ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 09 APR 2025 5:41PM by PIB Chandigarh

ਭਾਰਤ ਦੇ ਰਾਸ਼ਟਰਪਤੀ  ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

ਮਹਾਵੀਰ ਜਯੰਤੀ ਦੇ ਪਾਵਨ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ), ਵਿਸ਼ੇਸ਼ ਕਰਕੇ ਜੈਨ ਭਾਈਆਂ ਅਤੇ ਭੈਣਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਅਹਿੰਸਾ ਅਤੇ ਕਰੁਣਾ ਦੀ ਪ੍ਰਤੀਮੂਰਤੀ ਭਗਵਾਨ ਮਹਾਵੀਰ ਨੇ ‘ਅਹਿੰਸਾ ਪਰਮੋ ਧਰਮ’(Ahimsa Paramo Dharma’) ਦੇ ਸੰਦੇਸ਼ ਦੁਆਰਾ ਮਾਨਵਤਾ ਨੂੰ ਨਵਾਂ ਮਾਰਗ ਦਿਖਾਇਆ, ਜਿਸ ਦਾ ਅਰਥ ਹੈ ਅਹਿੰਸਾ ਹੀ ਸਭ ਤੋਂ ਬੜਾ ਧਰਮ ਹੈ। ਮਹਾਵੀਰ ਜਯੰਤੀ ਸਾਨੂੰ ਅਧਿਆਤਮਿਕਤਾ ਦੇ ਪਥ ‘ਤੇ ਚਲਣ ਅਤੇ ਸਾਦਗੀ, ਦਿਆਲਤਾ ਅਤੇ ਭੌਤਿਕ ਸੰਪਤੀ ਅਤੇ ਇੱਛਾਵਾਂ ਤੋਂ ਵਿਰਾਗ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਸੰਦੇਸ਼ ਦਿੰਦੀ ਹੈ।

ਆਓ ਅਸੀਂ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰੀਏ ਅਤੇ ਸਮਾਜ ਵਿੱਚ ਸ਼ਾਂਤੀ, ਅਹਿੰਸਾ ਅਤੇ ਸਦਭਾਵ ਨੂੰ  ਹੁਲਾਰਾ ਦੇਈਏ।

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ:-

*********

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2120616)