ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੈਬਨਿਟ ਨੇ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ - ਪਰਵਤਮਾਲਾ ਪਰਿਯੋਜਨਾ ਦੇ ਤਹਿਤ ਉੱਤਰਾਖੰਡ ਵਿੱਚ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ (12.4 ਕਿਲੋਮੀਟਰ) ਤੱਕ ਰੋਪਵੇਅ ਪ੍ਰੋਜੈਕਟ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ

Posted On: 05 MAR 2025 3:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤੱਕ 12.4 ਕਿਲੋਮੀਟਰ ਰੋਪਵੇਅ ਪ੍ਰੋਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ (ਡੀਬੀਐੱਫਓਟੀ) ਮੋਡ ‘ਤੇ ਵਿਕਸਿਤ ਕੀਤਾ ਜਾਵੇਗਾ, ਜਿਸ ਦੀ ਕੁੱਲ ਪੂੰਜੀਗਤ ਲਾਗਤ 2,730.13 ਕਰੋੜ ਰੁਪਏ ਹੋਵੇਗੀ।

 

ਵਰਤਮਾਨ ਵਿੱਚ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਗੋਵਿੰਦਘਾਟ ਤੋਂ 21 ਕਿਲੋਮੀਟਰ ਦੀ ਚੁਣੌਤੀਪੂਰਨ ਚੜ੍ਹਾਈ ਹੈ ਅਤੇ ਇਸ ਨੂੰ ਪੈਦਲ ਜਾਂ ਖੱਚਰਾਂ (ponies), ਪਾਲਕੀ ਦੁਆਰਾ ਤੈਅ ਕੀਤਾ ਜਾਂਦਾ ਹੈ। ਪ੍ਰਸਤਾਵਿਤ ਰੋਪਵੇਅ ਦੀ ਯੋਜਨਾ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ  ਅਤੇ ਫੁੱਲਾਂ ਦੀ ਘਾਟੀ ਵਿੱਚ ਆਉਣ ਵਾਲੇ ਟੂਰਿਸਟਾਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਲਈ ਬਣਾਈ ਗਈ ਹੈ ਅਤੇ ਇਹ ਗੋਵਿੰਦਘਾਟ ਅਤੇ ਹੇਮਕੁੰਟ ਸਾਹਿਬ ਜੀ ਦਰਮਿਆਨ ਹਰ ਮੌਸਮ ਵਿੱਚ ਅੰਤਿਮ ਮੀਲ ਕਨੈਕਟੀਵਿਟੀ ਯਕੀਨੀ ਬਣਾਵੇਗੀ।

 

ਰੋਪਵੇਅ ਨੂੰ ਜਨਤਕ-ਨਿਜੀ ਭਾਗੀਦਾਰੀ ਵਿੱਚ ਵਿਕਸਿਤ ਕਰਨ ਦੀ ਯੋਜਨਾ ਹੈ ਅਤੇ ਇਹ ਗੋਵਿੰਦਘਾਟ ਤੋਂ ਘਾਂਗਰੀਆ (10.55 ਕਿਲੋਮੀਟਰ) ਤੱਕ ਮੋਨੋਕੇਬਲ ਡਿਟੇਚੇਬਲ ਗੋਂਡੋਲਾ (ਐੱਮਡੀਜੀ) ‘ਤੇ ਅਧਾਰਿਤ ਹੋਵੇਗਾ, ਜਿਸ ਨੂੰ ਘਾਂਗਰੀਆ ਤੋਂ ਹੇਮਕੁੰਟ ਸਾਹਿਬ ਜੀ (1.85 ਕਿਲੋਮੀਟਰ) ਤੱਕ ਸੱਭ ਤੋਂ ਐਡਵਾਂਸਡ ਟ੍ਰਾਈਕੇਬਲ ਡਿਟੇਚੇਬਲ ਗੋਂਡੋਲਾ (3ਐੱਸ) ਟੈਕਨੋਲੋਜੀ ਨਾਲ ਜੋੜਿਆ ਜਾਵੇਗਾ, ਇਸ ਦਾ ਡਿਜ਼ਾਈਨ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ ਜਿਸ ਨਾਲ ਇਸ ਦੀ ਸਮਰੱਥਾ 1,100 ਯਾਤਰੀ ਪ੍ਰਤੀ ਘੰਟੇ ਪ੍ਰਤੀ ਦਿਸ਼ਾ (ਪੀਪੀਐੱਚਪੀਡੀ) ਹੋਵੇਗੀ ਅਤੇ ਇਹ ਪ੍ਰਤੀ ਦਿਨ 11,000 ਯਾਤਰੀਆਂ ਨੂੰ ਲੈ ਜਾਵੇਗੀ।

