ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸਲੋਵਾਕੀਆ ਵਿੱਚ; ਸਲੋਵਾਕ ਗਣਰਾਜ ਦੀ ਰਾਜਨੀਤਕ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ; ਵਫ਼ਦ-ਪੱਧਰੀ ਵਾਰਤਾ ਦੀ ਅਗਵਾਈ ਕੀਤੀ


ਐੱਮਐੱਸਐੱਮਈਜ਼ (MSMEs) ਅਤੇ ਡਿਪਲੋਮੈਟਿਕ ਟ੍ਰੇਨਿੰਗ ਸਹਿਯੋਗ ਦੇ ਖੇਤਰ ਵਿੱਚ ਦੋ ਸਹਿਮਤੀ ਪੱਤਰਾਂ (MoUs) ਦੇ ਅਦਾਨ-ਪ੍ਰਦਾਨ ਦੇ ਸਾਖੀ ਬਣੇ

Posted On: 09 APR 2025 9:05PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਪੁਰਤਗਾਲ ਅਤੇ ਸਲੋਵਾਕ ਗਣਰਾਜ ਦੀ ਆਪਣੀ ਸਰਕਾਰੀ ਯਾਤਰਾ ਦੇ ਅੰਤਿਮ ਪੜਾਅ ਵਿੱਚ ਬ੍ਰਾਤਿਸਲਾਵਾ (Bratislava) ਪਹੁੰਚੇ। ਇਹ 29 ਵਰ੍ਹਿਆਂ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਸਲੋਵਾਕ ਗਣਰਾਜ ਦੀ ਪਹਿਲੀ ਯਾਤਰਾ ਹੈ। ਰਾਜ ਮੰਤਰੀ, ਸ਼੍ਰੀਮਤੀ ਨਿਮੁਬੇਨ ਬੰਭਾਨਿਯਾ(Smt Nimuben Bambhaniya) ਅਤੇ ਸਾਂਸਦ ਸ਼੍ਰੀ ਧਵਲ ਪਟੇਲ ਅਤੇ ਸ਼੍ਰੀਮਤੀ ਸੰਧਿਆ ਰੇਅ (Shri Dhaval Patel and Smt Sandhya Ray) ਭੀ ਉਨ੍ਹਾਂ ਦੇ ਨਾਲ ਉੱਥੇ ਪਹੁੰਚੇ ਵਫ਼ਦ ਦਾ ਹਿੱਸਾ ਹਨ।

 

ਰਾਸ਼ਟਰਪਤੀ ਨੇ ਆਪਣੇ ਰੁਝੇਵਿਆਂ ਦੀ ਸ਼ੁਰੂਆਤ ਰਾਸ਼ਟਰਪਤੀ ਭਵਨ (ਪ੍ਰੈਜ਼ੀਡੈਂਸ਼ਲ ਪੈਲੇਸ- Presidential Palace) ਵਿੱਚ ਜਾ ਕੇ ਕੀਤੀ, ਜਿੱਥੇ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਪੀਟਰ ਪੇਲੇਗ੍ਰਿਨੀ(H.E. Mr. Peter Pellegrini) ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਲੋਕ ਪਹਿਰਾਵੇ ਵਿੱਚ ਜੋੜੇ ਨੇ ਰੋਟੀ ਅਤੇ ਨਮਕ ਦੇ ਨਾਲ ਉਨ੍ਹਾਂ ਦਾ ਪਰੰਪਰਾਗਤ ਸਲੋਵਾਕ ਸੁਆਗਤ ਕੀਤਾ ਅਤੇ ਗਾਰਡ ਆਵ੍ ਆਨਰ (Guard of Honour) ਦੇ ਨਾਲ ਰਸਮੀ ਸੁਆਗਤ ਕੀਤਾ।

 

