ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਲਈ ‘Self-Empowerment through Inner Awakening’ ਵਿਸ਼ੇ 'ਤੇ ਰਾਸ਼ਟਰੀ ਸੰਵਾਦ ਦੀ ਸ਼ੁਰੂਆਤ ਕੀਤੀ


ਬ੍ਰਹਮਾ ਕੁਮਾਰੀ ਸੰਸਥਾਨ ਨੇ ਆਪਣੇ ਤਿਆਗ, ਤਪੱਸਿਆ ਅਤੇ ਤੇਜ਼ ਨਾਲ ਦੁਨੀਆ ਭਰ ਵਿੱਚ ਸਾਦਗੀ, ਸੰਜਮ ਅਤੇ ਸਹਿਯੋਗ ਦਾ ਇੱਕ ਸ਼ਾਨਦਾਰ ਵਾਤਾਵਰਣ ਖੜ੍ਹਾ ਕੀਤਾ ਹੈ

ਬ੍ਰਹਮਾ ਕੁਮਾਰੀ ਸੰਸਥਾਨ ਪੂਰੇ ਵਿਸ਼ਵ ਵਿੱਚ ਸ਼ਾਂਤੀ ਅਤੇ ਸੰਵਾਦ ਦਾ ਸੰਦੇਸ਼ ਲੈ ਕੇ ਭਾਰਤ ਦੇ ਸੱਭਿਆਚਾਰ ਦੇ ਰਾਜਦੂਤ ਵਜੋਂ ਕੰਮ ਕਰ ਰਿਹਾ ਹੈ

ਪ੍ਰਧਾਨ ਮੰਤਰੀ ਮੋਦੀ ਜੀ ਨੇ 21 ਜੂਨ ਨੂੰ International Yoga Day ਮਨਾ ਕੇ ਸਾਡੀ ਵੈਦਿਕ ਪਰੰਪਰਾ ਨੂੰ ਪੂਰੇ ਵਿਸ਼ਵ ਨੂੰ ਦੇਣ ਦਾ ਕੰਮ ਕੀਤਾ ਹੈ

ਅੱਜ ਵਿਸ਼ਵ ਵਿੱਚ ਕਰੋੜਾਂ ਲੋਕ ਯੋਗ, ਧਿਆਨ ਅਤੇ ਅਧਿਆਤਮਿਕਤਾ ਦੇ ਮਾਰਗ 'ਤੇ ਚੱਲ ਰਹੇ ਹਨ; ਇਹ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਸ਼ਾਂਤੀ ਦਾ ਰਸਤਾ ਬਣੇਗਾ

ਪਿਛਲੇ 25 ਵਰ੍ਹਿਆਂ ਤੋਂ ਸੁਰੱਖਿਆ ਕਰਮਚਾਰੀਆਂ ਦੇ ਤਣਾਅ ਨੂੰ ਘੱਟ ਕਰ ਕੇ, ਸ਼ਾਂਤੀ ਵੱਲ ਲਿਜਾਣ ਦੇ ਬ੍ਰਹਮਾ ਕੁਮਾਰੀਜ਼ ਦੇ ਯਤਨ ਸ਼ਲਾਘਾਯੋਗ ਹਨ

ਪੂਜਯ ਲੇਖਰਾਜ ਕ੍ਰਿਪਲਾਨੀ ਜੀ ਨੇ ਬ੍ਰਹਮਾ ਕੁਮਾਰੀ ਸੰਸਥਾਨ ਦੀ ਸਥਾਪਨਾ ਕਰ ਕੇ ਹਰ ਵਿਅਕਤੀ ਦੀ ਆਤਮਾ ਨੂੰ ਦੀਪਕ ਬਣਾ ਕੇ ਉਸ ਦੀ ਰੌਸ਼ਨੀ ਵਿੱਚ ਅੱਗੇ ਵਧਣ ਦਾ ਰਾਹ ਦਿਖਾਇਆ

Posted On: 17 APR 2025 6:56PM by PIB Chandigarh

ਕੇਂਦਰੀ  ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਸੁਰੱਖਿਆ ਬਲ ਕਰਮਚਾਰੀਆਂ ਲਈ ‘Self-Empowerment through Inner Awakening’ ਵਿਸ਼ੇ ‘ਤੇ ਰਾਸ਼ਟਰੀ ਸੰਵਾਦ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਸਮੇਤ ਕਈ ਪਤਵੰਤੇ ਮੌਜੂਦ ਸਨ।

