ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ "ਇੰਡੀਆ ਇਨੋਵੇਸ਼ਨ ਸਮਿਟ - ਟੀਬੀ ਖਾਤਮੇ ਲਈ ਮੋਹਰੀ ਸਮਾਧਾਨ" ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਨੇ ਟੀਬੀ ਖਾਤਮੇ ਲਈ ਇੱਕ ਬਹੁ-ਖੇਤਰੀ, ਇਨੋਵੇਸ਼ਨ-ਸੰਚਾਲਿਤ ਦ੍ਰਿਸ਼ਟੀਕੋਣ ਅਪਣਾਇਆ ਹੈ

“ਛੂਟੇ ਹੋਏ ਮਾਮਲਿਆਂ ਦੀ ਸੰਖਿਆ 2015 ਵਿੱਚ 15 ਲੱਖ ਸੀ ਜੋ 2023 ਵਿੱਚ ਘਟ ਕੇ 2.5 ਲੱਖ ਹੋ ਗਈ; 2023 ਵਿੱਚ 25.5 ਲੱਖ ਟੀਬੀ ਦੇ ਮਾਮਲੇ ਅਤੇ 2024 ਵਿੱਚ 26.07 ਲੱਖ ਮਾਮਲੇ ਨੋਟੀਫਾਇਡ ਕੀਤੇ ਗਏ, ਇਹ ਹੁਣ ਤੱਕ ਨੋਟੀਫਾਈ ਮਾਮਲਿਆਂ ਦੀ ਸਭ ਤੋਂ ਵੱਡੀ ਸੰਖਿਆ ਹੈ”

“ਭਾਰਤ ਵਿੱਚ ਟੀਬੀ ਮਾਮਲਿਆਂ ਦੀ ਦਰ ਵਿੱਚ 17.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਯਾਨੀ 2015 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ 237 ਤੋਂ ਘਟ ਕੇ 2023 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ 195 ਹੋ ਗਈ ਹੈ; ਟੀਬੀ ਤੋਂ ਹੋਣ ਵਾਲੀਆਂ ਮੌਤਾਂ 21.4 ਪ੍ਰਤੀਸ਼ਤ ਘਟ ਕੇ 2015 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ 28 ਤੋਂ ਘਟ ਕੇ 2023 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ 22 ਹੋ ਗਈ”

“ਤੇਜ਼ ਅਤੇ ਵਧੇਰੇ ਸਟੀਕ ਨਿਦਾਨ, ਬਿਹਤਰ ਇਲਾਜ ਵਿਵਸਥਾ ਅਤੇ ਬਿਹਤਰ ਰੋਕਥਾਮ ਰਣਨੀਤੀਆਂ ਪ੍ਰਦਾਨ ਕਰਦੇ ਹੋਏ ਟੀਬੀ ਖਾਤਮੇ ਲਈ ਇਨੋਵੇਸ਼ਨ ਮਹੱਤਵਪੂਰਨ ਹਨ”

ਭਾਰਤ ਆਗਾਮੀ 5 ਵਰ੍ਹਿਆਂ ਵਿੱਚ ਲੇਪ੍ਰੋਸੀ, ਲਿੰਫੈਟਿਕ ਫਾਈਲੇਰੀਆਸਿਸ, ਖਸਰਾ, ਰੁਬੇਲਾ ਅਤੇ ਕਾਲਾ-ਅਜ਼ਾਰ (Kala-azar) ਦੇ ਖਾਤਮੇ ਲਈ ਸੰਕਲਪਿਤ ਹੈ: ਡਾ. ਵੀ ਕੇ. ਪਾਲ, ਮੈਂਬਰ ਨੀਤੀ ਆਯੋਗ

Posted On: 18 MAR 2025 2:01PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਵਿੱਚ “ ਇੰਡੀਆ ਇਨੋਵੇਸ਼ਨ ਸਮਿਟ” ਟੀਬੀ ਖਾਤਮੇ ਲਈ ਮੋਹਰੀ ਸਮਾਧਾਨ” ਦਾ ਉਦਘਾਟਨ ਕੀਤਾ। ਸਮਿਟ ਦਾ ਆਯੋਜਨ ਸਿਹਤ ਖੋਜ ਵਿਭਾਗ-ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਡੀਐੱਚਆਰ-ਆਈਸੀਐੱਮਆਰ) ਅਤੇ ਕੇਂਦਰੀ ਟੀਬੀ ਡਿਵੀਜ਼ਨ (ਸੀਟੀਡੀ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮਓਐੱਚਐੱਫਡਬਲਿਊ) ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਜਾ ਰਿਹਾ ਹੈ। ਸਮਿਟ ਦਾ ਉਦੇਸ਼ 2025 ਤੱਕ ਟੀਬੀ ਖਾਤਮੇ ਦੀ ਦਿਸ਼ਾ ਵਿੱਚ ਭਾਰਤ ਦੀ ਤਰੱਕੀ ਨੂੰ ਗਤੀ ਦੇਣਾ ਹੈ।

ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਟੀਬੀ ਕੰਟਰੋਲ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਅਤੇ ਇਸ ਮਿਸ਼ਨ ਵਿੱਚ ਇਨੋਵੇਸ਼ਨ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੋਹਰੀ ਅਗਵਾਈ ਵਿੱਚ, ਭਾਰਤ ਦੇ ਜਨਤਕ ਸਿਹਤ ਲੈਂਡਸਕੇਪ ਵਿੱਚ ਪਿਛਲੇ ਦਹਾਕੇ ਵਿੱਚ ਜ਼ਿਕਰਯੋਗ ਪਰਿਵਰਤਨ ਹੋਇਆ ਹੈ ਅਤੇ ਤੁਹਾਡੇ ਵਿੱਚੋਂ ਕਈ ਲੋਕਾਂ ਨੇ ਇਨੋਵੇਸ਼ਨਸ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਨੂੰ ਸਾਰਿਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”

