ਕਿਰਤ ਤੇ ਰੋਜ਼ਗਾਰ ਮੰਤਰਾਲਾ
ਡਾ: ਮਨਸੁਖ ਮਾਂਡਵੀਆ ਨੇ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਵਿਖੇ ਸਿਹਤ ਚੁਣੌਤੀਆਂ ਅਤੇ ਭਾਰਤੀ ਜੀਵਨ ਸ਼ੈਲੀ 'ਤੇ ਇੱਕ ਸੈਮੀਨਾਰ ਵਿੱਚ ਸ਼ਿਰਕਤ ਕੀਤੀ
ਡਿਜੀਟਲ ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਫਲੋਰੋਸਕੋਪੀ ਸਿਸਟਮ ਅਤੇ ਅਗਲੀ ਪੀੜ੍ਹੀ ਦੇ ਸੀਕਵੈਂਸਿੰਗ ਐਪਲੀਕੇਸ਼ਨ ਸਮੇਤ ਉੱਨਤ ਡਾਕਟਰੀ ਸਹੂਲਤਾਂ ਦੀ ਸ਼ੁਰੂਆਤ ਕੀਤੀ
ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਕੈਂਪਸ ਵਿੱਚ ਭਗਵਾਨ ਧਨਵੰਤਰੀ ਦੀ ਮੂਰਤੀ ਦਾ ਉਦਘਾਟਨ ਕੀਤਾ
Posted On:
06 MAR 2025 12:30PM by PIB Chandigarh
ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਅੱਜ ਹਰਿਆਣਾ ਦੇ ਫਰੀਦਾਬਾਦ ਵਿੱਚ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਦੇ ਸਹਿਯੋਗ ਨਾਲ ਅਰੋਗਯ ਭਾਰਤੀ ਦੁਆਰਾ ਆਯੋਜਿਤ "ਸਿਹਤ ਚੁਣੌਤੀਆਂ ਅਤੇ ਭਾਰਤੀ ਜੀਵਨ ਸ਼ੈਲੀ" ਵਿਸ਼ੇ 'ਤੇ ਇੱਕ ਸੈਮੀਨਾਰ ਵਿੱਚ ਸ਼ਿਰਕਤ ਕੀਤੀ।

ਡਾ. ਮਾਂਡਵੀਆ ਨੇ ਇੱਕ ਸਿਹਤਮੰਦ ਅਤੇ ਤੰਦਰੁਸਤ ਭਾਰਤ ਦੇ ਨਿਰਮਾਣ ਵਿੱਚ ਬਚਾਅ ਅਤੇ ਪ੍ਰੋਤਸਾਹਨ ਸਿਹਤ ਸੰਭਾਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਚਰਕ, ਸੁਸ਼ਰੁਤ ਅਤੇ ਭਗਵਾਨ ਧਨਵੰਤਰੀ ਵਰਗੇ ਪ੍ਰਾਚੀਨ ਭਾਰਤੀ ਚਿਕਿਤਸਾ ਦੇ ਮੋਢੀਆਂ ਦੇ ਗਿਆਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਭਾਰਤ ਦੀ ਸਮ੍ਰਿੱਧ ਸਿਹਤ ਸੰਭਾਲ ਵਿਰਾਸਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਰੋਕਥਾਮ ਵਾਲੀ ਸਿਹਤ ਸੰਭਾਲ ਦੇ ਮੁੱਖ ਹਿੱਸੇ ਵਜੋਂ ਮੈਡੀਟੇਸ਼ਨ, ਯੋਗ ਅਤੇ ਵਰਤ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਮੁੱਚੇ ਦੇਸ਼ ਵਿੱਚ ਤੰਦਰੁਸਤੀ ਕੈਂਪ ਲਾਉਣ ਲਈ ਅਰੋਗਯ ਭਾਰਤੀ ਦੇ ਜਤਨਾਂ ਦੀ ਸ਼ਲਾਘਾ ਕੀਤੀ।

