ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਦੀ ਪੁਰਤਗਾਲ ਯਾਤਰਾ; ਪੁਰਤਗਾਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਵਫ਼ਦ-ਪੱਧਰੀ ਵਾਰਤਾ ਦੀ ਅਗਵਾਈ ਕੀਤੀ


ਕੂਟਨੀਤਕ ਸਬੰਧਾਂ ਦੇ 50 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਡਾਕ ਟਿਕਟਾਂ ਲਾਂਚ ਕੀਤੀਆਂ ਗਈਆਂ

ਭਾਰਤ-ਪੁਰਤਗਾਲ ਸਬੰਧ ਇਤਿਹਾਸਿਕ ਹਨ ਅਤੇ ਇਹ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ: ਰਾਸ਼ਟਰਪਤੀ ਮੁਰਮੂ

Posted On: 07 APR 2025 9:28PM by PIB Chandigarh

 ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਪੁਰਤਗਾਲ ਅਤੇ ਸਲੋਵਾਕ ਗਣਰਾਜ ਦੀ ਆਪਣੀ ਸਰਕਾਰੀ ਯਾਤਰਾ ਦੇ ਪਹਿਲੇ ਪੜਾਅ ਵਿੱਚ ਕੱਲ੍ਹ (6 ਅਪ੍ਰੈਲ, 2025) ਲਿਸਬਨ ਪਹੁੰਚੇ। 27 ਵਰ੍ਹਿਆਂ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਪਹਿਲੀ ਪੁਰਤਗਾਲ ਯਾਤਰਾ ਹੈ।

ਅੱਜ ਸੁਬ੍ਹਾ (7 ਅਪ੍ਰੈਲ, 2025), ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਪੁਰਤਗਾਲ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮਾਰਸੇਲੋ ਰੇਬੇਲੋ ਡੀ ਸੂਸਾ ਨੇ ਲਿਸਬਨ  ਦੇ ਇਤਿਹਾਸਿਕ ‘ਪ੍ਰਾਕਾ ਡੋ ਇੰਪੀਰਿਓ’ (‘Praca do Imperio’) ਵਿੱਚ ਗਰਮਜੋਸ਼ੀ ਨਾਲ ਸੁਆਗਤ ਕੀਤਾ। ਰਾਸ਼ਟਰਪਤੀ ਦਾ ਗਾਰਡ ਆਵ੍ ਆਨਰ (Guard of Honour) ਦੇ ਨਾਲ ਰਸਮੀ ਸੁਆਗਤ ਕੀਤਾ ਗਿਆ।

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਾਂਤਾ ਮਾਰੀਆ ਚਰਚ (Church of Santa Maria) ਦਾ ਭੀ ਦੌਰਾ ਕੀਤਾ ਅਤੇ ਪੁਰਤਗਾਲ ਦੇ ਰਾਸ਼ਟਰੀ ਕਵੀ (national poet of Portugal) ਲੁਇਸ ਵਾਜ਼ ਡੀ ਕੈਮੋਸ ਦੀ ਸਮਾਧੀ (tomb of Luis Vaz de Camoes) ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਜੇਰੋਨਿਮੋਸ ਮਠ (Monastery of Jerónimos) ਦਾ ਭੀ ਦੌਰਾ ਕੀਤਾ ਜੋ ਪੁਰਤਗਾਲ ਵਿੱਚ 16ਵੀਂ ਸਦੀ ਦੇ ਦੌਰਾਨ ਵਾਸਤੂਕਲਾ ਦਾ ਇੱਕ ਉਤਕ੍ਰਿਸ਼ਟ ਨਮੂਨਾ ਹੈ।

ਅਗਲੇ ਰੁਝੇਵੇਂ ਵਿੱਚ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪੁਰਤਗਾਲ ਦੇ ਰਾਸ਼ਟਰਪਤੀ ਮਾਰਸਲੋ ਰੇਬੇਲੋ ਡੀ ਸੂਸਾ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੇ 50 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਡਾਕ ਟਿਕਟਾਂ ਲਾਂਚ ਕਰਨ ਦੇ ਸਮਾਰੋਹ ਦੀ ਸ਼ੋਭਾ ਵਧਾਈ। ਇਹ ਟਿਕਟਾਂ ਭਾਰਤ ਅਤੇ ਪੁਰਤਗਾਲ ਦੀ ਸਮ੍ਰਿੱਧ ਕਲਾਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਦੋਹਾਂ ਦੇਸ਼ਾਂ ਦੇ ਜੀਵੰਤ ਲੋਕ ਲਿਬਾਸ (vibrant folk attire) ਸ਼ਾਮਲ ਹਨ: ਰਾਜਸਥਾਨ ਦੀ ਵਿਸ਼ਿਸ਼ਟ ਕਾਲਬੇਲਿਯਾ ਪੁਸ਼ਾਕ (Rajasthan's distinctive Kalbeliya costume) ਅਤੇ ਪੁਰਤਗਾਲ ਦੀ ਪਰੰਪਰਾਗਤ ਵਿਆਨਾ ਡੋ ਕਾਸਟੈਲੋ (Viana do Castelo) ਡਰੈੱਸ।

ਬਾਅਦ ਵਿੱਚ, ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪੁਰਤਗਾਲ ਦੇ ਰਾਸ਼ਟਰਪਤੀ, ਮਾਰਸਲੋ ਰੇਬੇਲੋ ਡੀ ਸੂਸਾ ਦੇ ਨਾਲ ਆਹਮਣੇ-ਸਾਹਮਣੇ ਦੀ ਬੈਠਕ ਅਤੇ ਵਫ਼ਦ ਪੱਧਰ ਦੀ ਵਾਰਤਾ ਦੇ ਦੌਰਾਨ ਦੁਵੱਲੇ ਸਬੰਧਾਂ ਦੇ ਵਿਭਿੰਨ ਪਹਿਲੂਆਂ ਅਤੇ ਸਾਂਝੇ ਹਿਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਪੁਰਤਗਾਲ ਸਬੰਧ ਇਤਿਹਾਸਿਕ ਹਨ ਅਤੇ ਇਹ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ ਅਤੇ ਇੱਕ ਆਧੁਨਿਕ, ਬਹੁਆਯਾਮੀ ਅਤੇ ਗਤੀਸ਼ੀਲ ਸਾਂਝੇਦਾਰੀ ਦੇ ਰੂਪ ਵਿੱਚ ਵਿਕਸਿਤ ਹੋਏ ਹਨ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਵਪਾਰ ਅਤੇ ਨਿਵੇਸ਼, ਸਾਇੰਸ ਅਤੇ ਟੈਕਨੋਲੋਜੀ, ਆਈਟੀ ਅਤੇ ਡਿਜੀਟਲ ਟੈਕਨੋਲੋਜੀ, ਅਖੁੱਟ ਊਰਜਾ, ਕਨੈਕਟਿਵਿਟੀ ਅਤੇ ਗਤੀਸ਼ੀਲਤਾ ਵਿੱਚ ਦੀਰਘਕਾਲੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। 

ਬੈਠਕ ਦੇ ਬਾਅਦ ਦੋਹਾਂ ਨੇਤਾਵਾਂ ਨੇ ਪ੍ਰੈੱਸ ਬਿਆਨ ਜਾਰੀ ਕੀਤੇ। 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

*********

ਐੱਮਜੇਪੀਐੱਸ/ਐੱਸਆਰ


(Release ID: 2120122) Visitor Counter : 21