ਰਾਸ਼ਟਰੀ ਟੀਬੀ ਖਾਤਮੇ ਪ੍ਰੋਗਰਾਮ (ਐੱਨਟੀਈਪੀ) ਦੀਆਂ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀਮਤੀ ਪਟੇਲ ਨੇ ਕਿਹਾ ਕਿ “ਪ੍ਰੋਗਰਾਮ 2025 ਤੱਕ ਟੀਬੀ ਨੂੰ ਖ਼ਤਮ ਕਰਨ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। 2015 ਵਿੱਚ ਰਹੇ ਹੋਏ ਮਾਮਲਿਆਂ ਦੀ ਸੰਖਿਆ 15 ਲੱਖ ਤੋਂ ਘਟ ਕੇ 2023 ਵਿੱਚ 2.5 ਲੱਖ ਹੋ ਗਈ ਹੈ। ਪ੍ਰੋਗਰਾਮ 2023 ਅਤੇ 2024 ਵਿੱਚ 25.5 ਲੱਖ ਟੀਬੀ ਅਤੇ 26.07 ਲੱਖ ਮਾਮਲਿਆਂ ਨੂੰ ਨੋਟੀਫਾਇਡ ਕਰਨ ਵਿੱਚ ਸਫ਼ਲ ਰਿਹਾ,ਜੋ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ।”

ਵਿਸ਼ਵ ਸਿਹਤ ਸੰਗਠਨ ਦੀ ਆਲਮੀ ਟੀਬੀ ਰਿਪੋਰਟ 2024 ਦਾ ਹਵਾਲਾ ਦਿੰਦੇ ਹੋਏ, ਸ਼੍ਰੀਮਤੀ ਪਟੇਲ ਨੇ ਕਿਹਾ ਕਿ “ ਭਾਰਤ ਵਿੱਚ ਟੀਬੀ ਮਾਮਲਿਆਂ ਦੀ ਦਰ 2015 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ 237 ਤੋਂ 17.7 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 2023 ਵਿੱਚ 195 ਪ੍ਰਤੀ ਲੱਖ ਜਨਸੰਖਿਆ ‘ਤੇ ਗਈ ਹੈ। ਟੀਬੀ ਨਾਲ ਹੋਣ ਵਾਲੀਆਂ ਮੌਤਾਂ 2015 ਵਿੱਚ ਪ੍ਰਤੀ ਲੱਖ ਜਨਸੰਖਿਆ ‘ਤੇ 28 ਤੋਂ 2023 ਵਿੱਚ 21.4 ਪ੍ਰਤੀਸ਼ਤ ਘਟ ਕੇ 22 ਪ੍ਰਤੀ ਲੱਖ ਜਨਸੰਖਿਆ ֲ‘ਤੇ ਆ ਗਈਆਂ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਭਾਰਤ ਵਿੱਚ ਟੀਬੀ ਦੇ ਇਲਾਜ ਦਾ ਦਾਇਰਾ ਪਿਛਲੇ ਅੱਠ ਵਰ੍ਹਿਆਂ ਵਿੱਚ 32 ਪ੍ਰਤੀਸ਼ਤ ਤੋਂ ਵਧ ਕੇ 2015 ਵਿੱਚ 53 ਪ੍ਰਤੀਸ਼ਤ ਤੋਂ 2023 ਵਿੱਚ 85 ਪ੍ਰਤੀਸ਼ਤ ਹੋ ਗਿਆ ਹੈ।”

ਕੇਂਦਰੀ ਰਾਜ ਮੰਤਰੀ ਨੇ ਐੱਨਟੀਈਪੀ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੇਡਾਕੁਇਲੀਨ-ਯੁਕਤ ਇੱਕ ਛੋਟੀ ਅਤੇ ਸੁਰੱਖਿਅਤ ਪਿਲਾਈ ਜਾਣ ਵਾਲੀ ਦਵਾਈ-ਰੋਧਕ ਟੀਬੀ ਇਲਾਜ ਵਿਵਸਥਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਦਵਾਈ-ਰੋਧਕ ਟੀਬੀ ਮਰੀਜ਼ਾਂ ਦੀ ਇਲਾਜ ਸਫ਼ਲਤਾ ਦਰ 2020 ਵਿੱਚ 68 ਪ੍ਰਤੀਸ਼ਤ ਤੋਂ ਵਧ ਕੇ 2022 ਵਿੱਚ 75 ਪ੍ਰਤੀਸ਼ਤ ਹੋ ਗਈ ਹੈ। ਦਵਾਈ-ਰੋਧਕ ਟੀਬੀ ਲਈ ਇੱਕ ਵਧੇਰੇ ਪ੍ਰਭਾਵਸ਼ਾਲੀ ਇਲਾਜ ਵਿਵਸਥਾ, ਐੱਮਬੀਪੀਏਐੱਲ (ਬੇਡਾਕੁਇਲੀਨ , ਪ੍ਰੀਟੋਮੈਨਿਡ , ਲਾਇਨਜ਼ੋਲਿਡ (300 ਮਿਲੀਗ੍ਰਾਮ) ਵੀ ਸ਼ੁਰੂ ਕੀਤੀ ਗਈ ਹੈ ਜੋ ਮਲਟੀ-ਡਰੱਗ ਰੋਧਕ ਟੀਬੀ (MDR TB) ਲਈ 80% ਵਧੇਰੇ ਪ੍ਰਭਾਵਸ਼ਾਲੀ ਹੈ ਅਤੇ ਇਸ ਨਾਲ ਇਲਾਜ ਦੀ ਮਿਆਦ 6 ਮਹੀਨੇ ਤੱਕ ਘੱਟ ਹੋ ਜਾਵੇਗੀ।”