CR5_9222.JPG

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬ੍ਰਹਮਾ ਕੁਮਾਰੀ, ਯੋਗ ਅਤੇ ਧਿਆਨ ਰਾਹੀਂ ਪੂਰੇ ਵਿਸ਼ਵ ਵਿੱਚ ਹਰ ਮਨੁੱਖ ਦੇ ਅੰਦਰ ਸ਼ਾਂਤੀ ਅਤੇ ਸਾਧਨਾ ਦਾ ਇੱਕ ਦੀਪ ਜਗਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਰ੍ਹਿਆਂ ਤੋਂ ਹਰ ਵਿਅਕਤੀ ਦੇ ਅੰਦਰ ਦੀ ਚੰਗਿਆਈ ਨੂੰ ਜਾਗ੍ਰਿਤ ਕਰਨ ਦਾ ਇੱਥੇ ਯਤਨ ਹੋ ਰਿਹਾ ਹੈ ਅਤੇ ਉਸ ਤਪੋਬਲ ਨਾਲ ਇੱਕ ਅਦਭੁੱਤ ਸ਼ਾਂਤੀ ਦਾ ਵਾਤਾਵਰਣ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਿਜੀ ਜੀਵਨ ਵਿੱਚ ਜਦੋਂ ਗੁਰੂ ਮਿਲ ਜਾਂਦਾ ਹੈ ਤਦ ਲੋਕਾਂ ਦਾ ਜੀਵਨ ਧਾਰਮਿਕਤਾ ਦੇ ਮਾਰਗ ‘ਤੇ ਚਲਣ ਦੇ ਯੋਗ ਹੁੰਦਾ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਅਜਿਹਾ ਕੰਮ ਕਰ ਜਾਂਦੇ ਹਨ ਜੋ ਹਰ ਵਿਅਕਤੀ ਦੀ ਆਤਮਾ ਨੂੰ ਇੱਕ ਦੀਪ ਬਣਾ ਕੇ ਰੌਸ਼ਨੀ ਦੇ ਮਾਰਗ ‘ਤੇ ਚਲਣ  ਲਈ ਪੱਧਰਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੇਖਰਾਜ ਕ੍ਰਿਪਲਾਨੀ ਜੀ ਨੇ ਬ੍ਰਹਮਾਕੁਮਾਰੀ ਦੀ ਸਥਾਪਨਾ ਕਰ ਕੇ ਹਰ ਵਿਅਕਤੀ ਦੀ ਆਤਮਾ ਨੂੰ ਦੀਪ ਬਣਾ ਕੇ ਉਸ ਦੀ ਰੌਸ਼ਨੀ ਵਿੱਚ ਅੱਗੇ ਵਧਣ ਦਾ ਬਹੁਤ ਵੱਡਾ ਸੱਦਾ ਦਿੱਤਾ ਜਿਸ ਦਾ ਅੱਜ ਸਮਾਜ ‘ਤੇ ਬਹੁਤ ਵੱਡਾ ਅਸਰ ਦਿਖ ਰਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬ੍ਰਹਮਾਕੁਮਾਰੀ ਨੇ ਆਪਣੇ ਤਿਆਗ, ਤਪੱਸਿਆ ਅਤੇ ਤੇਜ਼ ਨਾਲ ਦੁਨੀਆ  ਭਰ ਵਿੱਚ ਸਾਦਗੀ, ਸੰਜਮ ਅਤੇ ਸਹਿਯੋਗ ਦਾ ਇੱਕ ਅਦਭੁੱਤ ਵਾਤਾਵਰਣ ਖੜ੍ਹਾ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਦੋ ਪ੍ਰੋਗਰਾਮ ਇਕੱਠੇ ਹੋਏ ਹਨ- ਪਹਿਲਾ, ਬ੍ਰਹਮਾਕੁਮਾਰੀ ਸੰਸਥਾਨ ਦੀ ਵਰ੍ਹੇ 2025-26 ਦੀ ਥੀਮ ‘ਵਿਸ਼ਵ ਏਕਤਾ ਅਤੇ ਵਿਸ਼ਵ ਵਿਸ਼ਵਾਸ ਲਈ ਧਿਆਨֹ’  ਦਾ ਉਦਘਾਟਨ, ਅਤੇ, ਦੂਸਰਾ, ਸੁਰੱਖਿਆ ਬਲਾਂ ਦੇ ਕਰਮਚਾਰੀਆਂ ਦੀ ਅੰਦਰੂਨੀ ਜਾਗ੍ਰਿਤੀ ਰਾਹੀਂ ਸਵੈ-ਸਸ਼ਕਤੀਕਰਣ ਦੇ ਰਾਸ਼ਟਰੀ ਸੰਵਾਦ ਦਾ ਉਦਘਾਟਨ।

