ਸਿੱਖਿਆ ਮੰਤਰਾਲਾ
ਪੜ੍ਹਨ, ਲਿਖਣ ਅਤੇ ਕਿਤਾਬ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਯੁਵਾ ਲੇਖਕਾਂ ਨੂੰ ਮਾਰਗਦਰਸ਼ਨ ਦੇਣ ਦੀ ਪ੍ਰਧਾਨ ਮੰਤਰੀ ਯੋਜਨਾ (ਪੀਐੱਮ-ਯੁਵਾ 3.0) ਸ਼ੁਰੂ ਕੀਤੀ ਗਈ
Posted On:
12 MAR 2025 6:59PM by PIB Chandigarh
ਦੇਸ਼ ਵਿੱਚ ਪੜ੍ਹਨ, ਲਿਖਣ ਅਤੇ ਕਿਤਾਬ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਭਾਰਤ ਅਤੇ ਭਾਰਤੀ ਲਿਖਤਾਂ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕਰਨ ਦੇ ਮਕਸਦ ਨਾਲ ਯੁਵਾ ਅਤੇ ਉਭਰਦੇ ਲੇਖਕਾਂ (30 ਸਾਲ ਤੋਂ ਘੱਟ ਉਮਰ) ਨੂੰ ਟ੍ਰੇਂਡ ਕਰਨ ਲਈ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ 11 ਮਾਰਚ 2025 ਨੂੰ ਪੀਐੱਮ-ਯੁਵਾ 3.0- ਯੁਵਾ ਲੇਖਕਾਂ ਦਾ ਮਾਰਗਦਰਸ਼ਨ ਕਰਨ ਲਈ ਪ੍ਰਧਾਨ ਮੰਤਰੀ ਯੋਜਨਾ, ਇੱਕ ਲੇਖਕ ਸਲਾਹ-ਮਸ਼ਵਰਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 22 ਵਿਭਿੰਨ ਭਾਰਤੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ ਯੁਵਾ ਅਤੇ ਉਭਰਦੇ ਲੇਖਕਾਂ ਦੀ ਵੱਡੇ ਪੈਮਾਨੇ ‘ਤੇ ਭਾਗੀਦਾਰੀ ਨਾਲ ਪੀਐੱਮ-ਯੁਵਾ ਯੋਜਨਾ ਦੇ ਪਹਿਲੇ ਦੋ ਸੰਸਕਰਣਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਦੇਖਦੇ ਹੋਏ, ਪੀਐੱਮ-ਯੁਵਾ 3.0 ਲਾਂਚ ਕੀਤਾ ਜਾ ਰਿਹਾ ਹੈ।
ਪੀਐੱਮ-ਯੁਵਾ 3.0 (ਯੁਵਾ, ਉਭਰਦੇ ਅਤੇ ਬਹੁਪੱਖੀ ਲੇਖਕ) ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੇ ਉਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਭਾਰਤ ਦੇ ਸਮ੍ਰਿੱਧ ਸੱਭਿਆਚਾਰ, ਵਿਰਾਸਤ ਅਤੇ ਦੇਸ਼ ਦੇ ਵਿਕਾਸ ਵਿੱਚ ਦੂਰਦਰਸ਼ੀ ਲੋਕਾਂ ਦੇ ਯੋਗਦਾਨ ਨੂੰ ਸਮਝਣ ਅਤੇ ਸ਼ਲਾਘਾ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ। ਪੀਐੱਮ-ਯੁਵਾ 3.0 ਦਾ ਉਦੇਸ਼, ਲੇਖਕਾਂ ਦੀ ਯੁਵਾ ਪੀੜ੍ਹੀ ਦੇ ਦ੍ਰਿਸ਼ਟੀਕੋਣ ਨੂੰ ਹੇਠ ਲਿਖੇ ਵਿਸ਼ਿਆਂ ‘ਤੇ ਸਾਹਮਣੇ ਲਿਆਉਣਾ ਹੈ: 1. ਰਾਸ਼ਟਰ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ, 2. ਭਾਰਤੀ ਗਿਆਨ ਪ੍ਰਣਾਲੀ ਅਤੇ 3. ਆਧੁਨਿਕ ਭਾਰਤ ਦੇ ਨਿਰਮਾਤਾ (1950-2025) ਇੱਕ ਨਵੀਨਤਾਕਾਰੀ ਅਤੇ ਰਚਨਾਮਤਕ ਨਜ਼ਰੀਏ ਨਾਲ। ਇਸ ਪ੍ਰਕਾਰ ਇਹ ਯੋਜਨਾ, ਲੇਖਕਾਂ ਦੀ ਇੱਕ ਧਾਰਾ ਵਿਕਸਿਤ ਕਰਨ ਵਿੱਚ ਮਦਦ ਕਰੇਗੀ, ਜੋ ਭਾਰਤੀ ਵਿਰਾਸਤ, ਸੱਭਿਆਚਾਰ ਅਤੇ ਗਿਆਨ ਪ੍ਰਣਾਲੀ ਨੂੰ ਹੁਲਾਰਾ ਦੇਣ ਲਈ ਵਿਭਿੰਨ ਵਿਸ਼ਿਆਂ ‘ਤੇ ਲਿਖ ਸਕਦੇ ਹਨ।
ਐੱਨਈਪੀ 2020 ਵਿੱਚ ਯੰਗ ਮਾਈਂਡਸ ਦੇ ਸਸ਼ਕਤੀਕਰਣ ਅਤੇ ਇੱਕ ਲਰਨਿੰਗ ਈਕੋਸਿਸਟਮ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ, ਜੋ ਯੁਵਾ ਪਾਠਕਾਂ/ਸਿੱਖਿਆਰਥੀਆਂ ਨੂੰ ਭਵਿੱਖ ਦੀ ਦੁਨੀਆ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਤਿਆਰ ਕਰ ਸਕਦੀ ਹੈ। ਭਾਰਤ ਆਪਣੀ 66% ਯੁਵਾ ਆਬਾਦੀ ਦੇ ਨਾਲ ਟੌਪ ਸਥਾਨ ‘ਤੇ ਹੈ, ਜੋ ਸਮਰੱਥਾ ਨਿਰਮਾਣ ਦੇ ਜ਼ਰੀਏ ਰਾਸ਼ਟਰ ਨਿਰਮਾਣ ਦੇ ਲਈ ਕੰਮ ਆਉਣ ਦੀ ਉਡੀਕ ਕਰ ਰਿਹਾ ਹੈ। ਯੁਵਾ ਰਚਨਾਤਮਕ ਲੇਖਕਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਮਾਰਦਰਸ਼ਨ ਕਰਨ ਦੇ ਮਕਸਦ ਨਾਲ, ਉੱਚ ਪੱਧਰ ‘ਤੇ ਪਹਿਲ ਕਰਨ ਦੀ ਤਤਕਾਲ ਜ਼ਰੂਰਤ ਹੈ, ਅਤੇ ਇਸੇ ਸੰਦਰਭ ਵਿੱਚ, ਪੀਐੱਮ-ਯੁਵਾ 3.0, ਰਚਨਾਤਮਕ ਦੁਨੀਆ ਦੇ ਭਵਿੱਖ ਦੇ ਨੇਤਾਵਾਂ ਦੀ ਨੀਂਹ ਰੱਖਣ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗਾ।
ਸਿੱਖਿਆ ਮੰਤਰਾਲੇ ਦੇ ਅਧੀਨ ਨੈਸ਼ਨਲ ਬੁੱਕ ਟਰਸਟ, ਲਾਗੂਕਰਨ ਏਜੰਸੀ ਦੇ ਰੂਪ ਵਿੱਚ ਮਾਰਗਦਰਸ਼ਨ ਦੇ ਸੁਪਰਿਭਾਸ਼ਿਤ ਪੜਾਵਾਂ ਦੇ ਤਹਿਤ ਯੋਜਨਾ ਦੇ ਪੜਾਅਵਾਰ ਲਾਗੂਕਰਨ ਨੂੰ ਯਕੀਨੀ ਬਣਾਏਗ। ਇਸ ਯੋਜਨਾ ਦੇ ਤਹਿਤ ਤਿਆਰ ਕੀਤੀਆਂ ਗਈਆਂ ਕਿਤਾਬਾਂ ਨੂੰ ਨੈਸ਼ਨਲ ਬੁੱਕ ਟਰਸਟ, ਭਾਰਤ ਦੁਆਰਾ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਅਨੁਵਾਦਿਤ ਕੀਤਾ ਜਾਵੇਗਾ, ਜਿਸ ਨਾਲ ਸੱਭਿਆਚਾਰਕ ਅਤੇ ਸਾਹਿਤਕ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਵੀ ਬਲ ਮਿਲੇਗਾ। ਚੁਣੇ ਹੋਏ ਲੇਖਕ ਪ੍ਰਤਿਸ਼ਠਿਤ ਲੇਖਕਾਂ ਦੇ ਨਾਲ ਜੁੜਨਗੇ, ਸਾਹਿਤਕ ਉਤਸਵਾਂ ਵਿੱਚ ਹਿੱਸਾ ਲੈਣਗੇ ਅਤੇ ਭਾਰਤ ਦੀ ਸਮ੍ਰਿੱਧ ਵਿਰਾਸਤ ਅਤੇ ਸਮਕਾਲੀ ਪ੍ਰਗਤੀ ਨੂੰ ਦਰਸਾਉਣ ਵਾਲੇ ਵਿਭਿੰਨ ਕਾਰਜਾਂ ਵਿੱਚ ਯੋਗਦਾਨ ਦੇਣਗੇ।
