ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਬਜ਼ਾਰ ਨੇ ਵਿਸ਼ੇਸ਼ ਪ੍ਰਦਰਸ਼ਨੀਆਂ ਅਤੇ ਰਣਨੀਤਕ ਭਾਗੀਦਾਰੀ ਨਾਲ ਵਿਸ਼ਵਵਿਆਪੀ ਪਹੁੰਚ ਦਾ ਵਿਸਤਾਰ ਕੀਤਾ
Posted On:
31 MAR 2025 11:55AM by PIB Chandigarh
ਮੀਡੀਆ ਅਤੇ ਮਨੋਰੰਜਨ (ਐੱਮ ਅਤੇ ਈ) ਉਦਯੋਗ ਲਈ ਪ੍ਰਮੁੱਖ ਗਲੋਬਲ ਈ-ਮਾਰਕਿਟਪਲੇਸ, ਵੇਵਸ ਬਜ਼ਾਰ, 1-4 ਮਈ, 2025 ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ, ਮੁੰਬਈ ਵਿਖੇ ਹੋਣ ਵਾਲੇ ਆਪਣੇ ਉਦਘਾਟਨੀ ਐਡੀਸ਼ਨ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਭਾਵ ਪਾਉਣ ਲਈ ਤਿਆਰ ਹੈ। ਵੇਵਸ 2025 ਦੇ ਇੱਕ ਮੁੱਖ ਹਿੱਸੇ ਵਜੋਂ ਮਾਰਕਿਟਪਲੇਸ ਫਿਲਮ, ਟੀਵੀ, ਅਤੇ ਏਵੀਜੀਸੀ (ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਅਤੇ ਕਾਮਿਕਸ) ਖੇਤਰਾਂ ਦੇ ਉਦਯੋਗ ਦੇ ਲੀਡਰਸ ਨੂੰ ਇੱਕ ਮੰਚ 'ਤੇ ਇਕੱਠੇ ਕਰੇਗਾ, ਜੋ ਸਹਿਯੋਗ, ਸਮੱਗਰੀ ਪ੍ਰਦਰਸ਼ਨ ਅਤੇ ਕਾਰੋਬਾਰ ਦੇ ਵਿਸਥਾਰ ਲਈ ਬੇਮਿਸਾਲ ਮੌਕੇ ਪ੍ਰਦਾਨ ਕਰੇਗਾ।
ਭਾਰਤ ਨੂੰ ਇੱਕ ਗਲੋਬਲ ਸਮੱਗਰੀ ਹੱਬ ਵਜੋਂ ਸਥਾਪਿਤ ਕਰਨ ਦੇ ਇੱਕ ਅਭਿਲਾਸ਼ੀ ਦ੍ਰਿਸ਼ਟੀਕੋਣ ਦੇ ਨਾਲ ਵੇਵਸ ਬਜ਼ਾਰ ਵਿੱਚ ਵਿਜ਼ੂਅਲ ਰੂਮ, ਮਾਰਕਿਟ ਸਕ੍ਰੀਨਿੰਗ, ਖਰੀਦਦਾਰ ਅਤੇ ਵਿਕਰੇਤਾ ਮੀਟਿੰਗਾਂ ਅਤੇ ਗਤੀਸ਼ੀਲ ਪਿਚਰੂਮ ਸਮੇਤ ਕਈ ਵਿਸ਼ੇਸ਼ ਹਿੱਸਿਆਂ ਦੀ ਖ਼ਾਸੀਅਤ ਹੋਵੇਗੀ, ਜੋ ਅਰਥਪੂਰਨ ਸੰਪਰਕਾਂ ਦੀ ਸਹੂਲਤ ਪ੍ਰਦਾਨ ਕਰਦੇ ਹਨ ਅਤੇ ਸਰਹੱਦ ਪਾਰ ਸਾਂਝੇਦਾਰੀ ਨੂੰ ਚਲਾਉਂਦੇ ਹਨ।
ਵਿਊਇੰਗ ਰੂਮ ਅਤੇ ਮਾਰਕਿਟ ਸਕ੍ਰੀਨਿੰਗ: ਨਵੇਂ ਕੰਟੈਂਟ
