ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਇੰਡੀਅਨ ਇੰਸਟੀਟਿਊਟ ਆਫ ਕਾਰਪੋਰੇਟ ਅਫੇਅਰਸ (ਆਈਆਈਸੀਏ) ਨੇ ਮਾਨੇਸਰ ਵਿੱਚ ਕਾਰਪੋਰੇਟ ਬਚਾਅ ਰਣਨੀਤੀਆਂ ‘ਤੇ ਰਾਸ਼ਟਰੀ ਪ੍ਰਤੀਯੋਗਿਤਾ ‘ਸਾਮਰਥਯ’ 2025 ਲਾਂਚ ਕੀਤਾ

Posted On: 23 MAR 2025 10:38AM by PIB Chandigarh

ਇੰਡੀਅਨ ਇੰਸਟੀਟਿਊਟ ਆਫ ਕਾਰਪੋਰੇਟ ਅਫੇਅਰਸ (ਆਈਆਈਸੀਏ) ਨੇ ਹਰਿਆਣਾ ਦੇ ਮਾਨੇਸਰ ਸਥਿਤ ਆਪਣੇ ਕੈਂਪਸ ਵਿੱਚ 22 ਮਾਰਚ, 2025 ਨੂੰ ਕਾਰਪੋਰੇਟ ਬਚਾਅ ਰਣਨੀਤੀਆਂ ‘ਤੇ ਰਾਸ਼ਟਰੀ ਪ੍ਰਤੀਯੋਗਿਤਾ ਸਾਮਰਥਯ 2025 ਦਾ ਉਦਘਾਟਨ ਕੀਤਾ। 22 ਅਤੇ 23 ਮਾਰਚ, 2025 ਨੂੰ ਆਯੋਜਿਤ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਬਿਜ਼ਨਸਾਂ ਲਈ ਨਵੇਂ ਬਦਲਾਵਾਂ ਦੀ ਰਣਨੀਤੀ ਤਿਆਰੀ ਕਰਨ ਲਈ ਇੱਕ ਗਤੀਸ਼ੀਲ ਮੰਚ ਪ੍ਰਦਾਨ ਕਰਦਾ ਹੈ।

ਇਹ ਪ੍ਰੋਗਰਾਮ ਕਾਰਪੋਰੇਟ ਬਚਾਅ ਵਿੱਚ ਵਿਹਾਰਕ ਸਿੱਖਿਆ ਅਤੇ ਰਣਨੀਤਕ ਸੋਚ ‘ਤੇ ਜ਼ੋਰ ਦਿੰਦਾ ਹੈ, ਜਿਸ ਨਾਲ ਪ੍ਰਤੀਭਾਗੀਆਂ ਨੂੰ ਆਲਮੀ ਦੁਨੀਆ ਵਿੱਤੀ ਸੰਕਟ ਦ੍ਰਿਸ਼ਾਂ ਨਾਲ ਨਿਪਟਣ ਵਿੱਚ ਵਿਹਾਰਕ ਅਨੁਭਵ ਮਿਲਦਾ ਹੈ। ਪ੍ਰਤੀਭਾਗੀ ਵਿੱਤੀ ਵੇਰਵਿਆਂ ਦਾ ਵਿਸ਼ਲੇਸ਼ਣ ਕਰਨਗੇ, ਕਾਰਪੋਰੇਟ ਬਚਾਅ ਰਣਨੀਤੀਆਂ ਵਿਕਸਿਤ ਕਰਨਗੇ ਅਤੇ ਆਪਣੇ ਸਮਾਧਾਨ ਪ੍ਰਤਿਸ਼ਠਿਤ ਜੱਜਾਂ ਦੇ ਪੈਨਲ ਦੇ ਸਾਹਮਣੇ ਪੇਸ਼ ਕਰਨਗੇ। ਇਸ ਦੇ ਇਲਾਵਾ, ਉਹ ਪੈਨਲ ਚਰਚਾਵਾਂ ਅਤੇ ਨੈੱਟਵਰਕਿੰਗ ਅਵਸਰਾਂ ਦੇ ਮਾਧਿਅਮ ਨਾਲ ਦਿਵਾਲੀਆਪਨ ਪੇਸ਼ੇਵਰਾਂ, ਕਾਨੂੰਨੀ ਪੇਸ਼ੇਵਰਾਂ ਅਤੇ ਬਿਜ਼ਨਸ ਲੀਡਰਸ ਦੇ ਨਾਲ ਜੁੜਨਗੇ। ਇਹ ਪ੍ਰਤੀਯੋਗਿਤਾ ਉਦਯੋਗ ਜਗਤ ਵਿੱਚ ਮੁੱਲਵਾਨ ਅਨੁਭਵ, ਮਾਹਿਰ ਪ੍ਰਤੀਕਿਰਿਆ ਅਤੇ ਆਪਣੇ ਅਭਿਨਵ ਸਮਾਧਾਨਾਂ ਦੇ ਲਈ ਮਾਣਤਾ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ।

