ਰਾਸ਼ਟਰਪਤੀ ਸਕੱਤਰੇਤ
ਡਾ. ਬੀ. ਆਰ. ਅੰਬੇਡਕਰ ਦੀ ਜਯੰਤੀ (ਜਨਮ ਵਰ੍ਹੇਗੰਢ) ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
13 APR 2025 5:20PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਡਾ. ਬੀ. ਆਰ. ਅੰਬੇਡਕਰ ਦੀ ਜਯੰਤੀ (ਜਨਮ ਵਰ੍ਹੇਗੰਢ) ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ (ਸਾਥੀ-ਨਾਗਰਿਕਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਸਾਡੇ ਸੰਵਿਧਾਨ ਨਿਰਮਾਤਾ ਬਾਬਾਸਾਹੇਬ ਭੀਮਰਾਓ ਰਾਮਜੀ ਅੰਬੇਡਕਰ ਦੀ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ(ਸਾਥੀ ਨਾਗਰਿਕਾਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”
ਆਪਣੇ ਪ੍ਰੇਰਕ ਜੀਵਨ ਵਿੱਚ, ਬਾਬਾਸਾਹੇਬ ਨੇ ਅਤਿਅਧਿਕ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਭੀ ਆਪਣੀ ਇੱਕ ਅਲੱਗ ਪਹਿਚਾਣ (distinct identity) ਬਣਾਈ ਅਤੇ ਆਪਣੀਆਂ ਅਸਾਧਾਰਣ ਉਪਲਬਧੀਆਂ ਨਾਲ ਦੁਨੀਆ ਭਰ ਵਿੱਚ ਸਨਮਾਨ ਕਮਾਇਆ।
ਵਿਲੱਖਣ ਯੋਗਤਾਵਾਂ ਅਤੇ ਬਹੁਮੁਖੀ ਵਿਅਕਤਿਤਵ ਦੇ ਧਨੀ ਬਾਬਾਸਾਹੇਬ ਇੱਕ ਅਰਥਸ਼ਾਸਤਰੀ, ਸਿੱਖਿਆ ਸ਼ਾਸਤਰੀ, ਕਾਨੂੰਨਦਾਨ ਅਤੇ ਮਹਾਨ ਸਮਾਜ ਸੁਧਾਰਕ ਸਨ। ਉਹ ਸਮਤਾਮੂਲਕ ਸਮਾਜ (an egalitarian society) ਦੇ ਪ੍ਰਬਲ ਸਮਰਥਕ ਸਨ ਅਤੇ ਉਨ੍ਹਾਂ ਨੇ ਮਹਿਲਾਵਾਂ ਅਤੇ ਵੰਚਿਤ ਵਰਗਾਂ ਦੇ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਦੇ ਲਈ ਜੀਵਨ ਭਰ ਸੰਘਰਸ਼ ਕੀਤਾ। ਉਹ ਸਿੱਖਿਆ ਨੂੰ ਸਮਾਜਿਕ ਪਰਿਵਰਤਨ ਅਤੇ ਦੱਬੇ ਕੁਚਲੇ ਲੋਕਾਂ(downtrodden) ਦੇ ਸਸ਼ਕਤੀਕਰਣ ਦਾ ਮਹੱਤਵਪੂਰਨ ਸਾਧਨ ਮੰਨਦੇ ਸਨ। ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰ-ਨਿਰਮਾਣ ਦੇ ਲਈ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਰਹੇਗੀ।
ਇਸ ਅਵਸਰ ‘ਤੇ, ਆਓ ਅਸੀਂ ਡਾ. ਅੰਬੇਡਕਰ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਈਏ ਅਤੇ ਇੱਕ ਐਸੇ ਰਾਸ਼ਟਰ ਦੇ ਨਿਰਮਾਣ ਦੇ ਲਈ ਕੰਮ ਕਰੀਏ, ਜਿਸ ਵਿੱਚ ਸਮਾਜਿਕ ਸਦਭਾਵ ਅਤੇ ਸਮਾਨਤਾ ਦੀ ਭਾਵਨਾ ਸਮਾਹਿਤ ਹੋਵੇ”।
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਐੱਮਜੇਪੀਐੱਸ/ਐੱਸਆਰ
(Release ID: 2121502)
Visitor Counter : 17