ਅਤਿ-ਆਧੁਨਿਕ ਡਾਕਟਰੀ ਸਹੂਲਤਾਂ ਦਾ ਉਦਘਾਟਨ
ਇਸ ਦੌਰਾਨ, ਡਾ. ਮਾਂਡਵੀਆ ਨੇ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਵਿਖੇ ਤਿੰਨ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਦਾ ਉਦਘਾਟਨ ਕੀਤਾ:
-
ਡਿਜੀਟਲ ਮੈਮੋਗ੍ਰਾਫੀ ਸੇਵਾਵਾਂ - ਡਿਜੀਟਲ ਮੈਮੋਗ੍ਰਾਫੀ ਸੇਵਾਵਾਂ-ਇੱਕ ਉੱਚ ਰੈਜ਼ੋਲਿਊਸ਼ਨ, ਡਿਜੀਟਲ ਡਿਟੈਕਟਰ ਅਧਾਰਿਤ ਮੈਮੋਗ੍ਰਾਫੀ ਮਸ਼ੀਨ, ਜੋ ਕਿ ਅਡਵਾਂਸ ਇਮੇਜਿੰਗ ਲਈ ਤਿਆਰ ਕੀਤੀ ਗਈ ਹੈ, ਖਾਸ ਕਰਕੇ ਬ੍ਰੈਸਟ ਕੈਂਸਰ ਦਾ ਛੇਤੀ ਪਤਾ ਲਗਾਉਣ ਅਤੇ ਉਸ ਦਾ ਮੁੱਲਾਂਕਣ ਕਰਨ ਲਈ ਲਾਹੇਵੰਦ ਹੈ।
-
1000 ਐੱਮ ਏ ਡਿਜੀਟਲ ਰੇਡੀਓੋਗ੍ਰਾਫੀ ਫਲੋਰੋਸਕੋਪੀ (ਡੀਆਰਐੱਫ਼) ਸਿਸਟਮ: ਉੱਚ-ਗੁਣਵੱਤਾ ਐਕਸ-ਰੇ ਰੇਡੀਓੋਗ੍ਰਾਫੀ ਅਤੇ ਫਲੋਰੋਸਕੋਪਿਕ ਸਹਾਇਤਾ ਵਾਲੀਆਂ ਕਾਰਵਾਈਆਂ ਲਈ ਇੱਕ ਆਧੁਨਿਕ ਡਾਇਓਗਨੌਸਟਿਕ ਪ੍ਰਣਾਲੀ, ਜੋ ਬੀਮਾਕ੍ਰਿਤ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਡਾਇਓਗਨੌਸਟਿਕ ਸਮਰੱਥਾਵਾਂ ਨੂੰ ਵਧਾਉਂਦੀ ਹੈ।
ਇਨ੍ਹਾਂ ਸੁਵਿਧਾਵਾਂ ਦੇ ਇਲਾਵਾ ਬੀਮਾਕ੍ਰਿਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ, ਜਿਸ ਨਾਲ ਈਐੱਸਆਈਸੀ ਨੈੱਟਵਰਕ ਦੇ ਅੰਦਰ ਵਿਸ਼ਵ ਪੱਧਰੀ ਸਿਹਤ ਸੰਭਾਲ ਤੱਕ ਪਹੁੰਚ ਸੁਨਿਸ਼ਚਿਤ ਹੋਵੇਗੀ।

ਭਗਵਾਨ ਧਨਵੰਤਰੀ ਦੀ ਮੂਰਤੀ ਦਾ ਉਦਘਾਟਨ
ਭਾਰਤ ਦੀਆਂ ਪ੍ਰਾਚੀਨ ਇਲਾਜ ਦੀਆਂ ਪਰੰਪਰਾਵਾਂ ਨੂੰ ਸ਼ਰਧਾਂਜਲੀ ਵਜੋਂ, ਡਾ. ਮਾਂਡਵੀਆ ਨੇ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਆਯੁਰਵੇਦ ਦੇ ਦੇਵਤਾ ਭਗਵਾਨ ਧਨਵੰਤਰੀ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ।


ਸਿਹਤ ਸੰਭਾਲ ਅਤੇ ਉਦਯੋਗ ਦੇ ਆਗੂਆਂ ਦੀ ਭਾਗੀਦਾਰੀ
ਸੈਮੀਨਾਰ ਵਿੱਚ ਡਾਕਟਰਾਂ, ਪੈਰਾਮੈਡਿਕਸ, ਮੈਡੀਕਲ ਵਿਦਿਆਰਥੀਆਂ, ਉਦਯੋਗਿਕ ਕਾਮਿਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਅਤੇ ਅਰੋਗਯ ਭਾਰਤੀ ਦੇ ਅਹੁਦੇਦਾਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜੋ ਰੋਕਥਾਮ ਸਿਹਤ ਸੰਭਾਲ ਅਤੇ ਸੰਪੂਰਨ ਤੰਦਰੁਸਤੀ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
*****
ਹਿਮਾਂਸ਼ੂ ਪਾਠਕ
(Release ID: 2109042)
Visitor Counter : 9