ਉਨ੍ਹਾਂ ਨੇ ਐਨਰਜੀ ਡੈਂਸ ਨਿਊਟ੍ਰੀਸ਼ਨਲ ਸਪੋਰਟ (ਈਡੀਐੱਨਐੱਸ) ਬਾਰੇ ਵੀ ਦੱਸਿਆ ਜੋ ਕੁਪੋਸ਼ਿਤ ਟੀਬੀ ਮਰੀਜ਼ਾਂ ਨੂੰ ਉਨ੍ਹਾਂ ਦੇ ਇਲਾਜ ਦੇ ਪਹਿਲੇ 2 ਮਹੀਨਿਆਂ ਦੌਰਾਨ ਦਵਾਈਆਂ ਦੇ ਨਾਲ ਦਿੱਤੀ ਜਾਂਦੀ ਹੈ। ਟੀਬੀ ਮਰੀਜ਼ਾਂ ਨੂੰ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ, ਭਾਈਚਾਰਕ ਭਾਗੀਦਾਰੀ ਨੂੰ ਵਧਾਉਣ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਗਤੀਵਿਧੀਆਂ ਦਾ ਲਾਭ ਲੈਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਨਿਕਸ਼ੈ ਮਿਤ੍ਰ ਪਹਿਲ ਬਾਰੇ ਸ਼੍ਰੀਮਤੀ ਪਟੇਲ ਨੇ ਕਿਹਾ ਕਿ “ਇਹ ਪਹਿਲ ਹਰ ਤਰ੍ਹਾਂ ਦੇ ਪਿਛੋਕੜਾਂ ਤੋਂ ਆਉਣ ਵਾਲੇ ਲੋਕਾਂ ਨੂੰ ਇੱਕ ‘ਜਨ ਅੰਦੋਲਨ’ ਵਿੱਚ ਲਿਆਉਣ ਅਤੇ ਟੀਬੀ ਖਾਤਮੇ ਦੀ ਦਿਸ਼ਾ ਵਿੱਚ ਪ੍ਰਗਤੀ ਤੇਜ਼ ਕਰਨ ਲਈ ਸ਼ੁਰੂ ਕੀਤੀ ਗਈ ਸੀ। “ ਉਨ੍ਹਾਂ  ਨੇ ਅੱਗੇ ਕਿਹਾ ਕਿ ਸਰਕਾਰ ਨੇ 1 ਨਵੰਬਰ 2024 ਤੋਂ ਟੀਬੀ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਲਈ ਨਿਕਸ਼ੈ-ਪੋਸ਼ਣ ਯੋਜਨਾ (ਐੱਨਪੀਵਾਈ) ਦੇ ਤਹਿਤ ਵਿੱਤੀ ਸਹਾਇਤਾ ਨੂੰ 500 ਰੁਪਏ ਪ੍ਰਤੀ ਮਹੀਨਾ ਪ੍ਰਤੀ ਮਰੀਜ਼ ਤੋਂ ਵਧਾ ਕੇ 1,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ।

ਇਸ ਤੋਂ  ਇਲਾਵਾ, ਸ਼੍ਰੀਮਤੀ ਪਟੇਲ ਨੇ ਟੀਬੀ ਮੁਕਤ ਭਾਰਤ-100 ਦਿਨਾਂ ਤੀਬਰ ਅਭਿਯਾਨ ਦੀ ਪ੍ਰਗਤੀ ਨੂੰ ਵੀ ਉਜਾਗਰ ਕੀਤਾ। 7 ਦਸੰਬਰ 2024 ਨੂੰ ਸ਼ੁਰੂ ਕੀਤੇ ਗਏ ਇਸ ਅਭਿਯਾਨ ਵਿੱਚ 455 ਚੁਣੇ ਹੋਏ ਉੱਚ ਪ੍ਰਾਥਮਿਕਤਾ ਵਾਲੇ ਜ਼ਿਲ੍ਹੇ ਸ਼ਾਮਲ ਹਨ ਅਤੇ ਇਸ ਵਿੱਚ ਸਾਰੀਆਂ ਪ੍ਰਾਥਮਿਕਤਾਵਾਂ ਵਾਲੇ ਜ਼ਿਲ੍ਹਿਆਂ ਵਿੱਚ ਟੀਬੀ ਨਾਲ ਲੜਨ ਲਈ ਸੰਸਾਧਨ ਜੁਟਾਉਣ, ਜਾਗਰੂਕਤਾ ਵਧਾਉਣ ਅਤੇ ਕਾਰਵਾਈ ਤੇਜ਼ ਕਰਨ ਦੀ ਵਿਆਪਕ ਰਣਨੀਤੀ ਸ਼ਾਮਲ ਹੈ। ਕਮਜ਼ੋਰ ਆਬਾਦੀ ਵਿੱਚ ਸਰਗਰਮ ਟੀਬੀ ਮਾਮਲਿਆਂ ਦਾ ਪਤਾ ਲਗਾਉਣਾ, ਜਲਦੀ ਨਿਦਾਨ, ਜਲਦੀ ਇਲਾਜ ਸ਼ੁਰੂ ਕਰਨਾ ਅਤੇ ਪੋਸ਼ਣ ਸਬੰਧੀ ਦੇਖਭਾਲ ਨਾਲ ਜੋੜਨਾ ਜਿਹੀਆਂ ਗਤੀਵਿਧੀਆਂ ਅਭਿਯਾਨ ਵਿੱਚ ਸ਼ਾਮਲ ਹੈ। ਅਭਿਯਾਨ ਦੀ ਰਿਪੋਰਟ 24 ਮਾਰਚ 2025 ਨੂੰ ਵਿਸ਼ਵ ਟੀਬੀ ਦਿਵਸ ‘ਤੇ ਜਾਰੀ ਕੀਤੀ ਜਾਵੇਗੀ।

