ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਆਟੋਮੋਬਾਈਲਜ਼ ਅਤੇ ਆਟੋ ਕੰਪੋਨੈਂਟਸ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (PLI) ਨਿਵੇਸ਼, ਰੋਜ਼ਗਾਰ ਅਤੇ ਵਿਕਾਸ ਨੂੰ ਹੁਲਾਰਾ ਦੇ ਰਹੀ ਹੈ

Posted On: 27 MAR 2025 11:59AM by PIB Chandigarh

ਕੇਂਦਰੀ ਕੈਬਨਿਟ ਨੇ 15 ਸਤੰਬਰ, 2021 ਨੂੰ 25,938 ਕਰੋੜ ਰੁਪਏ ਦੇ ਬਜਟ ਖਰਚ ਨਾਲ ਆਟੋਮੋਬਾਈਲਜ਼ ਅਤੇ ਆਟੋ ਕੰਪੋਨੈਂਟਸ ਲਈ ਉਤਪਾਦਨ ਨਾਲ ਜੁੜੀ ਪੋਤਸਾਹਨ ਯੋਜਨਾ (PLI) ਨੂੰ ਮਨਜ਼ੂਰੀ ਦਿੱਤੀ ਸੀ। ਪੀਐੱਲਆਈ-ਆਟੋ ਯੋਜਨਾ ਦਾ ਉਦੇਸ਼ ਮੈਨੂਫੈਕਚਰਿੰਗ ਲਈ ਉਦਯੋਗ ਦੀਆਂ ਲਾਗਤ ਸਬੰਧੀ ਅਸਮਰੱਥਾਵਾਂ ਨੂੰ ਦੂਰ ਕਰਨਾ ਅਤੇ ਭਾਰਤ ਵਿੱਚ ਐਡਵਾਂਸਡ ਆਟੋਮੋਟਿਵ ਟੈਕਨੋਲੋਜੀ (ਏਏਟੀ) ਉਤਪਾਦਾਂ ਦੇ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣਾ ਹੈ। ਪ੍ਰੋਤਸਾਹਨ ਢਾਂਚੇ ਦਾ ਉਦੇਸ਼ ਉਦਯੋਗ ਨੂੰ ਏਏਟੀ ਉਤਪਾਦਾਂ ਦੇ ਸਵਦੇਸ਼ੀ ਨਿਰਮਾਣ ਲਈ ਨਵੇਂ ਨਿਵੇਸ਼ ਕਰਨ ਅਤੇ ਵਾਧੂ ਰੋਜ਼ਗਾਰ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਆਟੋ ਸੈਕਟਰ ਲਈ ਪੀਐੱਲਆਈ ਸਕੀਮ ਨੂੰ ਪ੍ਰਵਾਨਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ।

 

ਪੀਐੱਲਆਈ ਆਟੋ ਸਕੀਮ ਉਦਯੋਗ ਦੀਆਂ ਗਤੀਸ਼ੀਲ ਜ਼ਰੂਰਤਾਂ ਪ੍ਰਤੀ ਜਵਾਬਦੇਹ ਰਹੀ ਹੈ। ਐੱਮਐੱਚਆਈ ਨੇ ਹਿੱਸੇਦਾਰਾਂ ਨਾਲ ਵਿਸਤ੍ਰਿਤ ਸਲਾਹ-ਮਸ਼ਵਰੇ ਤੋਂ ਬਾਅਦ, 09 ਨਵੰਬਰ, 2021 ਨੂੰ ਏਏਟੀ ਵਾਹਨਾਂ ਦੀਆਂ 19 ਸ਼੍ਰੇਣੀਆਂ ਅਤੇ ਏਏਟੀ ਹਿੱਸਿਆਂ ਦੀਆਂ 103 ਸ਼੍ਰੇਣੀਆਂ ਨੂੰ ਸੂਚਿਤ ਕੀਤਾ ਸੀ, ਜੋ ਇਸ ਯੋਜਨਾ ਦੇ ਅਧੀਨ ਕਵਰ ਕੀਤਾ ਜਾਵੇਗਾ।

 

