾ ਸਕੇ।”
ਇਸ ਪਹਿਲ ਦਾ ਮਕਸਦ ਡਿਜੀਟਲ ਅਰਥਵਿਵਸਥਾ ਵਿੱਚ ਮਹਿਲਾ ਕਾਰਜਬਲ ਦੀ ਭਾਗੀਦਾਰੀ ਨੂੰ ਵਧਾਉਣਾ ਹੈ ਅਤੇ ਇਹ ਪ੍ਰੋਗਰਾਮ ਭਵਿੱਖ ਦੇ ਲਈ ਤਿਆਰ ਕੌਸ਼ਲ ਤੱਕ ਬਰਾਬਰ ਪਹੁੰਚ ਬਣਾਉਣ ਦੇ ਸਰਕਾਰ ਦੇ ਮਿਸ਼ਨ ਦੇ ਅਨੁਰੂਪ ਹੈ। ਇਹ ਪ੍ਰੋਗਰਾਮ ਮਹਿਲਾਵਾਂ ਦੇ ਲਈ ਡਿਜੀਟਲ ਕਰੀਅਰ ਦੇ ਰਾਹ ਨੂੰ ਪੱਧਰਾ ਕਰਨ ਅਤੇ ਵੱਧ ਸਮਾਵੇਸ਼ੀ ਟੈਕਨੋਲੋਜੀ ਕਾਰਜਬਲ ਵਿੱਚ ਯੋਗਦਾਨ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
****
ਬੀਨਾ ਯਾਦਵ/ਐੱਸਐੱਚ
(Release ID: 2123843)