ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਕੋਟਪੁਤਲੀ ਵਿੱਚ 108 ਕੁੰਡਲੀਯ ਰੁਦ੍ਰਾ ਮਹਾ ਮ੍ਰਿਤਯੁੰਜਯ ਮਹਾਯਗਯ (Kundiya Rudra Maha Mrityunjay Maha Yagya) ਦੀ ਮਹਾਪੂਰਨਆਹੂਤੀ ਅਤੇ ਸਨਾਤਨ ਸੰਮੇਲਨ (Mahapurnahuti and Sanatan Sammelan) ਵਿੱਚ ਹਿੱਸਾ ਲਿਆ


ਬੀਤੇ ਇੱਕ ਵਰ੍ਹੇ ਤੋਂ ਚਲ ਰਹੇ 108 ਕੁੰਡਲੀਯ ਰੁਦ੍ਰਾ ਮਹਾ ਮ੍ਰਿਤਯੁੰਜਯ ਮਹਾਯਗਯ ਰਾਹੀਂ ਬਾਬਾ ਨਸਤੀਨਾਥ ਜੀ ਨੇ ਸਮਾਜ ਦੇ ਹਰ ਵਰਗ ਨੂੰ ਜੋੜਨ ਦਾ ਇੱਕ ਮਹਾਨ ਕੰਮ ਕੀਤਾ

ਸਮਾਜ ਨੂੰ ਜੋੜਨ, ਵਿਅਕਤੀਆਂ ਨੂੰ ਧਾਰਮਿਕ ਬਣਾਉਣ ਅਤੇ ਵਾਤਾਵਰਣ ਦੀ ਸੇਵਾ ਕਰਨ ਵਾਲਾ ਇਹ ਇੱਕ ਅਨੋਖਾ ਯਤਨ ਹੈ

ਅਨੇਕਾਂ ਭਗਤਾਂ ਨੇ ਬਾਬਾ ਬਾਲਨਾਥਜੀ ਆਸ਼ਰਮ ਵਿੱਚ ਆ ਕੇ ਨਸ਼ਾਮੁਕਤੀ ਦਾ ਪ੍ਰਣ ਲਿਆ ਅਤੇ ਸਮਾਜਿਕ

ਇਸ ਆਸ਼ਰਮ ਵਿੱਚ ਨਿਰਾਸ਼ ਮਨ ਨੂੰ ਆਸ, ਨਿਰਾਸ਼ ਲੋਕਾਂ ਨੂੰ ਚੇਤਨਾ, ਬੇਸਹਾਰਿਆਂ ਨੂੰ ਧਰਮ ਦਾ ਸਹਾਰਾ ਅਤੇ ਬੇਜ਼ੁਬਾਨ ਜੀਵਾਂ ਨੂੰ ਦਇਆ ਮਿਲੀ

ਬਾਬਾ ਬਾਲਨਾਥ ਜੀ ਦੇ ਸੱਚ ਅਤੇ ਤਪੱਸਿਆ ਵਿੱਚ ਵਿਸ਼ਵਾਸ ਰੱਖਣਾ, ਵੈਰਾਗ ਅਤੇ ਸੇਵਾ ਨੂੰ ਜੀਵਨ ਦਾ ਅਧਾਰ ਬਣਾਉਣਾ, ਕੁਦਰਤੀ ਜੀਵਨ ਜਿਉਣ ਅਤੇ ਪਸ਼ੂ-ਪੰਛੀਆਂ ਦੀ ਸੇਵਾ ਕਰਨਾ, ਇਨ੍ਹਾਂ ਚਾਰ ਸਿਧਾਂਤਾਂ ਨੂੰ ਬਾਬਾ ਨਸਤੀਨਾਥ ਅੱਗੇ ਵਧਾ ਰਹੇ ਹਨ

ਮਹਾਪ੍ਰਭੂ ਆਦਿਨਾਥ ਤੋਂ ਲੈ ਕੇ 9 ਗੁਰੂਆਂ ਅਤੇ ਉਨ੍ਹਾਂ ਤੋਂ ਬਾਅਦ ਊਰਜਾ ਦੇ ਕਈ ਵਾਹਕਾਂ ਰਾਹੀਂ ਸਨਾਤਨ ਧਰਮ ਨੂੰ ਨਾਥ ਭਾਈਚਾਰੇ ਨੇ ਸ਼ਕਤੀ ਦੇਣ ਦਾ ਕੰਮ ਕੀਤਾ ਹੈ

