ਪੰਚਾਇਤੀ ਰਾਜ ਮੰਤਰਾਲਾ
ਨਵੀਂ ਡਿਜੀਟਲ ਮੁਹਿੰਮ ‘ਚ "ਸਰਪੰਚ ਪਤੀ" ਸੱਭਿਆਚਾਰ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਪੰਚਾਇਤ ਵੈੱਬ ਸੀਰੀਜ਼ "ਅਸਲੀ ਪ੍ਰਧਾਨ ਕੌਣ ?" ਦਾ ਨਵਾਂ ਐਪੀਸੋਡ ਚੁਣੀ ਹੋਈ ਮਹਿਲਾ ਗ੍ਰਾਮ ਪ੍ਰਧਾਨ ਦੇ ਆਦਰਸ਼ ਲੀਡਰਸ਼ਿਪ ਹੁਨਰ ਨੂੰ ਦਰਸਾਉਂਦਾ ਹੈ
Posted On:
07 MAR 2025 2:01PM by PIB Chandigarh
ਪੰਚਾਇਤੀ ਰਾਜ ਮੰਤਰਾਲੇ (ਐੱਮਓਪੀਆਰ) ਨੇ ਪ੍ਰੌਕਸੀ ਪ੍ਰਤੀਨਿਧਤਾ ਨੂੰ ਖਤਮ ਕਰਨ ਅਤੇ ਜ਼ਮੀਨੀ ਪੱਧਰ 'ਤੇ ਅਸਲੀ ਮਹਿਲਾ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਮੁੱਖ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਪੰਚਾਇਤੀ ਰਾਜ ਮੰਤਰਾਲੇ ਨੇ ਦਿ ਵਾਈਰਲ ਫੀਵਰ (ਟੀਵੀਐੱਫ) ਨਾਲ ਸਹਿਯੋਗ ਕੀਤਾ ਹੈ ਤਾਂ ਜੋ ਸਥਾਨਕ ਪੇਂਡੂ ਸ਼ਾਸਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ਦੇ ਆਲੇ-ਦੁਆਲੇ ਦਿਲਚਸਪ ਡਿਜੀਟਲ ਸਮੱਗਰੀ ਦੀ ਇੱਕ ਲੜੀ ਬਣਾਈ ਜਾ ਸਕੇ। ਵਿਆਪਕ ਤੌਰ 'ਤੇ ਪ੍ਰਸ਼ੰਸਾਯੋਗ ਵੈੱਬ-ਸੀਰੀਜ਼ ਪੰਚਾਇਤ ਦੀ ਦੁਨੀਆ 'ਤੇ ਅਧਾਰਿਤ, ਇਸ ਟੀਵੀਐੱਫ ਪ੍ਰੋਡਕਸ਼ਨ ਵਿੱਚ ਨੀਨਾ ਗੁਪਤਾ, ਚੰਦਨ ਰਾਏ ਅਤੇ ਫੈਸਲ ਮਲਿਕ ਵਰਗੇ ਮਸ਼ਹੂਰ ਕਲਾਕਾਰ ਹਨ।
ਇਨ੍ਹਾਂ ਵਿੱਚੋਂ ਪਹਿਲੀ ਫ਼ਿਲਮ, "ਅਸਲੀ ਪ੍ਰਧਾਨ ਕੌਣ ?" ਦਾ ਪ੍ਰੀਮੀਅਰ 4 ਮਾਰਚ, 2025 ਨੂੰ ਮੰਤਰਾਲੇ ਦੇ "ਸਸ਼ਕਤ ਪੰਚਾਇਤ ਨੇਤਰੀ ਅਭਿਆਨ" ਦੇ ਲਾਂਚ ਦੇ ਨਾਲ ਮੇਲ ਖਾਂਦਾ ਹੋਇਆ ਸੀ। ਇਹ ਫਿਲਮ ਦੇਸ਼ ਭਰ ਤੋਂ ਪੰਚਾਇਤੀ ਰਾਜ ਸੰਸਥਾਵਾਂ ਦੀਆਂ 1,200 ਤੋਂ ਵੱਧ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀਆਂ ਦੇ ਸਾਹਮਣੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਦਿਖਾਈ ਗਈ।
