ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡੀਏਆਰਪੀਜੀ ਅਤੇ ਭਾਸ਼ਿਣੀ ਨੇ ਮਿਲ ਕੇ ਨਾਗਰਿਕਾਂ ਲਈ ਸ਼ਿਕਾਇਤਾਂ ਦਰਜ ਕਰਵਾਉਣ ਲਈ ਇੱਕ ਬਹੁ-ਮਾਧਿਅਮ ਬਹੁ-ਭਾਸ਼ਾਈ ਸਮਾਧਾਨ ਲਾਂਚ ਕੀਤਾ

प्रविष्टि तिथि: 28 MAR 2025 6:34PM by PIB Chandigarh

ਇਹ ਪਹਿਲ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਹਰੇਕ ਮੰਤਰਾਲੇ/ਵਿਭਾਗ ਨੂੰ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੈ ਤਾਂ ਜੋ ਉਨ੍ਹਾਂ ਨੂੰ ਵਧੇਰੇ ਸੰਵੇਦਨਸ਼ੀਲ਼, ਪਹੁੰਚਯੋਗ ਅਤੇ ਸਾਰਥਕ ਬਣਾਇਆ ਜਾ ਸਕੇ।

ਇਸ ਸਮਾਧਾਨ ਦੇ ਜੁਲਾਈ 2025 ਤੱਕ ਕਾਰਜਸ਼ੀਲ ਹੋਣ ਦੀ ਉਮੀਦ ਹੈ।

ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਵਿੱਚ ਗੁਣਾਤਮਕ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਵਧੇਰੇ ਸੰਵੇਦਨਸ਼ੀਲ਼, ਪਹੁੰਚਯੋਗ ਅਤੇ ਸਾਰਥਕ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਡੀਏਆਰਪੀਜੀ ਨੇ ਸੀਪੀਜੀਆਰਏਐੱਮਐੱਸ ਲਈ ਇੱਕ ਬਹੁ-ਮਾਧਿਅਮ, ਬਹੁ-ਭਾਸ਼ਾਈ ਈ-ਗਵਰਨੈਂਸ ਹੱਲ ਲਾਗੂ ਕਰਨ ਲਈ 28 ਮਾਰਚ, 2025 ਨੂੰ ਡਿਜੀਟਲ ਇੰਡੀਆ ਭਾਸ਼ਿਣੀ ਨਾਲ ਇੱਕ ਮਾਸਟਰ ਸੇਵਾ ਸਮਝੌਤੇ 'ਤੇ ਹਸਤਾਖਰ ਕੀਤੇ।

ਬਹੁ-ਭਾਸ਼ਾਈ ਮਲਟੀਮੋਡਲ ਸਮਾਧਾਨ ਦੇ ਨਾਲ ਇਹ ਕਲਪਨਾ ਕੀਤੀ ਗਈ ਹੈ ਕਿ ਵੱਖ-ਵੱਖ ਖੇਤਰਾਂ ਦੇ ਨਾਗਰਿਕ ਸੀਪੀਜੀਆਰਏਐੱਮਐੱਸ ਪੋਰਟਲ 'ਤੇ 22 ਖੇਤਰੀ ਭਾਸ਼ਾਵਾਂ ਰਾਹੀਂ ਇੱਕ ਸਹਿਜ ਇੰਟਰਫੇਸ ਵਿੱਚ ਸ਼ਿਕਾਇਤਾਂ ਦਰਜ ਕਰ ਸਕਣਗੇ,  ਜਿਸ ਨਾਲ ਸ਼ਿਕਾਇਤ ਰਜਿਸਟ੍ਰੇਸ਼ਨ ਬਹੁਤ ਆਸਾਨ ਹੋ ਜਾਵੇਗੀ। ਨਾਗਰਿਕ ਆਪਣੀ ਖੇਤਰੀ ਭਾਸ਼ਾ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਆਵਾਜ਼ ਦੀ ਵਰਤੋਂ ਕਰ ਸਕਦੇ ਹਨ। ਇਹ ਸਮਾਧਾਨ ਸੀਪੀਜੀਆਰਏਐੱਮਐੱਸ ਪੋਰਟਲ 'ਤੇ ਪਹੁੰਚ ਅਤੇ ਨੈਵੀਗੇਸ਼ਨ ਨੂੰ ਵੀ ਆਸਾਨ ਬਣਾ ਦੇਵੇਗਾ। ਇਹ ਡੀਏਆਰਪੀਜੀ-ਭਾਸ਼ਿਨੀ  ਸਹਿਯੋਗ ਨਾਗਰਿਕਾਂ ਲਈ ਵਧੇਰੇ ਕੁਸ਼ਲ, ਪਹੁੰਚਯੋਗ ਅਤੇ ਜਵਾਬਦੇਹ ਸ਼ਾਸਨ ਲਈ ਭਵਿੱਖ ਦਾ ਰੋਡਮੈਪ ਤਿਆਰ ਕਰੇਗਾ। ਭਾਸ਼ਿਣੀ ਦਾ ਸੀਪੀਜੀਆਰਏਐੱਮਐੱਸ ਨਾਲ ਏਕੀਕਰਣ ਏਆਈ-ਸੰਚਾਲਿਤ, ਬਹੁ-ਭਾਸ਼ਾਈ ਨਾਗਰਿਕ ਸ਼ਮੂਲੀਅਤ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਭਾਸ਼ਾ ਦੀਆਂ ਰੁਕਾਵਟਾਂ ਹੁਣ ਸ਼ਿਕਾਇਤ ਨਿਵਾਰਣ ਅਤੇ ਜਨਤਕ ਸੇਵਾ ਪਹੁੰਚ ਵਿੱਚ ਰੁਕਾਵਟ ਨਾ ਬਣਨ। ਇਸ ਸਮਾਧਾਨ ਦੇ ਜੁਲਾਈ 2025 ਤੱਕ ਲਾਈਵ ਹੋਣ ਦੀ ਉਮੀਦ ਹੈ।

*****

ਐੱਨਕੇਆਰ/ਪੀਐੱਸਐੱਮ


(रिलीज़ आईडी: 2116897) आगंतुक पटल : 17
इस विज्ञप्ति को इन भाषाओं में पढ़ें: English , Urdu , हिन्दी , Marathi