ਵੇਵਸ ਬਜ਼ਾਰ ਫਿਲਮਾਂ, ਸੀਰੀਜ਼ ਅਤੇ ਏਵੀਜੀਸੀ ਪ੍ਰੋਜੈਕਟਾਂ ਦੀਆਂ ਕਿਉਰੇਟਿਡ ਸਕ੍ਰੀਨਿੰਗਸ ਦੀ ਮੇਜ਼ਬਾਨੀ ਕਰੇਗਾ, ਜੋ ਖਰੀਦਦਾਰਾਂ, ਵਿਕਰੀ ਏਜੰਟਾਂ ਅਤੇ ਵਿਤਰਕਾਂ ਨੂੰ ਨਵੀਂ ਅਤੇ ਆਕਰਸ਼ਕ ਸਮੱਗਰੀ ਤੱਕ ਵਿਸ਼ੇਸ਼ ਪਹੁੰਚ ਪ੍ਰਦਾਨ ਕਰੇਗਾ। ਵਿਊਇੰਗ ਰੂਮ ਉਦਯੋਗ ਪੇਸ਼ੇਵਰਾਂ ਨੂੰ ਨਵੇਂ ਸਿਰਲੇਖਾਂ ਦੀ ਖੋਜ ਕਰਨ ਅਤੇ ਪ੍ਰਾਪਤ ਕਰਨ ਲਈ ਇੱਕ ਸਮਰਪਿਤ ਸਥਾਨ ਦੀ ਪੇਸ਼ਕਸ਼ ਕਰੇਗਾ, ਜਦਕਿ ਮਾਰਕਿਟ ਸਕ੍ਰੀਨਿੰਗ ਵਿਸ਼ਵਵਿਆਪੀ ਦਰਸ਼ਕਾਂ ਨੂੰ ਚੋਣਵੇਂ ਪ੍ਰੋਜੈਕਟ ਪੇਸ਼ ਕਰੇਗਾ, ਜੋ ਸਮੱਗਰੀ ਵੰਡ, ਲਾਇਸੈਂਸਿੰਗ ਅਤੇ ਸਿੰਡੀਕੇਸ਼ਨ ਸੌਦਿਆਂ ਲਈ ਮੌਕੇ ਪੈਦਾ ਕਰੇਗਾ।
ਖਰੀਦਦਾਰ ਅਤੇ ਵਿਕਰੇਤਾ ਮੀਟਿੰਗਾਂ: ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ
ਐੱਫਆਈਸੀਆਈ ਫਰੇਮਜ਼ ਕੰਟੈਂਟ ਮਾਰਕਿਟਪਲੇਸ ਦੇ ਸਹਿਯੋਗ ਨਾਲ, ਵੇਵਸ ਬਜ਼ਾਰ ਇੱਕ ਢਾਂਚਾਗਤ ਖਰੀਦਦਾਰ ਅਤੇ ਵਿਕਰੇਤਾ ਸੈਕਸ਼ਨ ਦੀ ਪੇਸ਼ਕਸ਼ ਕਰੇਗਾ, ਜਿਸ ਨਾਲ ਨਿਰਮਾਤਾ, ਸਟੂਡੀਓ, ਪ੍ਰਸਾਰਕਾਂ ਅਤੇ ਪਲੈਟਫਾਰਮਾਂ ਸਮੇਤ ਮੁੱਖ ਹਿਤਧਾਰਕਾਂ ਦਰਮਿਆਨ ਇੱਕ-ਨਾਲ-ਇੱਕ ਮੀਟਿੰਗਾਂ ਨੂੰ ਸਮਰੱਥ ਬਣਾਇਆ ਜਾਵੇਗਾ। ਇਨ੍ਹਾਂ ਨਿਰਧਾਰਿਤ ਬੀ2ਬੀ ਪਰਸਪਰ ਕ੍ਰਿਆਵਾਂ ਦਾ ਉਦੇਸ਼ ਡੀਲ-ਮੇਕਿੰਗ, ਸਹਿ-ਪ੍ਰੋਡਕਸ਼ਨ, ਅਤੇ ਸਮੱਗਰੀ ਪ੍ਰਾਪਤੀ ਨੂੰ ਤੇਜ਼ ਕਰਨਾ, ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਉਦਯੋਗ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਪਿਚਰੂਮ: ਜਿੱਥੇ ਵਿਚਾਰ ਨਿਵੇਸ਼ਕਾਂ ਨੂੰ ਮਿਲਦੇ ਹਨ
ਪਿਚਰੂਮ ਸਿਰਜਣਹਾਰਾਂ, ਫਿਲਮ ਨਿਰਮਾਤਾਵਾਂ ਅਤੇ ਸਮੱਗਰੀ ਇਨੋਵੇਟਰਸ ਨੂੰ ਨਿਵੇਸ਼ਕਾਂ, ਨਿਰਮਾਤਾਵਾਂ ਅਤੇ ਕਮਿਸ਼ਨਿੰਗ ਐਡੀਟਰਾਂ ਨੂੰ ਆਪਣੇ ਸਭ ਤੋਂ ਆਸਵੰਦ ਸੰਕਲਪਾਂ ਨੂੰ ਪੇਸ਼ ਕਰਨ ਲਈ ਇੱਕ ਉੱਚ-ਊਰਜਾ ਪਲੈਟਫਾਰਮ ਪ੍ਰਦਾਨ ਕਰੇਗਾ। ਉੱਭਰ ਰਹੀ ਪ੍ਰਤਿਭਾ ਅਤੇ ਇਨੋਵੇਟਿਵ ਪ੍ਰੋਜੈਕਟਾਂ ਨੂੰ ਉਜਾਗਰ ਕਰਨ ਲਈ ਤਿਆਰ ਕੀਤਾ ਗਿਆ, ਪਿਚਰੂਮ ਨਵੇਂ ਸਮੱਗਰੀ ਉੱਦਮਾਂ ਅਤੇ ਸੰਭਾਵੀ ਸਹਿ-ਨਿਰਮਾਣ ਲਈ ਇੱਕ ਲਾਂਚਪੈਡ ਵਜੋਂ ਕੰਮ ਕਰੇਗਾ, ਜਿਸ ਨਾਲ ਇਹ ਉਦਯੋਗ ਦੇ ਫੈਸਲੇ ਲੈਣ ਵਾਲਿਆਂ ਲਈ ਲਾਜ਼ਮੀ ਤੌਰ 'ਤੇ ਸ਼ਾਮਲ ਹੋਵੇਗਾ।
ਉਦਯੋਗ ਦੇ ਨੇਤਾਵਾਂ ਵਲੋਂ ਵੇਵਸ ਬਜ਼ਾਰ ਦਾ ਸਮਰਥਨ
ਉਦਯੋਗ ਦੇ ਪ੍ਰਮੁੱਖ ਖਿਡਾਰੀਆਂ ਨੇ ਵੇਵਸ ਬਜ਼ਾਰ ਦੀ ਸਮੱਗਰੀ ਵਪਾਰ ਅਤੇ ਭਾਗੀਦਾਰੀ ਨੂੰ ਬਦਲਣ ਦੀ ਸਮਰੱਥਾ ਲਈ ਪ੍ਰਸ਼ੰਸਾ ਕੀਤੀ ਹੈ।
ਸ਼੍ਰੀ ਮੁਰਲੀਧਰ ਛੱਤਵਾਨੀ, ਮੁੱਖ ਵਪਾਰ ਅਧਿਕਾਰੀ ਅਤੇ ਸ਼੍ਰੀ ਰਜਤ ਗੋਸਵਾਮੀ, ਪੈਨੋਰਮਾ ਸਟੂਡੀਓਜ਼ ਵਿਖੇ ਫਿਲਮ ਪ੍ਰਾਪਤੀ ਅਤੇ ਸਿੰਡੀਕੇਸ਼ਨ ਦੇ ਮੁਖੀ ਨੇ ਕਿਹਾ, "ਅਸੀਂ ਕਈ ਹਿੱਸਿਆਂ ਵਿੱਚ ਵੇਵਸ ਬਜ਼ਾਰ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਹਾਂ"। "ਇਹ ਮਾਰਕਿਟਪਲੇਸ ਸਾਡੇ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕਰਨ, ਅਰਥਪੂਰਨ ਸਹਿਯੋਗ ਪ੍ਰਾਪਤ ਕਰਨ ਅਤੇ ਮਨੋਰੰਜਨ ਉਦਯੋਗ ਵਿੱਚ ਸਾਡੀ ਵਿਸ਼ਵਵਿਆਪੀ ਪਹੁੰਚ ਨੂੰ ਵਧਾਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਪ੍ਰਦਾਨ ਕਰਦਾ ਹੈ।"
ਆਲਮੀ ਸਮੱਗਰੀ ਅਤੇ ਰਣਨੀਤਕ ਗੱਠਜੋੜਾਂ ਦਾ ਪ੍ਰਵੇਸ਼ ਦੁਆਰ
ਵੇਵਸ ਬਜ਼ਾਰ ਸਮੱਗਰੀ ਸਿਰਜਣਹਾਰਾਂ, ਖਰੀਦਦਾਰਾਂ ਅਤੇ ਨਿਵੇਸ਼ਕਾਂ ਲਈ ਇੱਕ ਗੇਮ-ਚੇਂਜਰ ਬਣਨ ਲਈ ਤਿਆਰ ਹੈ, ਜੋ ਨਵੀਂ ਸਮੱਗਰੀ ਦੀ ਖੋਜ ਕਰਨ, ਭਾਗੀਦਾਰੀ ਬਣਾਉਣ ਅਤੇ ਵੰਡ ਅਤੇ ਸਹਿ-ਨਿਰਮਾਣ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ। ਇਹ ਸਮਾਗਮ ਖਰੀਦਦਾਰਾਂ, ਵਿਕਰੇਤਾਵਾਂ, ਨਿਵੇਸ਼ਕਾਂ ਅਤੇ ਐੱਮ ਅਤੇ ਈ ਪੇਸ਼ੇਵਰਾਂ ਨੂੰ ਹਿੱਸਾ ਲੈਣ ਅਤੇ ਰਣਨੀਤਕ ਵਿਕਾਸ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਵੇਵਸ ਬਜ਼ਾਰ ਦਾ ਲਾਭ ਲੈਣ ਲਈ ਸੱਦਾ ਦਿੰਦਾ ਹੈ।
