ਸਹਿਕਾਰਤਾ ਮੰਤਰਾਲਾ
ਰਾਸ਼ਟਰੀ ਸਹਿਕਾਰੀ ਡੇਟਾਬੇਸ
Posted On:
18 MAR 2025 3:14PM by PIB Chandigarh
ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਤਿੰਨ ਪੜਾਵਾਂ ਵਿੱਚ ਇੱਕ ਵਿਆਪਕ ਰਾਸ਼ਟਰੀ ਸਹਿਕਾਰੀ ਡੇਟਾਬੇਸ (ਐੱਨਸੀਡੀ) ਪਹਿਲਾਂ ਹੀ ਵਿਕਸਿਤ ਕਰ ਲਿਆ ਹੈ। ਐੱਨਸੀਡੀ ਪੋਰਟਲ 08 ਮਾਰਚ , 2024 ਨੂੰ ਲਾਂਚ ਕੀਤਾ ਗਿਆ ਸੀ । ਸਹਿਕਾਰੀ ਸਭਾਵਾਂ ਦਾ ਡੇਟਾ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਇਸ ਉਦੇਸ਼ ਲਈ ਨਿਯੁਕਤ ਨੋਡਲ ਅਫਸਰਾਂ ਦੁਆਰਾ ਡੇਟਾਬੇਸ ਵਿੱਚ ਇਕੱਠਾ ਕੀਤਾ, ਦਰਜ ਕੀਤਾ ਅਤੇ ਅੱਪਡੇਟ ਕੀਤਾ ਜਾਂਦਾ ਹੈ । ਇਹ ਡੇਟਾਬੇਸ ਦੇਸ਼ ਭਰ ਵਿੱਚ 8.25 ਲੱਖ ਤੋਂ ਵੱਧ ਸਹਿਕਾਰੀ ਸਭਾਵਾਂ ਦੀ ਜਾਣਕਾਰੀ ਤੱਕ ਸਿੰਗਲ-ਪੁਆਇੰਟ ਪਹੁੰਚ ਪ੍ਰਦਾਨ ਕਰਦਾ ਹੈ ।
ਐੱਨਸੀਡੀ ਨੂੰ ਯੂਆਰਐੱਲ https://cooperatives.gov.in 'ਤੇ ਦੇਖਿਆ ਜਾ ਸਕਦਾ ਹੈ । ਇਸ ਡੇਟਾਬੇਸ ਦੀ ਵਰਤੋਂ ਨੀਤੀ ਨਿਰਮਾਤਾਵਾਂ ਦੁਆਰਾ ਸਹਿਕਾਰੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ , ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਸਹਿਕਾਰੀ ਸੰਸਥਾਵਾਂ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਐੱਨਸੀਡੀ ਸਥਾਨ, ਮੈਂਬਰਸ਼ਿਪ, ਆਰਥਿਕ ਗਤੀਵਿਧੀਆਂ ਅਤੇ ਸਬੰਧਾਂ ਜਿਹੇ ਮਾਪਦੰਡਾਂ 'ਤੇ ਡੇਟਾ ਇਕੱਠਾ ਕਰਦਾ ਹੈ, ਜੋ ਸਹਿਕਾਰੀ ਸਭਾਵਾਂ ਦੇ ਭੂਗੌਲਿਕ ਪ੍ਰਸਾਰ ਵਿੱਚ ਅੰਤਰਾਲ ਦੀ ਪਹਿਚਾਣ ਕਰਨ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਉਹ ਸਾਰੀਆਂ ਗ੍ਰਾਮ ਪੰਚਾਇਤਾਂ ਸ਼ਾਮਲ ਹਨ ਜੋ ਕਵਰ ਕੀਤੀਆਂ ਜਾ ਚੁੱਕੀਆਂ ਹਨ ਅਤੇ ਜਿਨ੍ਹਾਂ ਨੂੰ ਹਾਲੇ ਵੀ ਕਵਰ ਕੀਤਾ ਜਾਣਾ ਹੈ।
ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਹੈ।
****
ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ
(Release ID: 2112737)
Visitor Counter : 12