ਸ਼੍ਰੀਮਤੀ ਪਟੇਲ ਨੇ ਪ੍ਰੋਗਰਾਮ ਦੇ ਤਹਿਤ ਸ਼ੁਰੂ ਕੀਤੇ ਗਏ ਇਨੋਵੇਸ਼ਨਸ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ “ਆਈਸੀਐੱਮਆਰ ਨੇ ਤਿੰਨ ਸਵਦੇਸ਼ੀ ਹੈਂਡਹੈਲਡ ਐਕਸ-ਰੇਅ ਉਪਕਰਣਾਂ ਨੂੰ ਮਾਨਤਾ ਦਿੱਤੀ ਹੈ, ਜਿਸ ਨਾਲ ਟੀਬੀ ਸਕ੍ਰੀਨਿੰਗ ਦੇ ਲਈ ਕਮਜ਼ੋਰ ਆਬਾਦੀ ਸਮੂਹਾਂ ਤੱਕ ਪਹੁੰਚਣਾ ਸੰਭਵ ਹੋ ਗਿਆ ਹੈ। ਹੈਂਡਹੈਲਡ ਡਿਵਾਈਸ ਘੱਟ ਵਜ਼ਨ, ਪੋਰਟਿਬਿਲਿਟੀ ਅਤੇ ਘੱਟ ਰੈਡੀਏਸ਼ਨ ਐਕਸਪੋਜ਼ਰ ਦੇ ਲਾਭ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਦਾ ਉਪਯੋਗ 100-ਦਿਨਾਂ ਤੁਰੰਤ ਪ੍ਰੋਗਰਾਮ ਵਿੱਚ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਆਈਸੀਐੱਮਆਰ ਨੇ ਇੰਸਟੀਟਿਊਟ ਆਫ਼ ਪਲਾਜ਼ਮਾ ਰਿਸਰਚ ਅਹਿਮਦਾਬਾਦ ਦੇ ਨਾਲ ਮਿਲ ਕੇ ਡੀਪ ਸੀਐਕਸਆਰ ਵਿਕਸਿਤ ਕੀਤਾ ਹੈ, ਜੋ ਛਾਤੀ ਦੇ ਐਕਸ-ਰੇਅ ਫਿਲਮਾਂ ਦੀ ਰਿਪੋਰਟਿੰਗ ਲਈ ਆਰਟੀਫਿਸ਼ੀਅਲ ਇੰਟਲੀਜੈਂਸ ਅਧਾਰਿਤ ਉਪਕਰਣ ਹੈ। ਸੰਭਾਵਿਤ ਟੀਬੀ ਮਰੀਜ਼ਾਂ ਦਾ ਪਤਾ ਲਗਾਉਣਾ ਅਤੇ ਇਲਾਜ ਦੀ ਤੁਰੰਤ ਸ਼ੁਰੂਆਤ ਕਰਨ ਵਿੱਚ ਏਆਈ ਉਪਕਰਣ ਇੱਕ ਗੇਮਚੇਂਜ਼ਰ ਸਾਬਤ ਹੋਣ ਦੀ ਉਮੀਦ ਹੈ। ਆਈਸੀਐੱਮਆਰ ਨੇ ਲੇਟੈਂਟ ਟੀਬੀ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਸੀਰਮ ਇੰਸਟੀਟਿਊਟ ਆਫ਼ ਇੰਡੀਆ ਲਿਮਟਿਡ ਦੁਆਰਾ ਵਿਕਸਿਤ ਸੀਵਾਈਟੀਬੀ ਸਕਿਨ ਟੈਸਟ ਨੂੰ ਇੰਟਰਫੇਰੋਨ ਗਾਮਾ ਰਿਲੀਜ਼ ਅਸੇ (ਆਈਸੀਆਰਏ) ਤੋਂ ਤਰਜ਼ੀਹ ਦਿੰਦੇ ਹੋਏ ਪ੍ਰਮਾਣਿਤ ਕੀਤਾ ਹੈ, ਜੋ ਕਿ ਲੇਟੈਂਟ ਟੀਬੀ ਦਾ ਪਤਾ ਲਗਾਉਣ ਲਈ ਪਸੰਦੀਦਾ ਟੈਸਟ ਹੈ। ਹਾਲਾਂਕਿ, ਆਈਸੀਆਰਏ ਮਹਿੰਗਾ ਹੈ ਅਤੇ ਸੰਸਾਧਨ ਸੀਮਿਤ ਦੇਸ਼ਾਂ ਵਿੱਚ ਇਸ ਨੂੰ ਇਸਤੇਮਾਲ ਵਿੱਚ ਲਿਆਂਦੇ ਜਾਣਾ ਸੰਭਵ ਨਹੀਂ ਹੋ ਸਕਦਾ ਹੈ। ਸੀਵਾਈਟੀਬੀ ਦਾ ਸਮੁੱਚਾ ਪ੍ਰਦਰਸ਼ਨ ਵਰਤਮਾਨ ਵਿੱਚ ਉਪਯੋਗ ਕੀਤੇ ਜਾਣ ਵਾਲੇ ਟਿਊਬਰਕੁਲਿਨ ਸਕਿਨ ਟੈਸਟ ਤੋਂ ਬਿਹਤਰ ਸੀ।”