ਫਿਲਮ 'ਅਸਲੀ ਪ੍ਰਧਾਨ ਕੌਣ ?' ' ਦਰਸਾਉਂਦੀ ਹੈ ਕਿ ਇੱਕ ਮਹਿਲਾ ਗ੍ਰਾਮ ਪ੍ਰਧਾਨ ਲੋਕ ਭਲਾਈ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਕਰਦੀ ਹੈ। "ਅਸਲੀ ਪ੍ਰਧਾਨ ਕੌਣ ਹੈ?" 'ਸਰਪੰਚ ਪਤੀ' ਦੇ ਸੱਭਿਆਚਾਰ ਦੇ ਮੁੱਦੇ ਨੂੰ ਸਾਹਮਣੇ ਲਿਆਉਂਦੀ ਹੈ - ਜਿੱਥੇ ਪਰਿਵਾਰ ਦੇ ਮਰਦ ਮੈਂਬਰ ਗੈਰ-ਰਸਮੀ ਤੌਰ 'ਤੇ ਚੁਣੀਆਂ ਗਈਆਂ ਮਹਿਲਾ ਨੇਤਾਵਾਂ ਦੀ ਨੁਮਾਇੰਦਗੀ ਕਰਦੇ ਹਨ - ਇੱਕ ਅਜਿਹੀ ਪ੍ਰਕਿਰਿਆ ਜੋ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਨੁਮਾਇੰਦਗੀ ਦੇ ਸੰਵਿਧਾਨਕ ਆਦੇਸ਼ ਨੂੰ ਕਮਜ਼ੋਰ ਕਰਦੀ ਹੈ। ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ, ਪ੍ਰਸਿੱਧ ਅਦਾਕਾਰਾ ਨੀਨਾ ਗੁਪਤਾ ਨੇ ਕਿਹਾ, "ਉਨ੍ਹਾਂ ਕਹਾਣੀਆਂ ਦਾ ਹਿੱਸਾ ਬਣਨਾ ਹਮੇਸ਼ਾ ਖੁਸ਼ੀ ਦੀ ਗੱਲ ਹੈ ਜਿਨ੍ਹਾਂ ਦਾ ਇੱਕ ਉਦੇਸ਼ ਹੁੰਦਾ ਹੈ। ਅਸਲੀ ਪ੍ਰਧਾਨ ਕੌਣ? ਇਹ ਸਿਰਫ਼ ਇੱਕ ਹੋਰ ਨਿਰਮਾਣ ਨਹੀਂ ਹੈ - ਇਹ ਗ੍ਰਾਮੀਣ ਭਾਰਤ ਵਿੱਚ ਮਹਿਲਾਵਾਂ ਦੁਆਰਾ ਦਰਪੇਸ਼ ਅਸਲ-ਜੀਵਨ ਚੁਣੌਤੀਆਂ ਦਾ ਪ੍ਰਤੀਬਿੰਬ ਹੈ। ਮੈਂ ਦਰਸ਼ਕਾਂ ਨੂੰ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ਕਹਾਣੀ ਰਾਹੀਂ ਇਹ ਸੁਨੇਹਾ ਕਿੰਨੀ ਸੁੰਦਰਤਾ ਨਾਲ ਦਿੱਤਾ ਗਿਆ ਹੈ"।
ਇਹ ਪਹਿਲਕਦਮੀ "ਪੰਚਾਇਤੀ ਰਾਜ ਪ੍ਰਣਾਲੀਆਂ ਅਤੇ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਪ੍ਰਤੀਨਿਧਤਾ ਅਤੇ ਭੂਮਿਕਾਵਾਂ ਵਿੱਚ ਬਦਲਾਅ: ਬਦਲਵੀਂ ਭਾਗੀਦਾਰੀ ਦੇ ਯਤਨਾਂ ਦਾ ਅੰਤ" ਬਾਰੇ ਹਾਲ ਹੀ ਵਿੱਚ ਆਈ ਰਿਪੋਰਟ ਦੇ ਮੱਦੇਨਜ਼ਰ ਕੀਤੀ ਗਈ ਹੈ, ਜਿਸ ਨੇ ਵਿਆਪਕ ਧਿਆਨ ਖਿੱਚਿਆ ਹੈ ਅਤੇ ਸਥਾਨਕ ਸ਼ਾਸਨ ਵਿੱਚ ਅਸਲ ਮਹਿਲਾ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੇ ਨਿਰੰਤਰ ਯਤਨਾਂ ਦੇ ਸਮਰਥਨ ਵਿੱਚ ਇੱਕ ਕਦਮ ਹੈ। ਆਪਣੇ ਵਿਆਪਕ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਮੰਤਰਾਲਾ ਹੇਠ ਲਿਖਿਆਂ 'ਤੇ ਕੇਂਦ੍ਰਿਤ ਦੋ ਵਾਧੂ ਪ੍ਰੋਡਕਸ਼ਨ ਜਾਰੀ ਕਰੇਗਾ:
ਡਿਜੀਟਲ ਹੱਲ ਅਤੇ ਪਾਰਦਰਸ਼ਿਤਾ - ਇਹ ਦਰਸਾਉਣਾ ਕਿ ਟੈਕਨੋਲੋਜੀ ਗ੍ਰਾਮੀਣ ਸ਼ਾਸਨ ਨੂੰ ਕਿਵੇਂ ਬਦਲ ਸਕਦੀ ਹੈ।
ਆਪਣੇ ਸਰੋਤ ਤੋਂ ਆਮਦਨ - ਪੰਚਾਇਤਾਂ ਲਈ ਵਿੱਤੀ ਸੁਤੰਤਰਤਾ/ਸਵੈ-ਨਿਰਭਰਤਾ ਦੀ ਮਹੱਤਤਾ ਨੂੰ ਉਜਾਗਰ ਕਰਨਾ।
ਅਦਾਕਾਰ ਦੁਰਗੇਸ਼ ਕੁਮਾਰ ਅਤੇ ਬੁੱਲੂ ਕੁਮਾਰ ਦੀ ਪੇਸ਼ਕਾਰੀ ਵਾਲੀ ਇਹ ਆਉਣ ਵਾਲੀ ਰਿਲੀਜ਼ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਤਬਦੀਲੀ ਲਿਆਉਣ ਦੇ ਮੰਤਰਾਲੇ ਦੇ ਮਿਸ਼ਨ ਨੂੰ ਅੱਗੇ ਵਧਾਏਗੀ। ਸਾਲ ਭਰ ਚੱਲਣ ਵਾਲਾ "ਸਸ਼ਕਤ ਪੰਚਾਇਤ ਨੇਤਰੀ ਅਭਿਆਨ" ਦੇਸ਼ ਭਰ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਮਹਿਲਾ ਪ੍ਰਤੀਨਿਧੀਆਂ ਦੀ ਸਮਰੱਥਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਪੰਚਾਇਤੀ ਰਾਜ ਅਹੁਦਿਆਂ ਲਈ ਚੁਣੀਆਂ ਗਈਆਂ ਮਹਿਲਾਵਾਂ ਦੇ ਹੁਨਰ ਅਤੇ ਵਿਸ਼ਵਾਸ ਨੂੰ ਵਧਾਉਣ 'ਤੇ ਕੇਂਦ੍ਰਿਤ ਹੋਵੇਗਾ। ਇਹ ਯਕੀਨੀ ਬਣਾਏਗਾ ਕਿ ਉਹ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤ ਸਕਣ।
ਦੇਖਣ ਲਈ ਇੱਥੇ ਕਲਿੱਕ ਕਰੋ:https://youtu.be/GVxadWl5Cjk?si=B8A652NLbt1odCo6



************
ਅਦਿਤੀ ਅਗਰਵਾਲ
(Release ID: 2109388)
Visitor Counter : 11