ਬਾਅਦ ਵਿੱਚ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਦੇ ਨਾਲ ਬੈਠਕ ਅਤੇ ਵਫ਼ਦ ਪੱਧਰੀ ਵਾਰਤਾ ਦੇ ਦੌਰਾਨ ਦੁਵੱਲੇ ਸਬੰਧਾਂ ਦੇ ਵਿਭਿੰਨ ਪਹਿਲੂਆਂ ਅਤੇ ਸਾਂਝੇ ਆਲਮੀ ਅਤੇ ਖੇਤਰੀ ਹਿਤਾਂ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਰਾਸ਼ਟਰਪਤੀ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਰਾਸ਼ਟਰਪਤੀ ਪੇਲੇਗ੍ਰਿਨੀ ਦੀ ਵਿਅਕਤੀਗਤ ਪ੍ਰਤੀਬੱਧਤਾ ਅਤੇ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਲੋਵਾਕੀਆ ਵਿੱਚ ਭਾਰਤੀ ਕਲਾ ਅਤੇ ਸੰਸਕ੍ਰਿਤੀ ਦੇ ਵਧਦੀ ਮਕਬੂਲੀਅਤ  ਦਾ ਉਲੇਖ ਕੀਤਾ। ਉਨ੍ਹਾਂ ਨੇ ਭਾਰਤ ਦੇ ਤੇਜ਼ੀ ਨਾਲ ਵਧਦੇ ਮੀਡੀਆ, ਮਨੋਰੰਜਨ ਅਤੇ ਰਚਨਾਤਮਕ ਅਰਥਵਿਵਸਥਾ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਅਧਿਕ ਨਿਕਟਤਾ ਨਾਲ ਸਹਿਯੋਗ ਕਰਨ ਦੀਆਂ ਅਪਾਰ ਸੰਭਾਵਨਾਵਾਂ ‘ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਸੋਲਵਾਕੀਆ ਨੂੰ ਇੱਕ ਫ਼ਿਲਮਿੰਗ ਮੰਜ਼ਿਲ (filming destination) ਅਤੇ ਸੰਯੁਕਤ ਫ਼ਿਲਮ  ਨਿਰਮਾਣ ਵਿੱਚ ਭਾਗੀਦਾਰ ਦੇ ਰੂਪ ਵਿੱਚ ਹੁਲਾਰਾ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਸਲੋਵਾਕੀਆ ਨੂੰ 1 ਤੋਂ 4 ਮਈ, 2025 ਤੱਕ ਮੁੰਬਈ ਵਿੱਚ ਭਾਰਤ ਦੁਆਰਾ ਆਯੋਜਿਤ ਕੀਤੇ ਜਾ ਰਹੇ ਆਗਾਮੀ ਵੇਵ (ਡਬਲਿਊਏਵੀਈ) ਸਮਿਟ (WAVE Summit) ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।

ਦੋਹਾਂ ਨੇਤਾਵਾਂ ਦੀ ਉਪਸਥਿਤੀ ਵਿੱਚ ਦੋ ਸਹਿਮਤੀ ਪੱਤਰਾਂ (MoUs) ਦਾ ਅਦਾਨ-ਪ੍ਰਦਾਨ ਹੋਇਆ, ਜਿਨ੍ਹਾਂ ਵਿੱਚੋਂ ਇੱਕ ਐੱਨਐੱਸਆਈਸੀ (NSIC) ਅਤੇ ਸਲੋਵਾਕ ਬਿਜ਼ਨਸ ਏਜੰਸੀ (Slovak Business Agency) ਦੇ ਦਰਮਿਆਨ ਐੱਮਐੱਸਐੱਮਈਜ਼ (MSMEs) ਦੇ ਖੇਤਰ ਵਿੱਚ ਸਹਿਯੋਗ ‘ਤੇ ਸੀ, ਅਤੇ ਦੂਸਰਾ ਐੱਸਐੱਸਆਈਐੱਫਐੱਸ (SSIFS) ਅਤੇ ਸਲੋਵਾਕ ਵਿਦੇਸ਼ ਅਤੇ ਯੂਰੋਪੀਅਨ ਮਾਮਲਿਆਂ ਦੇ ਮੰਤਰਾਲਾ ਦੇ ਦਰਮਿਆਨ ਡਿਪਲੋਮੈਟਿਕ ਟ੍ਰੇਨਿੰਗ ਸਹਿਯੋਗ (diplomatic training cooperation) ‘ਤੇ ਸੀ।