ਸ਼੍ਰੀਮਤੀ ਪਟੇਲ ਨੇ ਅੱਗੇ ਕਿਹਾ ਕਿ “ਆਈਸੀਐੱਮਆਰ ਨੇ ਪਾਥੋ ਡਿਟੈਕਟ ਟੀਐੱਮ ਇੱਕ ਸਵਦੇਸ਼ੀ ਮੌਲਿਕੂਲਰ ਡਾਇਗਨੌਸਟਿਕ ਐੱਨਏਏਟੀ ਟੈਸਟ ਦਾ ਬਹੁ-ਕੇਂਦਰੀ ਪ੍ਰਮਾਣੀਕਰਣ ਕੀਤਾ ਜੋ ਇਕੱਠੇ 32 ਟੈਸਟ ਕਰ ਸਕਦਾ ਹੈ। ਇਹ ਟੈਸਟ ਇੱਕ ਪੜਾਅ ਪ੍ਰਕਿਰਿਆ ਦੇ ਰੂਪ ਵਿੱਚ ਇਕੱਠੇ ਐੱਮਟੀਬੀ ਕੰਪਲੈਕਸ ਅਤੇ ਰਿਫੈਂਪਿਸਿਨ (ਆਰਆਈਐੱਫ) ਅਤੇ ਆਇਸੋਨੀਆਜ਼ਿਡ (ਆਈਐੱਨਐੱਚ) ਦੇ ਲਈ ਪਹਿਲੀ ਲਾਈਨ ਵਾਲੇ ਡਰੱਗ ਰੋਧਕ ਦਾ ਪਤਾ ਲਗਾਉਂਦਾ ਹੈ। ਕੁੱਲ ਮਿਲਾ ਕੇ, ਪਾਥੋ ਡਿਟੈਕਟ ਟੀਐੱਮ ਦਾ ਪ੍ਰਦਰਸ਼ਨ ਹੋਰ ਮੌਲੀਕੂਲਰ ਅਸੈਸਾਂ ਦੇ ਬਰਾਬਰ ਸੀ। ਪਹਿਲਾਂ ਤੋਂ ਉਪਲਬਧ ਟ੍ਰੂਨੈਟ ਟੈਸਟ ਦੇ ਨਾਲ-ਨਾਲ 100-ਦਿਨਾਂ ਪ੍ਰੋਗਰਾਮ ਵਿੱਚ ਇਸ ਟੈਸਟ ਨਾਲ ਟੀਬੀ ਦੇ ਅਣੂ ਨਿਦਾਨ ਅਤੇ ਦਵਾ-ਰੋਧਕ ਦਾ ਜਲਦੀ ਪਤਾ ਲਗਾਉਣ ਦੀ ਸਮਰੱਥਾ ਵਧੀ ਹੈ। ਇਸ ਤੋਂ ਇਲਾਵਾ, Huwel Lifesciences ਦੁਆਰਾ ਵਿਕਸਿਤ ਕੁਆਂਟੀਪਲਸ ਐੱਮਟੀਬੀ ਫਾਸਟ ਡਿਟੈਕਸ਼ਨ ਕਿਟ ਭਾਰਤ ਵਿੱਚ ਵਿਕਸਿਤ ਦੁਨੀਆ ਦੀ ਪਹਿਲੀ ਸਵਦੇਸ਼ੀ ਓਪਨ ਸਿਸਟਮ ਆਰਟੀਪੀਸੀਆਰ ਕਿਟ ਹੈ ਅਤੇ ਆਈਸੀਐੱਮਆਰ ਦੁਆਰਾ ਪ੍ਰਮਾਣਿਤ ਹੈ। ਗੋਲਡ ਸਟੈਂਡਰਡ ਲਿਕਵਿਡ ਕਲਚਰ ਦੀ ਤੁਲਨਾ ਵਿੱਚ, ਕਿਟ ਦੀ ਸੰਵੇਦਨਸ਼ੀਲਤਾ 86 ਪ੍ਰਤੀਸ਼ਤ ਅਤੇ ਵਿਸ਼ੇਸ਼ਤਾ 96 ਪ੍ਰਤੀਸ਼ਤ ਹੈ। ਇਹ ਕਿਟ ਘੱਟ ਲਾਗਤ ਵਾਲੀ ਹੋਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਵਿੱਚ ਟੀਬੀ ਅਣੂ ਟੈਸਟ ਦੀ ਪਹੁੰਚ ਦਾ ਵਿਸਤਾਰ ਕਰਨ ਦੀ ਸਮਰੱਥਾ ਹੈ, ਜਿਸ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਇਸਤੇਮਾਲ ਕੀਤੀਆਂ ਗਈਆਂ 3300 ਤੋਂ ਵੱਧ ਆਰਟੀਪੀਸੀਆਰ ਮਸ਼ੀਨਾਂ ਸ਼ਾਮਲ ਹਨ।”

 

ਉਨ੍ਹਾਂ ਨੇ ਅੱਗੇ ਕਿਹਾ, “ਸਿਹਤ ਖੋਜ ਵਿਭਾਗ ਦੇ ਤਹਿਤ ਸਿਹਤ ਟੈਕਨੋਲੋਜੀ ਮੁਲਾਂਕਣ ਭਾਰਤ ਨੇ ਟੀਬੀ ਨਿਦਾਨ ਲਈ ਟਰੂਨੈਟ, ਐੱਮਡੀਆਰ ਟੀਬੀ ਲਈ ਬੀਪੀਏਐੱਲ/ਬੀਪੀਏਐੱਲਐੱਮ ਵਿਵਸਥਾ, ਟੀਬੀ ਸਿਹਤ ਸੇਵਾਵਾਂ ‘ਤੇ ਨਜ਼ਰ ਰੱਖਣ ਅਤੇ ਪ੍ਰਬੰਧਨ ਲਈ ਟੇਕੋ ਪਲੱਸ, ਏਆਈ ਸਮਰੱਥ ਚੈਸਟ ਐਕਸ-ਰੇਅ ਨਿਦਾਨ ਅਤੇ ਟੀਬੀ ਇਲਾਜ ਲਈ ਅਨੁਕੂਲਤਾ ਨਿਗਰਾਨੀ ਉਪਕਰਣ ਟੀਐੱਮਈਏਡੀ ਜਿਹੀ ਟੀਬੀ ਹੈਲਥ ਟੈਕਨੋਲੋਜੀਆਂ ਦਾ ਮੁਲਾਂਕਣ ਕੀਤਾ ਹੈ।”

