ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 10 ਤੋਂ 12 ਮਾਰਚ ਤੱਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ
Posted On:
09 MAR 2025 6:05PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 10 ਤੋਂ 12 ਮਾਰਚ, 2025 ਤੱਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ।
10 ਮਾਰਚ ਨੂੰ ਰਾਸ਼ਟਰਪਤੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ, ਹਿਸਾਰ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਦਿਨ, ਉਹ ਬ੍ਰਹਮਾ ਕੁਮਾਰੀਜ਼, ਹਿਸਾਰ ਦੇ ਗੋਲਡਨ ਜੁਬਲੀ ਸਮਾਰੋਹ ਦੇ ਅਵਸਰ ‘ਤੇ ‘ਸਮੁੱਚੀ ਭਲਾਈ ਲਈ ਅਧਿਆਤਮਿਕ ਸਿੱਖਿਆ’ ਨਾਮਕ ਰਾਜ ਪੱਧਰੀ ਅਭਿਯਾਨ ਦੀ ਸ਼ੁਰੂਆਤ ਕਰਨਗੇ।
11 ਮਾਰਚ ਨੂੰ, ਰਾਸ਼ਟਰਪਤੀ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ ਏਮਸ, ਬਠਿੰਡਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਸ਼ਾਮ, ਰਾਸ਼ਟਰਪਤੀ ਮੋਹਾਲੀ ਵਿਖੇ ਪੰਜਾਬ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਨਾਗਰਿਕ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣਗੇ।
12 ਮਾਰਚ ਨੂੰ ਰਾਸ਼ਟਰਪਤੀ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ।
***************
ਐੱਮਜੇਪੀਐੱਸ/ਐੱਸਆਰ
(Release ID: 2109688)
Visitor Counter : 33