ਇਸ ਤੋਂ ਇਲਾਵਾ, ਮੇਕ ਇਨ ਇੰਡੀਆ ਅਭਿਯਾਨ ਦੇ ਅਨੁਸਾਰ ਅਤੇ ਉੱਨਤ ਆਟੋਮੋਟਿਵ ਉਤਪਾਦਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ, ਯੋਜਨਾ ਦੇ ਬਿਨੈਕਾਰਾਂ ਨੂੰ ਪ੍ਰੋਤਸਾਹਨ ਲਈ ਯੋਗ ਹੋਣ ਲਈ 50 ਪ੍ਰਤੀਸ਼ਤ ਦਾ ਡੀਵੀਏ ਪ੍ਰਾਪਤ ਕਰਨਾ ਹੋਵੇਗਾ। ਇਸ ਨਿਯਮ ਦਾ ਉਦੇਸ਼ ਆਯਾਤ ਨੂੰ ਘਟਾਉਣਾ ਅਤੇ ਘਰੇਲੂ ਦੇ ਨਾਲ ਹੀ ਵਿਸ਼ਵਵਿਆਪੀ ਸਪਲਾਈ ਚੇਨਾਂ ਦਾ ਨਿਰਮਾਣ ਕਰਨਾ ਹੈ। ਪੀਐੱਲਆਈ-ਆਟੋ ਸਕੀਮ ਦਿਸ਼ਾ-ਨਿਰਦੇਸ਼ ਅਤੇ ਐੱਸਓਪੀ ਵੀ ਵਿਆਪਕ ਹਿੱਸੇਦਾਰਾਂ ਦੀ ਸਲਾਹ-ਮਸ਼ਵਰੇ ਨਾਲ ਤਿਆਰ ਕੀਤੇ ਗਏ ਹਨ। ਘਰੇਲੂ ਵੈਲਿਊ ਐਡੀਸ਼ਨ ਦੀ ਗਣਨਾ ਕਰਨ ਦੀ ਪ੍ਰਕਿਰਿਆ ਨੂੰ ਮਿਆਰੀ ਬਣਾਉਣ ਲਈ, ਟੈਸਟਿੰਗ ਏਜੰਸੀਆਂ ਨੇ ਸਮੂਹਿਕ ਤੌਰ 'ਤੇ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਹੈ ਜੋ ਪਾਲਣਾ ਕੀਤੀ ਜਾਣ ਵਾਲੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਇਹ ਐੱਸਓਪੀ ਸਾਰੇ ਹਿੱਸੇਦਾਰਾਂ ਨੂੰ ਇੱਕ ਵੱਡੇ ਪੱਧਰ ਦਾ ਭਰੋਸਾ ਪ੍ਰਦਾਨ ਕਰਦਾ ਹੈ। ਹੁਣ ਤੱਕ, 6 ਓਈਐੱਮ ਨੇ 66 ਪ੍ਰਵਾਨਿਤ ਵੈਰੀਏਂਟ ਲਈ ਡੀਵੀਏ ਪ੍ਰਮਾਣ ਪੱਤਰ ਪ੍ਰਾਪਤ ਕੀਤੇ ਹਨ ਅਤੇ 7 ਕੰਪੋਨੈਂਟ ਨਿਰਮਾਤਾਵਾਂ ਨੇ 22 ਪ੍ਰਵਾਨਿਤ ਰੂਪਾਂ ਲਈ ਡੀਵੀਏ ਪ੍ਰਮਾਣੀਕਰਣ ਪ੍ਰਾਪਤ ਕੀਤੇ ਹਨ।

 

ਨਿਵੇਸ਼ਰੋਜ਼ਗਾਰਵਿਕਰੀ ਅਤੇ ਵਧਦੀ ਵੰਡ ਦੇ ਮਾਮਲੇ ਵਿੱਚ ਮਜ਼ਬੂਤ ਪ੍ਰਭਾਵ:

ਨਿਵੇਸ਼: ਦਸੰਬਰ 2024 ਤੱਕ, ਇਸ ਯੋਜਨਾ ਦੇ ਤਹਿਤ ਕੰਪਨੀਆਂ ਨੇ ₹25,000 ਕਰੋੜ ਤੋਂ ਵੱਧ ਦੇ ਪੂੰਜੀ ਨਿਵੇਸ਼ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ, ਜਿਸ ਵਿੱਚ ਨਵੀਆਂ ਉਤਪਾਦਨ ਸਹੂਲਤਾਂ ਦੀ ਸਥਾਪਨਾ ਅਤੇ ਟੈਕਨੋਲੋਜੀ ਅਪਗ੍ਰੇਡੇਸ਼ਨ ਸ਼ਾਮਲ ਹੈ। ਉਦਾਹਰਣ ਲਈ, ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਈਵੀ ਉਤਪਾਦਨ ਸਮਰੱਥਾ ਵਿੱਚ ਭਾਰੀ ਨਿਵੇਸ਼ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।

