ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡੀਏਆਰਪੀਜੀ ਨੇ 05 ਮਾਰਚ, 2025 ਨੂੰ ਨਵੀਂ ਸਮੀਖਿਆ ਬੈਠਕ ਦੀ ਤਰਜ਼ ’ਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ


ਇਹ ਵਰਕਸ਼ਾਪ 26 ਦਸੰਬਰ, 2024 ਨੂੰ ਹੋਈ ਪ੍ਰਗਤੀ ਸਮੀਖਿਆ ਬੈਠਕ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਨਿਰਦੇਸ਼ ਦੇ ਅਨੁਸਾਰ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਜਨਤਕ ਸ਼ਿਕਾਇਤਾਂ ਦੇ ਸਮਾਂਬੱਧ ਅਤੇ ਗੁਣਵੱਤਾਪੂਰਨ ਨਿਪਟਾਰੇ ਦੇ ਲਈ ਸੀਨੀਅਰ ਪੱਧਰੀ ਸਮੀਖਿਆ ਕੀਤੀ ਗਈ ਸੀ

ਦਿੱਲੀ ਵਿੱਚ ਕੇਜੀ ਮਾਰਗ ਸਥਿਤ ਸੀਐੱਸਓਆਈ ਵਿੱਚ ਆਯੋਜਿਤ ਵਰਕਸ਼ਾਪ ਵਿੱਚ ਵਿਭਿੰਨ ਕੇਂਦਰੀ ਮੰਤਰਾਲਿਆਂ/ ਵਿਭਾਗਾਂ ਦੇ 75 ਅਧਿਕਾਰੀਆਂ ਨੇ ਹਿੱਸਾ ਲਿਆ

Posted On: 06 MAR 2025 4:57PM by PIB Chandigarh

ਹਰੇਕ ਮੰਤਰਾਲੇ/ਵਿਭਾਗ ਵਿੱਚ ਜਨਤਕ ਸ਼ਿਕਾਇਤ ਮਾਮਲੇ ਦੀ ਸੀਨੀਅਰ ਪੱਧਰ ’ਤੇ ਸਮੀਖਿਆ ਦੀ ਸੁਵਿਧਾ ਦੇ ਲਈ 26 ਦਸੰਬਰ, 2024 ਨੂੰ ਪ੍ਰਗਤੀ ਬੈਠਕ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਦੀ ਪਾਲਣਾ ਵਿੱਚ, ਕੈਬਨਿਟ ਸਕੱਤਰ ਨੇ 30 ਜਨਵਰੀ, 2025 ਨੂੰ ਸਾਰੇ ਸਕੱਤਰਾਂ ਨੂੰ ਇੱਕ ਵਿਭਾਗੀ ਪੱਤਰ ਲਿਖਿਆ ਸੀ, ਜਿਸ ਵਿੱਚ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ/ਸੀਨੀਅਰ ਅਧਿਕਾਰੀਆਂ ਨੂੰ ਆਪਣੇ ਸਬੰਧਿਤ ਮੰਤਰਾਲੇ/ਵਿਭਾਗ ਵਿੱਚ ਜਨਤਕ ਸ਼ਿਕਾਇਤਾਂ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।

ਇਸ ਸਬੰਧ ਵਿੱਚ, ਨੋਡਲ ਸ਼ਿਕਾਇਤ ਨਿਵਾਰਣ ਅਧਿਕਾਰੀਆਂ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਸੀਪੀਜੀਆਰਏਐੱਮਐੱਸ ਪੋਰਟਲ ਵਿੱਚ ਇੱਕ ਸਮਰਪਿਤ ਮਾਡਿਊਲ ਚਾਲੂ ਕੀਤਾ ਗਿਆ ਹੈ ਅਤੇ ਡੀਏਆਰਪੀਜੀ ਦੇ ਸਕੱਤਰ ਦੁਆਰਾ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ 14 ਫਰਵਰੀ, 2025 ਨੂੰ ਇੱਕ ਦਫ਼ਤਰੀ ਮੈਮੋਰੰਡਮ ਭੇਜਿਆ ਗਿਆ ਹੈ। ਡੀਏਆਰਪੀਜੀ ਨੇ 5 ਮਾਰਚ, 2025 ਨੂੰ ਦਿੱਲੀ ਵਿੱਚ ਕੇਜੀ ਮਾਰਗ ਸਥਿਤ ਸੀਐੱਸਓਆਈ ਵਿੱਚ ਨੋਡਲ ਸ਼ਿਕਾਇਤ ਅਧਿਕਾਰੀਆਂ ਦੇ ਲਈ ਨਵੀਂ ਸਮੀਖਿਆ ਬੈਠਕ ਦੀ ਤਰਜ਼ ’ਤੇ 3 ਘੰਟੇ ਦੀ ਸਮਰੱਥਾ ਨਿਰਮਾਣ ਵਰਕਸ਼ਾਪ ਆਯੋਜਿਤ ਕੀਤੀ। ਇਹ ਮੌਡਿਊਲ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ/ਸੀਨੀਅਰ ਅਧਿਕਾਰੀ ਨੂੰ ਸਮੀਖਿਆ ਕਰਨ, ਪ੍ਰਭਾਵਸ਼ਾਲੀ ਨਿਵਾਰਣ ਸੁਨਿਸ਼ਚਿਤ ਕਰਨ ਅਤੇ ਨਾਗਰਿਕ ਸੰਤੁਸ਼ਟੀ ਨੂੰ ਵੱਧ ਤੋਂ ਵੱਧ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

ਸਮਰੱਥਾ ਨਿਰਮਾਣ ਸੈਸ਼ਨ ਨੇ ਗਿਆਨ ਸਾਂਝਾ ਕਰਨ ਅਤੇ ਸੰਚਾਲਨ ਸੰਬੰਧੀ ਪਹਿਲੂਆਂ ਨੂੰ ਸਪਸ਼ਟ ਕਰਨ ਵਿੱਚ ਮਦਦ ਕੀਤੀ, ਜਿਸ ਨਾਲ ਨੋਡਲ ਸ਼ਿਕਾਇਤ ਅਧਿਕਾਰੀਆਂ ਨੂੰ 26 ਦਸੰਬਰ, 2024 ਨੂੰ ਆਯੋਜਿਤ ਪ੍ਰਧਾਨ ਮੰਤਰੀ ਦੀ ਪ੍ਰਗਤੀ ਸਮੀਖਿਆ ਬੈਠਕ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਬਿਹਤਰ ਸ਼ਿਕਾਇਤ ਸਮੀਖਿਆ ਦੇ ਲਈ ਪ੍ਰਣਾਲੀ ਨੂੰ ਸਹਿਜਤਾ ਨਾਲ ਸੰਚਾਲਿਤ ਕਰਨ ਵਿੱਚ ਮਦਦ ਮਿਲੀ।

  

*****

ਐੱਨਕੇਆਰ/ ਪੀਐੱਸਐੱਮ


(Release ID: 2109046) Visitor Counter : 8


Read this release in: English , Urdu , Hindi , Tamil