ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲਾ 21 ਤੋਂ 25 ਅਪ੍ਰੈਲ ਤੱਕ ਆਲ ਇੰਡੀਆ 'ਫਾਇਰ ਸੇਫਟੀ ਵੀਕ' ਮਨਾ ਰਿਹਾ ਹੈ; ਕੇਂਦਰੀ ਸਿਹਤ ਸਕੱਤਰ ਨੇ 'ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਸੇਫਟੀ' ਵਿਸ਼ੇ 'ਤੇ ਸਹੁੰ ਚੁੱਕ ਸਮਾਰੋਹ ਦੀ ਅਗਵਾਈ ਕੀਤੀ


‘ਫਾਇਰ ਸੇਫਟੀ ਵੀਕ’ ਸਾਰੇ ਪੱਧਰਾਂ 'ਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਅਤੇ ਬਿਜਲੀ ਸੁਰੱਖਿਆ ਪ੍ਰਤੀ ਸਮੂਹਿਕ ਵਚਨਬੱਧਤਾ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ

3,000 ਤੋਂ ਵੱਧ ਭਾਗੀਦਾਰਾਂ ਨੇ "ਐਮਰਜੈਂਸੀ ਨਿਕਾਸੀ ਅਤੇ ਮਰੀਜ਼ ਸੁਰੱਖਿਆ ਰਣਨੀਤੀਆਂ" ਅਤੇ "ਸਿਹਤ ਸੰਭਾਲ ਸਹੂਲਤਾਂ ਦੇ ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਅੱਗ ਤੋਂ ਰੋਕਥਾਮ" ਵਿਸ਼ੇ 'ਤੇ ਸਹੁੰ ਚੁੱਕ ਸਮਾਰੋਹ ਅਤੇ ਵੈਬੀਨਾਰਾਂ ਵਿੱਚ ਵਰਚੁਅਲੀ ਸ਼ਿਰਕਤ ਕੀਤੀ

Posted On: 22 APR 2025 2:18PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਮਾਈਗੌਵ ਪਲੈਟਫਾਰਮ ਦੇ ਸਹਿਯੋਗ ਨਾਲ ਔਨਲਾਈਨ ਸਹੁੰ ਅਤੇ ਫਾਇਰ ਸੇਫਟੀ ਕੁਇਜ਼ ਪ੍ਰਕਾਸ਼ਿਤ ਕੀਤਾ ਗਿਆ 

ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਰੋਕਥਾਮ ਅਤੇ ਸੁਰੱਖਿਆ ਦੇ ਮੁੱਦੇ ਨੂੰ ਤਰਜੀਹ ਦਿੰਦੇ ਹੋਏ ਅਤੇ ਉਜਾਗਰ ਕਰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਸਬੰਧਿਤ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਸਹਿਯੋਗ ਨਾਲ 21 ਅਪ੍ਰੈਲ ਤੋਂ 25 ਅਪ੍ਰੈਲ, 2025 ਤੱਕ ਫਾਇਰ ਸੇਫਟੀ ਵੀਕ ਸ਼ੁਰੂ ਕੀਤਾ ਹੈ। ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਅੱਜ ਨਿਰਮਾਣ ਭਵਨ ਵਿਖੇ 'ਸਿਹਤ ਸੰਭਾਲ ਸਹੂਲਤਾਂ ਵਿੱਚ ‘ਫਾਇਰ ਸੇਫਟੀ’ ਵਿਸ਼ੇ 'ਤੇ ਵਿਸ਼ਵ ਵਿਆਪੀ ਸਹੁੰ ਚੁੱਕ ਸਮਾਰੋਹ ਦੀ ਅਗਵਾਈ ਕੀਤੀ।

ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਸਹੁੰ ਚੁੱਕ ਸਮਾਗਮ ਵਿੱਚ ਸਰੀਰਕ ਤੌਰ 'ਤੇ ਹਿੱਸਾ ਲਿਆ। ਜਨਤਕ ਅਤੇ ਨਿਜੀ ਸਿਹਤ ਸੰਭਾਲ ਸਹੂਲਤਾਂ ਦੇ 3,000 ਤੋਂ ਵੱਧ ਭਾਗੀਦਾਰਾਂ ਨੇ ਵਰਚੁਅਲੀ ਪ੍ਰੋਗਰਾਮ ਅਤੇ "ਐਮਰਜੈਂਸੀ ਨਿਕਾਸੀ ਅਤੇ ਮਰੀਜ਼ ਸੁਰੱਖਿਆ ਰਣਨੀਤੀਆਂ" ਅਤੇ "ਸਿਹਤ ਸੰਭਾਲ ਸਹੂਲਤਾਂ ਦੇ ਉੱਚ-ਜੋਖਮ ਵਾਲੇ ਖੇਤਰਾਂ ਵਿੱਚ “ਅੱਗ ਦੀ ਰੋਕਥਾਮ" ਵਿਸ਼ੇ 'ਤੇ ਵੈਬੀਨਾਰਾਂ ਵਿੱਚ ਹਿੱਸਾ ਲਿਆ।

 


 

ਇਸ ਮੌਕੇ 'ਤੇ ਬੋਲਦਿਆਂ, ਕੇਂਦਰੀ ਸਿਹਤ ਸਕੱਤਰ ਨੇ ਸਾਰੀਆਂ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਅਤੇ ਬਿਜਲੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਨਾਲ ਹੀ ਫਾਇਰ ਸੇਫਟੀ ਪਲਾਨਿੰਗ, ਹਸਪਤਾਲ ਵਿੱਚ ਅੱਗ ਸੁਰੱਖਿਆ 'ਤੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਅਤੇ ਅੱਗ ਦੀ ਤਿਆਰੀ ਦੇ ਨਾਲ-ਨਾਲ ਮਰੀਜ਼ਾਂ ਨੂੰ ਕੱਢਣ ਬਾਰੇ ਨਿਯਮਿਤ ਮੌਕ ਡ੍ਰਿਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

 

ਸ਼੍ਰੀਮਤੀ. ਸ੍ਰੀਵਾਸਤਵ ਨੇ ਸਿਹਤ ਸਹੂਲਤਾਂ ਵਿੱਚ ਸੁਰੱਖਿਆ ਦੇ ਸੱਭਿਆਚਾਰ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਸਾਰੀਆਂ ਜਨਤਕ ਅਤੇ ਨਿਜੀ ਸਿਹਤ ਸੁਵਿਧਾਵਾਂ ਨੂੰ ਤਾਕੀਦ ਕੀਤੀ ਕਿ ਉਹ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਦੇਸ਼ ਵਿੱਚ ਸਾਰੀਆਂ ਸਿਹਤ ਸੁਵਿਧਾਵਾਂ ਵਿੱਚ ਫਾਇਰ ਸੇਫਟੀ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ ਨਾਲ ਬਿਹਤਰੀਨ ਅਭਿਆਸਾਂ ਨੂੰ ਸਾਂਝਾ ਕਰਨ।

 

ਸਾਰੇ ਭਾਗੀਦਾਰਾਂ ਨੇ ਆਪਣੇ-ਆਪਣੇ ਸੰਗਠਨਾਂ ਅਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਸੇਫਟੀ ਦੇ ਉੱਚਤਮ ਮਿਆਰਾਂ ਨੂੰ ਬਣਾਏ ਰੱਖਣ ਦਾ ਵਾਅਦਾ ਕੀਤਾ; ਸਾਰੇ ਕਰਮਚਾਰੀਆਂ ਅਤੇ ਹਿੱਸੇਦਾਰਾਂ ਨੂੰ ਉਨ੍ਹਾਂ ਦੇ ਸਬੰਧਿਤ ਅਦਾਰਿਆਂ ਦੇ ਅੰਦਰ ਅੱਗ ਦੀ ਰੋਕਥਾਮ, ਐਮਰਜੈਂਸੀ ਪ੍ਰਤੀਕਿਰਿਆ ਪ੍ਰਕਿਰਿਆਵਾਂ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਲਾਜ਼ਮੀ ਅਤੇ ਮਹੱਤਵਪੂਰਨ ਸਰੋਤਾਂ ਬਾਰੇ ਸਿੱਖਿਅਤ ਕਰਕੇ ਅੱਗ ਸੁਰੱਖਿਆ ਜਾਗਰੂਕਤਾ ਦਾ ਸੱਭਿਆਚਾਰ ਵਿਕਸਿਤ ਕਰੋ; ਹਰੇਕ ਮਰੀਜ਼, ਸਹਿਕਰਮੀ ਅਤੇ ਵਿਜ਼ੀਟਰ ਦੀ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ; ਅੱਗ ਦੇ ਖਤਰਿਆਂ ਨੂੰ ਰੋਕਣ ਅਤੇ ਸੁਰੱਖਿਆ, ਲਚਕੀਲੇਪਣ ਅਤੇ ਵਿਸ਼ਵਾਸ ਦੀ ਵਿਰਾਸਤ ਬਣਾਉਣ ਲਈ ਇਨੋਵੇਟਿਵ ਸਮਾਧਾਨ ਨੂੰ ਅਪਣਾਓ।