ਉਦਘਾਟਨ ਸਮਾਰੋਹ ਦੀ ਸ਼ੁਰੂਆਤ ਪਰੰਪਰਾਗਤ ਦੀਪ (ਦੀਵਾ) ਜਗਾਉਣ ਨਾਲ ਹੋਈ, ਜਿਸ ਨੂੰ ਪ੍ਰੋਗਰਾਮ ਦੇ ਵੱਕਾਰੀ ਜੱਜਾਂ ਅਤੇ ਮੰਚ ‘ਤੇ ਉਪਸਥਿਤ ਪਤਵੰਤਿਆਂ ਨੇ ਪੇਸ਼ ਕੀਤਾ। ਇਹ ਵਿਦਿਆਰਥੀ ਸੰਯੋਜਕਾਂ ਸੁਸ਼੍ਰੀ ਆਯੁਸ਼ੀ ਅਗ੍ਰਵਾਲ, ਸੁਸ਼੍ਰੀ ਈਪਸਾ ਬੰਸਲ ਅਤੇ ਸੁਸ਼੍ਰੀ ਹਰਸ਼ਿਤਾ ਉਲਫਾਸ ਦੁਆਰਾ ਪ੍ਰੋਗਰਾਮ ਦੀ ਜਾਣ-ਪਹਿਚਾਣ ਦੇ ਨਾਲ ਪ੍ਰਤੀਯੋਗਿਤਾ ਦੀ ਰਸਮੀ ਸ਼ੁਰੂਆਤ ਦਾ ਪ੍ਰਤੀਕ ਸੀ। ਇਸ ਦੇ ਬਾਅਦ, ਕੋਰਸ ਡਾਇਰੈਕਟਰ ਅਤੇ ਸਕੂਲ ਆਫ ਕਾਰਪੋਰੇਟ ਲਾਅ ਦੇ ਪ੍ਰਮੁੱਖ (ਹੈੱਡ) ਡਾ. ਪਾਇਲਾ ਨਾਰਾਇਣ ਰਾਓ ਨੇ ਉਦਘਾਟਨੀ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਬਿਜ਼ਨਸ ਦੀ ਸਥਿਰਤਾ ਅਤੇ ਵਿੱਤੀ ਲਚੀਲਾਪਨ ਯਕੀਨੀ ਬਣਾਉਂਦੇ ਹੋਏ ਕਾਰਪੋਰੇਟ ਬਚਾਅ ਰਣਨੀਤੀਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਗੁਜਰਾਤ ਨੈਸ਼ਨਲ ਲਾਅ ਯੂਨੀਵਰਿਸਟੀ ਦੀ ਪ੍ਰੋਫੈਸਰ ਸੁਸ਼੍ਰੀ ਪਵਿੱਤ੍ਰਾ ਰਵੀ ਨੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਪ੍ਰਤੀਯੋਗਿਤਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਐੱਲਐੱਲ.ਐੱਮ ਫੈਕਲਟੀ ਦੇ ਸ਼੍ਰੀ ਕਪਿਲੇਸ਼ਵਰ ਭੱਲਾ ਦੇ ਇੱਕ ਵੀਡੀਓ ਸੰਦੇਸ਼ ਨੇ ਪ੍ਰਤੀਭਾਗੀਆਂ ਨੂੰ ਆਪਣੇ ਵਿੱਤੀ ਗਿਆਨ, ਆਲੋਚਨਾਤਮਕ ਸੋਚ ਅਤੇ ਸਮੱਸਿਆ-ਸਮਾਧਾਨ ਕੌਸ਼ਲ ਨੂੰ ਲਾਗੂ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਆਯੋਜਨ ਨੂੰ ਸਫਲ ਬਣਾਉਣ ਦੇ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ।

ਸਮਾਰੋਹ ਦਾ ਸਮਾਪਨ ਆਈਆਈਸੀਏ ਵਿੱਚ ਐੱਲਐੱਲਐੱਮ (ਆਈਬੀਐੱਲ) ਦੇ ਕੋਰਸ ਕੋਰਡੀਨੇਟਰ ਸ਼੍ਰੀ ਪ੍ਰਮੋਦ ਜਾਂਗੜਾ ਦੁਆਰਾ ਧੰਨਵਾਦ ਪ੍ਰਸਤਾਵ ਦੇ ਨਾਲ ਹੋਇਆ, ਜਿਨ੍ਹਾਂ ਨੇ ਸਾਰੇ ਸਪੀਕਰਾਂ, ਪ੍ਰਤੀਭਾਗੀਆਂ ਅਤੇ ਆਯੋਜਕਾਂ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੇ ਲਈ ਆਭਾਰ ਵਿਅਕਤ ਕੀਤਾ।

ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੂੰ ਆਲਮੀ ਵਿੱਤੀ ਸੰਕਟ ਦ੍ਰਿਸ਼ਾਂ ਦੀ ਨਕਲ ਕਰਨ ਵਾਲੇ ਵਿਹਾਰਕ ਕੇਸ ਸਟਡੀਜ਼ ਨਾਲ ਚੁਣੌਤੀ ਦੇਵੇਗਾ। ਪ੍ਰਤੀਭਾਗੀਆਂ ਦਾ ਮੁਲਾਂਕਣ ਉਨ੍ਹਾਂ ਦੇ ਪ੍ਰਸਤਾਵਿਤ ਸਮਾਧਾਨਾਂ ਵਿੱਚ ਪ੍ਰਦਰਸ਼ਿਤ ਵਿਵਹਾਰਕਤਾ, ਇਨੋਵੇਸ਼ਨ ਅਤੇ ਰਣਨੀਤਕ ਅੰਤਰਦ੍ਰਿਸ਼ਟੀ ਦੇ ਅਧਾਰ ‘ਤੇ ਕੀਤਾ ਜਾਵੇਗਾ। ਇਸ ਮੰਚ ਦੇ ਮਾਧਿਅਮ ਨਾਲ, ਆਈਆਈਸੀਏ ਦਾ ਟੀਚਾ ਜਟਿਲ ਵਿੱਤੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਕੁਸ਼ਲ ਕਾਰਪੋਰੇਟ ਲੀਡਰਾਂ ਅਤੇ ਮਾਹਿਰਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨਾ ਹੈ।

ਆਈਆਈਸੀਏ ਦੇ ਡਾਇਰੈਕਟਰ ਜਨਰਲ ਅਤੇ ਸੀਈਓ, ਡਾ. ਅਜੈ ਭੂਸ਼ਣ ਪਾਂਡੇ ਨੇ ਆਯੋਜਨ ਦੀ ਸਫਲਤਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

******

ਐੱਨਬੀ/ਏਡੀ


(Release ID: 2114255) Visitor Counter : 27


Read this release in: English , Urdu , Hindi , Tamil