ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਇਲੈਕਟ੍ਰੋਨਿਕ ਸੰਗੀਤ ਉਦਯੋਗ ਦੇ ਦਿੱਗਜਾਂ ਦੁਆਰਾ ਵੇਵਸ 2025 ‘ਰੇਜ਼ੋਨੇਟ: ਦ ਈਡੀਐੱਮ ਚੈਲੇਂਜ’ ਦੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕੀਤਾ ਜਾਵੇਗਾ!


ਈਡੀਐੱਮ ਚੈਲੇਂਜ ਦੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਮਾਰਚ 2025 ਹੈ

Posted On: 11 MAR 2025 6:45PM by PIB Chandigarh

 ‘ਰੇਜ਼ੋਨੇਟ: ਦ ਈਡੀਐੱਮ ਚੈਲੇਂਜ’ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਵਿੱਚ ਮੁੱਖ ਪਲੈਟਫਾਰਮ ‘ਤੇ ਆਉਣ ਦੇ ਲਈ ਤਿਆਰ ਹੈ। ਇਸ ਸਮਿਟ ਵਿੱਚ ਇਲੈਕਟ੍ਰੋਨਿਕ ਡਾਂਸ ਮਿਊਜ਼ਿਕ (ਈਡੀਐੱਮ) ਵਿੱਚ ਆਲਮੀ ਪ੍ਰਤਿਭਾਵਾਂ ਨੂੰ ਇਕੱਠਾ ਕਰਕੇ ਸੰਗੀਤ ਨਿਰਮਾਣ ਅਤੇ ਲਾਈਵ ਪ੍ਰਦਰਸ਼ਨ ਵਿੱਚ ਇਨੋਵੇਸ਼ਨ, ਰਚਨਾਤਮਕਤਾ ਅਤੇ ਸਹਿਯੋਗ ਦਾ ਉਤਸਵ ਮਨਾਏਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਆਈਐਂਡਬੀ) ਦੇ ਸਹਿਯੋਗ ਨਾਲ ਇੰਡੀਅਨ ਮਿਊਜ਼ਿਕ ਇੰਡਸਟ੍ਰੀ (ਆਈਐੱਮਆਈ) ਦੁਆਰਾ ਆਯੋਜਿਤ ਇਹ ਪਹਿਲ ‘ਕ੍ਰਿਏਟ ਇਨ ਇੰਡੀਆ ਚੈਲੇਂਜ’ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਸੰਗੀਤ ਫਿਊਜ਼ਨ, ਇਲੈਕਟ੍ਰੋਨਿਕ ਸੰਗੀਤ ਅਤੇ ਡੀਜੇ ਦੀ ਕਲਾ ਦੇ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। 

ਇੰਡੀਅਨ ਮਿਊਜ਼ਿਕ ਇੰਡਸਟ੍ਰੀ (ਆਈਐੱਮਆਈ) ਨੇ ਹਾਲ ਹੀ ਵਿੱਚ ਬਹੁਤ-ਉਡੀਕੇ ਜਾਣ ਵਾਲੇ ਈਡੀਐੱਮ ਚੈਲੇਂਜ ਲਈ ਅਧਿਕਾਰਿਤ ਨੌਲੇਜ ਪਾਰਟਨਰ ਵਜੋਂ ਲੌਸਟ ਸਟੋਰੀਜ਼ ਅਕੈਡਮੀ ਨਾਲ ਭਾਗੀਦਾਰੀ ਕੀਤੀ ਹੈ। ਇਲੈਕਟ੍ਰੋਨਿਕ ਸੰਗੀਤ ਸਿੱਖਿਆ ਵਿੱਚ ਇੱਕ ਮੋਹਰੀ ਸੰਸਥਾ ਦੇ ਰੂਪ ਵਿੱਚ, ਲੌਸਟ ਸਟੋਰੀਜ਼ ਅਕੈਡਮੀ ਨੇ ਕਈ ਇਲੈਕਟ੍ਰੋਨਿਕ ਸੰਗੀਤ ਕਲਾਕਾਰਾਂ ਦੇ ਕਰੀਅਰ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਨਾਲ ਉਨ੍ਹਾਂ ਨੂੰ ਆਲਮੀ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਈਡੀਐੱਮ ਚੈਲੇਂਜ ਵਿੱਚ ਆਪਣੀ ਭੂਮਿਕਾ ਦੇ ਹਿੱਸੇ ਵਜੋਂ, ਲੌਸਟ ਸਟੋਰੀਜ਼ ਅਕੈਡਮੀ ਪ੍ਰਤੀਭਾਗੀਆਂ ਨੂੰ ਸਲਾਹ ਦੇਵੇਗੀ, ਉਨ੍ਹਾਂ ਨੂੰ ਆਪਣੇ ਹੁਨਰ ਨੂੰ ਵਿਕਸਿਤ ਕਰਨ ਅਤੇ ਆਲਮੀ ਸੰਗੀਤ ਦ੍ਰਿਸ਼ ਵਿੱਚ ਸਫਲਤਾ ਲਈ ਤਿਆਰ ਕਰਨ ਲਈ ਸਸ਼ਕਤ ਬਣਾਏਗੀ। 

