ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਿਸਾਰ, ਹਰਿਆਣਾ ਵਿੱਚ ਮਹਾਰਾਜਾ ਅਗ੍ਰਸੇਨ ਦੀ ਸ਼ਾਨਦਾਰ ਪ੍ਰਤਿਮਾ ਦੀ ਤਖਤੀ ਤੋਂ ਪਰਦਾ ਹਟਾਇਆ, ਨਵਨਿਰਮਿਤ ICU ਦਾ ਉਦਘਾਟਨ ਕੀਤਾ ਅਤੇ ਪੀਜੀ ਹੋਸਟਲ ਦਾ ਨੀਂਹ ਪੱਥਰ ਰੱਖਿਆ


ਹਰਿਆਣਾ ਦੀ ਭੂਮੀ ਨੇ ਪ੍ਰਾਚੀਨ ਕਾਲ ਤੋਂ ਭਾਰਤ ਦੇ ਸੱਭਿਆਚਾਰ, ਸੰਸਕਾਰ ਅਤੇ ਪਰੰਪਰਾ ਨੂੰ ਸਮ੍ਰਿੱਧ ਅਤੇ ਸੁਰੱਖਿਅਤ ਕਰਨ ਦਾ ਕਾਰਜ ਕੀਤਾ

ਮਹਾਰਾਜਾ ਅਗ੍ਰਸੇਨ ਜੀ ਨੇ ਰਾਜ ‘ਤੇ ਬੋਝ ਪਾਏ ਬਿਨਾ ਹਰ ਵਿਅਕਤੀ ਦੀ ਸਮ੍ਰਿੱਧੀ ਅਤੇ ਭਲਾਈ ਦਾ ਰਸਤਾ ਪੱਧਰਾ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ ਮਹਾਰਾਜਾ ਅਗ੍ਰਸੇਨ ਜੀ ਦੇ ਦਿਖਾਏ ਰਸਤੇ ‘ਤੇ ਅੱਗੇ ਵਧ ਰਹੇ ਹਨ ਅਤੇ ਦੇਸ਼ ਦੇ ਵਿਕਾਸ ਦੇ ਲਈ ਕੰਮ ਕਰ ਰਹੇ ਹਨ

ਮੋਦੀ ਸਰਕਾਰ ਨੇ ਪਬਲਿਕ ਹੈਲਥ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰ ‘ਤੇ 64 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਮੈਡੀਕਲ ਇਨਫ੍ਰਾਸਟ੍ਰਕਚਰ ਦਾ ਬਹੁਤ ਵੱਡਾ ਅਧਾਰ ਖੜਾ ਕੀਤਾ ਹੈ

ਅਗਲੇ 5 ਸਾਲ ਵਿੱਚ ਦੇਸ਼ ਦਾ ਕੋਈ ਜ਼ਿਲ੍ਹਾ ਅਜਿਹਾ ਨਹੀਂ ਹੋਵੇਗਾ ਜਿੱਥੇ ਮੈਡੀਕਲ ਕਾਲਜ ਨਾ ਹੋਣ

ਡਬਲ ਇੰਜਣ ਸਰਕਾਰ ਵਿੱਚ ਇੱਕ ਸਮਾਨ ਵਿਚਾਰ ਵਾਲੇ ਲੋਕਾਂ ਦੁਆਰਾ ਸਿਧਾਂਤਾਂ ਦੇ ਅਧਾਰ ‘ਤੇ ਰਾਜਨੀਤੀ ਦਾ ਸਰਵਸ਼੍ਰੇਸ਼ਠ ਉਦਾਹਰਣ ਹਰਿਆਣਾ ਹੈ

ਹਰਿਆਣਾ ਦੀ ਸੈਣੀ ਸਰਕਾਰ ਨੇ ਬਿਨਾ ਖਰਚੀ-ਪਰਚੀ ਦੇ 80 ਹਜ਼ਾਰ ਨੌਜਵਾਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨੌਕਰੀਆਂ ਦਿੱਤੀਆਂ

ਓਪੀ ਜਿੰਦਲ ਜੀ ਨੇ ਲਾਭ ਤੋਂ ਪਹਿਲਾਂ ਲੋਕਾਂ ਦੀ ਚਿੰਤਾ, ਮੁਨਾਫੇ ਤੋਂ ਪਹਿਲਾਂ ਸਮਾਜ ਦੀ ਚਿੰਤਾ ਅਤੇ ਕਾਰੋਬਾਰ ਤੋਂ ਪਹਿਲਾਂ ਦਇਆ ਦੇ ਭਾਵ ਨੂੰ ਪ੍ਰਤਿਸ਼ਠਿਤ ਕੀਤਾ

ਅਗ੍ਰਵਾਲ ਸਮਾਜ ਵਿੱਚ ਜ਼ਿਆਦਾਤਰ ਲੋਕ ਉੱਦਮੀ ਹਨ, ਜੋ ਸਮਰਪਿਤ ਭਾਵ ਨਾਲ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਦੇ

Posted On: 31 MAR 2025 5:00PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਮਹਾਰਾਜਾ ਅਗ੍ਰਸੇਨ ਮੈਡੀਕਲ ਕਾਲਜ, ਅਗ੍ਰੋਹਾ ਵਿੱਚ ਮਹਾਰਾਜਾ ਅਗ੍ਰਸੇਨ ਦੀ ਸ਼ਾਨਦਾਰ ਪ੍ਰਤਿਮਾ ਦੀ ਤਖਤੀ ਤੋਂ ਪਰਦਾ ਹਟਾਇਆ, ਨਵਨਿਰਮਿਤ ICU ਦਾ ਉਦਘਾਟਨ ਕੀਤਾ ਅਤੇ ਪੀਜੀ ਹੋਸਟਲ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਨਾਇਬ ਸਿੰਘ ਸੈਣੀ ਸਹਿਤ ਹੋਰ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੀ ਇਸ ਭੂਮੀ ਨੇ ਚਿਰਪੁਰਾਤਨ ਕਾਲ ਤੋਂ ਭਾਰਤ ਦੇ ਸੱਭਿਆਚਾਰ, ਸੰਸਕਾਰਾਂ ਅਤੇ ਪਰੰਪਰਾਵਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਭਾਰਤ ਕਾਲ ਤੋਂ ਲੈ ਕੇ ਆਜ਼ਾਦੀ ਦੇ ਸੰਗ੍ਰਾਮ ਅਤੇ ਉਸ ਦੇ ਬਾਅਦ ਦੇ ਹੁਣ ਤੱਕ ਦੇ 76 ਸਾਲ ਵਿੱਚ ਹਰਿਆਣਾ ਦਾ ਯੋਗਦਾਨ ਹਮੇਸ਼ਾ ਦੇਸ਼ ਦੇ ਵੱਡੇ ਰਾਜਾਂ ਤੋਂ ਕਿਤੇ ਜ਼ਿਆਦਾ ਰਿਹਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਥੇ ਇੰਨੇ ਵੱਡੇ ਹਸਪਤਾਲ ਵਿੱਚ, ਜਿੱਥੇ ਲਗਭਗ 5 ਲੱਖ ਲੋਕ ਓਪੀਡੀ ਸੇਵਾਵਾਂ ਲੈਂਦੇ ਹਨ, ਹਰ ਸਾਲ 180 ਬੱਚੇ ਇੱਥੋਂ ਮੈਡੀਕਲ ਦੀ ਸਿੱਖਿਆ ਲੈ ਕੇ ਜਾਂਦੇ ਹਨ ਅਤੇ ਰੋਗੀਆਂ ਨੂੰ ਅਨੇਕ ਪ੍ਰਕਾਰ ਦੀ ਆਧੁਨਿਕ ਮੈਡੀਕਲ ਵਿਵਸਥਾ ਮਿਲਦੀ ਹੈ, ਉਹ ਸ਼੍ਰੀ ਓ ਪੀ ਜਿੰਦਲ ਜੀ ਦੁਆਰਾ ਪਾਈ ਗਈ ਨੀਂਹ ਦੇ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਓ ਪੀ ਜਿੰਦਲ ਜੀ ਨੇ ਲਾਭ ਤੋਂ ਪਹਿਲਾਂ ਲੋਕਾਂ ਦੀ ਚਿੰਤਾ, ਮੁਨਾਫੇ ਤੋਂ ਪਹਿਲਾਂ ਸਮਾਜ ਦੀ ਚਿੰਤਾ ਅਤੇ ਕਾਰੋਬਾਰ ਤੋਂ ਪਹਿਲਾਂ ਦਇਆ ਦੇ ਭਾਵ ਨੂੰ ਪ੍ਰਤਿਸ਼ਠਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਮਹਾਰਾਜਾ ਅਗ੍ਰਸੇਨ ਦੀ ਮੂਰਤੀ (ਪ੍ਰਤਿਮਾ) ਦੇ ਨਾਲ-ਨਾਲ ਨਵਨਿਰਮਿਤ ਆਈਸੀਯੂ ਦਾ ਵੀ ਉਦਘਾਟਨ ਕੀਤਾ ਅਤੇ ਪੀਜੀ ਹੋਸਟਲ ਦਾ ਵੀ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਜਾਂ ਨਾਲ ਇੱਕ ਪ੍ਰਕਾਰ ਨਾਲ ਇਸ ਸੰਸਥਾਨ ਨੂੰ ਅੱਗੇ ਵਧਾਉਣ ਦੇ ਲਈ ਇੱਕ ਹੋਰ ਕਦਮ ਉਠਾਉਣ ਦਾ ਕੰਮ ਹੋਇਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਮਹਾਰਾਜਾ ਅਗ੍ਰਸੇਨ ਦੀ ਸ਼ਾਨਦਾਰ ਪ੍ਰਤਿਮਾ ਦਾ ਅਨਾਵਰਣ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਅਗ੍ਰਸੇਨ ਜੀ ਇੱਕ ਵਿਲੱਖਣ ਪ੍ਰਕਾਰ ਦੇ ਸ਼ਾਸਕ ਸਨ ਅਤੇ ਇਹ ਕਿਹਾ ਜਾਂਦਾ ਹੈ ਕਿ ਉਸ ਜ਼ਮਾਨੇ ਵਿੱਚ ਉਨ੍ਹਾਂ ਦੀ ਰਾਜਧਾਨੀ ਵਿੱਚ 1 ਲੱਖ ਲੋਕਾਂ ਦਾ ਨਿਵਾਸ ਸੀ ਅਤੇ ਜੋ ਵੀ ਨਵਾਂ ਵਿਅਕਤੀ ਉੱਥੇ ਆਉਂਦਾ ਸੀ ਉਸ ਨੂੰ ਹਰ ਵਿਅਕਤੀ ਘਰ ਬਣਾਉਣ ਦੇ ਲਈ ਇੱਕ ਇੱਟ ਅਤੇ ਇੱਕ ਰੁਪਏ ਦਿੰਦਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਰਾਜ ‘ਤੇ ਬੋਝ ਪਾਏ ਬਿਨਾ ਹਰ ਵਿਅਕਤੀ ਦੀ ਸਮ੍ਰਿੱਧੀ ਅਤੇ ਭਲਾਈ ਦਾ ਇੰਨਾ ਸੁਚਾਰੂ ਰਸਤਾ ਨਾ ਅੱਜ ਤੱਕ ਕਿਸੇ ਨੇ ਲੱਭਿਆ ਅਤੇ ਨਾ ਜ਼ਮੀਨ ‘ਤੇ ਉਤਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਅਗ੍ਰਸੇਨ ਨੇ ਇੱਕ ਪ੍ਰਕਾਰ ਨਾਲ ਪੂਰੇ ਰਾਜ ਦੇ ਸੰਸਕਾਰਾਂ ਨੂੰ ਸਿੰਚਿਤ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਅਗ੍ਰਸੇਨ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਨ੍ਹਾਂ ਦੇ ਰਾਜ ਵਿੱਚ ਨਾ ਕੋਈ ਭੁੱਖਾ ਸੌਵੇ, ਨਾ ਕੋਈ ਬਿਨਾ ਸਿਰ ‘ਤੇ ਛੱਤ ਦੇ ਹੋਵੇ ਅਤੇ ਨਾ ਕੋਈ ਬਿਨਾ ਕੰਮ ਦੇ ਹੋਵੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਚੀਜਾਂ ਨੂੰ ਮਹਾਰਾਜਾ ਅਗ੍ਰਸੇਨ ਨੇ ਆਪਣੇ ਸੁਸ਼ਾਸਨ ਨਾਲ ਸੁਨਿਸ਼ਚਿਤ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਅਗ੍ਰਵਾਲ ਸਮਾਜ ਦੇ ਜਿੰਨੇ ਵੀ ਗੋਤੀ ਹਨ ਉਨ੍ਹਾਂ ਵਿੱਚ ਹਰ ਵਿਅਕਤੀ ਉੱਦਮੀ ਹੈ, ਦੇਸ਼ ਨੂੰ ਸਮਰਪਿਤ ਹੈ, ਸੇਵਾ ਕਰਦਾ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ ਅੱਜ ਮਹਾਰਾਜਾ ਅਗ੍ਰਸੇਨ ਜੀ ਦੇ ਦਿਖਾਏ ਹੋਏ ਰਸਤੇ ‘ਤੇ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਦੇ ਕਾਰਜਕਾਲ ਵਿੱਚ ਦੇਸ਼ ਦੇ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 