 

ਟੀਬੀ ਖਾਤਮੇ ਵਿੱਚ ਇਨੋਵੇਸ਼ਨਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀਮਤੀ ਪਟੇਲ ਨੇ ਕਿਹਾ ਕਿ “ਟੀਬੀ ਖਾਤਮੇ ਦੇ ਲਈ ਇਨੋਵੇਸ਼ਨ ਮਹੱਤਵਪੂਰਨ ਹਨ, ਜੋ ਤੇਜ਼ ਅਤੇ ਵਧੇਰੇ ਸਟੀਕ ਨਿਦਾਨ, ਬਿਹਤਰ ਇਲਾਜ ਵਿਵਸਥਾ ਅਤੇ ਬਿਹਤਰ ਰੋਕਥਾਮ ਰਣਨੀਤੀਆਂ ਦੀ ਪੇਸ਼ਕਸ਼ ਕਰਦੇ ਹਨ। ਡਿਜੀਟਲ ਹੈਲਥ, ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਸੰਗ੍ਰਹਿ ਅਤੇ ਹੈਲਥ ਪ੍ਰਮੋਸ਼ਨ ਦਾ ਉਪਯੋਗ ਵੀ ਟੀਬੀ ਨਾਲ ਪੀੜ੍ਹਤ “ਰਹੇ ਹੋਏ ਲੱਖਾਂ” ਲੋਕਾਂ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਨ੍ਹਾਂ ਦੀ ਬਿਮਾਰੀ ਦਾ ਪਤਾ ਹਰੇਕ ਸਾਲ ਨਹੀਂ ਚਲ ਪਾਉਂਦਾ ਹੈ ਅਤੇ ਇਸ ਲਈ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ।” ਆਪਣੇ ਸਮਾਪਤੀ ਭਾਸ਼ਣ ਵਿੱਚ, ਉਨ੍ਹਾਂ ਨੇ ਸਾਰੇ ਇਨੋਵੇਟਰਸ ਨੂੰ “ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਉਪਯੋਗੀ ਉਪਕਰਣ ਵਿਕਸਿਤ ਕਰਨ ਅਤੇ ਟੀਬੀ  ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਆਪਣੇ ਪ੍ਰਯਾਸ ਜਾਰੀ ਰੱਖਣ ਲਈ ਪ੍ਰੋਤਸਾਹਿਤ ਕੀਤਾ।”

 

ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ.ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, "ਇਹ ਆਯੋਜਨ ਟੀਬੀ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਨੋਵੇਸ਼ਨ ਅਧਾਰਿਤ ਪ੍ਰਯਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਸਮਿਟ ਟੀਬੀ ਰਿਸਰਚ ਅਤੇ ਟੈਕਨੋਲੋਜੀ ਦੇ ਮੋਹਰੀ ਨੇਤਾਵਾਂ ਦੇ ਵਿਚਾਰਾਂ ਨੂੰ ਪ੍ਰਭਾਵੀ ਸਮਾਧਾਨਾਂ ਵਿੱਚ ਬਦਲਣ ਲਈ ਉਨ੍ਹਾਂ ਨੂੰ ਇਕੱਠੇ ਲਿਆਉਣ ਲਈ ਪਲੈਟਫਾਰਮ ਪ੍ਰਦਾਨ ਕਰ ਰਿਹਾ ਹੈ।” 

 

ਉਨ੍ਹਾਂ ਨੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਟੀਬੀ ਖਾਤਮੇ ਦੀ ਦਿਸ਼ਾ ਵਿੱਚ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਪੰਜ ਬਿਮਾਰੀਆਂ ਦਾ ਖਾਤਮਾ ਕਰਨ ਲਈ ਪ੍ਰਤੀਬੱਧ ਹੈ ਜਿਨ੍ਹਾਂ ਵਿੱਚ ਲੈਪ੍ਰੋਸੀ, ਲਿੰਫੈਟਿਕ ਫਾਇਲੇਰੀਆਸਿਸ, ਖਸਰਾ, ਰੁਬੈਲਾ ਅਤੇ ਕਾਲਾ-ਅਜ਼ਰ ਸ਼ਾਮਲ ਹਨ।

ਡਾ.ਪਾਲ ਨੇ ਦਵਾਈ ਰੋਧਕ ਟੀਬੀ ਦੇ ਨਿਦਾਨ ਲਈ ਉੱਨਤ ਅਤੇ ਬਿਹਤਰ ਉਪਕਰਣਾਂ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਅਤੇ ਟੀਬੀ ਦਾ ਪਤਾ ਲਗਾਉਣ ਅਤੇ ਖਾਤਮੇ ਲਈ ਸਮਾਧਾਨ ਪ੍ਰਦਾਨ ਕਰਨ ਵਿੱਚ ਏਆਈ ਦੀ ਸਮਰੱਥਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਟੀਬੀ ਖਾਤਮੇ ਲਈ, ਅਜਿਹੀ ਟੈਕਨੋਲੋਜੀ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਨੂੰ ਵੱਡੇ ਪੈਮਾਨੇ ‘ਤੇ ਅਪਣਾਇਆ ਜਾ ਸਕੇ, ਨਾਲ ਹੀ ਨਵੀਆਂ ਟੈਕਨੋਲੋਜੀਆਂ ਦੀ ਸੁਵਿਧਾ ਅਤੇ ਉਨ੍ਹਾਂ ਦੀ ਮਨਜ਼ੂਰੀ ਦੇ ਨਾਲ-ਨਾਲ ਮਹੱਤਵਪੂਰਨ ਇਨੋਵੇਸ਼ਨਸ ਲਈ ਫੰਡਿੰਗ ਸੁਨਿਸ਼ਚਿਤ ਕਰਨਾ ਅਤੇ ਅੱਗੇ ਦੀ ਖੋਜ ਲਈ ਖੇਤਰਾਂ ਦੀ ਪਹਿਚਾਣ ਕਰਨਾ ਇਸ ਵਿੱਚ ਸ਼ਾਮਲ ਹਨ।