Posted On: 06 APR 2025 5:36PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਕੋਟਪੁਤਲੀ ਵਿੱਚ 108 ਕੁੰਡਲੀਯ ਰੁਦ੍ਰਾ ਮਹਾ ਮ੍ਰਿਤਯੁੰਜਯ ਮਹਾਯਗਯ ਦੀ ਮਹਾਪੂਰਨਆਹੂਤੀ ਅਤੇ ਸਨਾਤਨ ਸੰਮੇਲਨ ਵਿੱਚ ਹਿੱਸਾ ਲਿਆ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਅਤੇ ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਾਬਾ ਨਸਤੀਨਾਥ ਜੀ ਨੇ ਲਗਾਤਾਰ ਇੱਕ ਸਾਲ ਤੱਕ ਸਮਾਜ ਦੇ ਹਰ ਵਰਗ ਨੂੰ ਜੋੜ ਕੇ ਇਸ ਸਨਾਤਨ ਮਹਾਯਗਯ ਦਾ ਇੱਕ ਮਹਾਨ ਯਤਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਹੀ ਇੱਕ ਵਰ੍ਹੇ ਤੋਂ ਪਹਿਲਾਂ 108 ਕੁੰਡਲੀਯ ਮਹਾ ਮ੍ਰਿਤਯੁੰਜਯ ਮਹਾਯਗਯ ਸ਼ੁਰੂ ਹੋਇਆ ਸੀ ਅਤੇ ਅੱਜ ਇਸ ਦੀ ਸਮਾਪਤੀ ਹੋਣ ਜਾ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੀ ਰਾਮਨੌਂਮੀ ਤੋਂ ਇਸ ਵਰ੍ਹੇ ਰਾਮਨੌਂਮੀ ਤੱਕ ਹਰ ਪੰਜ ਦਿਨਾਂ ਵਿੱਚ ਸਮਾਜ ਦੇ ਹਰ ਹਿੱਸੇ ਤੋਂ ਇੱਕ ਜੋੜੇ ਨੇ ਪਵਿੱਤਰ ਭਾਵ ਨਾਲ 108 ਕੁੰਡਲੀਯ ਯਗਯ ‘ਤੇ ਬੈਠ ਕੇ ਕੁਦਰਤ ਦੀ ਸੁਰੱਖਿਆ, ਸਨਾਤਨ ਦੇ ਪ੍ਰਚਾਰ ਅਤੇ ਆਪਣੀ ਆਤਮਾ ਦੀ ਸ਼ੁੱਧੀ ਦੇ ਲਈ ਇੱਥੇ ਯੱਗ ਕੀਤਾ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਜ ਨੂੰ ਜੋੜਨ, ਵਿਅਕਤੀਆਂ ਨੂੰ ਧਾਰਮਿਕ ਬਣਾਉਣ ਅਤੇ ਵਾਤਾਵਰਣ ਦੀ ਸੇਵਾ ਕਰਨ ਵਾਲਾ ਅਜਿਹਾ ਯਤਨ ਅੱਜ ਤੱਕ ਨਹੀਂ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਸ਼ਰਮ ਵਿੱਚ ਬਾਬਾ ਬਾਲਨਾਥ ਜੀ ਦੀ ਪ੍ਰੇਰਣਾ ਨਾਲ 16 ਸਾਲ ਤੋਂ ਲਗਾਤਾਰ ਯੱਗ ਦਾ ਆਯੋਜਨ ਬਾਬਾ ਨਸਤੀਨਾਥਜੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਭਗਤਾਂ ਨੇ ਇੱਥੇ ਆ ਕੇ ਕਈ ਤਰ੍ਹਾਂ ਦੇ ਨਸ਼ੇ ਛੱਡ ਦਿੱਤੇ ਹਨ, ਨਸ਼ਾਮੁਕਤੀ ਦਾ ਪ੍ਰਣ ਕੀਤਾ, ਸਮਾਜਿਕ ਸਦਭਾਵਨਾ ਦਾ ਪ੍ਰਤੀਕ ਬਣੇ ਅਤੇ ਬਾਬਾ ਬਾਲਨਾਥ ਜੀ ਦੀ ਸਮਾਧੀ ਨੂੰ ਹੋਰ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਅਖੰਡ ਧੂਨੀ ਨੂੰ ਇੱਕ ਮਹਾਸਿੱਧ ਯੋਗੀ ਨੇ ਸ਼ੁਰੂ ਕੀਤਾ ਅਤੇ ਬਾਬਾ ਨਸਤੀਨਾਥ ਜੀ ਇਸ ਨੂੰ ਅੱਗੇ ਵਧਾ ਰਹੇ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕਈ ਸੰਤ, ਮਹਾਪੁਰਸ਼, ਰਿਸ਼ੀ, ਮੁਨੀ ਰਹੇ ਹਨ ਅਤੇ ਬਾਬਾ ਬਾਲਨਾਥ ਜੀ ਵੀ ਅਜਿਹੇ ਇੱਕ ਮਹਾਯੋਗੀ ਸਨ ਜਿਨ੍ਹਾਂ ਨੇ ਇਸੇ ਭੂਮੀ ‘ਤੇ ਜਨਮ ਲੈ ਕੇ ਦੇਸ਼-ਵਿਦੇਸ਼ ਵਿੱਚ 84 ਧੂਨੀਆਂ ਦੀ ਸਥਾਪਨਾ ਕਰਕੇ ਆਪਣੇ ਪੂਰੇ ਜੀਵਨ ਨੂੰ ਧਾਰਮਿਕ ਬਣਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਮਨੁੱਖ ਯੋਨੀ (ਮਨੁੱਖੀ ਜਨਮ) ਦੇ 84 ਚੱਕਰਾਂ ਤੋਂ ਮੁਕਤੀ ਪ੍ਰਾਪਤ ਕਰਕੇ ਜਦੋਂ ਉਨ੍ਹਾਂ ਨੇ ਸਮਾਧੀ ਲਈ ਤਦ ਇਹ ਸਥਾਨ ਉਨ੍ਹਾਂ ਦੇ ਤਪ ਨਾਲ ਬੇਹੱਦ ਊਰਜਾਵਾਨ ਹੋ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਥੇ ਕਈ ਨਿਰਾਸ਼ ਮਨ ਅਤੇ ਜੀਵਨ ਨੂੰ ਆਸ਼ਾ ਮਿਲੀ ਹੈ, ਨਿਰਾਸ਼ ਲੋਕਾਂ ਨੂੰ ਚੇਤਨਾ ਮਿਲੀ ਹੈ, ਬੇਸਹਾਰਾ ਲੋਕਾਂ ਨੂੰ ਧਰਮ ਦਾ ਸਹਾਰਾ ਮਿਲਿਆ ਹੈ ਅਤੇ ਬੇਜ਼ੁਬਾਨ ਜੀਵਾਂ ‘ਤੇ ਦਇਆ ਰਾਹੀਂ ਜੀਵਨ ਅੱਗੇ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਬਾਬਾ ਬਾਲਨਾਥ ਜੀ ਦੇ ਸੱਚ ਅਤੇ ਤਪੱਸਿਆ ਵਿੱਚ ਵਿਸ਼ਵਾਸ ਰੱਖਣ, ਵੈਰਾਗ ਅਤੇ ਸੇਵਾ ਨੂੰ ਜੀਵਨ ਦਾ ਅਧਾਰ ਬਣਾਉਣ, ਕੁਦਰਤੀ ਜੀਵਨ ਜਿਉਣ ਅਤੇ ਪਸ਼ੂ-ਪੰਛੀਆਂ ਦੀ ਸੇਵਾ ਕਰਨ ਦੇ ਸਿਧਾਂਤਾਂ ਨੂੰ ਬਾਬਾ ਨਸਤੀਨਾਥ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਬਾ ਨਸਤੀਨਾਥ ਜੀ ਨੇ ਵੀ ਆਪਣੇ ਗੁਰੂ ਦੀ ਤਰ੍ਹਾਂ ਹੀ ਲੋਕਧਰਮ, ਲੋਕ ਭਲਾਈ, ਸਨਾਤਨ ਧਰਮ, ਵਾਤਾਵਰਣ ਦੀ ਸੁਰੱਖਿਆ ਅਤੇ ਸਮਾਜਿਕ ਸਦਭਾਵਨਾ ਲਈ ਕਈ ਤਰ੍ਹਾਂ ਦੇ ਪ੍ਰੋਜੈਕਟ ਹੱਥ ਵਿੱਚ ਲੈ ਕੇ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਹਾਪ੍ਰਭੂ ਆਦਿਨਾਥ ਤੋਂ ਲੈ ਕੇ 9 ਗੁਰੂਆਂ ਅਤੇ ਉਨ੍ਹਾਂ ਦੇ ਬਾਅਦ ਊਰਜਾ ਦੇ ਅਨੇਕਾਂ ਵਾਹਕਾਂ ਦੇ ਜ਼ਰੀਏ ਸਨਾਤਨ ਧਰਮ ਨੂੰ ਨਾਥ ਭਾਈਚਾਰੇ ਨੇ ਸ਼ਕਤੀ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿਥਵੀ, ਜਲ, ਅਗਨੀ, ਆਕਾਸ਼ ਅਤੇ ਹਵਾ ਦੇ ਸਾਰੇ ਤੱਤਾਂ ਨੂੰ ਮਿਲਾ ਕੇ ਆਤਮਗਿਆਨ ਪ੍ਰਾਪਤ ਕਰਨ ਦਾ ਜ਼ਰੀਆ ਨਾਥ ਭਾਈਚਾਰੇ ਵਿੱਚ ਧੂਨੀ ਨੂੰ ਮਨਾਇਆ ਗਿਆ ਹੈ। 

*****

ਆਰਕੇ/ਵੀਵੀ/ਪੀਆਰ/ਪੀਐੱਸ/ਐੱਸਜੇ


(Release ID: 2120144) Visitor Counter : 17