ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਚਿਲੀ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੈਬ੍ਰੀਅਲ ਬੋਰਿਕ ਫੌਂਟ ਦੀ ਮੇਜ਼ਮਾਨੀ ਕੀਤੀ
ਦੋਹਾਂ ਨੇਤਾਵਾਂ ਨੇ ਵਿਆਪਕ ਭਾਗੀਦਾਰੀ ਸਮਝੌਤੇ ‘ਤੇ ਚਰਚਾ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ
ਭਾਰਤ ਅਤੇ ਚਿਲੀ ਖਣਿਜ, ਊਰਜਾ, ਪੁਲਾੜ, ਰੱਖਿਆ ਅਤੇ ਖੇਤੀਬਾੜੀ ਜਿਹੇ ਖੇਤਰਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨਗੇ
Posted On:
01 APR 2025 9:33PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਚਿਲੀ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੈਬ੍ਰੀਅਲ ਬੋਰਿਕ ਫੌਂਟ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ, ਜੋ ਭਾਰਤ-ਚਿਲੀ ਸਾਂਝੇਦਾਰੀ ਵਿੱਚ ਕਾਫੀ ਮਹੱਤਵ ਰੱਖਦਾ ਹੈ। ਸ਼੍ਰੀ ਮੋਦੀ ਨੇ ਰਾਸ਼ਟਰਪਤੀ ਬੋਰਿਕ ਦੀ ਮੇਜ਼ਬਾਨੀ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਅਤੇ ਲੈਟਿਨ ਅਮਰੀਕਾ ਵਿੱਚ ਚਿਲੀ ਦੇ ਇੱਕ ਪ੍ਰਮੁੱਖ ਸਹਿਯੋਗੀ ਦੇ ਰੂਪ ਵਿੱਚ ਮਹੱਤਵ ‘ਤੇ ਜ਼ੋਰ ਦਿੱਤਾ।
ਵਿਚਾਰ-ਵਟਾਂਦਰੇ ਦੇ ਦੌਰਾਨ, ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਸਬੰਧਾਂ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਇੱਕ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ (Comprehensive Economic Partnership Agreement) ਦੇ ਲਈ ਵਾਰਤਾ ਸ਼ੁਰੂ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਵਾਲੇ ਖੇਤਰਾਂ ਦੇ ਰੂਪ ਵਿੱਚ ਖਣਿਜ, ਊਰਜਾ, ਰੱਖਿਆ, ਪੁਲਾੜ ਅਤੇ ਖੇਤੀਬਾੜੀ ਜਿਹੇ ਮਹੱਤਵਪੂਰਨ ਖੇਤਰਾਂ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ‘ਤੇ ਚਰਚਾ ਕੀਤੀ।
ਹੈਲਥਕੇਅਰ (Healthcare) ਨਜ਼ਦੀਕੀ ਸਬੰਧਾਂ ਦੇ ਲਈ ਇੱਕ ਆਸ਼ਾਜਨਕ ਮਾਰਗ ਦੇ ਰੂਪ ਵਿੱਚ ਉੱਭਰੀ ਹੈ। ਚਿਲੀ ਵਿੱਚ ਯੋਗ ਅਤੇ ਆਯੁਰਵੇਦ (Yoga and Ayurveda) ਦੀ ਵਧਦੀ ਮਕਬੂਲੀਅਤ ਦੋਹਾਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਦਾ ਪ੍ਰਮਾਣ ਹੈ। ਨੇਤਾਵਾਂ ਨੇ ਵਿਦਿਆਰਥੀਆਂ ਦੇ ਦਰਮਿਆਨ ਅਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਹੋਰ ਪਹਿਲਾਂ ਦੇ ਜ਼ਰੀਏ ਸੱਭਿਆਚਾਰਕ ਅਤੇ ਵਿੱਦਿਅਕ ਸਬੰਧਾਂ ਨੂੰ ਗਹਿਰਾ ਕਰਨ ਦੇ ਮਹੱਤਵ ‘ਤੇ ਭੀ ਜ਼ੋਰ ਦਿੱਤਾ।
ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਭਾਰਤ ਇੱਕ ਵਿਸ਼ੇਸ਼ ਮਿੱਤਰ ਦਾ ਸੁਆਗਤ ਕਰਦਾ ਹੈ!
