ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 50 ਨਕਸਲੀਆਂ ਦੇ ਆਤਮ ਸਮਰਪਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਦਾ ਮੁੱਖ ਧਾਰਾ ਵਿੱਚ ਸਵਾਗਤ ਕੀਤਾ


ਗ੍ਰਹਿ ਮੰਤਰੀ ਨੇ ਬਾਕੀ ਰਹਿੰਦੇ ਨਕਸਲੀਆਂ ਨੂੰ ਵੀ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀਦੀ ਨੀਤੀ ਸਪਸ਼ਟ ਹੈ ਕਿ ਹਥਿਆਰ ਛੱਡਣ ਵਾਲੇ ਅਤੇ ਵਿਕਾਸ ਦਾ ਰਸਤਾ ਅਪਣਾਉਣ ਵਾਲੇ ਨਕਸਲੀਆਂ ਦਾ ਪੁਨਰਵਾਸ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ।

ਸਾਡਾ ਸੰਕਲਪ ਹੈ ਕਿ 31 ਮਾਰਚ, 2026 ਤੋਂ ਬਾਅਦ, ਨਕਸਲਵਾਦ ਦੇਸ਼ ਵਿੱਚ ਕੇਵਲ ਇਤਿਹਾਸ ਬਣ ਕੇ ਰਹਿ ਜਾਵੇਗਾ

Posted On: 30 MAR 2025 6:21PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 50 ਨਕਸਲੀਆਂ ਦੁਆਰਾ ਹਿੰਸਾ ਦਾ ਰਸਤਾ ਛੱਡ ਕੇ ਆਤਮ ਸਮਰਪਣ ਕਰਨ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਮੁੱਖ ਧਾਰਾ ਵਿੱਚ ਉਨ੍ਹਾਂ ਦਾ ਸਵਾਗਤ ਕੀਤਾਹੈ। ਬਾਕੀ ਨਕਸਲੀਆਂ ਨੂੰ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ, ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਨੀਤੀ ਸਪਸ਼ਟ ਹੈ ਕਿ ਹਥਿਆਰ ਛੱਡ ਕੇ ਵਿਕਾਸ ਦਾ ਰਸਤਾ ਅਪਣਾਉਣ ਵਾਲੇ ਨਕਸਲੀਆਂਦਾ ਪੁਨਰਵਾਸ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਸੰਕਲਪ ਹੈ ਕਿ 31 ਮਾਰਚ, 2026 ਤੋਂ ਬਾਅਦ, ਦੇਸ਼ ਵਿੱਚ ਨਕਸਲਵਾਦ ਕੇਵਲ ਇਤਿਹਾਸ ਬਣ ਕੇ ਰਹਿ ਜਾਵੇਗਾ।

X 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ ਬੀਜਾਪੁਰ (ਛੱਤੀਸਗੜ੍ਹ) ਵਿੱਚ 50 ਨਕਸਲੀਆਂ ਨੇ ਹਿੰਸਾ ਦਾ ਰਸਤਾ ਛੱਡ ਕੇ ਆਤਮ ਸਮਰਪਣ ਕੀਤਾ। ਹਿੰਸਾ ਅਤੇ ਹਥਿਆਰ ਛੱਡ ਕੇ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਮੈਂ ਸਵਾਗਤ ਕਰਦਾ ਹਾਂ। ਮੋਦੀ ਜੀ ਦੀ ਨੀਤੀ ਸਪਸ਼ਟ ਹੈ ਕਿ ਜੋ ਵੀ ਨਕਸਲੀ ਹਥਿਆਰ ਛੱਡ ਕੇ ਵਿਕਾਸ ਦਾ ਰਸਤਾ ਅਪਣਾਉਂਦਾ ਹੈ, ਉਸ ਦਾ ਪੁਨਰਵਾਸ ਕਰਕੇ ਉਸ ਨੂੰ ਮੁੱਖ ਧਾਰਾ ਨਾਲ ਜੁੜਿਆ ਜਾਵੇਗਾ। ਬਾਕੀ ਲੋਕਾਂ ਨੂੰ ਵੀ ਮੈਂ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਉਹ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ। 31 ਮਾਰਚ, 2026 ਤੋਂ ਬਾਅਦ, ਦੇਸ਼ ਵਿੱਚ ਨਕਸਲਵਾਦ ਕੇਵਲ ਇਤਿਹਾਸ ਬਣ ਕੇ ਰਹਿ ਜਾਵੇਗਾ, ਇਹ ਸਾਡਾ ਸੰਕਲਪ ਹੈ।"

****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2117084) Visitor Counter : 10