 

ਦੇਸ਼ ਭਰ ਦੀਆਂ ਸਾਰੀਆਂ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖ਼ਤਰਿਆਂ ਦੀ ਰੋਕਥਾਮ ਅਤੇ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਫਾਇਰ ਸੇਫਟੀ ਵੀਕ ਦੌਰਾਨ ਦੇਸ਼ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਸਾਰੀਆਂ ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਸੇਫਟੀ ਬਾਰੇ ਵਿਸ਼ਵ ਵਿਆਪੀ ਸਹੁੰ ਚੁੱਕ ਸਮਾਰੋਹ ਦੇ ਨਾਲ-ਨਾਲ ਸਿਹਤ ਸੰਭਾਲ ਸਹੂਲਤਾਂ ਵਿੱਚ ਫਾਇਰ ਆਡਿਟ ਅਤੇ ਜਾਗਰੂਕਤਾ ਪੈਦਾ ਕਰਨ ਦੀਆਂ ਗਤੀਵਿਧੀਆਂ ਆਦਿ ਸ਼ਾਮਲ ਹਨ।

ਮੰਤਰਾਲੇ ਨੇ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਅਤੇ ਬਿਜਲੀ ਸੁਰੱਖਿਆ 'ਤੇ ਦੋ-ਦਿਨਾਂ ਵੈਬੀਨਾਰ ਲੜੀ ਦਾ ਆਯੋਜਨ ਵੀ ਕੀਤਾ ਹੈ, ਜਿਸ ਵਿੱਚ ਰੋਕਥਾਮ, ਰੈਗੂਲੇਟਰੀ ਪਾਲਣਾ, ਅੱਗ ਦਾ ਪਤਾ ਲਗਾਉਣ ਅਤੇ ਉਸ ਨੂੰ ਬੁਝਾਉਣ ਦੀਆਂ ਪ੍ਰਣਾਲੀਆਂ ਦੇ ਰੱਖ-ਰਖਾਅ ਅਤੇ ਸੰਚਾਲਨ, ਮਰੀਜ਼ਾਂ ਨੂੰ ਕੱਢਣ ਦੇ ਨਾਲ-ਨਾਲ ਮੌਕ-ਡ੍ਰਿਲ/ਮੌਕ ਅਭਿਆਸਾਂ ਵਰਗੇ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁੱਲ ਮਿਲਾ ਕੇ, ਵੈਬੀਨਾਰ ਲੜੀ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3,000 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ  ਲਿਆ ਹੈ।

 

ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਗਰਮ ਭਾਗੀਦਾਰੀ ਦੀ ਉਮੀਦ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਵਿਸਤ੍ਰਿਤ ਚੈੱਕਲਿਸਟ ਵੀ ਵੰਡੀ ਹੈ, ਅਤੇ ਉਨ੍ਹਾਂ ਨੂੰ ਸਾਰੀਆਂ ਸਿਹਤ ਸੰਭਾਲ ਸਹੂਲਤਾਂ (ਜਨਤਕ ਅਤੇ ਨਿਜੀ) ਨੂੰ ਅੱਗ ਅਤੇ ਬਿਜਲੀ ਸੁਰੱਖਿਆ ਆਡਿਟ ਕਰਵਾਉਣ ਲਈ ਨਿਰਦੇਸ਼ਿਤ ਕਰਨ ਦੀ ਤਾਕੀਦ ਕੀਤੀ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਖਾਸ ਕਰਕੇ ਮੈਡੀਕਲ ਕਾਲਜਾਂ ਦੇ ਨਾਲ-ਨਾਲ ਵੱਡੇ ਤੀਜੇ ਪੱਧਰ ਦੇ ਹਸਪਤਾਲਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਨ। ਅਜਿਹੀਆਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਪੋਸਟਰ-ਮੇਕਿੰਗ/ਕੁਇਜ਼ ਮੁਕਾਬਲੇ ਆਯੋਜਿਤ ਕਰਨਾ, ਅੱਗ ਦਾ ਪਤਾ ਲਗਾਉਣ ਅਤੇ ਬੁਝਾਉਣ ਵਾਲੇ ਉਪਕਰਣਾਂ/ਪ੍ਰਣਾਲੀਆਂ ਦੀ ਸਰਵੋਤਮ ਵਰਤੋਂ ਬਾਰੇ ਪ੍ਰਦਰਸ਼ਨ ਕਰਨਾ ਆਦਿ ਸ਼ਾਮਲ ਹੋਣਗੇ।

ਨਿਜੀ ਸਿਹਤ ਖੇਤਰ ਦੀ ਸਰਗਰਮ ਭਾਗੀਦਾਰੀ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਤਰਾਲੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਪਣੀਆਂ ਰਾਜ ਅਤੇ ਜ਼ਿਲ੍ਹਾ ਪੱਧਰੀ ਸ਼ਾਖਾਵਾਂ ਰਾਹੀਂ 'ਫਾਇਰ ਸੇਫਟੀ ਵੀਕ' ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਮਾਈਗੌਵ ਪਲੈਟਫਾਰਮ ਦੇ ਸਹਿਯੋਗ ਨਾਲ ਇੱਕ ਔਨਲਾਈਨ ਪ੍ਰਣ ਅਤੇ ਫਾਇਰ ਸੇਫਟੀ ਕੁਇਜ਼ ਵੀ ਪ੍ਰਕਾਸ਼ਿਤ ਕੀਤਾ ਹੈ। ਇਸ ਸਹੁੰ ਅਤੇ ਕੁਇਜ਼ ਨੂੰ https://pledge.mygov.in/fire-safety-in-healthcare/ ਅਤੇ https://quiz.mygov.in/quiz/quiz-on-fire-safety-at-healthcare-facilities/ ਲਿੰਕਾਂ ਦੀ ਵਰਤੋਂ ਕਰਕੇ ਦੇਖਿਆ ਜਾ ਸਕਦਾ ਹੈ।

 

ਕੇਂਦਰੀ ਸਿਹਤ ਮੰਤਰਾਲਾ ਮਰੀਜ਼ਾਂ (ਬਾਹਰੀ ਅਤੇ ਦਾਖਲ ਦੋਵੇਂ ਤਰ੍ਹਾਂ ਦੇ ਮਰੀਜ਼ਾਂ), ਉਨ੍ਹਾਂ ਦੇ ਸਹਾਇਕਾਂ ਅਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਮੰਤਰਾਲਾ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੀ ਰੋਕਥਾਮ ਅਤੇ ਸੁਰੱਖਿਆ ਬਾਰੇ ਵਿਸਤ੍ਰਿਤ ਸਲਾਹਾਂ, ਚੈੱਕਲਿਸਟਾਂ ਅਤੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਜਾਰੀ ਕਰਕੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜਨਾ ਜਾਰੀ ਰੱਖਦਾ ਹੈ।

****

ਐੱਮਵੀ


(Release ID: 2123702)
Read this release in: English , Urdu , Hindi , Tamil , Telugu