ਖੇਤੀਬਾੜੀ ਮੰਤਰਾਲਾ
ਕਈ ਮਾਇਨਿਆਂ ਵਿੱਚ ਮਹੱਤਵਪੂਰਨ ਰਹੀਂ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਬ੍ਰਾਜ਼ੀਲ ਯਾਤਰਾ, 21 ਅਪ੍ਰੈਲ ਸਵੇਰੇ ਵਾਪਸ ਆਉਣਗੇ ਭਾਰਤ
15ਵੀਂ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸੇਦਾਰੀ ਦੇ ਨਾਲ-ਨਾਲ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਐਗਰੀਕਲਚਰ ਟ੍ਰੇਡ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ
ਭਾਰਤ ਵਿੱਚ ਸੋਇਆ ਉਤਪਾਦਨ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦਾ ਜ਼ੋਰ
ਭਾਰਤੀ ਕਿਸਾਨਾਂ ਨੂੰ ਆਲਮੀ ਪੱਧਰ ਦੀਆਂ ਟੈਕਨੋਲੋਜੀਆਂ ਦਾ ਲਾਭ ਦਵਾਉਣ ਦੇ ਨਾਲ ਅਪਗ੍ਰੇਡ ਕਰਨ ਦਾ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਇਰਾਦਾ
ਸੰਯੁਕਤ ਯਤਨਾਂ ਨਾਲ ਗਲੋਬਲ ਫੂਡ ਸਿਕਓਰਿਟੀ ਨੂੰ ਮਿਲੇਗੀ ਮਜ਼ਬੂਤੀ- ਸ਼੍ਰੀ ਚੌਹਾਨ
ਬ੍ਰਿਕਸ ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਸ਼੍ਰੀ ਸ਼ਿਵਰਾਜ ਸਿੰਘ ਨੇ ਕੀਤੀ ਛੋਟੇ ਕਿਸਾਨਾਂ ਦੀ ਚਿੰਤਾ
Posted On:
20 APR 2025 6:36PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਆਪਣੀ ਬ੍ਰਾਜ਼ੀਲ ਯਾਤਰਾ ਤੋਂ 21 ਅਪ੍ਰੈਲ, ਸੋਮਵਾਰ ਸਵੇਰੇ ਵਾਪਸ ਆ ਰਹੇ ਹਨ। ਸ਼੍ਰੀ ਸ਼ਿਵਰਾਜ ਸਿੰਘ ਦੀ ਬ੍ਰਾਜ਼ੀਲ ਯਾਤਰਾ ਕਈ ਮਾਇਨਿਆਂ ਨਾਲ ਮਹੱਤਵਪੂਰਨ ਰਹੀ। 15ਵੀਂ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਦੀ ਹਿੱਸੇਦਾਰੀ ਦੇ ਨਾਲ-ਨਾਲ ਇਹ ਦੌਰਾ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਐਗਰੀਕਲਚਰ ਟ੍ਰੇਡ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੈ। ਬ੍ਰਾਜ਼ੀਲ ਦੀ ਯਾਤਰਾ ਦੌਰਾਨ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦਾ ਭਾਰਤ ਵਿੱਚ ਸੋਇਆ ਉਤਪਾਦਨ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਰਿਹਾ। ਉੱਥੇ ਹੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਇਰਾਦਾ ਭਾਰਤੀ ਕਿਸਾਨਾਂ ਨੂੰ ਗਲੋਬਲ ਟੈਕਨੋਲੋਜੀਆਂ ਦੇ ਲਾਭ ਦੇ ਕੇ ਉਨ੍ਹਾਂ ਨੂੰ ਅਪਗ੍ਰੇਡ ਕਰਨਾ ਹੈ। ਸ਼੍ਰੀ ਚੌਹਾਨ ਦਾ ਕਹਿਣਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਸੰਯੁਕਤ ਯਤਨਾਂ ਨਾਲ ਗਲੋਬਲ ਫੂਡ ਸਿਕਓਰਿਟੀ ਨੂੰ ਮਜ਼ਬੂਤੀ ਮਿਲੇਗੀ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਬ੍ਰਾਜ਼ੀਲ ਯਾਤਰਾ ਦੌਰਾਨ ਵੀ ਮੁੱਖ ਤੌਰ ‘ਤੇ ਭਾਰਤ ਦੇ ਛੋਟੇ ਕਿਸਾਨਾਂ ਦੀ ਚਿੰਤਾ ਕੀਤੀ। ਉਨ੍ਹਾਂ ਦਾ ਕਹਿਣਾ ਰਿਹਾ ਕਿ ਜਦੋਂ ਤੱਕ ਛੋਟੇ ਕਿਸਾਨਾਂ ਨੂੰ ਸੁਰੱਖਿਅਤ ਅਤੇ ਸਸ਼ਕਤ ਨਹੀਂ ਕੀਤਾ ਜਾਵੇਗਾ, ਤਦ ਤੱਕ ਗਲੋਬਲ ਫੂਡ ਸਿਕਓਰਿਟੀ ਦਾ ਟੀਚਾ ਅਧੂਰਾ ਰਹੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਭਾਰਤ ਸਮਾਵੇਸ਼ੀ, ਨਿਆਂ ਸੰਗਤ ਅਤੇ ਟਿਕਾਊ ਖੇਤੀਬਾੜੀ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਭਾਰਤ ਨੇ “ਵਸੁਧੈਵ ਕੁਟੁੰਬਕਮ੍” (Vasudhaiva Kutumbakam) ਦੇ ਭਾਵ ਦੇ ਨਾਲ ਸਾਰੇ ਦੇਸ਼ਾਂ ਦੇ ਨਾਲ ਵਿਸ਼ਵਾਸ ਅਤੇ ਸਹਿਯੋਗ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਐਗਰੀਕਲਚਰ ਟੈਕਨੋਲੋਜੀ, ਇਨੋਵੇਸ਼ਨ, ਸਮਰੱਥਾ ਨਿਰਮਾਣ ਅਤੇ ਵਪਾਰ ਪਹੁੰਚਯੋਗ ਵਿੱਚ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ, ਜਿਸ ਨਾਲ ਵੱਖ- ਵੱਖ ਦੇਸ਼ਾਂ ਦੇ ਕਿਸਾਨ ਅਤੇ ਖੇਤੀਬਾੜੀ ਉੱਦਮ ਨੂੰ ਲਾਭ ਹੋ ਸਕੇ। ਭਾਰਤ ਨੇ ਬ੍ਰਿਕਸ ਪਲੈਟਫਾਰਮ ਰਾਹੀਂ ਐਗਰੀਕਲਚਰ ਟੈਕਨੋਲੋਜੀ ਟ੍ਰਾਂਸਫਰ, ਰਿਸਰਚ, ਫੂਡ ਪ੍ਰੋਸੈੱਸਿੰਗ ਅਤੇ ਵਪਾਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਸੰਬੋਧਨ ਭਾਰਤ ਵੱਲੋਂ ਗਲੋਬਲ ਫੂਡ ਸਿਕਓਰਿਟੀ, ਛੋਟੇ ਕਿਸਾਨਾਂ ਦੇ ਸਸ਼ਕਤੀਕਰਣ, ਐਗਰੀਕਲਚਰ ਇਨੋਵੇਸ਼ਨ ਅਤੇ ਟੈਕਨੋਲੋਜੀਕਲ ਸਹਿਯੋਗ ਅਤੇ ਬ੍ਰਿਕਸ ਦੇਸ਼ਾਂ ਦੇ ਨਾਲ ਸਾਂਝੇਦਾਰੀ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਰਿਹਾ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਬ੍ਰਾਜ਼ੀਲ ਯਾਤਰਾ ਸਿਰਫ਼ ਕੂਟਨੀਤੀਕ ਨਹੀਂ, ਸਗੋਂ ਭਾਰਤੀ ਖੇਤੀਬਾੜੀ ਦੇ ਲਈ ਟੈਕਨੋਲੋਜੀਕਲ ਇਨੋਵੇਸ਼ਨ, ਉਤਪਾਦਨ ਵਾਧੇ ਅਤੇ ਆਲਮੀ ਸਾਂਝੇਦਾਰੀ ਦੀ ਦਿਸ਼ਾ ਵਿੱਚ ਠੋਸ ਪਹਿਲ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰਤੱਖ ਲਾਭ ਮਿਲ ਸਕਦਾ ਹੈ।

ਬ੍ਰਾਸੀਲਿਆ ਵਿੱਚ ਹੋਈ 15ਵੀਂ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਭਾਰਤ ਦੇ ਨਾਲ ਹੀ ਮੇਜ਼ਬਾਨ ਬ੍ਰਾਜ਼ੀਲ ਅਤੇ ਰੂਸ, ਚੀਨ, ਸਾਊਥ ਅਫ਼ਰੀਕਾ, ਸਾਊਦੀ ਅਰਬ, ਮਿਸਰ, ਯੂਏਈ, ਇਥੋਪੀਆ (Ethiopia), ਇੰਡੋਨੇਸ਼ੀਆ ਅਤੇ ਈਰਾਨ ਸਮੇਤ ਬ੍ਰਿਕਸ ਮੈਂਬਰ ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ/ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਵਿਸ਼ਾ “ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ, ਇਨੋਵੇਸ਼ਨ ਅਤੇ ਨਿਆਂ ਸੰਗਤ ਵਪਾਰ ਰਾਹੀਂ ਸਮਾਵੇਸ਼ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ” ਸੀ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਦੀ ਇਹ ਯਾਤਰਾ 15ਵੀਂ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸੇਦਾਰੀ ਦੇ ਨਾਲ-ਨਾਲ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਖੇਤੀਬਾੜੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ। ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਖੇਤੀਬਾੜੀ ਵਪਾਰ ਨੂੰ ਵਧਾਵਾ ਮਿਲ ਸਕੇਗਾ। ਉਨ੍ਹਾਂ ਨੇ ਬ੍ਰਾਜ਼ੀਲ ਦੇ ਨਾਲ ਜਲਵਾਯੂ ਅਨੁਕੂਲ ਸੋਇਆਬੀਨ ਕਿਸਮਾਂ, ਮੈਕੇਨਾਈਜ਼ੇਸ਼ਨ, ਪ੍ਰਿਸੀਜਨ ਫਾਰਮਿੰਗ (precision farming) ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ‘ਤੇ ਗਿਆਨ ਸਾਂਝਾ ਕਰਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਬ੍ਰਾਜ਼ੀਲ ਦੇ ਖੇਤੀਬਾੜੀ ਮਾਡਲ, ਮੈਕੇਨਾਈਜ਼ੇਸ਼ਨ, ਸਿੰਚਾਈ ਅਤੇ ਰਿਸਰਚ ਤੋਂ ਸਿੱਖਣ ਅਤੇ ਭਾਰਤੀ ਖੇਤੀਬਾੜੀ ਵਿੱਚ ਲਾਗੂ ਕਰਨ ਦੀ ਇੱਛਾ ਵੀ ਵਿਅਕਤ ਕੀਤੀ ਤਾਂ ਜੋ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਦਾਨ ਕੀਤਾ ਜਾ ਸਕੇ।