ਰੋਜ਼ਗਾਰ: ਇਸ ਯੋਜਨਾ ਨੇ ਨਿਰਮਾਣ, ਸਪਲਾਈ ਚੇਨ ਪ੍ਰਬੰਧਨ, ਅਤੇ ਖੋਜ ਅਤੇ ਵਿਕਾਸ ਵਿੱਚ ਹਜ਼ਾਰਾਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਪੈਦਾ ਕੀਤੇ ਹਨ। ਖਾਸ ਤੌਰ 'ਤੇ, ਨਵੇਂ ਈਵੀ ਉਤਪਾਦਨ ਪਲਾਂਟਾਂ ਨੇ ਨਿਰਮਾਣ ਕੇਂਦਰਾਂ ਵਿੱਚ ਸਥਾਨਕ ਰੋਜ਼ਗਾਰ ਨੂੰ ਵਧਾ ਦਿੱਤਾ ਹੈ।

ਵਿਕਰੀ: ਇਲੈਕਟ੍ਰਿਕ ਵਾਹਨਾਂ (ਈਵੀ) ਅਤੇ ਮਹੱਤਵਪੂਰਨ ਕੰਪੋਨੈਂਟਸ ਜਿਹੇ ਖੇਤਰਾਂ ਵਿੱਚ ਵਿਕਰੀ ਵਾਧੇ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ। ਉਦਾਹਰਣ ਵਜੋਂ, ਈਵੀ ਖੇਤਰ ਵਿੱਚ ਨਵੇਂ ਮਾਡਲ ਪੇਸ਼ ਕੀਤੇ ਜਾਣ ਨਾਲ ਵਿਕਰੀ ਵਿੱਚ ਵਾਧਾ ਹੋਇਆ ਹੈ।

ਵੰਡ: ਵਿੱਤੀ ਵਰ੍ਹੇ 2023-24 ਇਸ ਯੋਜਨਾ ਦਾ ਪਹਿਲਾ ਪ੍ਰਦਰਸ਼ਨ ਵਰ੍ਹਾ ਸੀ, ਜਿਸ ਦੀ ਵੰਡ ਵਿੱਤੀ ਵਰ੍ਹੇ 2024-25 ਵਿੱਚ ਹੋਈ। ਹੁਣ ਤੱਕ, ਇਸ ਯੋਜਨਾ ਤਹਿਤ ਕੁੱਲ 322 ਕਰੋੜ ਰੁਪਏ ਦਾ ਪ੍ਰੋਤਸਾਹਨ ਵੰਡਿਆ ਜਾ ਚੁੱਕਿਆ ਹੈ।

 

ਪੈਰਾਮੀਟਰ

ਦਸੰਬਰ 2024 ਤੱਕ ਅਸਲ ਰਿਪੋਰਟਾਂ (ਸੰਚਿਤ)

ਨਿਵੇਸ਼ (ਕਰੋੜ ਰੁਪਏ)

25,219

ਵਧਦੀ ਵਿਕਰੀ (ਮੁਢਲਾ ਸਾਲ ਵਿੱਤੀ ਸਾਲ 2019-20) (ਕਰੋੜ ਰੁਪਏ)

15,230

ਰੋਜ਼ਗਾਰ (ਸੰਖਿਆ)

38,186

ਪ੍ਰੋਤਸਾਹਨ ਵੰਡ (ਕਰੋੜ ਰੁਪਏ)

322

ਪੀਐੱਲਆਈ-ਆਟੋ ਸਕੀਮ ਭਾਰਤ ਦੇ ਆਟੋਮੋਟਿਵ ਨਿਰਮਾਣ ਈਕੋਸਿਸਟਮ ਨੂੰ ਵਧਾਉਣ, ਆਯਾਤ 'ਤੇ ਨਿਰਭਰਤਾ ਘਟਾਉਣ ਅਤੇ ਘਰੇਲੂ ਉਦਯੋਗ ਨੂੰ ਵਿਸ਼ਵ ਸਪਲਾਈ ਚੇਨ ਵਿੱਚ ਜੋੜਨ ਵਿੱਚ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾ ਰਹੀ ਹੈ।

*****

ਟੀਪੀਜੇ/ਐੱਨਜੇ


(Release ID: 2116223) Visitor Counter : 13