ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇਟਲੀ ਦੇ ਉਪ ਪ੍ਰਧਾਨ ਮੰਤਰੀ ਨੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 12 APR 2025 6:29PM by PIB Chandigarh

ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ, ਮਹਾਮਹਿਮ ਸ਼੍ਰੀ ਐਂਟੋਨੀਓ ਤਜਾਨੀ  ਨੇ ਅੱਜ (12 ਅਪ੍ਰੈਲ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਰਾਸ਼ਟਰਪਤੀ ਭਵਨ ਵਿਖੇ ਉਪ ਪ੍ਰਧਾਨ ਮੰਤਰੀ ਸ਼੍ਰੀ ਤਜਾਨੀ  ਅਤੇ ਉਨ੍ਹਾਂ ਦੇ ਵਫ਼ਦ ਦਾ ਸੁਆਗਤ ਕਰਦੇ ਹੋਏ, ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਇਟਲੀ ਦੋਨੋਂ ਹੀ ਪ੍ਰਾਚੀਨ ਸੱਭਿਅਤਾਗਤ ਵਿਰਾਸਤ ਦੇ ਅਧਾਰ 'ਤੇ ਵਿਕਸਿਤ ਹੋਏ ਹਨ ਅਤੇ ਆਪਣੇ ਦਰਸ਼ਨ, ਸਾਹਿਤ ਅਤੇ ਕਲਾ ਦੇ ਜ਼ਰੀਏ ਵਿਸ਼ਵ ਵਿੱਚ ਯੋਗਦਾਨ ਦੇਣ ਦਾ ਉਨ੍ਹਾਂ ਦਾ ਗੌਰਵਪੂਰਨ ਇਤਿਹਾਸ ਰਿਹਾ ਹੈ। ਅਸੀਂ ਸਦੀਆਂ ਤੋਂ ਵਪਾਰ ਅਤੇ ਲੋਕਾਂ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਦੇ ਜ਼ਰੀਏ ਇੱਕ ਦੂਸਰੇ ਨਾਲ ਜੁੜੇ ਹੋਏ (interconnected) ਹਾਂ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਯੁਗ ਵਿੱਚ, ਦੋਨੋਂ ਦੇਸ਼ ਉੱਭਰਦੀਆਂ ਟੈਕਨੋਲੋਜੀਆਂ, ਇਨੋਵੇਸ਼ਨ ਅਤੇ ਰੱਖਿਆ (emerging technologies, innovation, and defense) ਵਿੱਚ ਨਿਕਟ ਸਹਿਯੋਗ ਕਰ ਰਹੇ ਹਨ;  ਅਤੇ ਅਸੀਂ ਜੀ-20 (G-20) ਜਿਹੇ ਬਹੁਪੱਖੀ ਮੰਚਾਂ (multilateral platforms) 'ਤੇ ਭੀ ਮਿਲ ਕੇ ਕੰਮ ਕਰ ਰਹੇ ਹਾਂ।

 

ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਵਪਾਰ ਅਤੇ ਨਿਵੇਸ਼ (bilateral trade and investment) ਵਿੱਚ ਵਾਧੇ ਦੀਆਂ ਅਪਾਰ ਸੰਭਾਵਨਾਵਾਂ (great potential) ਮੌਜੂਦ ਹਨ। ਭਾਰਤ ਦਾ ਤੀਬਰ ਆਰਥਿਕ ਵਾਧਾ ਅਤੇ 2047 ਤੱਕ 'ਵਿਕਸਿਤ ਭਾਰਤ' ਦਾ ਰੋਡਮੈਪ (roadmap for 'Viksit Bharat' by 2047) ਉਦਯੋਗਿਕ ਸਾਂਝੇਦਾਰੀਆਂ ਅਤੇ ਸਹਿਯੋਗ (industrial partnerships and collaboration) ਦੇ ਲਈ ਅਣਗਿਣਤ ਅਵਸਰ ਪ੍ਰਸਤੁਤ ਕਰਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਮੈਨੂਫੈਕਚਰਿੰਗ ਅਤੇ ਸਹਿ-ਉਤਪਾਦਨ ਦੇ ਲਈ ਇਤਾਲਵੀ ਕੰਪਨੀਆਂ ਅਤੇ ਪਬਲਿਕ ਸੈਕਟਰ ਅੰਡਰਟੇਕਿੰਗਸ (ਪੀ.ਐੱਸ.ਯੂਜ਼-PSUs) ਨੂੰ ਭਾਰਤ ਵਿੱਚ ਆਪਣੇ ਪਰਿਚਾਲਨ (ਅਪਰੇਸ਼ਨਸ- operations) ਦਾ ਵਿਸਤਾਰ ਕਰਨ ਦੇ ਲਈ ਸੱਦਾ ਦਿੱਤਾ। ਉਨ੍ਹਾਂ ਨੇ ਇਤਾਲਵੀ ਗ੍ਰੀਨ ਟੈਕਨੋਲੋਜੀ ਕੰਪਨੀਆਂ (Italian green technology companies) ਨੂੰ ਭਾਰਤੀ ਉਦਯੋਗ ਜਗਤ ਦੇ ਨਾਲ ਸਹਿਯੋਗ ਅਤੇ ਸਾਂਝੇਦਾਰੀ ਦੀਆਂ ਸੰਭਾਵਨਾਵਾਂ (possibilities of cooperation and partnership with Indian industry) ਦਾ ਪਤਾ ਲਗਾਉਣ ਦਾ ਭੀ ਆਗਰਹਿ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਨਵੰਬਰ 2024 ਵਿੱਚ ਰੀਓ ਵਿੱਚ ਪ੍ਰਧਾਨ ਮੰਤਰੀ ਸੁਸ਼੍ਰੀ ਮੇਲੋਨੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਮੀਟਿੰਗ ਦੇ ਦੌਰਾਨ ਐਲਾਨੀ ਗਈ ਸੰਯੁਕਤ ਰਣਨੀਤਕ ਕਾਰਜ ਯੋਜਨਾ (Joint Strategic Action Plan) ਅਗਲੇ 5 ਵਰ੍ਹਿਆਂ ਦੇ ਲਈ ਰੂਪਰੇਖਾ (ਬਲੂਪ੍ਰਿੰਟ-blueprint ) ਹੈ। ਇਹ ਕਾਰਜ ਯੋਜਨਾ (Action Plan) ਸਾਡੇ ਸੰਯੁਕਤ ਪ੍ਰਯਾਸਾਂ ਨੂੰ ਗਤੀ ਦੇਣ ਦੇ ਲਈ ਇੱਕ ਮਾਰਗਦਰਸ਼ਕ ਢਾਂਚਾ (guiding framework) ਸਿੱਧ ਹੋਵੇਗੀ।

 

ਰਾਸ਼ਟਰਪਤੀ ਨੇ ਇਹ ਜਾਣ ਕੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਇਤਾਲਵੀ ਯੂਨੀਵਰਸਿਟੀਆਂ ਅਤੇ ਖੋਜ ਕੇਂਦਰ ਭਾਰਤੀ ਭਾਗੀਦਾਰਾਂ (Indian partners) ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ (new education policy) ਨੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਤਾਲਵੀ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਦੇ ਲਈ ਸੱਦਾ ਦਿੱਤਾ ਜਾ ਸਕਦਾ ਹੈ।

ਦੋਹਾਂ ਨੇਤਾਵਾਂ ਨੇ  ਇਸ ਬਾਤ 'ਤੇ ਸਹਿਮਤੀ ਵਿਅਕਤ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ (India-Italy strategic partnership) ਨਵੀਆਂ ਉਚਾਈਆਂ 'ਤੇ ਪਹੁੰਚੇਗੀ।

 ***

ਐੱਮਜੇਪੀਐੱਸ/ਐੱਸਆਰ


(Release ID: 2121346) Visitor Counter : 8