ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ-2 ਮਨਜ਼ੂਰ ਕਰਨ ਦੇ ਕੈਬਨਿਟ ਦੇ ਫੈਸਲੇ ਦੀ ਸ਼ਲਾਘਾ ਕੀਤੀ
ਇਸ ਇਤਿਹਾਸਕ ਪਹਿਲ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਹਾਰਦਿਕ ਧੰਨਵਾਦ
ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਸਾਡੇ ਸਰਹੱਦੀ ਪਿੰਡਾਂ ਨੂੰ ਵਿਕਾਸ ਅਤੇ ਤਰੱਕੀ ਦੇ ਮੁੱਖ ਕੇਂਦਰ ਵਜੋਂ ਬਦਲਣ ਦਾ ਇੱਕ ਗੇਮ-ਚੇਂਜਿੰਗ ਜ਼ਰੀਆ ਰਿਹਾ ਹੈ
ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਮੋਦੀ ਸਰਕਾਰ ਨੇ ਅੱਜ 6,839 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ-2 ਨੂੰ ਮਨਜ਼ੂਰੀ ਦਿੱਤੀ ਹੈ
प्रविष्टि तिथि:
04 APR 2025 6:44PM by PIB Chandigarh
ਇਹ ਪ੍ਰੋਗਰਾਮ ਅੰਤਰਰਾਸ਼ਟਰੀ ਭੂਮੀ ਸਰਹੱਦਾਂ ਦੇ ਨੇੜੇ ਵਸੇ ਹੋਏ ਪਿੰਡਾਂ ਨੂੰ ਸਥਾਈ ਆਜੀਵਿਕਾ, ਉੱਚ ਜੀਵਨ ਪੱਧਰ ਅਤੇ ਵਧੇਰੇ ਪੁਖਤਾ ਸੁਰੱਖਿਆ ਦੀਆਂ ਉਚਿਤ ਸੁਵਿਧਾਵਾਂ ਦੇ ਨਾਲ ਵਿਆਪਕ ਵਿਕਾਸ ਮਾਡਲ ਵਿੱਚ ਬਦਲ ਦੇਵੇਗਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਂਦਰੀ ਕੈਬਨਿਟ ਦੁਆਰਾ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ-2 ਨੂੰ ਮਨਜ਼ੂਰੀ ਦਿੱਤੇ ਜਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਇਸ ਇਤਿਹਾਸਕ ਪਹਿਲ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਹਾਰਦਿਕ ਆਭਾਰ ਵਿਅਕਤ ਕੀਤਾ।
ਐਕਸ (X) ‘ਤੇ ਆਪਣੀ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਸਾਡੇ ਸਰਹੱਦੀ ਪਿੰਡਾਂ ਨੂੰ ਵਿਕਾਸ ਅਤੇ ਤਰੱਕੀ ਦੇ ਮੁੱਖ ਕੇਂਦਰ ਦੇ ਰੂਪ ਵਿੱਚ ਬਦਲਣ ਦਾ ਇੱਕ ਗੇਮ-ਚੇਂਜਿੰਗ ਮਾਧਿਅਮ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਮੋਦੀ ਸਰਕਾਰ ਨੇ ਅੱਜ 6,839 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ-2 ਨੂੰ ਮਨਜ਼ੂਰੀ ਦਿੱਤੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪ੍ਰੋਗਰਾਮ ਅੰਤਰਰਾਸ਼ਟਰੀ ਭੂਮੀ ਸਰਹੱਦਾਂ ਦੇ ਨੇੜੇ ਵਸੇ ਪਿੰਡਾਂ ਨੂੰ ਸਥਾਈ ਆਜੀਵਿਕਾ, ਉੱਚ ਜੀਵਨ ਪੱਧਰ ਅਤੇ ਵਧੇਰੇ ਪੁਖਤਾ ਸੁਰੱਖਿਆ ਦੀਆਂ ਉਚਿਤ ਸੁਵਿਧਾਵਾਂ ਦੇ ਨਾਲ ਵਿਆਪਕ ਵਿਕਾਸ ਮਾਡਲ ਵਿੱਚ ਬਦਲ ਦੇਵੇਗਾ।
************
ਆਰਕੇ/ਵੀਵੀ/ਪੀਆਰ/ਪੀਐੱਸ/ਐੱਸਜੇ
(रिलीज़ आईडी: 2120013)
आगंतुक पटल : 30