ਈਡੀਐੱਮ ਚੈਲੇਂਜ ਦੇ ਲਈ ਰਜਿਸਟ੍ਰੇਸ਼ਨ ਵਰਤਮਾਨ ਵਿੱਚ ਖੁਲ੍ਹਿਆ ਹੈ ਅਤੇ ਸਬਮਿਸ਼ਨ ਦੀ ਆਖਰੀ ਮਿਤੀ 31 ਮਾਰਚ, 2025 ਨਿਰਧਾਰਿਤ ਕੀਤੀ ਗਈ ਹੈ। 

"ਰੈਜੋਨੇਟ: ਦ ਈਡੀਐੱਮ ਚੈਲੇਂਜ" ਇਲੈਕਟ੍ਰੋਨਿਕ ਸੰਗੀਤ ਕਲਾਕਾਰਾਂ ਨੂੰ ਆਡੀਓ, ਵਿਜ਼ੁਅਲ ਅਤੇ ਐਂਟਰਟੇਨਮੈਂਟ ਦੇ ਖੇਤਰਾਂ ਵਿੱਚ ਆਪਣੀ ਰਚਨਾਤਮਕਤਾ ਅਤੇ ਇਨੋਵੇਸ਼ਨ ਦਿਖਾਉਣ ਦੇ ਲਈ ਇੱਕ ਅਦੁੱਤੀ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਲੈਕਟ੍ਰੋਨਿਕ ਡਾਂਸ ਮਿਊਜ਼ਿਕ (ਈਡੀਐੱਮ) ਬਣਾਉਣ ਅਤੇ ਨਿਰਮਾਣ ਕਰਨ ਵਿੱਚ ਪਹਿਲਾਂ ਤੋਂ ਤਜਰਬੇ ਰੱਖਣ ਵਾਲੇ ਦੁਨੀਆ ਭਰ ਦੇ ਕੰਪੋਜ਼ਰਾਂ, ਸੰਗੀਤਕਾਰਾਂ ਅਤੇ ਕਲਾਕਾਰਾਂ ਲਈ ਖੁਲ੍ਹਿਆ ਇਹ ਮੁਕਾਬਲਾ ਪ੍ਰਤਿਭਾਵਾਂ ਲਈ ਇੱਕ ਲਾਂਚਪੈਡ ਸਾਬਤ ਹੋਵੇਗਾ। ਲੌਸਟ ਸਟੋਰੀਜ਼ ਅਕੈਡਮੀ ਨਾਲ ਹਾਲ ਹੀ ਵਿੱਚ ਹੋਈ ਸਾਂਝੇਦਾਰੀ ਦੇ ਨਾਲ, ਪ੍ਰਤੀਭਾਗੀਆਂ ਨੂੰ ਜੀਵੰਤ ਭਾਰਤੀ ਸੰਗੀਤ ਭਾਈਚਾਰੇ ਦੇ ਅੰਦਰ ਮਾਹਰ ਸਮਝ, ਨਿਜੀ ਮਾਰਗ ਦਰਸ਼ਨ ਅਤੇ ਕੀਮਤੀ ਉਦਯੋਗ ਅਵਸਰਾਂ ਤੱਕ ਵਿਸ਼ੇਸ਼ ਪਹੁੰਚ ਪ੍ਰਾਪਤ ਹੋਵੇਗੀ।