ਰਜਿਸਟ੍ਰੇਸ਼ਨਾਂ ਅਤੇ ਹੋਰ ਜਾਣਕਾਰੀ ਲਈ, ਇੱਥੇ ਦੇਖੋ: ਵੇਵਸ ਬਜ਼ਾਰ
ਵੇਵਸ ਬਾਰੇ
ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ), ਮੀਡੀਆ ਅਤੇ ਮਨੋਰੰਜਨ (ਐੱਮ ਅਤੇ ਈ) ਖੇਤਰ ਲਈ ਇੱਕ ਮੀਲ ਪੱਥਰ ਸਮਾਗਮ, ਜੋ ਭਾਰਤ ਸਰਕਾਰ ਵਲੋਂ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਸਿਰਜਣਹਾਰ, ਜਾਂ ਇਨੋਵੇਟਰਸ ਹੋ, ਸੰਮੇਲਨ ਐੱਮ ਅਤੇ ਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਪਾਉਣ ਲਈ ਅੰਤਿਮ ਗਲੋਬਲ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਬਰ ਤਿਆਰ ਹੈ, ਜੋ ਸਮੱਗਰੀ ਨਿਰਮਾਣ, ਬੌਧਿਕ ਅਸਾਸਿਆਂ ਅਤੇ ਤਕਨੀਕੀ ਇਨੋਵੇਸ਼ਨ ਲਈ ਇੱਕ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾ ਰਿਹਾ ਹੈ। ਇਸ ਦੇ ਫੋਕਸ ਵਿੱਚ ਉਦਯੋਗ ਅਤੇ ਖੇਤਰ ਸ਼ਾਮਲ ਹਨ ਜਿਨ੍ਹਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕਾਮਿਕਸ, ਸਾਊਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ।
ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੇ
ਹੁਣੇ ਵੇਵਸ ਲਈ ਰਜਿਸਟਰ ਕਰੋ।
**********
ਪੀਆਈਬੀ ਟੀਮ ਵੇਵਸ 2025 | ਨਿਕਿਤਾ/ ਦਰਸ਼ਨਾ | 82
(Release ID: 2117213)
Visitor Counter : 7
Read this release in:
Odia
,
English
,
Gujarati
,
Urdu
,
Hindi
,
Marathi
,
Bengali
,
Assamese
,
Tamil
,
Kannada
,
Malayalam