CR5_9232.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ 75 ਵਰ੍ਹਿਆ ਬਾਅਦ ਸਾਡਾ ਦੇਸ਼ ਬਹੁਤ ਵੱਡੀ ਯਾਤਰਾ ਤੈਅ ਕਰਕੇ ਵਿਸ਼ਵ ਵਿੱਚ ਪੰਜਵੇਂ ਨੰਬਰ ਦੀ ਅਰਥਵਿਵਸਥਾ ਬਣਿਆ ਹੈ ਅਤੇ ਕੁਝ ਹੀ ਵਰ੍ਹਿਆਂ ਵਿੱਚ ਅਸੀਂ ਤੀਸਰੇ ਨੰਬਰ ਦੀ ਅਰਥ ਵਿਵਸਥਾ ਬਣਾਂਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ 2047 ਵਿੱਚ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਵਿਸ਼ਵ ਵਿੱਚ ਹਰ ਖੇਤਰ ਵਿੱਚ ਸਰਬਉੱਚ ਸਥਾਨ ‘ਤੇ ਪਹੁੰਚਣ ਦਾ ਟੀਚਾ ਲੈ ਕੇ ਚਲ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ, ਜਿਨ੍ਹਾਂ ਵਿੱਚ ਵਿਸ਼ਵ ਭਾਈਚਾਰੇ ਵੱਲ ਲੈ ਜਾਣ ਦੀ ਸਮਰੱਥਾ, ਹਰ ਮਨੁੱਖ ਦੇ ਅੰਦਰ ਦੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਅਤੇ ਹਰ ਜੀਵਨ ਨੂੰ ਨੇਕੀ ਦੇ ਮਾਰਗ ‘ਤੇ ਚਲਾਉਣ ਦੀ ਸ਼ਕਤੀ ਹੈ, ਨੂੰ ਵੀ ਅੱਗੇ ਲੈ ਜਾਣਾ ਭਾਰਤ ਦਾ ਟੀਚਾ ਹੋਣਾ ਚਾਹੀਦਾ ਹੈ ਅਤੇ ਬ੍ਰਹਮਾਕੁਮਾਰੀ ਜਿਹੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਵਧੀਆ ਕੰਮ ਕਰ ਰਹੀਆਂ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਦੇ ਤਿਆਗ, ਤਪੱਸਿਆ ਅਤੇ ਬਲੀਦਾਨ ਦੇ ਕਾਰਨ ਅੱਜ ਅਸੀਂ ਸੁਰੱਖਿਅਤ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਕਰਮਚਾਰੀ ਹਰ ਤਰ੍ਹਾਂ ਦੇ ਕਠਿਨ ਵਾਤਾਵਰਣ ਅਤੇ ਸਥਿਤੀਆਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਵਿੱਚ ਸੈਨਾ, CAPFs ਅਤੇ ਰਾਜਾਂ ਦੇ ਪੁਲਿਸ ਬਲ ਕਾਨੂੰਨ ਅਤੇ ਵਿਵਸਥਾ ਨੂੰ ਸੰਭਾਲ਼ ਕੇ ਹਰ ਕਮਜ਼ੋਰ ਨੂੰ ਸੁਰੱਖਿਆ ਦੇਣ ਦਾ ਕੰਮ ਕਰਦੇ ਹਨ ਅਤੇ ਇਹ ਕੰਮ ਕਈ ਤਰ੍ਹਾਂ ਦੇ ਤਣਾਅ ਪੈਦਾ ਕਰਨ ਵਾਲਾ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਤਣਾਅ ਨਾਲ ਸਾਡੇ ਸੁਰੱਖਿਆ ਕਰਮਚਾਰੀਆਂ ਨੂੰ ਬਾਹਰ ਲਿਆ ਕੇ ਉਨ੍ਹਾਂ ਦੇ ਮਨ, ਆਤਮਾ ਅਤੇ ਸਰੀਰ ਨੂੰ ਸ਼ਾਂਤੀ ਦੇ ਮਾਰਗ ‘ਤੇ ਪੱਧਰਾ ਕਰਨ ਦਾ ਯਤਨ ਕਰਨਾ ਆਪਣੇ ਆਪ ਵਿੱਚ ਬਹੁਤ ਵੱਡਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ 25 ਵਰ੍ਹਿਆਂ ਤੋਂ ਹਰ ਸੁਰੱਖਿਆ ਬਲ ਵਿੱਚ ਜਾ ਕੇ ਕਰਮਚਾਰੀਆਂ ਦੇ ਤਣਾਅ ਨੂੰ ਘੱਟ ਕਰ ਕੇ ਆਤਮਾ ਨੂੰ ਸ਼ਾਂਤੀ ਵੱਲ ਲੈ ਜਾਣਾ ਅਤੇ ਸ਼ਾਂਤ ਮਨ ਅਤੇ ਸਵਸਥ ਸਰੀਰ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਹੋਰ ਚੰਗੀ ਤਰ੍ਹਾਂ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਬ੍ਰਹਮਾਕੁਮਾਰੀ ਦੇ ਯਤਨ ਸ਼ਲਾਘਾਯੋਗ ਹਨ।