 

ਅਗਲੇ ਰੁਝੇਵੇਂ ਵਿੱਚ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਲੋਵਾਕ ਗਣਰਾਜ ਦੀ ਨੈਸ਼ਨਲ ਕੌਂਸਲ ਦੇ ਸਪੀਕਰ (Speaker of National Council of the Slovak Republic), ਮਹਾਮਹਿਮ ਸ਼੍ਰੀ ਰਿਚਰਡ ਰਾਸ਼ੀ (H.E. Mr. Richard Raši) ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਸ਼੍ਰੀ ਰਾਸ਼ੀ ਨੂੰ ਹਾਲ ਹੀ ਵਿੱਚ ਸਪੀਕਰ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਇਤਿਹਾਸਿਕ ਮਿੱਤਰਤਾ ਨੂੰ ਭਾਰਤ ਦੁਆਰਾ ਦਿੱਤੀ ਗਈ ਉੱਚ ਪ੍ਰਾਥਮਿਕਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸਲੋਵਾਕੀਆ ਦੇ ਦਰਮਿਆਨ ਸਦਭਾਵਨਾ ਤੇ ਆਪਸੀ ਸਮਝ ਵਧਾਉਣ ਵਿੱਚ ਸਾਂਸਦਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਸਲੋਵਾਕੀਆ ਦੀ ਨੈਸ਼ਨਲ ਕੌਂਸਲ ਵਿੱਚ ਸਲੋਵਾਕ-ਭਾਰਤ ਮੈਤ੍ਰੀ ਸਮੂਹ (Slovak-India Friendship Group) ਦੀ ਪਰੰਪਰਾ ਰਹੀ ਹੈ ਅਤੇ ਕਿਹਾ ਕਿ ਇਸ ਨਾਲ ਸਾਡੇ ਸਾਂਸਦਾਂ (our Parliamentarians) ਦੇ ਦਰਮਿਆਨ ਗਿਆਨ ਅਤੇ ਅਨੁਭਵਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ।

ਰਾਸ਼ਟਰਪਤੀ ਨੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਰਾਬਰਟ ਫਿਕੋ (H.E. Mr Robert Fico) ਨਾਲ ਭੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਵਿਆਪਕ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਲੋਵਾਕ ਗਣਰਾਜ ਦੇ ਨਾਲ ਸਾਡੇ ਪਰੰਪਰਾਗਤ ਤੌਰ ‘ਤੇ ਗਹਿਰੇ ਅਤੇ ਮੈਤ੍ਰੀਪੂਰਨ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਲੋਕਤੰਤਰ, ਕਾਨੂੰਨ ਦੇ ਸ਼ਾਸਨ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਨਾਲ ਜੁੜੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਇਹ ਭੀ ਕਿਹਾ ਕਿ ਵਿਭਿੰਨ ਖੇਤਰਾਂ ਵਿੱਚ ਸਾਡੇ ਜੁੜਾਅ ਵਿੱਚ ਵਾਧਾ ਹੋਇਆ ਹੈ। ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਿਵਿਧਤਾਪੂਰਨ ਅਤੇ ਮਜ਼ਬੂਤ ਬਣਾਉਣ ‘ਤੇ ਸਹਿਮਤੀ ਵਿਅਕਤ ਕੀਤੀ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

***

ਐੱਮਜੇਪੀਐੱਸ/ਐੱਸਆਰ


(Release ID: 2120801) Visitor Counter : 12