4 ਕਰੋੜ ਆਵਾਸ, 81 ਕਰੋੜ ਲੋਕਾਂ ਨੂੰ ਪ੍ਰਤੀ ਮਹੀਨੇ ਪ੍ਰਤੀ ਵਿਅਕਤੀ 5 ਕਿੱਲੋ ਮੁਫਤ ਰਾਸ਼ਨ, 11 ਕਰੋੜ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਅਤੇ 12 ਕਰੋੜ ਪਰਿਵਾਰਾਂ ਨੂੰ ਸ਼ੌਚਾਲਯ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਪਹਿਲਾਂ ਹਰ ਘਰ ਵਿੱਚ ਸ਼ੌਚਾਲਯ ਦੇਣ ਵਾਲੀ ਸਰਕਾਰ ਹਰਿਆਣਾ ਸਰਕਾਰ ਸੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 15 ਕਰੋੜ ਲੋਕਾਂ ਨੇ ਨਲ ਤੋਂ ਜਲ, 60 ਕਰੋੜ ਲੋਕਾਂ ਨੂੰ 5 ਲੱਖ ਤੱਕ ਦੀ ਸਿਹਤ ਦਾ ਖਰਚ, ਹਰ ਘਰ ਵਿੱਚ ਬਿਜਲੀ ਦਿੱਤੀ ਹੈ ਅਤੇ ਹੁਣ ਸਹਿਕਾਰਤਾ ਦੇ ਮਾਧਿਅਮ ਨਾਲ ਹਰ ਘਰ ਨੂੰ ਸਵੈਰੋਜ਼ਗਾਰ ਦੇਣ ਦਾ ਕੰਮ ਕਰ ਰਹੀ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਕਾਰਜਕਾਲ ਵਿੱਚ ਦੇਸ਼ ਵਿੱਚ 10 ਸਾਲ ਵਿੱਚ ਕਈ ਖੇਤਰਾਂ ਵਿੱਚ ਪਰਿਵਰਤਨਸ਼ੀਲ ਬਦਲਾਅ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਹੌਲਿਸਟਿਕ ਅਪ੍ਰੋਚ ਦੇ ਨਾਲ ਦੇਸ਼ਵਾਸੀਆਂ ਦੀ ਸਿਹਤ ਦੀ ਚਿੰਤਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਹਰ ਘਰ ਵਿੱਚ ਗੈਸ ਸਿਲੰਡਰ ਦਿੱਤਾ ਜਿਸ ਦਾ ਸਿੱਧਾ ਸਬੰਧ ਮਹਿਲਾਵਾਂ ਦੀ ਸਿਹਤ ਦੇ ਨਾਲ ਹੈ, ਇਸ ਦੇ ਬਾਅਦ ਯੋਗ ਨੂੰ ਦੁਨੀਆ ਭਰ ਵਿੱਚ ਲੋਕਪ੍ਰਿਯ ਬਣਾਇਆ, ਫਿਰ ਫਿਟ ਇੰਡੀਆ ਮਿਸ਼ਨ, ਪੋਸ਼ਣ ਅਭਿਯਾਨ, ਮਿਸ਼ਨ ਇੰਦਰਧਨੁਸ਼ ਅਤੇ ਫਿਰ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਧਿਅਮ ਨਾਲ 5 ਲੱਖ ਤੱਕ ਦੀ ਸਿਹਤ ਦਾ ਖਰਚ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਚੀਜਾਂ ਇੱਕ ਪ੍ਰਕਾਰ ਨਾਲ ਸਿਹਤ ਨਾਲ ਜੁੜੀਆਂ ਹਨ ਅਤੇ ਮੋਦੀ ਜੀ ਨੇ ਇਨ੍ਹਾਂ ਨੂੰ ਇੱਕ ਮਾਲਾ ਵਿੱਚ ਪਿਰੋਣ ਦਾ ਕੰਮ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਡੀਕਲ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਮੋਦੀ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 