ਆਪਣੇ ਭਾਸ਼ਣ ਦੀ ਸਮਾਪਤੀ ਇਹ ਕਹਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਟੀਬੀ ਖਾਤਮੇ ਲਈ ਭਾਰਤ ਦੇ ਪ੍ਰਯਾਸ ਅਸਲ ਵਿੱਚ ਗਲੋਬਲ ਹਨ ਜੋ ਵਿਸ਼ਵ ਪੱਧਰ ‘ਤੇ ਲਾਭਕਾਰੀ ਹੋਣਗੇ।” ਉਨ੍ਹਾਂ ਨੇ ਇਨੋਵੇਟਿਵ ਵਿਚਾਰਾਂ ਨੂੰ ਸਾਹਮਣੇ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜਿਸ ਨਾਲ “ਟੀਬੀ ਖਾਤਮੇ ਵਿੱਚ ਤੇਜ਼ੀ ਲਿਆ ਕੇ ਵਿਸਤਾਰ ਕੀਤਾ ਜਾ ਸਕੇ ਅਤੇ ਕਿਹਾ ਕਿ ਸਮਿਟ ਦੇਸ਼ ਤੋਂ ਹੋਰ ਬਿਮਾਰੀਆਂ ਦੇ ਖਾਤਮੇ ਲਈ ਵੀ ਸਹਾਇਕ ਹੋਵੇਗਾ।

 

ਇਸ ਮੌਕੇ ‘ਤੇ ਬੋਲਦੇ ਹੋਏ, ਡੀਐੱਚਆਰ ਸਕੱਤਰ ਅਤੇ ਆਈਸੀਐੱਮਆਰ ਡਾਇਰੈਕਟਰ  ਜਨਰਲ ਡਾ. ਰਾਜੀਵ ਬਹਿਲ ਨੇ ਭਾਰਤ ਦੇ ਟੀਬੀ ਖਾਤਮੇ ਪ੍ਰਯਾਸ ਵਿੱਚ ਖੋਜ ਅਤੇ ਸਵਦੇਸ਼ੀ ਟੈਕਨੋਲੋਜੀਆਂ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਉਜਾਗਰ ਕੀਤਾ। ਟੀਬੀ ਦਾ ਪਤਾ ਲਗਾਉਣ, ਇਲਾਜ, ਪੁਨਰਵਾਸ ਅਤੇ ਰੋਕਥਾਮ ਵਿੱਚ ਟੈਕਨੋਲੋਜੀ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਟੀਬੀ ਦੇ ਵਿਰੁੱਧ ਸਾਡੀ ਲੜਾਈ ਵਿੱਚ ਵਿਗਿਆਨਿਕ ਤਰੱਕੀ ਸਭ ਤੋਂ ਅੱਗੇ ਰਹੀ ਹੈ। ਸਖ਼ਤ ਖੋਜ ਰਾਹੀਂ, ਅਸੀਂ ਇਨੋਵੇਸ਼ਨ ਨਿਦਾਨ, ਇਲਾਜ ਵਿਵਸਥਾ ਅਤੇ ਏਆਈ ਅਧਾਰਿਤ ਉਪਕਰਣਾਂ ਨੂੰ ਪ੍ਰਮਾਣਿਤ ਕੀਤਾ ਹੈ ਜੋ ਸ਼ੁਰੂਆਤੀ ਪਹਿਚਾਣ ਨੂੰ ਵਧਾਉਂਦੇ ਹਨ ਅਤੇ ਮਰੀਜ਼ਾਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਂਦੇ ਹਨ।” ਉਨ੍ਹਾਂ ਨੇ ਕਿਹਾ ਕਿ “ਸਮਿਟ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਅਤੇ ਰਾਸ਼ਟਰੀ ਟੀਬੀ ਪ੍ਰੋਗਰਾਮਾਂ ਵਿੱਚ ਇਨ੍ਹਾਂ ਸਮਾਧਾਨਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਹੈ।” ਉਨ੍ਹਾਂ ਨੇ ਘਰੇਲੂ ਇਨੋਵੇਸ਼ਨਸ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਜੋ ਨਾ ਕੇਵਲ ਭਾਰਤ ਨੂੰ ਲਾਭਵੰਦ ਕਰਦੇ ਹਨ ਬਲਕਿ ਗਲੋਬਲ ਟੀਬੀ ਖਾਤਮਾ ਮਿਸ਼ਨ ਵਿੱਚ ਵੀ ਯੋਗਦਾਨ ਦਿੰਦੇ ਹਨ।