 

IMG_8269.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਯੋਗ ਅਤੇ ਅਧਿਆਤਮਿਕਤਾ ਨਾਲ ਮਨ, ਸਰੀਰ, ਬੁੱਧੀ ਅਤੇ ਆਤਮਾ ਨੂੰ ਇਕਸੁਰ ਕਰ ਕੇ ਗਿਆਨ ਨਾਲ ਤਰੱਕੀ ਦੇ ਰਾਹ ‘ਤੇ ਜਾਣ ਅਤੇ ਚਿੰਤਨ ਨਾਲ ਸਮੱਸਿਆਵਾਂ ਦੇ ਹੱਲ ਦੇ ਲਈ ਨੀਤੀਆਂ ਦਾ ਸਿਰਜਣ ਕਰਨਾ ਭਾਰਤ ਦੀ ਬਹੁਤ ਪੁਰਾਣੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਪਰੰਪਰਾ ਨੂੰ ਅੱਜ ਵੀ ਪੂਰੇ ਵਿਸ਼ਵ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਸਭ ਤੋਂ ਪਹਿਲਾਂ ਵਸੂਧੈਵ ਕੁਟੁੰਬਕਮ ਦੀ ਭਾਵਨਾ ਵਿਸ਼ਵ ਨੂੰ ਦਿੱਤੀ ਅਤੇ ਪੂਰਾ ਵਿਸ਼ਵ ਮੇਰਾ ਪਰਿਵਾਰ ਹੈ, ਇਸ ਭਾਵਨਾ ਦੇ ਨਾਲ ਸਾਡੇ ਉਪਨਿਸ਼ਦਾਂ ਨੇ ਪੂਰੇ ਵਿਸ਼ਵ ਨੂੰ ਸਾਡਾ ਪਰਿਵਾਰ ਬਣਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕੇ ਸਾਡੀ ਵੈਦਿਕ ਪਰੰਪਰਾ ਨੂੰ ਪੂਰੇ ਵਿਸ਼ਵ ਨੂੰ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਵਿਸ਼ਵ ਵਿੱਚ ਕਰੋੜਾਂ ਲੋਕ ਯੋਗ, ਧਿਆਨ ਅਤੇ ਅਧਿਆਤਮ ਦੇ ਰਾਹ ‘ਤੇ ਆਪਣੇ ਜੀਵਨ ਨੂੰ ਚਲਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਾਹ ਹੀ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਸ਼ਾਂਤੀ ਦਾ ਰਾਹ ਬਣਨ ਵਾਲਾ ਹੈ।