ਦਿੱਲੀ ਵਿੱਚ ਰਾਸ਼ਟਰਪਤੀ ਗੈਬ੍ਰੀਅਲ ਬੋਰਿਕ ਫੌਂਟ ਦੀ ਮੇਜ਼ਮਾਨੀ ਕਰਨਾ ਸਾਡੇ ਲਈ ਖੁਸ਼ੀ ਦੀ ਬਾਤ ਹੈ। ਚਿਲੀ ਲੈਟਿਨ ਅਮਰੀਕਾ ਵਿੱਚ ਸਾਡਾ ਇੱਕ ਮਹੱਤਵਪੂਰਨ ਮਿੱਤਰ ਹੈ। ਅੱਜ ਦੀ ਸਾਡੀ ਬਾਤਚੀਤ ਭਾਰਤ-ਚਿਲੀ ਦੁਵੱਲੀ ਮਿੱਤਰਤਾ (India-Chile bilateral friendship) ਨੂੰ ਮਹੱਤਵਪੂਰਨ ਗਤੀ ਪ੍ਰਦਾਨ ਕਰੇਗੀ।
@GabrielBoric”
“ਅਸੀਂ ਚਿਲੀ ਦੇ ਨਾਲ ਆਰਥਿਕ ਸਬੰਧਾਂ ਨੂੰ ਵਧਾਉਣ ਦੇ ਇਛੁੱਕ ਹਾਂ। ਇਸ ਸਬੰਧ ਵਿੱਚ ਰਾਸ਼ਟਰਪਤੀ ਗੈਬ੍ਰੀਅਲ ਬੋਰਿਕ ਫੌਂਟ ਅਤੇ ਮੈਂ ਇਸ ਬਾਤ ‘ਤੇ ਸਹਿਮਤ ਹੋਏ ਕਿ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ ਦੇ ਲਈ ਚਰਚਾ ਸ਼ੁਰੂ ਹੋਣੀ ਚਾਹੀਦੀ ਹੈ। ਅਸੀਂ ਖਣਿਜ, ਊਰਜਾ, ਰੱਖਿਆ, ਪੁਲਾੜ ਅਤੇ ਖੇਤੀਬਾੜੀ ਜਿਹੇ ਮਹੱਤਵਪੂਰਨ ਖੇਤਰਾਂ ‘ਤੇ ਭੀ ਚਰਚਾ ਕੀਤੀ, ਜਿੱਥੇ ਨਜ਼ਦੀਕੀ ਸਬੰਧ ਸੰਭਵ ਹਨ।”
“ਵਿਸ਼ੇਸ਼ ਤੌਰ ‘ਤੇ ਹੈਲਥਕੇਅਰ (Healthcare) ਵਿੱਚ ਭਾਰਤ ਅਤੇ ਚਿਲੀ ਨੂੰ ਹੋਰ ਭੀ ਕਰੀਬ ਲਿਆਉਣ ਦੀ ਬਹੁਤ ਸੰਭਾਵਨਾ ਹੈ। ਚਿਲੀ ਵਿੱਚ ਯੋਗ ਅਤੇ ਆਯੁਰਵੇਦ (Yoga and Ayurveda) ਦੀ ਵਧਦੀ ਮਕਬੂਲੀਅਤ ਖੁਸ਼ੀ ਦੀ ਬਾਤ ਹੈ। ਸੱਭਿਆਚਾਰਕ ਅਤੇ ਵਿਦਿਆਰਥੀਆਂ ਦੇ ਦਰਮਿਆਨ ਅਦਾਨ-ਪ੍ਰਦਾਨ ਦੇ ਪ੍ਰੋਗਰਾਮਾਂਦੇ ਜ਼ਰੀਏ ਸਾਡੇ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਭੀ ਉਤਨਾ ਹੀ ਮਹੱਤਵਪੂਰਨ ਹੈ।”
***
ਐੱਮਜੇਪੀਐੱਸ/ਐੱਸਆਰ
(Release ID: 2117900)
Visitor Counter : 9
Read this release in:
Tamil
,
English
,
Urdu
,
Marathi
,
Hindi
,
Assamese
,
Bengali
,
Gujarati
,
Odia
,
Telugu
,
Kannada
,
Malayalam