ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡਬਲਿਊਏਐੱਮ (WAM)! ਮੁੰਬਈ 2025 ਦਾ ਸਮਾਪਨ ਸ਼ਾਨਦਾਰ ਭਾਗੀਦਾਰੀ ਨਾਲ ਹੋਇਆ

Posted On: 24 MAR 2025 5:20PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ (ਐੱਮਈਏਆਈ) ਦੇ ਨਾਲ ਸਾਂਝੇ ਤੌਰ ‘ਤੇ 23 ਮਾਰਚ, 2025 ਨੂੰ ਮੁੰਬਈ ਦੇ ਵ੍ਹਿਸਲਿੰਗ ਵੁਡਸ ਇੰਟਰਨੈਸ਼ਨਲ ਵਿੱਚ ਡਬਲਿਊਏਐੱਮ!  (ਵੇਵਸ, ਅਨੀਮੇ ਅਤੇ ਮੰਗਾ ਪ੍ਰਤੀਯੋਗਿਤਾ) ਦੀ ਮੇਜ਼ਬਾਨੀ ਕੀਤੀ। ਡਬਲਿਊਏਐੱਮ! ਵੇਵਸ (ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ-ਕ੍ਰਿਏਟ ਇਨ ਇੰਡੀਆ ਚੈਲੇਂਜ) ਵਿੱਚੋਂ ਇੱਕ ਹੈ। ਮੁੰਬਈ ਵਿੱਚ ਆਯੋਜਿਤ ਇਸ ਦੇ ਨਵੇਂ ਐਡੀਸ਼ਨ ਵਿੱਚ ਲਗਭਗ 300 ਉਮੀਦਵਾਰਾਂ ਨੇ ਤਿੰਨ ਪ੍ਰਮੁੱਖ ਸ਼੍ਰੇਣੀਆਂ, ਮੰਗਾ, ਵੈੱਬਟੂਨ ਅਤੇ ਅਨੀਮੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ 34 ਉਮੀਦਵਾਰਾਂ ਦੇ ਨਾਲ ਇੱਕ ਵੌਇਸ ਐਕਟਿੰਗ ਸ਼ੋਅਡਾਊਨ ਅਤੇ 45 ਉਮੀਦਵਾਰਾਂ ਦੇ ਨਾਲ ਇੱਕ ਇਲੈਕਟ੍ਰੀਫਾਇੰਗ ਕੌਸਪਲੇਅ ਪ੍ਰਤੀਯੋਗਿਤਾ ਵੀ ਸ਼ਾਮਲ ਸੀ। 

 

ਡਬਲਿਊਏਐੱਮ! ਮੁੰਬਈ 2025 ਦੇ ਜੇਤੂ

ਵੌਇਸ ਐਕਟਿੰਗ ਕੰਪੀਟੀਸ਼ਨ

ਜੇਤੂ : ਚਿੰਚਾਕਰ ਗਣੇਸ਼ ਸੰਯੋਗ

ਰਨਰਸ-ਅੱਪ: ਅਦਿਤੀ ਜੋਸ਼ੀ ਅਤੇ ਪਾਇਲ ਵਿਸ਼ਾਲ 

* ਕੌਸਪਲੇਅ ਪ੍ਰਤੀਯੋਗਿਤਾ 

ਜੇਤੂ : ਓਕਾਰੂਨ ਦੇ ਰੂਪ ਵਿੱਚ ਕੈਜ਼ਾਦ ਸ਼ੇਸ਼ਬਰਦਾਰਨ (Kaizad Sheshbaradaran as Okarun)

ਫਸਟ ਰਨਰ-ਅੱਪ: ਮੰਕੀ ਡੀ. ਲਫੀ ਦੇ ਰੂਪ ਵਿੱਚ ਯਸ਼ ਮੋਕਲ (Yash Mokal as Monkey D. Luffy)

ਸੈਕਿੰਡ ਰਨਰ-ਅੱਪ : ਰੌਬਿਨ ਦੇ ਰੂਪ ਵਿੱਚ ਈਸ਼ਾ ਜੋਸ਼ੀ

  • ਮੰਗਾ ਸ਼੍ਰੇਣੀ

ਵਿਦਿਆਰਥੀ ਜੇਤੂ: ਜੈ ਕੁਮਾਰ ਨਾਗੋਰੀ

ਪ੍ਰੋਫੈਸ਼ਨਲ ਜੇਤੂ : ਹਰਿਦੇ ਬਿਸਵਾਸ 

 

  • ਵੈੱਬਟੂਨ ਸ਼੍ਰੇਣੀ

ਪੇਸ਼ੇਵਰ ਜੇਤੂ : ਈਸ਼ਾ ਚਵਾਨ (Eesha Chavan)

  • ਅਨੀਮੇ ਸ਼੍ਰੇਣੀ

ਵਿਦਿਆਰਥੀ ਜੇਤੂ : ਚਿਨਮੇ (ਚਿਨਮਯ) ਨਰੋਟੇ

ਪ੍ਰੋਫੈਸ਼ਨਲ ਜੇਤੂ : ਰੇਬੂਨ ਸਲਧਾਨਾ (Reubun Saldhana)

 

ਮੰਗਾ, ਵੈੱਬਟੂਨ ਅਤੇ ਅਨੀਮੇ ਸ਼੍ਰੇਣੀਆਂ ਦੇ ਜੇਤੂਆਂ ਨੂੰ ਪੈੱਨ, ਟੈੱਬਲੇਟ, ਆਰਟ ਸਪਲਾਈ, ਸਰਕਾਰੀ ਮਰਚੈਂਡਾਇਜ਼ ਅਤੇ ਨਗਦ ਪੁਰਸਕਾਰ ਸਮੇਤ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ, ਅਨੀਮੇ ਸ਼੍ਰੇਣੀ ਦੇ ਜੇਤੂਆਂ ਨੂੰ ਉਨ੍ਹਾਂ ਦੇ ਪਾਇਲਟ ਐਪੀਸੋਡ ਲਈ ਅੰਗ੍ਰੇਜ਼ੀ, ਹਿੰਦੀ ਅਤੇ ਜਪਾਨੀ ਡੱਬ ਉਪਲਬਧ ਕਰਵਾਏ ਜਾਣਗੇ। ਟੂਨਸੂਤਰ (Toonsutra) ਨੇ ਆਪਣੇ ਪਲੈਟਫਾਰਮ ‘ਤੇ ਵੈੱਬਟੂਨ ਜੇਤੂਆਂ ਦੇ ਕੰਮ ਦੀ ਵੰਡ ਦੀ ਪੁਸ਼ਟੀ ਕੀਤੀ ਹੈ।

 

ਇੱਕ ਸੈਪਸ਼ਲ ਸੈੱਗਮੈਂਟ ਵਿੱਚ, ਮੌਜੂਦ ਲੋਕਾਂ ਨੂੰ ਭਾਰਤ ਦੇ ਪਹਿਲੇ ਅਨੀਮੇ ਟੀਆਰਆਈਓ ‘ਤੇ ਵਿਸ਼ੇਸ਼ ਤੌਰ ‘ਤੇ ਪਹਿਲੀ ਵਾਰ ਜਾਣਕਾਰੀ ਲੈਣ ਦਾ ਮੌਕਾ ਮਿਲਿਆ, ਜੋ ਮੌਜੂਦਾ ਸਮੇਂ ਵਿਕਾਸ ਦੇ ਪੜਾਅ ਵਿੱਚ ਹੈ। ਇਸ ਪ੍ਰੋਗਰਾਮ ਵਿੱਚ ਉਦਯੋਗ ਜਗਤ ਦੇ ਮੰਨੇ-ਪ੍ਰਮੰਨੇ ਪ੍ਰਮੁੱਖ ਵੀ ਸ਼ਾਮਲ ਹੋਏ। ਇਨ੍ਹਾਂ ਵਿੱਚ ਸੁਸ਼ੀਲ ਭਸੀਨ-ਮੀਡੀਆ ਅਤੇ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰੈਜ਼ੀਡੈਂਟ, ਅਭਿਸ਼ੇਕ ਦੱਤਾ-ਐਸੋਸੀਏਟ ਵਾਈਸ ਪ੍ਰੈਜ਼ੀਡੈਂਟ- ਅਧਿਗ੍ਰਹਿਣ ਅਤੇ ਪ੍ਰੋਗਰਾਮਿੰਗ (ਕਿਡਸ ਕਲਸਟਰ), ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ, ਸੁਮੀਤ ਪਾਠਕ ਅਭਿਨੇਤਾ, ਮੁੱਖ ਸੰਚਾਲਨ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ, ਗੁਲਮੋਹਰ ਮੀਡੀਆ, ਅੰਕੁਰ ਜ਼ਾਵੇਰੀ ਅਭਿਨੇਤਾ, ਵੌਇਸ ਆਰਟਿਸਟ ਅਤੇ ਐਸੋਸੀਏਸ਼ਨ ਆਫ ਵੌਇਸ ਆਰਟਿਸਟ ਦੇ ਸੰਸਥਾਪਕ ਅਤੇ ਸਾਬਕਾ ਪ੍ਰੈਜ਼ੀਡੈਂਟ, ਜੈਜ਼ਿਲ ਹੋਮਾਵਜ਼ੀਰ-2ਡੀ ਐਨੀਮੇਸ਼ਨ ਪ੍ਰੋਫੈਸ਼ਨਲ ਅਤੇ ਭਾਰਤ ਦੇ ਪਹਿਲੇ ਮੰਗਾ-ਬੀਸਟ ਲੀਜ਼ਨ ਦੇ ਨਿਰਮਾਤਾ, ਦਕਸ਼ਤਾ ਪਵਾਰ-ਕੌਸਪਲੇਅ ਆਰਟਿਸਟ ਅਤੇ ਐੱਮਏਜੀਈ ਦੇ ਸੰਸਥਾਪਕ ਸ਼ਾਮਲ ਸਨ। 

 

ਡਬਲਿਊਏਐੱਮ ਦੇ ਪਿਛਲੇ ਐਡੀਸ਼ਨ ਗੁਵਾਹਾਟੀ, ਕੋਲਕਾਤਾ, ਭੁਬਨੇਸ਼ਵਰ, ਵਾਰਾਣਸੀ ਅਤੇ ਦਿੱਲੀ ਵਿੱਚ ਆਯੋਜਿਤ ਕੀਤੇ ਗਏ ਸਨ।

ਵਧੇਰੇ ਜਾਣਕਾਰੀ ਦੇ ਲਈ: ਅੰਕੁਰ ਭਸੀਨ, ਸਕੱਤਰ ਮੀਡੀਆ ਅਤੇ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ


+91 98806 23122 ; secretary@meai.in

 

ਵੇਵਸ ਬਾਰੇ 

ਭਾਰਤ ਸਰਕਾਰ ਪਹਿਲੀ ਵਾਰ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਮੇਜ਼ਬਾਨੀ ਕਰਨ ਜਾ ਰਹੀ ਹੈ, ਇਹ ਮੀਡੀਆ ਅਤੇ ਐਂਟਰਟੇਨਮੈਂਟ (ਐੱਮ ਐਂਡ ਈ) ਖੇਤਰ ਲਈ ਇੱਕ ਇਤਿਹਾਸਕ ਆਯੋਜਨ ਹੈ। ਇਹ ਆਯੋਜਨ 1 ਮਈ ਤੋਂ 4 ਮਈ, 2025 ਤੱਕ ਮੁੰਬਈ ਵਿੱਚ ਕੀਤਾ ਜਾਵੇਗਾ। ਭਾਵੇਂ ਤੁਸੀਂ ਉਦਯੋਗ ਦੇ ਪੇਸ਼ੇਵਰ ਹੋਵੋ, ਨਿਵੇਸ਼ਕ ਹੋਵੇ, ਨਿਰਮਾਤਾ ਹੋਵੋ ਜਾਂ ਇਨੋਵੇਟਰ ਹੋਵੋ, ਵੇਵਸ –ਇੱਕ ਆਲਮੀ ਮੰਚ ਵਜੋਂ ਗਲੋਬਲ ਐੱਮਐਂਡਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਲਈ ਸ਼ਾਨਦਾਰ ਮੰਚ ਪ੍ਰਦਾਨ ਕਰਦਾ ਹੈ।  

 

ਭਾਰਤ ਨੂੰ ਇੱਕ ਆਲਮੀ ਰਚਨਾਤਮਕ ਸ਼ਕਤੀ ਵਜੋਂ ਸਥਾਪਿਤ ਕਰਨ ਦੀ ਦ੍ਰਿਸ਼ਟੀ ਨਾਲ, ਵੇਵਸ ਦਾ ਉਦੇਸ਼ ਵਿਸ਼ਵ ਮੰਚ ‘ਤੇ ਰਚਨਾਤਮਕਤਾ, ਇਨੋਵੇਸ਼ਨ ਅਤੇ ਪ੍ਰਭਾਵ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨਾ ਹੈ। ਸਮਿਟ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਏਗਾ, ਸਮੱਗਰੀ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਵਜੋਂ ਇਸ ਦੀ ਸਥਿਤੀ ਨੂੰ ਵਧਾਏਗਾ। ਇਸ ਦੇ ਦਾਇਰੇ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਜਿਹੇ ਉਦਯੋਗ ਅਤੇ ਖੇਤਰ ਸ਼ਾਮਲ ਹਨ। 

 

ਕੀ ਤੁਹਾਡੇ ਕੋਈ ਸਵਾਲ ਹਨ? ਉਨ੍ਹਾਂ ਦੇ ਜਵਾਬ ਇੱਥੇ ਦੇਖੋ

ਆਓ, ਸਾਡੇ ਨਾਲ ਜੁੜੋ! ਵੇਵਸ ਦੇ ਲਈ ਹੁਣੇ ਰਜਿਸਟਰ ਕਰੋ (ਜਲਦੀ ਹੀ ਆ ਰਿਹਾ ਹੈ!)

*************

ਪੀਆਈਬੀ ਟੀਮ ਵੇਵਸ 2025 | ਧਨਲਕਸ਼ਮੀ/ ਪ੍ਰੀਤੀ ਮਲੰਦਕਰ | 076 


(Release ID: 2115371) Visitor Counter : 10