ਸੱਭਿਆਚਾਰ ਮੰਤਰਾਲਾ
azadi ka amrit mahotsav

ਸਾਹਿਤਯ ਅਕਾਦਮੀ ‘ਫੈਸਟੀਵਲ ਆਫ ਲੈਟਰਸ 2025’ ਦਾ ਆਯੋਜਨ ਕਰੇਗੀ

Posted On: 06 MAR 2025 12:20PM by PIB Chandigarh

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੀ ਭਾਰਤ ਦੀ ਪ੍ਰਮੁੱਖ ਸਾਹਿਤਕ ਸੰਸਥਾ ਸਾਹਿਤਯ ਅਕਾਦਮੀ 7 ਮਾਰਚ 2025 ਤੋਂ 12 ਮਾਰਚ 2025 ਤੱਕ ਨਵੀਂ ਦਿੱਲੀ ਦੇ ਰਵਿੰਦਰ ਭਵਨ ਵਿੱਚ ਆਪਣੇ ਸਲਾਨਾ ਸਾਹਿਤਯ ਮਹੋਤਸਵ (ਫੈਸਟੀਵਲ ਆਫ ਲੈਟਰਸ 2025) ਦਾ ਆਯੋਜਨ ਕਰੇਗੀ। ਭਾਰਤ ਸਰਕਾਰ ਦੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਮਹੋਤਸਵ ਦਾ ਉਦਘਾਟਨ ਕਰਨਗੇ। ਪ੍ਰਸਿੱਧ ਅੰਗ੍ਰੇਜ਼ੀ ਨਾਟਕਕਾਰ ਸ਼੍ਰੀ ਮਹੇਸ਼ ਦੱਤਾਨੀ ਪੁਰਸਕਾਰ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ, ਜਿਸ ਵਿੱਚ 23 ਭਾਸ਼ਾਵਾਂ ਵਿੱਚ ਪ੍ਰਤਿਸ਼ਠਿਤ ਸਾਹਿਤਯ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਪ੍ਰਸਿੱਧ ਲੇਖਕ ਅਤੇ ਵਿਦਵਾਨ ਸ਼੍ਰੀ ਉਪਮਨਿਯੂ ਚੈਟਰਜੀ (Upamanyu Chatterjee) ਇਸ ਵਰ੍ਹੇ ਦਾ ਸੰਵਤਸਰ ਲੈਕਚਰ (Samvatsar Lecture) ਦੇਣਗੇ।

ਇਹ ਏਸ਼ੀਆ ਦਾ ਸਭ ਤੋਂ ਵੱਡਾ ਸਾਹਿਤਯ ਮਹੋਤਸਵ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 50 ਤੋਂ ਵੱਧ ਭਾਸ਼ਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਲਗਭਗ 700 ਲੇਖਕ ਇਸ ਮਹੋਤਸਵ ਵਿੱਚ ਹਿੱਸਾ ਲੈਂਦੇ ਹਨ। ਇਸ ਦੇ 100 ਤੋਂ ਵੱਧ ਸੈਸ਼ਨ ਹੁੰਦੇ ਹਨ। ਮਹੋਤਸਵ ਦਾ ਵਿਸ਼ਾ ਭਾਰਤੀ ਸਾਹਿਤਕ ਪਰੰਪਰਾਵਾਂ ਹੋਵੇਗਾ ਅਤੇ ਮਹੋਤਸਵ ਦੇ ਆਖਰੀ ਤਿੰਨ ਦਿਨਾਂ ਦੇ ਦੌਰਾਨ ਇਸ ਵਿਸ਼ੇ ‘ਤੇ ਪ੍ਰਸਿੱਧ ਵਿਚਾਰਕਾਂ ਅਤੇ ਲੇਖਕਾਂ ਦੇ ਨੈਸ਼ਨਲ ਸੈਮੀਨਾਰ ਆਯੋਜਿਤ  ਕੀਤੇ ਜਾਣਗੇ। 

ਮਹੋਤਸਵ ਦੇ ਅੰਤਿਮ ਦਿਨ ਬੱਚਿਆਂ ਦੇ ਲਈ ਇੱਕ ਦਿਨੀਂ ਪ੍ਰੋਗਰਾਮ “ਸਪਿਨ ਏ ਟੇਲ” ਦਾ ਆਯੋਜਨ ਕੀਤਾ ਜਾਵੇਗਾ। ਪੂਰੇ ਉਤਸਵ ਦੇ ਦੌਰਾਨ, ਵੱਖ-ਵੱਖ ਵਿਸ਼ਿਆਂ ‘ਤੇ ਪ੍ਰਸਿੱਧ ਲੇਖਕਾਂ, ਕਵੀਆਂ, ਅਨੁਵਾਦਕਾਂ, ਪ੍ਰਕਾਸ਼ਕਾਂ ਅਤੇ ਆਲੋਚਕਾਂ ਦੁਆਰਾ ਪੇਸ਼ਕਾਰੀਆਂ, ਪਾਠ ਅਤੇ ਚਰਚਾਵਾਂ ਹੋਣਗੀਆਂ (ਵਿਚਾਰ ਵਟਾਂਦਰੇ ਹੋਣਗੇ) ।

ਤਿੰਨੋਂ ਦਿਨ ਸ਼ਾਮ ਨੂੰ, ਰਾਕੇਸ਼ ਚੌਰਸੀਆ (ਬਾਂਸੁਰੀ ਵਾਦਨ), ਨਲਿਨੀ ਜੋਸ਼ੀ (ਹਿੰਦੁਸਤਾਨੀ ਗਾਇਨ) ਅਤੇ ਫੌਜ਼ਿਆ ਦਾਸਤਾਨਗੋ ਅਤੇ ਰਿਤੇਸ਼ ਯਾਦਵ (ਦਾਸਤਾਨ-ਏ-ਮਹਾਭਾਰਤ) ਜਿਹੇ ਪ੍ਰਸਿੱਧ ਕਲਾਕਾਰਾਂ ਦੁਆਰਾ ਸੱਭਿਆਚਾਰਕ ਪੇਸ਼ਕਾਰੀਆਂ ਆਯੋਜਿਤ ਕੀਤੀਆਂ ਜਾਣਗੀਆਂ। ਫੈਸਟੀਵਲ ਆਫ ਲੈਟਰਸ ਸਾਰੇ ਸਾਹਿਤ ਪ੍ਰੇਮੀਆਂ ਅਤੇ ਉਨ੍ਹਾਂ ਲੋਕਾਂ ਦੇ ਲਈ ਖੁੱਲ੍ਹਾ ਅਤੇ ਮੁਫ਼ਤ ਹੈ ਜੋ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਸਾਹਿਤ ਮਹੋਤਸਵ ਦਾ ਆਨੰਦ ਲੈਣਾ ਚਾਹੁੰਦੇ ਹਨ। 

*****

ਸੁਨੀਲ ਕੁਮਾਰ ਤਿਵਾਰੀ 


(Release ID: 2109229) Visitor Counter : 12