ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪੇਂਡੂ ਖੇਤਰਾਂ ਵਿੱਚ ਡਾਕਟਰੀ ਪੇਸ਼ੇਵਰਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਉਪਾਅ
ਐਲੋਪੈਥੀ ਦੇ 13,86,150 ਰਜਿਸਟਰਡ ਪ੍ਰੈਕਟਿਸ਼ਨਰਸ ਅਤੇ ਆਯੂਸ਼ ਸਿਸਟਮ ਦੇ 7,51,768 ਰਜਿਸਟਰਡ ਪ੍ਰੈਕਟਿਸ਼ਨਰ ਹਨ, ਜੋ ਕਿ ਡਾਕਟਰ-ਆਬਾਦੀ ਦੇ ਅਨੁਮਾਨਿਤ ਅਨੁਪਾਤ 1:811 ਦੇ ਵਿੱਚ ਯੋਗਦਾਨ ਪਾਉਂਦੇ ਹਨ
ਜ਼ਿਲ੍ਹਾ/ਰੈਫਰਲ ਹਸਪਤਾਲਾਂ ਨੂੰ ਅੱਪਗ੍ਰੇਡ ਕਰਕੇ 157 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 131 ਮੈਡੀਕਲ ਕਾਲਜ ਪਹਿਲਾਂ ਹੀ ਕਾਰਜਸ਼ੀਲ ਹਨ
ਕੇਂਦਰੀ ਯੋਜਨਾ ਦੇ ਤਹਿਤ, 22 ਨਵੇਂ ਏਮਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 19 ਨੇ ਅੰਡਰ-ਗ੍ਰੈਜੂਏਟ ਕੋਰਸ ਸ਼ੁਰੂ ਕਰ ਦਿੱਤੇ ਹਨ
ਪੇਂਡੂ ਆਬਾਦੀ ਨੂੰ ਬਰਾਬਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਫੈਮਿਲ ਅਡੌਪਸ਼ਨ ਪ੍ਰੋਗਰਾਮ ਨੂੰ ਐੱਮਬੀਬੀਐੱਸ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ
ਨੈਸ਼ਨਲ ਮੈਡੀਕਲ ਕਮਿਸ਼ਨ ਦੇ ਜ਼ਿਲ੍ਹਾ ਰੈਜ਼ੀਡੈਂਸੀ ਪ੍ਰੋਗਰਾਮ ਦੇ ਤਹਿਤ, ਮੈਡੀਕਲ ਕਾਲਜਾਂ ਦੇ ਦੂਸਰੇ/ਤੀਸਰੇ ਸਾਲ ਦੇ ਪੀਜੀ ਵਿਦਿਆਰਥੀਆਂ ਨੂੰ ਜ਼ਿਲ੍ਹਾ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਜਾਂਦਾ ਹੈ
ਐੱਨਐੱਚਐੱਮ ਦੇ ਤਹਿਤ, ਮੁਸ਼ਕਲ ਖੇਤਰਾਂ ਵਿੱਚ ਸੇਵਾ ਕਰਨ ਵਾਲੇ ਕਰਮਚਾਰੀਆਂ ਲਈ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਤਰਜੀਹੀ ਦਾਖਲਾ ਅਤੇ ਪੇਂਡੂ ਖੇਤਰਾਂ ਵਿੱਚ ਰਿਹਾਇਸ਼ੀ ਸਹੂਲਤਾਂ ਵਿੱਚ ਸੁਧਾਰ ਵਰਗੇ ਗੈਰ-ਮੁਦਰਾ ਪ੍ਰੋਤਸਾਹਨ ਵੀ ਪੇਸ਼ ਕੀਤੇ ਗਏ ਹਨ
ਐੱਨਐੱਚਐੱਮ ਮਾਹਿਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਵਿਸ਼ਿਆਂ ਵਿੱਚ ਡਾਕਟਰਾਂ ਦੇ ਹੁਨਰ ਨੂੰ ਵਧਾਉਣ ਦਾ ਸਮਰਥ
Posted On:
01 APR 2025 2:08PM by PIB Chandigarh
ਇਸ ਵੇਲੇ ਦੇਸ਼ ਵਿੱਚ ਕੁੱਲ 74,306 ਪੋਸਟ ਗ੍ਰੈਜੂਏਟ ਅਤੇ 1,18,190 ਐੱਮਬੀਬੀਐੱਸ ਸੀਟਾਂ ਹਨ।
ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੀ ਜਾਣਕਾਰੀ ਅਨੁਸਾਰ, ਦੇਸ਼ ਵਿੱਚ 13,86,150 ਰਜਿਸਟਰਡ ਐਲੋਪੈਥ ਹਨ। ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਆਯੂਸ਼ ਸਿਸਟਮ ਵਿੱਚ 7,51,768 ਰਜਿਸਟਰਡ ਡਾਕਟਰ ਹਨ। ਇਹ ਮੰਨਦੇ ਹੋਏ ਕਿ 80 ਪ੍ਰਤੀਸ਼ਤ ਰਜਿਸਟਰਡ ਡਾਕਟਰ ਐਲੋਪੈਥਿਕ ਅਤੇ ਆਯੂਸ਼ ਦੋਵਾਂ ਪ੍ਰਣਾਲੀਆਂ ਵਿੱਚ ਉਪਲਬਧ ਹਨ, ਦੇਸ਼ ਵਿੱਚ ਡਾਕਟਰ-ਆਬਾਦੀ ਅਨੁਪਾਤ 1:811 ਹੋਣ ਦਾ ਅਨੁਮਾਨ ਹੈ।
ਦੇਸ਼ ਵਿੱਚ ਡਾਕਟਰੀ ਪੇਸ਼ੇਵਰਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਵੱਲੋਂ ਚੁੱਕੇ ਗਏ ਉਪਾਅ/ਕਦਮਾਂ ਵਿੱਚ ਸ਼ਾਮਲ ਹਨ -
-
ਐੱਮਬੀਬੀਐੱਸ ਅਤੇ ਪੀਜੀ ਸੀਟਾਂ ਵਧਾਉਣ ਲਈ ਮੌਜੂਦਾ ਰਾਜ ਸਰਕਾਰ/ਕੇਂਦਰ ਸਰਕਾਰ ਦੇ ਮੈਡੀਕਲ ਕਾਲਜਾਂ ਨੂੰ ਮਜ਼ਬੂਤ ਕਰਨ/ਅੱਪਗ੍ਰੇਡ ਕਰਨ ਲਈ ਕੇਂਦਰੀ ਸਪੌਂਸਰਡ ਸਕੀਮ।
-
ਪ੍ਰਧਾਨ ਮੰਤਰੀ ਸਵਾਸਥ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਦੇ ਤਹਿਤ "ਸੁਪਰ ਸਪੈਸ਼ਲਿਟੀ ਬਲਾਕਾਂ ਦੇ ਨਿਰਮਾਣ ਦੁਆਰਾ ਸਰਕਾਰੀ ਮੈਡੀਕਲ ਕਾਲਜਾਂ ਦੇ ਅਪਗ੍ਰੇਡੇਸ਼ਨ" ਦੇ ਤਹਿਤ ਕੁੱਲ 75 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 71 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ।
-
Under the Central Sector Scheme for setting up of new AIIMS, 22 AIIMS have been approved. Undergraduate courses have been started in 19 of these.