ਇਸ ਯੋਜਨਾ ਦਾ ਮਕਸਦ ਲੇਖਕਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਤਿਆਰ ਕਰਨਾ ਹੈ, ਜੋ ਰਾਸ਼ਟਰ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਨੂੰ ਸਾਹਮਣੇ ਲਿਆ ਸਕਣ, ਰਾਜਨੀਤਕ, ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਖੇਤਰਾਂ ਵਿੱਚ ਉਨ੍ਹਾਂ ਦੇ ਸ਼ਾਂਤੀਪੂਰਨ ਏਕੀਕਰਣ ਅਤੇ ਪ੍ਰਭਾਵ ਨੂੰ ਵੀ ਉਜਾਗਰ ਕਰ ਸਕਣ। ਇਹ ਇਤਿਹਾਸਿਕ ਗਿਆਨ ਨੂੰ ਸੁਰੱਖਿਅਤ ਕਰਨ, ਨਵੇਂ ਅਵਸਰ ਪੈਦਾ ਕਰਨ ਅਤੇ ਰਾਸ਼ਟਰੀ ਵਿਕਾਸ ਲਈ ਸਵਦੇਸ਼ੀ ਗਿਆਨ ਨੂੰ ਉਭਾਰਨ ਵਿੱਚ ਭਾਰਤੀ ਗਿਆਨ ਵਿਵਸਥਾ ਦੀ ਭੂਮਿਕਾ ‘ਤੇ ਵੀ ਜ਼ੋਰ ਦੇਵੇਗਾ। ਇਹ ਪਹਿਲ ਦੇ ਜ਼ਰੀਏ, ਯੁਵਾ ਲੇਖਕ ਸਿੱਖਿਆ, ਵਿਗਿਆਨ, ਅਰਥਵਿਵਸਥਾ, ਸਮਾਜਿਕ ਅਤੇ ਸਸ਼ਕਤੀਕਰਣ ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ ਦੂਰਦਰਸ਼ੀ ਲੋਕਾਂ ਦੇ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕਰਨਗੇ, ਜਿਸ ਨਾਲ ਭਾਰਤ ਦੇ ਵਿਕਾਸ ਅਤੇ ਉਸ ਦੀ ਮਜ਼ਬੂਤੀ ਦਾ ਪਹਿਲੂ ਸਾਹਮਣੇ ਆ ਸਕੇਗਾ।
ਪੀਐੱਮ ਯੁਵਾ 3.0 (ਯੁਵਾ, ਉਭਰਦੇ ਅਤੇ ਬਹੁਪੱਖੀ ਲੇਖਕ) ਦਾ ਪ੍ਰੋਗਰਾਮ ਇਸ ਪ੍ਰਕਾਰ ਹੈ:
-
ਯੋਜਨਾ ਦਾ ਐਲਾਨ 11 ਮਾਰਚ 2025
-
11 ਮਾਰਚ 2025 ਤੋਂ 10 ਅਪ੍ਰੈਲ 2025 ਤੱਕ https://www.mygov.in/ ਦੇ ਰਾਹੀਂ ਆਯੋਜਿਤ ਆਲ ਇੰਡੀਆ ਕੌਨਟੈਸਟ ਦੇ ਜ਼ਰੀਏ ਕੁੱਲ 50 ਲੇਖਕਾਂ ਦੀ ਚੋਣ ਕੀਤੀ ਜਾਵੇਗੀ।
-
ਵਿਸ਼ੇ ਦੇ ਅਨੁਸਾਰ ਚੁਣੇ ਜਾਣ ਵਾਲੇ ਲੇਖਕਾਂ ਦੀ ਸੰਖਿਆ:
-
ਰਾਸ਼ਟਰ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ- 10 ਲੇਖਕ
-
ਭਾਰਤੀ ਗਿਆਨ ਵਿਵਸਥਾ-20 ਲੇਖਕ
-
ਆਧੁਨਿਕ ਭਾਰਤ ਦੇ ਨਿਰਮਾਤਾ (1950-2025)- 20 ਲੇਖਕ
-
ਪ੍ਰਾਪਤ ਪ੍ਰਸਤਾਵਾਂ ਦਾ ਮੁਲਾਂਕਣ ਅਪ੍ਰੈਲ 2025 ਵਿੱਚ ਕੀਤਾ ਜਾਵੇਗਾ।
-
ਚੁਣੇ ਹੋਏ ਲੇਖਕਾਂ ਦੀ ਸੂਚੀ ਮਈ-ਜੂਨ 2025 ਵਿੱਚ ਐਲਾਨ ਕੀਤੀ ਜਾਵੇਗੀ।
-
ਯੁਵਾ ਲੇਖਕਾਂ ਨੂੰ 30 ਜੂਨ ਤੋਂ 30 ਦਸੰਬਰ 2025 ਤੱਕ ਪ੍ਰਤਿਸ਼ਠਿਤ ਲੇਖਕਾਂ/ਮਾਰਗਦਰਸ਼ਕਾਂ ਦੁਆਰਾ ਟ੍ਰੇਂਡ ਕੀਤਾ ਜਾਵੇਗਾ।
-
ਮਾਰਗਦਰਸ਼ਨ ਦੇ ਤਹਿਤ, ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2026 ਦੌਰਾਨ ਪੀਐੱਮ-ਯੁਵਾ 3.0 ਲੇਖਕਾਂ ਲਈ ਇੱਕ ਨੈਸ਼ਨਲ ਕੈਂਪ ਆਯੋਜਿਤ ਕੀਤਾ ਜਾਵੇਗਾ।
*****
ਐੱਮਵੀ/ਏਕੇ
(Release ID: 2111245)
Visitor Counter : 52