ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦ ਦੇ ਸਵਾਲ: ਸਕਾਲਰਸ਼ਿਪ ਯੋਜਨਾਵਾਂ ਦੇ ਤਹਿਤ ਫੰਡ ਦੀ ਵੰਡ

Posted On: 26 MAR 2025 2:48PM by PIB Chandigarh

ਅਨੁਸੂਚਿਤ ਜਾਤੀ ਰਾਸ਼ਟਰੀ ਫੈਲੋਸ਼ਿਪ (ਐੱਨਐੱਫਐੱਸਸੀ) ਯੋਜਨਾ ਦੇ ਤਹਿਤ, ਜਨਵਰੀ 2025 ਤੱਕ 4,350 ਸਕਾਲਰਾਂ ਨੂੰ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇਨ੍ਹਾਂ 4,350 ਸਕਾਲਰਾਂ ਵਿੱਚੋਂ 3,775 ਨੂੰ ਫਰਵਰੀ 2025 ਤੱਕ ਫੈਲੋਸ਼ਿਪ ਮਿਲੀ ਹੈ।

ਵਿੱਤ ਵਰ੍ਹੇ 2024-25 ਦੇ ਲਈ ਹੋਰ ਪਿਛੜੇ ਵਰਗ ਦੇ ਵਿਦਿਆਰਥੀਆਂ ਦੇ ਲਈ ਰਾਸ਼ਟਰੀ ਫੈਲੋਸ਼ਿਪ (ਐੱਨਐੱਫ-ਓਬੀਸੀ) ਯੋਜਨਾ ਦੇ ਤਹਿਤ, 55.00 ਕਰੋੜ ਰੁਪਏ ਅਲਾਟ ਕੀਤੇ ਗਏ ਅਤੇ ਮੁੜ-ਨਿਯੋਜਨ ਦੇ ਮਾਧਿਅਮ ਨਾਲ ਵਾਧੂ 14.96 ਕਰੋੜ ਰੁਪਏ ਪ੍ਰਦਾਨ ਕੀਤੇ ਗਏ। 2,180 ਸਕਾਲਰਾਂ ਨੂੰ ਫੈਲੋਸ਼ਿਪ ਵੰਡਣ ਦੇ ਲਈ ਕੁੱਲ 69.96 ਕਰੋੜ ਰੁਪਏ ਦਾ ਉਪਯੋਗ ਕੀਤਾ ਗਿਆ ਹੈ।

 ਪਿਛਲੇ ਛੇ ਮਹੀਨਿਆਂ ਵਿੱਚ ਐੱਨਐੱਫ-ਓਬੀਸੀ ਯੋਜਨਾ ਦੇ ਤਹਿਤ 1,902 ਲਾਭਾਰਥੀਆਂ ਨੂੰ ਫੈਲੋਸ਼ਿਪ ਮਿਲੀ ਹੈ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਵੀਐੱਮ


(Release ID: 2115593) Visitor Counter : 10


Read this release in: English , Urdu , Hindi , Tamil