 

ਰੋਪਵੇਅ ਪ੍ਰੋਜੈਕਟ ਨਿਰਮਾਣ ਅਤੇ ਸੰਚਾਲਨ ਦੌਰਾਨ ਅਤੇ ਨਾਲ ਹੀ ਪੂਰੇ ਵਰ੍ਹੇ ਹੌਸਪਿਟੈਲਿਟੀ, ਯਾਤਰਾ, ਖੁਰਾਕ ਅਤੇ ਪੀਣ ਵਾਲੇ ਪਦਾਰਥਾਂ (ਐੱਫਐਂਡਬੀ) ਅਤੇ ਟੂਰਿਜ਼ਮ ਜਿਹੇ ਸਹਾਇਕ ਟੂਰਿਜ਼ਮ ਉਦਯੋਗਾਂ ਵਿੱਚ ਰੋਜ਼ਗਾਰ ਦੇ ਲੋੜੀਂਦੇ ਅਵਸਰ ਪੈਦਾ ਕਰੇਗੀ।

ਰੋਪਵੇਅ ਪ੍ਰੋਜੈਕਟ ਦਾ ਵਿਕਾਸ ਸੰਤੁਲਿਤ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ, ਤੀਰਥ ਯਾਤਰੀਆਂ  ਦੇ ਲਈ ਅੰਤਿਮ ਮੀਲ ਤੱਕ ਕਨੈਕਟੀਵਿਟੀ ਵਧਾਉਣ ਅਤੇ ਖੇਤਰ ਦੇ ਤੇਜ਼ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਹੇਮਕੁੰਟ ਸਾਹਿਬ ਜੀ ਉੱਤਰਾਖੰਡ ਰਾਜ ਦੇ ਚਮੋਲੀ ਜ਼ਿਲ੍ਹੇ ਵਿੱਚ 15000 ਫੁੱਟ ਦੀ ਉਚਾਈ ‘ਤੇ ਸਥਿਤ ਇੱਕ ਬਹੁਤ ਹੀ ਸਤਿਕਾਰਯੋਗ ਤੀਰਥ ਸਥਾਨ ਹੈ। ਇਸ ਪਵਿੱਤਰ ਸਥਲ ‘ਤੇ ਸਥਾਪਿਤ ਗੁਰਦੁਆਰਾ ਮਈ ਤੋਂ ਸਤੰਬਰ ਦਰਮਿਆਨ ਸਾਲ ਵਿੱਚ ਲਗਭਗ 5 ਮਹੀਨੇ ਦੇ ਲਈ ਖੁਲ੍ਹਿਆ ਰਹਿੰਦਾ ਹੈ ਅਤੇ ਹਰ ਸਾਲ  ਲਗਭਗ 1.5 ਤੋਂ 2 ਲੱਖ ਤੀਰਥ ਯਾਤਰੀ ਇੱਥੇ ਆਉਂਦੇ ਹਨ। ਹੇਮਕੁੰਟ ਸਾਹਿਬ ਜੀ ਦੀ ਯਾਤਰਾ ਫੁੱਲਾਂ ਦੀ ਪ੍ਰਸਿੱਧ ਘਾਟੀ ਦੇ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ, ਜੋ ਪ੍ਰਾਚੀਨ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਇੱਕ ਨੈਸ਼ਨਲ ਪਾਰਕ ਹੈ ਜਿਸ ਨੂੰ ਯੂਨੈਸਕੋ ਵਿਸ਼ਵ ਧਰੋਹਰ ਸਥਲ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ।

 

*****

ਐੱਮਜੇਪੀਐੱਸ/ਬੀਐੱਮ


(Release ID: 2108663) Visitor Counter : 8