-
केंद्रीय योजना के अंतर्गत 22 एम्स को मंजूरी दी गई है। 19 एम्स में स्नातक पाठ्यक्रम शुरू किए जा चुके हैं।
-
ਕੇਂਦਰੀ ਯੋਜਨਾ ਦੇ ਤਹਿਤ 22 ਏਮਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 19 ਏਮਸ ਵਿੱਚ ਗ੍ਰੈਜੂਏਟ ਕੋਰਸ ਸ਼ੁਰੂ ਕੀਤੇ ਗਏ ਹਨ।
ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡਾਕਟਰਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਉਪਾਅ/ਕਦਮਾਂ ਵਿੱਚ ਸ਼ਾਮਲ ਹਨ:-
-
ਪੇਂਡੂ ਆਬਾਦੀ ਨੂੰ ਬਰਾਬਰ ਸਿਹਤ ਸੰਭਾਲ ਪਹੁੰਚ ਪ੍ਰਦਾਨ ਕਰਨ ਲਈ ਫੈਮਿਲੀ ਅਡੌਪਸ਼ਨ ਪ੍ਰੋਗਰਾਮ (ਐੱਫਏਪੀ) ਨੂੰ ਐੱਮਬੀਬੀਐੱਸ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਐੱਫਏਪੀ ਵਿੱਚ, ਮੈਡੀਕਲ ਕਾਲਜ ਪਿੰਡਾਂ ਨੂੰ ਅਡੌਪਟ ਕਰ ਲੈਂਦੇ ਹਨ ਅਤੇ ਐੱਮਬੀਬੀਐੱਸ ਦੇ ਵਿਦਿਆਰਥੀ ਇਨ੍ਹਾਂ ਪਿੰਡਾਂ ਦੇ ਪਰਿਵਾਰਾਂ ਨੂੰ ਅਡੌਪਟ ਕਰ ਲੈਂਦੇ ਹਨ।
-
ਐੱਨਐੱਮਸੀ ਦੇ ਜ਼ਿਲ੍ਹਾ ਰੈਜ਼ੀਡੈਂਸੀ ਪ੍ਰੋਗਰਾਮ ਦੇ ਤਹਿਤ, ਮੈਡੀਕਲ ਕਾਲਜਾਂ ਦੇ ਦੂਜੇ/ਤੀਜੇ ਸਾਲ ਦੇ ਪੀਜੀ ਵਿਦਿਆਰਥੀ ਜ਼ਿਲ੍ਹਾ ਹਸਪਤਾਲਾਂ ਵਿੱਚ ਕੰਮ ਕਰ ਰਹੇ ਹਨ।
-
ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਜ਼ੇਰੀਅਨ ਸੈਕਸ਼ਨ ਲਈ ਮਾਹਿਰਾਂ ਦੀ ਉਪਲਬਧਤਾ ਵਧਾਉਣ ਲਈ, ਗਾਇਨੀਕੋਲੋਜਿਸਟਸ/ਐਮਰਜੈਂਸੀ ਪ੍ਰਸੂਤੀ ਦੇਖਭਾਲ (ਈਐੱਮਓਸੀ) ਟ੍ਰੇਨ ਡਾਕਟਰਸ, ਬਾਲ ਰੋਗ ਵਿਗਿਆਨੀਆਂ ਅਤੇ ਅਨੇਸਥੀਸੀਆ ਸਕਿੱਲਸ/ਜੀਵਨ ਬਚਾਉਣ ਵਾਲੇ ਅਨੇਸਥੀਸੀਆ ਸਕਿੱਲਸ (ਐੱਲਐੱਸਏਐੱਸ) ਟ੍ਰੇਂਡ ਡਾਕਟਰਾਂ ਨੂੰ ਮਾਣਭੱਤਾ ਪ੍ਰਦਾਨ ਕੀਤਾ ਜਾਂਦਾ ਹੈ।
-
ਡਾਕਟਰਾਂ ਅਤੇ ਏਐੱਨਐੱਮਜ਼ ਲਈ ਸਮੇਂ ਸਿਰ ਏਐੱਨਸੀ ਜਾਂਚ ਅਤੇ ਰਿਕਾਰਡਿੰਗ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰੋਤਸਾਹਨ, ਕਿਸ਼ੋਰ ਪ੍ਰਜਨਨ ਅਤੇ ਜਿਨਸੀ ਸਿਹਤ ਗਤੀਵਿਧੀਆਂ ਕਰਨ ਲਈ ਪ੍ਰੋਤਸਾਹਨ।
-
ਐੱਨਐੱਚਐੱਮ ਦੇ ਤਹਿਤ ਦੂਰ-ਦੁਰਾਡੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਤਰਜੀਹੀ ਦਾਖਲਾ ਅਤੇ ਪੇਂਡੂ ਖੇਤਰਾਂ ਵਿੱਚ ਰਿਹਾਇਸ਼ੀ ਸਹੂਲਤਾਂ ਵਿੱਚ ਸੁਧਾਰ ਵਰਗੇ ਗੈਰ-ਮੁਦਰਾ ਪ੍ਰੋਤਸਾਹਨ ਵੀ ਪੇਸ਼ ਕੀਤੇ ਗਏ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****************
ਐੱਮਵੀ
(Release ID: 2117680)
Visitor Counter : 7