ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
2015 ਤੋਂ 2024 ਤੱਕ ਪੀਐੱਮਕੇਵੀਵਾਈ ਯੋਜਨਾ ਦੇ ਤਹਿਤ 1,60,33,081 ਉਮੀਦਵਾਰਾਂ ਨੂੰ ਟ੍ਰੇਂਡ/ਓਰੀਐਂਟਿਡ ਕੀਤਾ (ਸਿਖਲਾਈ ਪ੍ਰਾਪਤ/ਸਿਖਲਾਈ ਮੁਖੀ ਬਣਾਇਆ) ਗਿਆ ਹੈ
Posted On:
26 MAR 2025 4:21PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਵਰ੍ਹੇ 2015 ਤੋਂ ਆਪਣੀ ਪ੍ਰਮੁੱਖ ਯੋਜਨਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY) ਨੂੰ ਲਾਗੂ ਕਰ ਰਿਹਾ ਹੈ ਜਿਸ ਦਾ ਉਦੇਸ਼ ਦੇਸ਼ ਭਰ ਦੇ ਨੌਜਵਾਨਾਂ ਨੂੰ ਛੋਟੀ ਮਿਆਦ ਦੀ ਟ੍ਰੇਨਿੰਗ (STT) ਰਾਹੀਂ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰਦਾਨ ਕਰਨਾ ਅਤੇ ਰੀਕੌਗਨੀਸ਼ਨ ਆਫ ਪ੍ਰਾਇਰ ਲਰਨਿੰਗ (ਪਹਿਲੇ ਦੀ ਸਿੱਖਿਆ ਦੀ ਮਾਨਤਾ- RPL) ਰਾਹੀਂ ਅੱਪ-ਸਕਿੱਲਿੰਗ ਅਤੇ ਰੀ-ਸਕਿੱਲਿੰਗ ਪ੍ਰਦਾਨ ਕਰਨਾ ਹੈ। ਪੀਐੱਮਕੇਵੀਵਾਈ ਯੋਜਨਾ ਦੇ ਤਹਿਤ 2015 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ 31.12.2024 ਤੱਕ ਕੁੱਲ 1,60,33,081 ਉਮੀਦਵਾਰਾਂ ਨੂੰ ਟ੍ਰੇਂਡ/ਓਰੀਐਂਟਿਡ ਬਣਾਇਆ ਗਿਆ ਹੈ।
ਯੋਜਨਾ ਦੇ ਪਹਿਲੇ ਤਿੰਨ ਸੰਸਕਰਣਾਂ ਵਿੱਚ ਪੀਐੱਮਕੇਵੀਵਾਈ ਦੇ ਸ਼ੌਰਟ ਟਰਮ ਟ੍ਰੇਨਿੰਗ (STT) ਕੰਪੋਨੈਂਟ ਦੇ ਤਹਿਤ ਪਲੇਸਮੈਂਟਾਂ ਨੂੰ ਟ੍ਰੈਕ ਕੀਤਾ ਗਿਆ ਸੀ, ਜੋ ਕਿ ਪੀਐੱਮਕੇਵੀਵਾਈ 1.0 ਪੀਐੱਮਕੇਵੀਵਾਈ 2.0 ਅਤੇ ਪੀਐੱਮਕੇਵੀਵਾਈ 3.0 ਹੈ, ਜਿਨ੍ਹਾਂ ਨੂੰ ਵਿੱਤੀ ਵਰ੍ਹੇ 2015-16 ਤੋਂ ਵਿੱਤੀ ਵਰ੍ਹੇ 2021-22 ਤੱਕ ਲਾਗੂ ਕੀਤਾ ਗਿਆ। ਪੀਐੱਮਕੇਵੀਵਾਈ 3.0 ਤੱਕ ਐੱਸਟੀਟੀ ਪ੍ਰਮਾਣਿਤ ਉਮੀਦਵਾਰਾਂ ਵਿੱਚ ਪਲੇਸਮੈਂਟ ਦਰ 43 ਪ੍ਰਤੀਸ਼ਤ ਸੀ।
ਪੀਐੱਮਕੇਵੀਵਾਈ 4.0 ਦੇ ਤਹਿਤ ਧਿਆਨ ਟ੍ਰੇਂਡ ਉਮੀਦਵਾਰਾਂ ਨੂੰ ਆਪਣੇ ਵਿਭਿੰਨ ਕਰੀਅਰ ਮਾਰਗਾਂ ਦੀ ਚੋਣ ਕਰਨ ਲਈ ਸਸ਼ਕਤ ਬਣਾਉਣ ‘ਤੇ ਹੈ ਅਤੇ ਉਨ੍ਹਾਂ ਨੂੰ ਇਸ ਲਈ ਢੁਕਵੇਂ ਢੰਗ ਨਾਲ ਦਿਸ਼ਾ ਦੇਣ ਲਈ ਸਸ਼ਕਤ ਬਣਾਉਣ 'ਤੇ ਹੈ। ਰੋਜ਼ਗਾਰ ਦੇ ਮੌਕਿਆਂ ਨੂੰ ਸਮਰੱਥ ਬਣਾਉਣ ਲਈ, ਕੌਸ਼ਲ ਭਾਰਤ ਡਿਜੀਟਲ ਹੱਬ (ਐੱਸਆਈਡੀਐੱਚ) ਪਲੈਟਫਾਰਮ ਸ਼ੁਰੂ ਕੀਤਾ ਗਿਆ ਹੈ ਤਾਕਿ ਕੌਸ਼ਲ, ਸਿੱਖਿਆ, ਰੋਜ਼ਗਾਰ ਅਤੇ ਉੱਦਮਤਾ ਈਕੋਸਿਸਟਮ ਨੂੰ ਏਕੀਕ੍ਰਿਤ ਕੀਤਾ ਜਾ ਸਕੇ। ਪੀਐੱਮਕੇਵੀਵਾਈ 