ਡੇਢ ਦਿਨ ਦੇ ਇਸ ਸਮਿਟ ਵਿੱਚ 200 ਤੋਂ ਜ਼ਿਆਦਾ ਬੇਮਿਸਾਲ ਇਨੋਵੇਸ਼ਨਸ ਸ਼ਾਮਲ ਹਨ, ਜਿਨ੍ਹਾਂ ਵਿੱਚ ਟੀਬੀ ਦੀ ਤੁਰੰਤ ਜਾਂਚ ਲਈ ਹੈਂਡਹੋਲਡ ਐਕਸ-ਰੇਅ ਡਿਵਾਈਸ, ਏਆਈ-ਸੰਚਾਲਿਤ ਡਾਇਗਨੌਸਟਿਕ ਡਿਵਾਈਸ ਅਤੇ ਨਵੀਆਂ ਮੌਲਿਕੂਲਰ ਟੈਸਟ ਟੈਕਨੋਲੋਜੀਆਂ ਸ਼ਾਮਲ ਹਨ। ਇਹ ਪ੍ਰੋਗਰਾਮ ਇਨੋਵੇਟਰਸ ਨੂੰ ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ ਅਤੇ ਮਾਹਿਰਾਂ ਦੇ ਨਾਲ ਜੁੜਨ ਦਾ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਆਸ਼ਾਜਨਕ ਸਮਾਧਾਨ ਰਾਸ਼ਟਰੀ ਟੀਬੀ ਪ੍ਰੋਗਰਾਮਾਂ ਵਿੱਚ ਏਕੀਕ੍ਰਿਤ ਕੀਤੇ ਜਾਣ।

ਸਮਿਟ ਦਾ ਉਦੇਸ਼ ਸਿੱਖਿਆ ਜਗਤ, ਉਦਯੋਗ, ਸਿਹਤ ਸੰਭਾਲ ਅਤੇ ਖੋਜ ਖੇਤਰਾਂ ਦੇ 1,200 ਤੋਂ ਵੱਧ ਪ੍ਰਤੀਭਾਗੀਆਂ ਦੇ ਨਾਲ ਮਹੱਤਵਪੂਰਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਧਿਆਨ ਵੱਡੇ ਪੈਮਾਨੇ ‘ਤੇ ਲਾਗੂਕਰਨ ਦੀ ਸਮਰੱਥਾ ਵਾਲੇ ਇਨੋਵੇਸ਼ਨਸ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਅੱਗੇ ਦੇ ਵਿਕਾਸ ਲਈ ਸਰਕਾਰੀ ਪਹਿਲਕਦਮੀਆਂ ਨਾਲ ਜੋੜਨ ‘ਤੇ ਹੈ। ਭਾਰਤ ਇਨੋਵੇਸ਼ਨ ਸਮਿਟ 2025 ਤੱਕ ਟੀਬੀ ਖਾਤਮੇ ਲਈ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ, ਇਸ ਮਹੱਤਵਅਕਾਂਖੀ ਟੀਚੇ ਵੱਲ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਵਿਗਿਆਨਿਕ ਪ੍ਰਗਤੀ ਅਤੇ ਸਮੁਦਾਇ-ਸੰਚਾਲਿਤ ਪ੍ਰਯਾਸਾਂ ਦਾ ਲਾਭ ਉਠਾਉਂਦਾ ਹੈ।

 

ਸਮਿਟ ਦੌਰਾਨ, ਟੀਬੀ ਦੇ ਵਿਰੁੱਧ ਭਾਰਤ ਦੀ ਲੜਾਈ ਨੂੰ ਆਕਾਰ ਦੇਣ ਵਾਲੇ 200 ਤੋਂ ਵੱਧ ਇਨੋਵੇਸ਼ਨਸ ਨੂੰ ਇੱਕ ਪ੍ਰਦਰਸ਼ਨੀ ਵਿੱਚ ਰੱਖਿਆ ਜਾਵੇਗਾ, ਨਾਲ ਹੀ ਇਨੋਵੇਸ਼ਨਸ ‘ਤੇ 30 ਤੋਂ ਵੱਧ ਵਿਗਿਆਨਿਕ ਸੈਸ਼ਨ, ਭਾਸ਼ਣਾਂ, ਗੋਲਮੇਜ਼ ਅਤ ਪੈਨਲ ਚਰਚਾਵਾਂ ਵੀ ਹੋਣਗੀਆਂ।

ਸਮਿਟ ਵਿੱਚ ਡੀਐੱਚਆਰ ਦੀ ਸਾਬਕਾ ਸਕੱਤਰ ਅਤੇ ਆਈਸੀਐੱਮਆਰ ਦੀ ਡੀਜੀ ਡਾ. ਸੌਮਿਆ ਸਵਾਮੀਨਾਥਨ, ਡੀਐੱਚਆਰ ਦੀ ਸੰਯੁਕਤ ਸਕੱਤਰ ਸੁਸ਼੍ਰੀ ਅਨੁ ਨਾਗਰ, ਆਈਸੀਐੱਮਆਰ ਦੀ ਸੀਨੀਅਰ ਡੀਡੀਜੀ (ਪ੍ਰਸ਼ਾਸਨ) ਐੱਮਐੱਸ ਮਨੀਸ਼ਾ ਸਕਸੈਨਾ ਅਤੇ ਮੰਤਰਾਲੇ ਅਤੇ ਆਈਸੀਐੱਮਆਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਵਿਗਿਆਨਿਕ ਵੀ ਸ਼ਾਮਲ ਹੋਏ। ਆਲਮੀ ਪ੍ਰਤੀਭਾਗੀਆਂ ਵਿੱਚ ਗੇਟਸ ਫਾਊਂਡੇਸ਼ਨ ਦੇ ਗਲੋਬਲ ਹੈਲਥ ਦੇ ਪ੍ਰਧਾਨ ਡਾ. ਟ੍ਰੇਵਰ ਮੁੰਡੇਲ ਅਤੇ ਪ੍ਰੋਫੈਸਰ ਗਾਈ ਮਾਰਕਸ (ਯੂਨੀਅਨ) ਨੇ ਉਦਘਾਟਨ ਸਮਾਰੋਹ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ।

****

ਐੱਮਵੀ


(Release ID: 2113248) Visitor Counter : 17