“ਰੇਜੋਨੇਟ: ਦ ਈਡੀਐੱਮ ਚੈਲੇਂਜ” ਦਾ ਉਦੇਸ਼ ਮਿਊਜ਼ਿਕ ਫਿਊਜ਼ਨ, ਇਲੈਕਟ੍ਰੋਨਿਕ ਮਿਊਜ਼ਿਕ ਅਤੇ ਡੀਜੇ ਸਬੰਧੀ ਕਲਾ ਦੇ ਲਈ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਇੱਕ ਸੁਸੰਗਤ ਅਤੇ ਸੱਭਿਆਚਾਰਕ ਤੌਰ ֲ‘ਤੇ ਸਮ੍ਰਿੱਧ ਸੰਗੀਤ ਰਚਨਾ ਬਣਾਉਣ ਦੇ ਲਈ ਆਲਮੀ ਸੰਗੀਤ ਸ਼ੈਲੀਆਂ ਦੀ ਵਰਤੋਂ ‘ਤੇ ਜ਼ੋਰ ਦੇ ਨਾਲ ਪ੍ਰਤੀਯੋਗਿਤਾ ਦਾ ਵਿਸ਼ਾ “ਰੇਜੋਨੇਟ : ਦ ਈਡੀਐੱਮ ਚੈਲੇਂਜ” ਹੈ।

ਚੈਲੇਂਜ ਬਾਰੇ ਵਧੇਰੇ ਜਾਣਕਾਰੀ ਦੇ ਲਈ, ਇੱਥੇ ਕਲਿੱਕ ਕਰੋ।

ਵੇਵਸ (ਡਬਲਿਊਏਵੀਈਐੱਸ) ਦੇ ਬਾਰੇ:

ਭਾਰਤ ਸਰਕਾਰ ਦੁਆਰਾ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਇੱਕ ਮੀਲ ਦੇ ਪੱਥਰ ਦੇ ਤੌਰ ‘ਤੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਆਯੋਜਨ ਮੁੰਬਈ, ਮਹਾਰਾਸ਼ਟਰ ਵਿੱਚ 1 ਤੋਂ 4 ਮਈ, 2025 ਤੱਕ ਕੀਤਾ ਜਾਵੇਗਾ।

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਕ੍ਰਿਏਟਰ ਅਤੇ ਇਨੋਵੇਟਰ ਹੋਵੋ, ਸਮਿਟ ਐੱਮਐਂਡਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਪਾਉਣ ਲਈ ਪੂਰਨ ਆਲਮੀ ਮੰਚ ਪ੍ਰਦਾਨ ਕਰਦਾ ਹੈ।

ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੌਜੀਕਲ ਇਨੋਵੇਸ਼ਨ ਦੇ ਕੇਂਦਰ ਵਜੋਂ ਦੇਸ਼ ਦੀ ਸਥਿਤੀ ਮਜ਼ਬੂਤ ਕਰਨ ਦੇ ਨਾਲ, ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ। ਇਸ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਉਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਅੰਗੇਜ਼ਮੈਂਟ ਰਿਅਲਟੀ (ਏਆਰ), ਵਰਚੁਅਲ ਰਿਅਲਟੀ (ਵੀਆਰ) ਅਤੇ ਐਕਸਟੈਂਡਿਡ ਰਿਅਲਟੀ (ਐਕਸਆਰ) ਸਮੇਤ ਵਿਭਿੰਨ ਉਦਯੋਗਾਂ ਅਤੇ ਖੇਤਰਾਂ ‘ਤੇ ਜ਼ੋਰ ਦਿੱਤਾ ਗਿਆ ਹੈ।

ਕੀ ਤੁਹਾਡੇ ਕੋਲ ਕੋਈ ਸੁਆਲ ਹੈ? ਇੱਥੇ ਉੱਤਰ ਪਾਓ

ਆਓ, ਸਾਡੇ ਨਾਲ ਅੱਗੇ ਵਧੋਂ! ਵੇਵਸ ਦੇ ਲਈ ਹੁਣੇ ਰਜਿਸਟਰਡ ਕਰੋ (ਜਲਦੀ ਹੀ ਹੋਣ ਜਾ ਰਿਹਾ ਹੈ!)।

************

ਪੀਆਈਬੀ ਟੀਮ ਵੇਵਸ 2025 | ਨਿਕਿਤਾ ਜੋਸ਼ੀ/ਸ਼੍ਰੀਯੰਕਾ ਚੈਟਰਜੀ/ਦਰਸ਼ਨਾ ਰਾਣੇ


(Release ID: 2110627) Visitor Counter : 4