4.0 ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਮੌਜੂਦਾ ਵਿੱਤੀ ਸਾਲ (31.12.2024 ਤੱਕ) ਸਮੇਤ ਪਿਛਲੇ ਤਿੰਨ ਵਿੱਤੀ ਵਰ੍ਹਿਆਂ ਦੌਰਾਨ, ਪੀਐੱਮਕੇਵੀਵਾਈ 4.0 ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1244.52 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਹੈ।
ਇਸ ਤੋਂ ਇਲਾਵਾ, ਦੇਸ਼ ਭਰ ਵਿੱਚ ਪੀਐੱਮਕੇਵੀਵਾਈ 4.0 ਦੇ ਸਫਲ ਲਾਗੂਕਰਨ ਅਤੇ ਵਿਸਤਾਰ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਨ੍ਹਾਂ ਯਤਨਾਂ ਦਾ ਉਦੇਸ਼ ਕੌਸ਼ਲ ਦੀ ਘਾਟ ਨੂੰ ਦੂਰ ਕਰਨਾ, ਰੋਜ਼ਗਾਰ ਯੋਗਤਾ ਵਿੱਚ ਸੁਧਾਰ ਕਰਨਾ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇਣਾ ਹੈ। ਇਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ:
-
ਇੰਡਸਟਰੀ 4.0, ਵੈੱਬ 3.0, ਏਆਰ/ਵੀਆਰ, ਜਲਵਾਯੂ ਪਰਿਵਰਤਨ, ਸਰਕੂਲਰ ਆਰਥਿਕਤਾ, ਹਰਿਤ ਆਰਥਿਕਤਾ ਆਦਿ ਜਿਹੇ ਨਵੇਂ ਯੁਗ ਦੇ ਕੌਸ਼ਲ 'ਤੇ ਧਿਆਨ ਕੇਂਦ੍ਰਿਤ ਕਰਨਾ;
-
ਉਮੀਦਵਾਰਾਂ ਨੂੰ ਬਿਹਤਰ ਵਿਵਹਾਰਕ ਅਨੁਭਵ ਪ੍ਰਦਾਨ ਕਰਨ ਲਈ ਔਨ-ਜੌਬ-ਟ੍ਰੇਨਿੰਗ (OJT) 'ਤੇ ਵਧੇਰੇ ਨਿਰਭਰਤਾ;
-
ਰਿਕੋਗਨੀਸ਼ਨ ਆਫ ਪ੍ਰਾਇਰ ਲਰਨਿੰਗ (RPL) ਦੇ ਤਹਿਤ ਰੀ-ਸਕਿਲਿੰਗ ਅਤੇ ਅੱਪ-ਸਕਿਲਿੰਗ 'ਤੇ ਜ਼ੋਰ;
-
ਉਦਯੋਗ ਨਾਲ ਭਾਗੀਦਾਰੀ ਵਿੱਚ ਕੋਰਸ ਸ਼ੁਰੂ ਕਰਕੇ ਪਾਠਕ੍ਰਮ ਨੂੰ ਲਚਕਦਾਰ ਬਣਾਉਣਾ;
-
ਉਪਲਬਧ ਬੁਨਿਆਦੀ ਢਾਂਚੇ ਦਾ ਅਕਾਦਮਿਕ ਸੰਸਥਾਨਾਂ ਜਿਵੇਂ ਰਾਸ਼ਟਰੀ ਮਹੱਤਵ ਦੇ ਸੰਸਥਾਨ (INI)/ ਸਕੂਲ/ ਕਾਲਜ/ਯੂਨੀਵਰਸਿਟੀਆਂ/ਕੇਂਦਰ ਅਤੇ ਰਾਜ ਸਰਕਾਰ ਦੇ ਸੰਸਥਾਨਾਂ ਆਦਿ ਨਾਲ ਅਪਸੀ-ਵਰਤੋਂ;
-
ਰਾਸ਼ਟਰੀ ਤਰਜੀਹਾਂ ਅਤੇ ਨੀਤੀਗਤ ਐਲਾਨਾਂ ਦੇ ਅਨੁਸਾਰ ਟ੍ਰੇਨਿੰਗ
-
ਸੈਮੀਕੰਡਕਟਰ, 5ਜੀ, ਏਆਈ, ਗ੍ਰੀਨ ਹਾਈਡ੍ਰੋਜਨ, ਈਵੀ, ਸੋਲਰ ਮਿਸ਼ਨ, ਕੇਅਰ, ਟੂਰਿਜ਼ਮ ਆਦਿ ਖੇਤਰਾਂ ਵਿੱਚ ਕਲਸਟਰਾਂ 'ਤੇ ਧਿਆਨ ਕੇਂਦ੍ਰਿਤ ਕਰਨਾ;
ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਅਨਸਟਾਰਡ ਸਵਾਲ (unstarred question) (ਸੰਖਿਆ:3000) ਦੇ ਜਵਾਬ ਵਿੱਚ ਦਿੱਤੀ।
************
ਪਵਨ ਸਿੰਘ ਫੌਜਦਾਰ/ਦਿਵਯਾਂਸ਼ੂ ਕੁਮਾਰ
(Release ID: 2115819)
Visitor Counter : 6