ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ‘ਸ਼ਾਸ਼ਵਤ ਮਿਥਿਲਾ ਮਹੋਤਸਵ-2025’ ਨੂੰ ਸੰਬੋਧਨ ਕੀਤਾ
ਗੁਜਰਾਤ ਦੇ ਵਿਕਾਸ ਵਿੱਚ ਬਿਹਾਰ ਦੇ ਲੋਕਾਂ, ਖਾਸ ਤੌਰ ‘ਤੇ ਮਿਥਿਲਾਂਚਲ (Mithilanchal) ਵਾਸੀਆਂ ਦਾ ਬਹੁਤ ਯੋਗਦਾਨ ਹੈ
ਜਲਦੀ ਹੀ ਮਿਥਿਲਾ ਵਿੱਚ ਮਾਤਾ ਸੀਤਾ ਦਾ ਸ਼ਾਨਦਾਰ ਮੰਦਿਰ ਬਣੇਗਾ, ਜੋ ਪੂਰੀ ਦੁਨੀਆ ਨੂੰ ਆਦਰਸ਼ ਜੀਵਨ ਜੀਣ ਦਾ ਸੰਦੇਸ਼ ਦੇਵੇਗਾ
ਸੰਵਾਦ ਰਾਹੀਂ ਸਮਾਧਾਨ ਦੀ ਪਰੰਪਰਾ ਮਿਥਿਲਾ ਦੀ ਭੂਮੀ ਤੋਂ ਹੀ ਵਿਕਸਿਤ ਹੋਈ ਹੈ
ਮਿਥਿਲਾ ਵਿੱਚ ਰਹੀ ਸ਼ਾਸਤਰਾਰਥ (Shastratha) ਦੀ ਪਰੰਪਰਾ ਦਾ ਪੂਰੇ ਵਿਸ਼ਵ ਵਿੱਚ ਸਨਮਾਨ
ਮਿਥਿਲਾ ਦੀ ਨਾਰੀ ਸ਼ਕਤੀ ਦਾ ਪ੍ਰਾਚੀਨ ਕਾਲ ਤੋਂ ਹੀ ਦੇਸ਼ ਵਿੱਚ ਮਹੱਤਵਪੂਰਨ ਯੋਗਦਾਨ
ਮਿਥਿਲਾ ਦੀ ਧਰਤੀ ਆਦਿ ਕਾਲ ਤੋਂ ਹੀ ਵਿਦਵਾਨਾਂ, ਡਿਬੇਟਸ ਅਤੇ ਮੀਮਾਂਸਾ ਦੀ ਧਰਤੀ ਰਹੀ ਹੈ
Posted On:
09 MAR 2025 8:36PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ‘ਸ਼ਾਸ਼ਵਤ ਮਿਥਿਲਾ ਮਹੋਤਸਵ-2025’ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਰਾਜ ਸਭਾ ਮੈਂਬਰ ਸ਼੍ਰੀ ਸੰਜੈ ਕੁਮਾਰ ਝਾਅ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਨੇ ਹਮੇਸ਼ਾ ਦੇਸ਼ ਅਤੇ ਦੁਨੀਆ ਦੇ ਲੋਕਾਂ ਦਾ ਸੁਆਗਤ ਕੀਤਾ ਹੈ। ਨਵੀਆਂ-ਨਵੀਆਂ ਵਿਚਾਰਧਾਰਾਵਾਂ ਅਤੇ ਹਰ ਤਰ੍ਹਾਂ ਦੀਆਂ ਜੀਵਨ ਸ਼ੈਲੀਆਂ ਦਾ ਵੀ ਗੁਜਰਾਤ ਨੇ ਸੁਆਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਵਿਕਾਸ ਵਿੱਚ ਬਿਹਾਰ ਦੇ ਲੋਕਾਂ, ਖਾਸ ਕਰਕੇ ਮਿਥਿਲਾਂਚਲ (Mithilanchal) ਵਾਸੀਆਂ, ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਉਹ ਸੁਰੱਖਿਅਤ, ਸਤਿਕਾਰਯੋਗ ਅਤੇ ਸੁਆਗਤ ਯੋਗ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮਿਥਿਲਾ ਦੀ ਧਰਤੀ ਮਹਾਭਾਰਤ ਅਤੇ ਰਾਮਾਇਣ ਕਾਲ ਤੋਂ ਵਿਦਵਾਨਾਂ, ਡਿਬੇਟਸ ਅਤੇ ਮੀਮਾਂਸਾ ਦੀ ਧਰਤੀ ਰਹੀ ਹੈ। ਰਾਮਾਇਣ ਅਤੇ ਮਹਾਭਾਰਤ ਤੋਂ ਲੈ ਕੇ ਪੁਰਾਣਾਂ ਤੱਕ, ਵੇਦ-ਵੇਦਾਂਤ, ਮੀਮਾਂਸਾ ਅਤੇ ਸਮ੍ਰਿੱਧ ਸਾਹਿਤ, ਇਨ੍ਹਾਂ ਦੀ ਰਚਨਾ ਦਾ ਜੇਕਰ ਮੂਲ ਲੱਭਿਆ ਜਾਵੇ ਤਾਂ ਸਾਰਿਆਂ ਦਾ ਮੂਲ ਸਾਡੀ ਮਿਥਿਲਾ ਵਿੱਚ ਹੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਮਿਥਿਲਾਂਚਲ (Mithilanchal) ਮਾਂ ਸੀਤਾ ਦੀ ਜਨਮ ਭੂਮੀ ਅਤੇ ਜਨਕ ਜਿਹੇ ਵਿਦਵਾਨ ਰਾਜਰਿਸ਼ੀ ਦੀ ਭੂਮੀ ਹੈ, ਜਿੱਥੇ ਅਸ਼ਟਾਵਕਰ ਮੁਨੀ ਨੇ ਅਸ਼ਟਾਵਕਰ ਗੀਤਾ ਦੀ ਰਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਿਥਿਲਾਂਚਲ (Mithilanchal) ਵਿੱਚ ਯੱਗਿਆਵਲਕਯ (Yagyavalkya) ਜਿਹੇ ਗਿਆਨੀ ਅਤੇ ਰਿਸ਼ੀ ਗੌਤਮ ਅਤੇ ਮੰਡਨ ਮਿਸ਼ਰ ਜਿਹੇ ਦਾਰਸ਼ਨਿਕ ਹੋਏ ਅਤੇ ਇਸ ਧਰਤੀ ਨੇ ਜਯੋਤੀਰੇਸ਼ਵਰ ਠਾਕੁਰ ਅਤੇ ਮਹਾਕਵੀ ਵਿਦਿਆਪਤੀ ਜਿਹੇ ਕਵੀ ਦਿੱਤੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਕਈ ਗ੍ਰੰਥਾਂ ਵਿੱਚ ਮਿਥਿਲਾ ਅਤੇ ਮਿਥਿਲਾਵਾਸੀਆਂ ਦੇ ਯੋਗਦਾਨ ਦਾ ਬਹੁਤ ਜ਼ਿਕਰ ਮਿਲਦਾ ਹੈ, ਜਿਨ੍ਹਾਂ ਵਿੱਚ ਸ਼ਤਪਥ ਬ੍ਰਾਹਮਣ, ਵਾਲਮੀਕੀ ਰਾਮਾਇਣ, ਮਹਾਭਾਰਤ, ਬੌਧ ਸਾਹਿਤ ਅਤੇ ਜੈਨ ਸਾਹਿਤ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮਹਾਨ ਕਵੀ ਕਾਲੀਦਾਸ ਨੇ ਆਪਣੀ ਰਚਨਾ ਰਘੁਵੰਸ਼ਮ, ਸ਼੍ਰੀਹਰਸ਼ ਨੇ ਨੈਸ਼ਾਧਿਚਰਿਤ ਅਤੇ ਜੈਦੇਵ ਨੇ ਪ੍ਰਸੰਨਾ ਰਾਘਵ ਵਿੱਚ ਮਿਥਿਲਾ ਦੀ ਚਰਚਾ ਕੀਤੀ ਹੈ। ਇਨ੍ਹਾਂ ਸਾਰੇ ਕਵੀਆਂ ਨੇ ਮਿਥਿਲਾ ਨੂੰ ਸਿੱਖਿਆ, ਸਰਸਵਤੀ ਦੀ ਪੂਜਾ ਦੇ ਨਾਲ ਜੋੜਿਆ ਅਤੇ ਮਿਥਿਲਾ ਦਾ ਵਰਣਨ ਗਿਆਨ ਦੀ ਭੂਮੀ ਦੇ ਰੂਪ ਵਿੱਚ ਕੀਤਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਕਹਿੰਦੇ ਹਨ ਕਿ ਸਾਡਾ ਭਾਰਤ ਲੋਕਤੰਤਰ ਦੀ ਜਨਨੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਦੀ ਸ਼ੁਰੂਆਤ ਹੀ ਵਿਦੇਹਾ ਅਤੇ ਮਿਥਿਲਾ ਨੇ ਕਰਵਾਈ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਤਮਾ ਬੁੱਧ ਨੇ ਕਈ ਵਾਰ ਕਿਹਾ ਕਿ ਜਦੋਂ ਤੱਕ ਵਿਦੇਹਾ ਦੇ ਲੋਕ ਆਪਸ ਵਿੱਚ ਮਿਲ ਕੇ ਰਹਿਣਗੇ, ਤਦ ਤੱਕ ਕੋਈ ਉਸ ਨੂੰ ਹਰਾ ਨਹੀਂ ਸਕਦਾ। ਮਿਥਿਲਾ ਨੇ ਲੋਕਤੰਤਰ ਦੇ ਰੂਪ ਵਿੱਚ ਇੱਕ ਮਜ਼ਬੂਤ ਤਾਕਤ ਖੜ੍ਹੀ ਕੀਤੀ, ਜੋ ਵਰ੍ਹਿਆਂ ਤੱਕ ਪੂਰੇ ਦੇਸ਼ ਅਤੇ ਦੁਨੀਆ ਨੂੰ ਸੰਦੇਸ਼ ਦਿੰਦੀ ਰਹੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਿਥਿਲਾ ਸ਼ਾਸਤਰਾਰਥ (Shastratha) ਦੀ ਵੀ ਭੂਮੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਜਨਕ ਅਤੇ ਯੱਗਿਆਵਲਕਯ (Yagyavalkya)ਦਾ ਸ਼ਾਸਤਰਾਰਥ (Shastratha )ਹੋਵੇ ਜਾਂ ਮੰਡਨ ਮਿਸ਼ਰ ਅਤੇ ਸ਼ੰਕਰਾਚਾਰੀਆ ਦਾ ਸ਼ਾਸਤਰਾਰਥ (Shastratha)ਹੋਵੇ, ਸੰਵਾਦ ਨਾਲ ਸਮਾਧਾਨ ਦੀ ਪਰੰਪਰਾ ਦਾ ਪਾਲਣ ਪੂਰੇ ਵਿਸ਼ਵ ਵਿੱਚ ਸਭ ਤੋਂ ਮੁਕਤ ਰੂਪ ਨਾਲ ਕਿਤੇ ਹੋਇਆ ਤਾਂ ਉਹ ਮਿਥਿਲਾ ਵਿੱਚ ਹੋਇਆ। ਇਸ ਪਰੰਪਰਾ ਦਾ ਪੂਰਾ ਵਿਸ਼ਵ ਸਨਮਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗਿਆਨ ਪਰੰਪਰਾ ਨੂੰ ਧਿਆਨ ਨਾਲ ਦੇਖੋ ਤਾਂ ਪ੍ਰਮੁੱਖ ਮੰਨੇ ਜਾਣ ਵਾਲੇ ਛੇ ਦਰਸ਼ਨਾਂ ਵਿੱਚੋਂ ਚਾਰ ਦਰਸ਼ਨ- ਸਾਂਖਯ ਦਰਸ਼ਨ, ਨਯਾਯ ਦਰਸ਼ਨ, ਮੀਮਾਂਸਾ ਅਤੇ ਵੈਸ਼ੇਸ਼ਿਕ ਦਰਸ਼ਨ-ਮਿਥਿਲਾ ਦੀ ਭੂਮੀ ‘ਤੇ ਨਿਰਮਿਤ ਕੀਤੇ ਗਏ। ਇਨ੍ਹਾਂ ਚਾਰਾਂ ਦਰਸ਼ਨਾਂ ਦੀ ਰਚਨਾ ਮਿਥਿਲਾਂਚਲ (Mithilanchal) ਦੇ ਵਿਦਵਾਨਾਂ ਨੇ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਿਥਿਲਾ ਦੀ ਨਾਰੀ ਸ਼ਕਤੀ ਨੇ ਪ੍ਰਾਚੀਨ ਕਾਲ ਤੋਂ ਹੀ ਦੇਸ਼ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਮਿਥਿਲਾ ਵਿੱਚ ਨਾਰੀਆਂ ਦਾ ਵੀ ਹਮੇਸ਼ਾ ਤੋਂ ਸਨਮਾਨ ਹੋਇਆ ਹੈ। ਮਿਥਿਲਾ ਵਿੱਚ ਜਿੰਨਾ ਸਨਮਾਨ ਯੱਗਿਆਵਲਕਯ (Yagyavalkya) ਅਤੇ ਕਣਾਦ ਮੁਨੀ ਦਾ ਹੈ, ਉਨ੍ਹਾਂ ਹੀ ਸਨਮਾਨ ਮੈਤ੍ਰੇਈ, ਗਾਰਗੀ ਅਤੇ ਭਾਰਤੀ ਦਾ ਹੈ। ਉਨ੍ਹਾਂ ਨੇ ਕਿਹਾ ਕਿ ਮੰਡਨ ਮਿਸ਼ਰ ਅਤੇ ਸ਼ੰਕਰਾਚਾਰੀਆ ਦੇ ਸ਼ਾਸਤਰਾਰਥ (Shastratha) ਦੀ ਪ੍ਰਧਾਨਗੀ ਕਰਨ ਦੀ ਜ਼ਿੰਮੇਵਾਰੀ ਮੰਡਨ ਮਿਸ਼ਰ ਦੀ ਪਤਨੀ ਭਾਰਤੀ ਨੂੰ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਵੱਡੀ ਸਪਿਰਿਟ ਦੇ ਨਾਲ ਨਿਆਇਕ ਤਰੀਕੇ ਨਾਲ ਸ਼ੰਕਰਾਚਾਰੀਆ ਨੂੰ ਜੇਤੂ ਘੋਸ਼ਿਤ ਕੀਤਾ। ਇਹ ਸਿਰਫ਼ ਮਿਥਿਲਾ ਵਿੱਚ ਸੰਭਵ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੁਨੀਆ ਦੀ ਆਦਰਸ਼ ਨਾਰੀ, ਆਦਰਸ਼ ਪਤਨੀ ਅਤੇ ਆਦਰਸ਼ ਮਾਤਾ ਦੀ ਪ੍ਰਤੀਕ ਅਤੇ ਭਾਰਤੀ ਸੱਭਿਆਚਾਰ ਦੇ ਪ੍ਰਤੀਕ ਮਾਤਾ ਸੀਤਾ ਦੇ ਜਨਮ ਸਥਾਨ ਮਿਥਿਲਾਂਚਲ (Mithilanchal) ਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਪਣੇ ਬਿਹਾਰ ਦੌਰੇ ਦੌਰਾਨ ਇੱਕ ਵਾਰ ਉਨ੍ਹਾਂ ਨੇ ਕਿਹਾ ਸੀ ਕਿ ਅਯੋਧਿਆ ਵਿੱਚ ਭਗਵਾਨ ਰਾਮ ਦਾ ਮੰਦਿਰ ਬਣ ਚੁੱਕਿਆ ਹੈ ਅਤੇ ਹੁਣ ਮਾਤਾ ਸੀਤਾ ਦਾ ਮੰਦਿਰ ਬਣਾਉਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਮਿਥਿਲਾ ਵਿੱਚ ਮਾਂ ਜਾਨਕੀ ਦਾ ਇੱਕ ਸ਼ਾਨਦਾਰ ਮੰਦਿਰ ਬਣਾਇਆ ਜਾਵੇਗਾ ਜੋ ਪੂਰੀ ਦੁਨੀਆ ਦੀ ਨਾਰੀ ਸ਼ਕਤੀ ਨੂੰ ਆਦਰਸ਼ ਜੀਵਨ ਦਾ ਸੰਦੇਸ਼ ਦੇਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਅਲਗ-ਅਲਗ ਹਿੱਸਿਆਂ ਵਿੱਚ ਵਸੇ ਮਿਥਿਲਾਂਚਲ (Mithilanchal) ਵਾਸੀਆਂ ਨੇ ਗਾਂਧੀਨਗਰ ਵਿੱਚ ਇੱਕ ਭਵਨ ਬਣਾਇਆ ਹੈ, ਜੋ ਮਿਥਿਲਾ ਦੇ ਲੋਕਾਂ ਲਈ ਕਾਫੀ ਸੁਵਿਧਾਜਨਕ ਸਿੱਧ ਹੋਵੇਗਾ। ਨਾਲ ਹੀ, ਇੱਥੇ ਮਹਾਕਵੀ ਵਿਦਿਆਪਤੀ ਦੀ ਇੱਕ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ।
**********
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2109912)
Visitor Counter : 25