ਮੀਟਿੰਗਾਂ ਵਿੱਚ ਬਾਇਓਫਿਊਲ, ਬਾਇਓਐਨਰਜੀ, ਸਪਲਾਈ ਚੇਨ ਏਕੀਕਰਨ ਅਤੇ ਖੇਤੀਬਾੜੀ ਮਸ਼ੀਨਰੀ ਦੇ ਖੇਤਰ ਵਿੱਚ ਸਹਿਯੋਗ ‘ਤੇ ਚਰਚਾ ਹੋਈ ਹੈ ਜਿਸ ਨਾਲ ਭਾਰਤੀ ਕਿਸਾਨਾਂ ਨੂੰ ਆਲਮੀ ਪੱਧਰ ਦੀ ਟੈਕਨੋਲੋਜੀ ਮਿਲ ਸਕੇਗੀ। ਦੋਵਾਂ ਦੇਸ਼ਾਂ ਦੇ ਸੰਯੁਕਤ ਯਤਨਾਂ ਨਾਲ ਗਲੋਬਲ ਫੂਡ ਸਿਕਓਰਿਟੀ ਨੂੰ ਵੀ ਮਜ਼ਬੂਤੀ ਮਿਲੇਗੀ ਕਿਊਂਕਿ ਬ੍ਰਾਜ਼ੀਲ ਨੇ 50 ਵਰ੍ਹਿਆਂ ਵਿੱਚ ਖੇਤੀਬਾੜੀ ਨਿਰਯਾਤ ਵਿੱਚ ਸ਼ਾਨਦਾਰ ਵਾਧਾ ਕੀਤਾ ਹੈ ਜੋ ਭਾਰਤ ਦੇ ਲਈ ਵੀ ਪ੍ਰੇਰਣਾਦਾਇਕ ਹੈ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬ੍ਰਾਜ਼ੀਲ ਦੇ ਖੇਤੀਬਾੜੀ ਅਤੇ ਪਸ਼ੂਧਨ ਮੰਤਰੀ ਕਾਰਲੋਸ ਹੈਨਰੀਕ ਬੈਕੇਟਾ ਫੇਵਰੋ (Carlos Henrique Baquetta Favero) ਅਤੇ ਖੇਤੀਬਾੜੀ ਵਿਕਾਸ ਅਤੇ ਪਰਿਵਾਰਿਕ ਖੇਤੀਬਾੜੀ ਮੰਤਰੀ ਲੁਈਜ਼ ਪਾਉਲੋ ਟੇਕਸੇਰਾ (Luiz Paulo Teixeira) ਨਾਲ ਵੀ ਦੁਵੱਲੀ ਮੀਟਿੰਗਾਂ ਵੀ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿੱਚ ਖੇਤੀਬਾੜੀ, ਐਗਰੋ ਟੈਕਨੋਲੋਜੀ, ਗ੍ਰਾਮੀਣ ਵਿਕਾਸ ਅਤੇ ਖੁਰਾਕ ਸੁਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਚਰਚਾ ਹੋਈ, ਉੱਥੇ ਉਨ੍ਹਾਂ ਨੇ ਸਾਓ ਪਾਉਲੋ (Sao Paulo) ਵਿੱਚ ਬ੍ਰਾਜ਼ੀਲ ਦੇ ਐਗਰੀਬਿਜ਼ਨਸ ਕਮਿਊਨਿਟੀ ਦੇ 27 ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਗਰੀਕਲਚਰ ਟ੍ਰੇਡ, ਉਤਪਾਦਨ ਟੈਕਨੋਲੋਜੀ, ਫੂਡ ਪ੍ਰੋਸੈੱਸਿੰਗ, ਬਾਇਓਫਿਊਲ, ਟੈਕਨੋਲੋਜੀਕਲ ਇਨੋਵੇਸ਼ਨ ਅਤੇ ਸਪਲਾਈ ਚੇਨ ਏਕੀਕਰਨ ‘ਤੇ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬ੍ਰਾਜ਼ੀਲ ਦੇ ਸੋਇਆਬੀਨ ਉਤਪਾਦਨ ਪਲਾਂਟ, ਟਮਾਟਰ ਦੇ ਖੇਤ ਅਤੇ ਹੋਰ ਸੰਸਥਾਵਾਂ ਦਾ ਦੌਰਾ ਕਰ ਮੈਕੇਨਾਈਜ਼ੇਸ਼ਨ, ਸਿੰਚਾਈ ਅਤੇ ਫੂਡ ਪ੍ਰੋਸੈੱਸਿੰਗ ਜਿਹੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਨੂੰ ਨੇੜਿਓਂ ਦੇਖਿਆ। ਹੁਣ ਭਾਰਤ ਸੋਇਆਬੀਨ ਤੇਲ ਦਾ ਆਯਾਤ ਕਰਦਾ ਹੈ, ਪਰ ਹੁਣ ਦੋਵੇਂ ਦੇਸ਼ ਮਿਲ ਕੇ ਸੋਇਆਬੀਨ ਉਤਪਾਦਨ ਅਤੇ ਪ੍ਰੋਸੈੱਸਿੰਗ ਵਿੱਚ ਨਿਵੇਸ਼, ਟੈਕਨੋਲੋਜੀ ਅਤੇ ਪਲਾਂਟ ਲਗਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਇਸ ਨਾਲ ਭਾਰਤ ਵਿੱਚ ਸੋਇਆਬੀਨ ਉਤਪਾਦਨ ਅਤੇ ਨਿਰਯਾਤ ਨੂੰ ਹੁਲਾਰਾ ਮਿਲ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਸੋਇਆਬੀਨ ਉਤਪਾਦਨ ਅਤੇ ਪ੍ਰੋਸੈੱਸਿੰਗ ਵਧਾਉਣ ਲਈ ਬ੍ਰਾਜ਼ੀਲ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ ਹੈ। ਨਾਲ ਹੀ, ਮੈਕੇਨਾਈਜ਼ੇਨ ਅਤੇ ਬੀਜ ਖੋਜ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੀ ਜਾਣਗੀਆਂ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਹਰ ਦਿਨ ਪੌਦੇ ਲਗਾਉਣ ਦਾ ਸਿਲਸਿਲਾ ਬ੍ਰਾਜ਼ੀਲ ਵਿੱਚ ਵੀ ਜ਼ਾਰੀ ਰਿਹਾ। ਉਨ੍ਹਾਂ ਨੇ ਬ੍ਰਾਸੀਲਿਆ ਸਥਿਤ ਇੰਡੀਅਨ ਅੰਬੈਸੀ ਵਿੱਚ ‘ਇੱਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ, ਜਿਸ ਨਾਲ ਵਾਤਾਵਰਣ ਸੁਰੱਖਿਆ ਅਤੇ ਮਦਰਹੁੱਡ ਦੇ ਸਨਮਾਨ ਨੂੰ ਹੁਲਾਰਾ ਮਿਲਿਆ। ਬ੍ਰਾਜ਼ੀਲ ਦੇ ਸਾਓ ਪਾਉਲੋ (Sao Paulo) ਵਿੱਚ ਉੱਥੇ ਦੇ ਭਾਰਤੀ ਪ੍ਰਵਾਸੀਆਂ ਤੋਂ ਵੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਹ ਸਾਡੀ ਆਜ਼ਾਦੀ ਦਾ ਅੰਮ੍ਰਿਤਕਾਲ ਹੈ। 2047 ਵਿੱਚ ਸਾਨੂੰ ਆਜ਼ਾਦ ਹੋਏ 100 ਸਾਲ ਹੋ ਜਾਣਗੇ ਅਤੇ ਤਦੋਂ ਸੰਪੂਰਣ ਵਿਕਸਿਤ ਭਾਰਤ ਬਣਾਉਣਾ ਹੀ ਸਾਡਾ ਟੀਚਾ ਹੈ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦਾ ਕਹਿਣਾ ਹੈ “ਬ੍ਰਾਜ਼ੀਲ ਪ੍ਰਵਾਸ ਦੇ ਦੌਰਾਨ ਕਈ ਤਰ੍ਹਾਂ ਦੇ ਅਨੁਭਵਾਂ ਅਤੇ ਟੈਕਨੋਲੋਜੀਆਂ ਨਾਲ ਸਮ੍ਰਿੱਧ ਹੋਣ ਦਾ ਅਵਸਰ ਮਿਲਿਆ ਹੈ। ਅਸੀਂ ਭਾਰਤ ਵਿੱਚ ਉਤਪਾਦਨ ਵਧਾਉਣ ਦੇ ਲਈ ਇਨ੍ਹਾਂ ਟੈਕਨੋਲੋਜੀਆਂ ਦੀ ਵਰਤੋਂ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਦੇ ਪਰਸਪਰ ਸਹਿਯੋਗ ਨਾਲ ਸਾਡੇ ਕਿਸਾਨ ਸਸ਼ਕਤ ਹੋਣਗੇ ਅਤੇ ਗਲੋਬਲ ਫੂਡ ਸਿਕਓਰਿਟੀ ਨੂੰ ਨਵੀਂ ਦਿਸ਼ਾ ਮਿਲੇਗੀ।”
ਇਹ ਯਾਤਰਾ ਭਾਰਤ- ਬ੍ਰਾਜ਼ੀਲ ਖੇਤੀਬਾੜੀ ਸਹਿਯੋਗ, ਬ੍ਰਿਕਸ ਦੇਸ਼ਾਂ ਦੇ ਨਾਲ ਸਾਂਝੇਦਾਰੀ ਅਤੇ ਭਾਰਤੀ ਖੇਤੀਬਾੜੀ ਵਿੱਚ ਇਨੋਵੇਸ਼ਨ ਅਤੇ ਟਿਕਾਊ ਵਿਕਾਸ ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
*****
ਪੀਐੱਸਐੱਫ/ਕੇਐੱਸਆਰ/ਏਆਰ/ਏਕੇ
(Release ID: 2123367)
Visitor Counter : 10