9B7A4042.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੂਜਨੀਯ ਲੇਖਰਾਜ ਕ੍ਰਿਪਲਾਨੀ ਜੀ ਨੇ ਆਤਮਾ, ਪਰਮਾਤਮਾ ਅਤੇ ਸ੍ਰਿਸ਼ਟੀ ਦੇ ਚੱਕਰ ਦਾ ਜੋ ਗਿਆਨ ਪ੍ਰਾਪਤ ਕੀਤਾ ਉਸ ਨੂੰ ਬ੍ਰਹਮਾ ਕਿਹਾ ਗਿਆ ਹੈ ਅਤੇ ਉਸ ਦੇ ਪ੍ਰਚਾਰ ਲਈ ਬ੍ਰਹਮਾਕੁਮਾਰੀਜ਼ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹਿਆਂ ਤੋਂ ਅਸੀਂ ਮਾਂ ਦੇ ਅੰਦਰ ਦੇਵੀ ਦਾ ਵਾਸ ਦੇਖਦੇ ਆ ਰਹੇ ਹਾਂ ਅਤੇ ਵਰ੍ਹਿਆਂ ਤੋਂ ਇਸ ਸੰਸਥਾ ਨੂੰ ਚਲਾਉਣ ਵਿੱਚ ਮਾਤ੍ਰਸ਼ਕਤੀ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੈ-ਪਰਿਵਰਤਨ ਨਾਲ ਵਿਸ਼ਵ ਵਿੱਚ ਪਰਿਵਰਤਨ ਅਤੇ ਵਿਅਕਤੀ ਬਦਲਦਾ ਹੈ ਤਾਂ ਹੀ ਵਿਸ਼ਵ ਨੂੰ ਬਦਲਣ ਦਾ ਕਾਰਨ ਬਣ ਸਕਦਾ ਹੈ, ਇਸ ਥੀਮ ‘ਤੇ ਕਈ ਤਰ੍ਹਾਂ ਦੇ ਸਦਵਿਚਾਰ (ਸਕਾਰਾਤਮਕ ਵਿਚਾਰ) ਬ੍ਰਹਮਾਕੁਮਾਰੀਜ਼ ਨੇ ਵਿਸ਼ਵ ਭਰ ਵਿੱਚ ਪਹੁੰਚਾਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਬ੍ਰਹਮਚਾਰੀ ਦਾ ਪਾਲਣ, ਸ਼ਾਕਾਹਾਰੀ, ਨਸ਼ਾ ਮੁਕਤੀ, ਸਾਦਗੀਪੂਰਣ ਜੀਵਨ, ਧਿਆਨ ਅਤੇ ਇਸ ਦੇ ਮਾਧਿਅਮ ਨਾਲ ਆਤਮਾ ਦਾ ਪਰਮਾਤਮਾ ਨਾਲ ਮਿਲਣ ਅਤੇ ਆਤਮ ਗਿਆਨ ਦੀ ਪ੍ਰਾਪਤੀ ਨਾਲ ਸ਼ੁੱਧ, ਸ਼ਾਂਤ ਅਤੇ ਅਮਰ ਆਤਮਾ ਦੇ ਅੰਸ਼ ਦੀ ਅਨੁਭੂਤੀ ਕਰਨ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਬ੍ਰਹਮਾਕੁਮਾਰੀਜ਼ ਨੇ ਸਰਲ ਅਤੇ ਸਹਿਜ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਤ੍ਰਸ਼ਕਤੀ ਦੇ ਮਾਧਿਅਮ ਨਾਲ ਬ੍ਰਹਮਾਕੁਮਾਰੀਜ਼ ਪੂਰੇ ਵਿਸ਼ਵ ਵਿੱਚ ਸ਼ਾਂਤੀ ਅਤੇ ਸੰਵਾਦ ਦਾ ਸੰਦੇਸ਼ ਲੈ ਕੇ ਭਾਰਤ ਦੇ ਸੱਭਿਆਚਾਰ ਦੀ ਰਾਜਦੂਤ ਬਣ ਕੇ ਕੰਮ ਕਰ ਰਹੀਆਂ ਹਨ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2122641)