ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮੁੰਬਈ ਵਿੱਚ ਵੇਵਸ ਕੋਸਪਲੇ ਚੈਂਪੀਅਨਸ਼ਿਪ ਵਾਈਲਡਕਾਰਡ ਸ਼ੋਅਡਾਊਨ ਇੱਕ ਵੱਡੀ ਸਫ਼ਲਤਾ ਰਹੀ ਜਿਸ ਵਿੱਚ 50 ਤੋਂ ਵੱਧ ਕੋਸਪਲੇਅਰਸ ਨੇ ਸਟੇਜ ਤਿਆਰ ਕੀਤਾ
ਜੀਓ ਵਰਲਡ ਸੈਂਟਰ ਵਿਖੇ ਗ੍ਰੈਂਡ ਫਿਨਾਲੇ ਲਈ 30 ਫਾਈਨਲਿਸਟ ਚੁਣੇ ਗਏ
Posted On:
19 APR 2025 9:02PM
|
Location:
PIB Chandigarh
ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਤਹਿਤ 19 ਅਪ੍ਰੈਲ 2025 ਨੂੰ ਮੁੰਬਈ ਦੇ ਠਾਕੁਰ ਕਾਲਜ ਆਫ ਸਾਇੰਸ ਐਂਡ ਕਾਮਰਸ ਵਿੱਚ ਵੇਵਸ ਕੋਸਪਲੇ ਚੈਂਪੀਅਨਸ਼ਿਪ ਵਾਈਲਡਕਾਰਡ ਸ਼ੋਅਡਾਊਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੇਸ਼ਕਾਰੀਆਂ ਤੋਂ ਸੁਪਨਿਆਂ ਦਾ ਸ਼ਹਿਰ ਮੁੰਬਈ ਪ੍ਰਸ਼ੰਸਕਾਂ ਦੀ ਗਲੈਕਸੀ ਵਿੱਚ ਬਦਲ ਗਿਆ। ਇਹ ਪ੍ਰੋਗਰਾਮ ਕ੍ਰਿਏਟਰਸ ਸਟ੍ਰੀਟ, ਇੰਡੀਅਨ ਕੌਮਿਕਸ ਐਸੋਸੀਏਸ਼ਨ (ਆਈਸੀਏ) ਅਤੇ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ ਇੰਡੀਆ (ਐਮਈਏਆਈ) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਪਹਿਲ ਨੂੰ ਭਾਰਤ ਵਿੱਚ ਆਗਾਮੀ ਪੌਪ-ਕਲਚਰ ਮਹੋਤਸਵ ਐਪੀਕੋ ਕੌਨ ਦੁਆਰਾ ਸਮਰਥਿਤ ਕੀਤਾ ਗਿਆ।

ਇਹ ਸ਼ਾਨਦਾਰ ਪ੍ਰੋਗਰਾਮ ਵੇਵਸ ਕੋਸਪਲੇ ਚੈਂਪੀਅਨਸ਼ਿਪ ਦੀ ਸ਼ਾਨਦਾਰ ਸਮਾਪਤੀ ਦੀ ਤਿਆਰੀ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ 50 ਤੋਂ ਵੱਧ ਪ੍ਰਸਿੱਧ ਕੋਸਪਲੇਅਰਸ ਨੇ ਹਿੱਸਾ ਲਿਆ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ, ਸਿਲਵਰ ਸਕ੍ਰੀਨ-ਯੋਗ ਪੁਸ਼ਾਕਾਂ ਅਤੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੇ ਪੂਰੀ ਸਟੇਜ ਨੂੰ ਊਰਜਾ ਨਾਲ ਭਰ ਦਿੱਤਾ।

ਵਹਾਰਫ ਸਟ੍ਰੀਟ ਸਟੂਡੀਓਜ਼ ਦੇ ਸੰਸਥਾਪਕ ਅਤੇ ਸੀਈਓ ਵੈਂਕਟੇਸ਼, ਫੋਰਬਿਡਨ ਵਰਸ ਦੇ ਅਜੈ ਕ੍ਰਿਸ਼ਣ ਅਤੇ ਕੌਮਿਕਸ ਐਸੋਸੀਏਸ਼ਨ ਆਫ਼ ਇੰਡੀਆ ਦੇ ਸਕੱਤਰ ਅਨਾਦੀ ਅਭਿਲਾਸ਼ ਸਮੇਤ ਨਿਰਣਾਇਕਾਂ ਦੇ ਇੱਕ ਪੈਨਲ ਨੇ 30 ਵਾਈਲਡਕਾਰਡ ਐਂਟਰੀਆਂ ਦੀ ਚੋਣ ਕੀਤੀ। ਹੁਣ ਇਹ ਪ੍ਰਤੀਯੋਗੀ 1 ਤੋਂ 4 ਮਈ 2025 ਤੱਕ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਆਯੋਜਿਤ ਹੋਣ ਵਾਲੇ ਵੇਵਸ ਸਮਿਟ ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣਗੇ।

ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਭਗਵਾਨ ਨਰਸਿਮ੍ਹਾ ਦੇ ਅਕਸ ਦੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਸੀ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਸੀ। ਇਸੇ ਤਰ੍ਹਾਂ, ਭਾਰਤ ਵਿੱਚ ਵਧਦੇ ਕੋਸਪਲੇ ਖੇਤਰ ਨਾਲ ਜੁੜੀਆਂ ਪ੍ਰਸਿੱਧ ਸ਼ਖਸੀਅਤਾਂ, ਕੰਟੈਂਟ ਕ੍ਰਿਏਟਰਸ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਭਾਗੀਦਾਰੀ ਵੀ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਹੀ। ਪ੍ਰਸ਼ੰਸਕਾਂ ਦੀ ਊਰਜਾ ਨਾਲ ਭਰਪੂਰ ਇਸ ਪ੍ਰੋਗਰਾਮ ਵਿੱਚ ਕਲਾਕਾਰਾਂ ਦੇ ਨਾਲ ਫੋਟੋ ਖਿਚਵਾਉਣ, ਜੀਵੰਤ ਪ੍ਰਦਰਸ਼ਨ ਅਤੇ ਦਿਲਚਸਪ ਘਟਨਾਵਾਂ ਦੇ ਪਲ ਵੀ ਦੇਖਣ ਨੂੰ ਮਿਲੇ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ।

ਹਾਈ-ਐਨਰਜੀ ਮੀਟਅੱਪ ਨਾਲ ਭਰਪੂਰ ਇਹ ਯੋਜਨਾ ਸਿਰਫ਼ ਇੱਕ ਕੁਆਲੀਫਾਇੰਗ ਰਾਊਂਡ ਨਹੀਂ ਸੀ- ਇਹ ਇੱਕ ਸੱਭਿਆਚਾਰਕ ਪ੍ਰੋਗਰਾਮ ਬਣ ਗਿਆ। ਇੱਥੇ ਘਟਿਤ ਹਰੇਕ ਪਲ ਭਾਰਤ ਦੀ ਤੇਜ਼ੀ ਨਾਲ ਵਧਦੀ ਕੋਸਪਲੇ ਕ੍ਰਾਂਤੀ ਵਿੱਚ ਭਾਈਚਾਰੇ, ਰਚਨਾਤਮਕਤਾ ਅਤੇ ਨੌਜਵਾਨਾਂ ਦੇ ਪ੍ਰਗਟਾਵੇ ਦੀ ਸ਼ਕਤੀ ਦਾ ਪ੍ਰਮਾਣ ਸੀ। ਵਾਈਲਡਕਾਰਡ ਸ਼ੋਅਡਾਊਨ ਪ੍ਰੋਗਰਾਮ ਬਹੁਤ ਸਫ਼ਲ ਰਿਹਾ ਅਤੇ ਇਸ ਨੇ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਸਪਲੇ ਮੂਵਮੈਂਟ ਲਈ ਮਾਹੌਲ ਤਿਆਰ ਕੀਤਾ। ਅਵਿਸ਼ਵਾਸਯੋਗ ਸ਼ਿਲਪ ਕੌਸ਼ਲ ਤੋਂ ਲੈ ਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੱਕ, ਮੁੰਬਈ ਵਿੱਚ ਇਹ ਪ੍ਰਦਰਸ਼ਨ ਇਸ ਗੱਲ ਦੀ ਜੀਵੰਤ ਉਦਾਹਰਣ ਸੀ ਕਿ ਭਾਰਤ ਵਿੱਚ ਕੋਸਪਲੇ ਸਿਰਫ਼ ਵਧ ਹੀ ਨਹੀਂ ਰਿਹਾ ਹੈ, ਸਗੋਂ ਫਲ-ਫੁਲ ਰਿਹਾ ਹੈ।
ਜਿਊਰੀ ਦੇ ਇੱਕ ਮੈਂਬਰ ਨੇ ਕਿਹਾ “ਇਹ ਸ਼ੋਅ ਦਿਖਾਉਂਦਾ ਹੈ ਕਿ ਭਾਰਤ ਵਿੱਚ ਕੋਸਪਲੇ ਮੂਵਮੈਂਟ ਕਿੰਨਾ ਪ੍ਰਭਾਵਸ਼ਾਲੀ ਹੋ ਰਿਹਾ ਹੈ।” ਉਨ੍ਹਾਂ ਨੇ ਕਿਹਾ, “ਊਰਜਾ, ਪ੍ਰਯਾਸ, ਪਾਤਰਾਂ ਦੇ ਪ੍ਰਤੀ ਪਿਆਰ-ਇਹ ਸਭ ਅਸਲ ਹੈ ਅਤੇ ਇਹ ਹਰ ਸਾਲ ਵਧਦਾ ਜਾ ਰਿਹਾ ਹੈ।”

