ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀਆਂ ਦੇ ਉਥਾਨ ‘ਤੇ ਕੇਂਦ੍ਰਿਤ ਹੈ- ਪ੍ਰਧਾਨ ਮੰਤਰੀ ਵਿਕਾਸ ਯੋਜਨਾ
प्रविष्टि तिथि:
17 MAR 2025 3:39PM by PIB Chandigarh
ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮ ਵਿਕਾਸ), ਘੱਟ ਗਿਣਤੀ ਮਾਮਲੇ ਮੰਤਰਾਲੇ ਦੀ ਇੱਕ ਪ੍ਰਮੁੱਖ ਯੋਜਨਾ ਹੈ, ਜੋ ਪੰਜ ਪੁਰਾਣੀਆਂ ਯੋਜਨਾਵਾਂ ‘ਸਿੱਖੋ ਔਰ ਕਮਾਓ’, ‘ਨਈ ਮੰਜ਼ਿਲ, ‘ਨਈ ਰੌਸ਼ਨੀ, ‘ਹਮਾਰੀ ਧਰੋਹਰ’ ਅਤੇ ‘ਉਸਤਾਦ’ ਨੂੰ ਏਕੀਕ੍ਰਿਤ ਕਰਦੀ ਹੈ। ਇਹ ਕੌਸ਼ਲ ਵਿਕਾਸ, ਘੱਟ ਗਿਣਤੀ ਮਹਿਲਾਵਾਂ ਦੀ ਉੱਦਮਤਾ ਅਤੇ ਅਗਵਾਈ; ਅਤੇ ਸਕੂਲ ਸਿੱਖਿਆ ਵਿੱਚ ਛੱਡਣ ਵਾਲਿਆਂ ਲਈ ਸਿੱਖਿਆ ਸਹਾਇਤਾ ਦੁਆਰਾ ਛੇ ਨੋਟੀਫਾਇਡ ਘੱਟ ਗਿਣਤੀ ਭਾਈਚਾਰਿਆਂ ਦੇ ਉਥਾਨ ‘ਤੇ ਕੇਂਦ੍ਰਿਤ ਹੈ। ਇਸ ਯੋਜਨਾ ਵਿੱਚ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੀਆਂ ਲੋਨ ਸਕੀਮਾਂ ਦੇ ਨਾਲ ਲਾਭਾਰਥੀਆਂ ਨੂੰ ਜੋੜ ਕੇ ਲੋਨ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਾਵਧਾਨ ਹੈ। ਇਸ ਦੇ ਤਹਿਤ ਮੰਤਰਾਲੇ ਨੂੰ ਕਈ ਪ੍ਰਸਤਾਵ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਨੂੰ ਸ਼ੌਰਟਲਿਸਟ ਕਰਨ ਅਤੇ ਪ੍ਰੋਜੈਕਟ ਨੂੰ ਅੰਤਿਮ ਸਵੀਕ੍ਰਿਤੀ ਦੇਣ ਦੀ ਪ੍ਰਕਿਰਿਆ ਚਲ ਰਹੀ ਹੈ।
ਹੁਨਰ ਹਾਟ ਅਤੇ ਲੋਕ ਸੰਵਰਧਨ ਪਰਵ ਜਿਹੀ ਮੰਤਰਾਲੇ ਦੀ ਪਹਿਲ ਦਾ ਉਦੇਸ਼ ਪਰੰਪਰਾਗਤ ਕਾਰੀਗਰਾਂ ਦੇ ਉਤਪਾਦਾਂ ਦੇ ਪ੍ਰਦਰਸ਼ਨ ਅਤੇ ਮਾਰਕੀਟਿੰਗ ਦੁਆਰਾ ਉਨ੍ਹਾਂ ਦੀ ਉੱਦਮਤਾ ਨੂੰ ਹੁਲਾਰਾ ਦੇਣਾ ਹੈ। ਮੰਤਰਾਲੇ ਦੁਆਰਾ ਵਰ੍ਹੇ 2015 ਤੋਂ ਹੁਣ ਤੱਕ ਦੇਸ਼ ਭਰ ਵਿੱਚ 43 ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ।
ਕੇਂਦਰੀ ਸੰਸਦੀ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜ਼ੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*********
ਐੱਸਐੱਸ/ਆਈਐੱਸਏ
(रिलीज़ आईडी: 2112364)
आगंतुक पटल : 34