64 ਹਜ਼ਾਰ ਕਰੋੜ ਰੁਪਏ ਪਬਲਿਕ ਹੈਲਥ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰ ‘ਤੇ ਖਰਚ ਕਰਕੇ ਮੋਦੀ ਸਰਕਾਰ ਨੇ ਮੈਡੀਕਲ ਇਨਫ੍ਰਾਸਟ੍ਰਕਚਰ ਦਾ ਬਹੁਤ ਵੱਡਾ ਬੇਸਿਕ ਖਾਕਾ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 730 ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਸ, 4382 ਬਲੌਕ ਪਬਲਿਕ ਹੈਲਥ ਯੂਨਿਟਸ ਅਤੇ 10 ਸਾਲ ਵਿੱਚ 602 ਨਵੇਂ ਕ੍ਰਿਟੀਕਲ ਕੇਅਰ ਬੌਕਸ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2013-14 ਵਿੱਚ ਦੇਸ਼ ਦਾ ਸਿਹਤ ਬਜਟ 33 ਹਜ਼ਾਰ ਕਰੋੜ ਰੁਪਏ ਸੀ ਜਿਸ ਨੂੰ ਪ੍ਰਧਾਨ ਮੰਤਰੀ ਨੇ 2025-26 ਦੇ ਬਜਟ ਵਿੱਚ ਤਿੰਨ ਗੁਣਾ ਤੋਂ ਵੀ ਵੱਧ ਵਧਾ ਕੇ 1 ਲੱਖ 33 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2014 ਵਿੱਚ ਦੇਸ਼ ਵਿੱਚ 7 ਏਮਸ ਸੀ ਜਦਕਿ 2024 ਵਿੱਚ 23 ਏਮਸ ਹਨ। ਇਸੇ ਪ੍ਰਕਾਰ, 2014 ਵਿੱਚ ਦੇਸ਼ ਵਿੱਚ ਮੈਡੀਕਲ ਕਾਲਜ 387 ਸੀ, ਅੱਜ 766 ਹਨ, ਐੱਮਬੀਬੀਐੱਸ ਸੀਟਾਂ 51 ਹਜ਼ਾਰ ਸੀ, ਜੋ ਅੱਜ 1 ਲੱਖ 15 ਹਜ਼ਾਰ ਹੋ ਚੁੱਕੀਆਂ ਹਨ ਅਤੇ 85 ਹਜ਼ਾਰ ਹੋਰ ਸੀਟਾਂ ਅਗਲੇ ਸਾਲ ਵਿੱਚ ਵਧਾਈ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਪੀਜੀ ਸੀਟਾਂ 31 ਹਜ਼ਾਰ ਸੀ ਜੋ ਅੱਜ ਵਧ ਕੇ 73 ਹਜ਼ਾਰ ਹੋ ਗਈਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਅਗਲੇ 5 ਸਾਲ ਵਿੱਚ ਦੇਸ਼ ਦਾ ਕੋਈ ਜ਼ਿਲ੍ਹਾ ਅਜਿਹਾ ਨਹੀਂ ਹੋਵੇਗਾ ਜਿੱਥੇ ਮੈਡੀਕਲ ਕਾਲਜ ਨਹੀਂ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਵਿੱਚ ਇੱਕਸਮਾਨ ਵਿਚਾਰ ਵਾਲੇ ਲੋਕਾਂ ਦੁਆਰਾ ਸਿਧਾਂਤਾਂ ਦੇ ਅਧਾਰ ‘ਤੇ ਰਾਜਨੀਤੀ ਦੇ ਬੇਸਟ ਉਦਾਹਰਣ ਹਰਿਆਣਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਹਰਿਆਣਾ ਵਿੱਚ ਨੌਕਰੀਆਂ ਵਿੱਚ ਜਾਤੀਵਾਦ ਦੇ ਕਾਰਨ ਭ੍ਰਸ਼ਟਾਚਾਰ ਹੁੰਦਾ ਸੀ ਅਤੇ ਨੌਕਰੀਆਂ ਖਰਚੀ ਅਤੇ ਪਰਚੀ ਨਾਲ ਮਿਲਦੀਆਂ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਖਰਚੀ ਅਤੇ ਪਰਚੀ ਦੇ ਬਿਨਾ, ਯੋਗ ਨੌਜਵਾਨਾਂ ਨੂੰ 80 ਹਜ਼ਾਰ ਨੌਕਰੀਆਂ ਦੇ ਕੇ ਇਹ ਸਿੱਧ ਕੀਤਾ ਕਿ ਲੋਕਤੰਤਰ ਵਿੱਚ ਜਾਤੀ ਦੇ ਅਧਾਰ ‘ਤੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ। ਸ਼੍ਰੀ ਸ਼ਾਹ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ 10 ਸਾਲ ਵਿੱਚ 3 ਗੁਣਾ ਮੈਡਲ ਜਿੱਤੇ ਹਨ, ਬਾਸਮਤੀ ਚਾਵਲ ਦਾ ਸਭ ਤੋਂ ਵੱਡਾ ਨਿਰਯਾਤਕ ਹਰਿਆਣਾ ਹੈ, ਸੈਨਾ ਵਿੱਚ ਹਰ 10ਵਾਂ ਜਵਾਨ ਹਰਿਆਣਾ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਸਭ ਤੋਂ ਵੱਧ 24 ਫਸਲਾਂ ਨਿਊਨਤਮ ਸਮਰਥਨ ਮੁੱਲ (MSP) ‘ਤੇ ਖਰੀਦੀਆਂ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਲਾਲ ਡੋਰੇ ਦੇ ਅੰਦਰ ਮਾਲਿਕਾਨਾ ਹੱਕ ਸਭ ਤੋਂ ਪਹਿਲਾਂ ਹਰਿਆਣਾ ਨੇ ਦਿੱਤਾ, ਇੱਕ ਵੀ ਸਰਪੰਚ ਅਨਪੜ੍ਹ ਨਾ ਹੋਵੇ ਅਜਿਹਾ ਰਾਜ ਹਰਿਆਣਾ ਹੈ ਅਤੇ ਪੰਚਾਇਤਾਂ ਵਿੱਚ ਮਹਿਲਾਵਾਂ ਦੀ 50 ਪ੍ਰਤੀਸ਼ਤ ਭਾਗੀਦਾਰੀ ਵੀ ਹਰਿਆਣਾ ਵਿੱਚ ਹੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ ਬਜਟ ਪਹਿਲਾਂ 37 ਹਜ਼ਾਰ ਕਰੋੜ ਰੁਪਏ ਸੀ ਜਿਸ ਨੂੰ ਨਾਇਬ ਸਿੰਘ ਸੈਣੀ ਸਰਕਾਰ ਨੇ 2 ਲੱਖ ਕਰੋੜ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2004 ਤੋਂ 2014 ਦਰਮਿਆਨ ਹਰਿਆਣਾ ਨੂੰ ਕੇਂਦਰ ਤੋਂ 41 ਹਜ਼ਾਰ ਕਰੋੜ ਰੁਪਏ ਮਿਲੇ ਸੀ, ਜਦਕਿ ਮੋਦੀ ਸਰਕਾਰ ਨੇ 2014 ਤੋਂ 2024 ਦਰਮਿਆਨ ਹਰਿਆਣਾ ਨੂੰ 1 ਲੱਖ 43 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ 1 ਲੱਖ 26 ਹਜ਼ਾਰ ਕਰੋੜ ਦੇ ਇਨਫ੍ਰਾਸਟ੍ਰਕਚਰ ਦੇ ਕੰਮ, 72 ਹਜ਼ਾਰ ਕਰੋੜ ਰੁਪਏ ਦੇ ਸੜਕ ਨਿਰਮਾਣ ਅਤੇ 54 ਹਜ਼ਾਰ ਕਰੋੜ ਰੁਪਏ ਦੇ ਰੇਲਵੇ ਦੇ ਕੰਮ ਵੀ ਹਰਿਆਣਾ ਵਿੱਚ ਕੀਤੇ ਗਏ ਹਨ।

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2117083) Visitor Counter : 13