ਅੰਤਿਮ ਰਾਊਂਡ ਵਿੱਚ ਭਾਰਤ ਭਰ ਤੋਂ ਸਰਬਸ੍ਰੇਸ਼ਠ ਕੋਸਪਲੇਅਰਸ ਹਿੱਸਾ ਲੈਣਗੇ ਅਤੇ ਜੇਤੂਆਂ ਨੂੰ ਨਕਦ ਪੁਰਸਕਾਰਾਂ ਦੇ ਨਾਲ-ਨਾਲ ਵਿਸ਼ੇਸ਼ ਪ੍ਰਦਰਸ਼ਨ ਦਾ ਅਵਸਰ ਵੀ ਦਿੱਤਾ ਜਾਵੇਗਾ। ਜਿਊਰੀ ਵਿੱਚ ਐਨੀਮੇਸ਼ਨ, ਫਿਲਮ ਅਤੇ ਗੇਮਿੰਗ ਖੇਤਰ ਦੇ ਪ੍ਰਮੁੱਖ ਸਟੂਡੀਓ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਚੈਂਪੀਅਨਸ਼ਿਪ ਦਾ ਇੱਕ ਵਿਸ਼ੇਸ਼ ਆਕਰਸ਼ਣ ਆਈਸੀਏ, ਫਾਰਬਿਡੇਨ ਵਰਸ, ਟੀਵੀਏਜੀਏ, ਐੱਮਈਏਆਈ, ਕ੍ਰਿਏਟਰ ਸਟ੍ਰੀਟ ਅਤੇ ਪੌਪ ਕਲਚਰ ਪਾਵਰਹਾਊਸ ਐਪੀਕੋ ਕੌਨ ਦੇ ਨਾਲ ਇਸ ਦੀ ਸਹਿਯੋਗੀ ਸਾਂਝੇਦਾਰੀ ਹੈ।
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਲਈ ਇੱਕ ਇਤਿਹਾਸਿਕ ਆਯੋਜਨ, ਪਹਿਲਾਂ ਵਰਲਡ ਆਡੀਓ-ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਉਦਯੋਗ ਦੇ ਪੇਸ਼ੇਵਰ ਹੋ, ਨਿਵੇਸ਼ਕ ਹੋ, ਨਿਰਮਾਤਾ ਹੋ ਜਾਂ ਇਨੋਵੇਟਰਸ ਹੋ, ਇਹ ਸਮਿਟ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਦੇਣ ਲਈ ਸਰਵੋਤਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜਿਸ ਨਾਲ ਇਸ ਦੀ ਸਥਿਤੀ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਮਜ਼ਬੂਤ ਹੋਵੇਗੀ। ਫੋਕਸ ਵਿੱਚ ਆਉਣ ਵਾਲੇ ਉਦਯੋਗ ਅਤੇ ਖੇਤਰ ਵਿੱਚ: ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਉਨ੍ਹਾਂ ਦਾ ਜਵਾਬ ਇੱਥੇ ਦੇਖੋ!
ਪੀਆਈਬੀ ਟੀਮ ਵੇਵਸ ਵੱਲੋਂ ਵੇਵਸ ਬਾਰੇ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ।
ਚਲੋ, ਸਾਡੇ ਨਾਲ ਇਸ ਸ਼ਾਨਦਾਰ ਯਾਤਰਾ ‘ਤੇ! ਵੇਵਸ ਲਈ ਹੁਣ ਰਜਿਸਟ੍ਰੇਸ਼ਨ ਕਰੋ।
*********
ਪੀਆਈਬੀ ਟੀਮ ਵੇਵਸ 2025 | ਰਿਯਾਸ/ਪਰਸ਼ੂਰਾਮ/ 98
Release ID:
(Release ID: 2123182)
| Visitor Counter:
21