ਪੰਚਾਇਤੀ ਰਾਜ ਮੰਤਰਾਲਾ
ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਕਨਵੈਨਸ਼ਨ ਵਿੱਚ ਆਦਰਸ਼ ਮਹਿਲਾ- ਪੱਖੀ ਗ੍ਰਾਮ ਪੰਚਾਇਤ ਪਹਿਲ ਦੀ ਸ਼ੁਰੂਆਤ ਕੀਤੀ ਜਾਵੇਗੀ
ਕੇਂਦਰੀ ਰਾਜ ਮੰਤਰੀ ਪ੍ਰੋ. ਐੱਸਪੀ ਸਿੰਘ ਬਘੇਲ ਅਤੇ ਸ਼੍ਰੀਮਤੀ ਅਨੁਪ੍ਰਿਆ ਪਟੇਲ ਇਸ ਅਵਸਰ ‘ਤੇ ਮੌਜੂਦ ਰਹਿਣਗੇ
ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪੂਰੇ ਭਾਰਤ ਵਿੱਚ ਰਾਸ਼ਟਰਵਿਆਪੀ ਮਹਿਲਾ ਗ੍ਰਾਮ ਸਭਾਵਾਂ ਦਾ ਆਯੋਜਨ ਕੀਤਾ ਜਾਵੇਗਾ
Posted On:
04 MAR 2025 3:44PM by PIB Chandigarh
ਜ਼ਮੀਨੀ ਪੱਧਰ ‘ਤੇ ਮਹਿਲਾ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਵਜੋਂ, ਪੰਚਾਇਤੀ ਰਾਜ ਮੰਤਰਾਲੇ 5 ਮਾਰਚ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਇੱਕ ਰਾਸ਼ਟਰੀ ਸੰਮੇਲਨ ਵਿੱਚ ਆਦਰਸ਼ ਮਹਿਲਾ-ਅਨੁਕੂਲ ਗ੍ਰਾਮ ਪੰਚਾਇਤਾਂ (ਐੱਮਡਬਲਿਊਐੱਫਜੀਪੀ) ਨੂੰ ਵਿਕਸਿਤ ਕਰਨ ਦੀਆਂ ਆਪਣੀਆਂ ਪਰਿਵਰਤਨਸ਼ੀਲ ਪਹਿਲ ਦੀ ਸ਼ੁਰੂਆਤ ਕਰੇਗਾ । ਇਹ ਪ੍ਰੋਗਰਾਮ ਮੰਤਰਾਲੇ ਦੇ ਅੰਤਰ ਰਾਸ਼ਟਰੀ ਮਹਿਲਾ ਦਿਵਸ 2025 ਸਮਾਰੋਹ ਦਾ ਹਿੱਸਾ ਹੈ ਅਤੇ ਇਸ ਦਾ ਗ੍ਰਾਮੀਣ ਸ਼ਾਸਨ ‘ਤੇ ਸਥਾਈ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਮਹਿਲਾਵਾਂ ਅਤੇ ਕੁੜੀਆਂ ਦੇ ਲਈ ਸੁਰੱਖਿਆ, ਸਮਾਵੇਸ਼ੀ ਅਤੇ ਲਿੰਗ ਸਮਾਨਤਾ ਨੂੰ ਯਕੀਨੀ ਹੋਵੇਗੀ । ਇਸ ਸੰਮੇਲਨ ਵਿੱਚ ਕੇਂਦਰੀ ਰਾਜ ਮੰਤਰੀ, ਪ੍ਰੋ. ਐੱਸਪੀ ਸਿੰਘ ਬਘੇਲ, ਪੰਚਾਇਤੀ ਰਾਜ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਕੇਂਦਰੀ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਮਾਣਯੋਗ ਮੌਜੂਦਗੀ ਰਹੇਗੀ। ਇਸ ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ, ਪੰਚਾਇਤੀ ਰਾਜ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ ਅਤੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ, ਰਾਜ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨਾਂ (ਐੱਸਆਈਆਰਡੀ ਐਂਡ ਪੀਆਰਐੱਸ) ਅਤੇ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ। ਸੰਮੇਲਨ ਵਿੱਚ ਲਗਭਗ 350 ਪ੍ਰਤਿਭਾਗੀ, ਮੁੱਖ ਤੌਰ 'ਤੇ ਚਿੰਨ੍ਹਿਤ ਗ੍ਰਾਮ ਪੰਚਾਇਤਾਂ ਦੇ ਚੁਣੇ ਹੋਏ ਪ੍ਰਤੀਨਿਧੀ ਅਤੇ ਅਧਿਕਾਰੀ ਜਾਂ ਤਾਂ ਸਰੀਰਕ ਤੌਰ 'ਤੇ ਜਾਂ ਵਰਚੁਅਲੀ ਤੌਰ 'ਤੇ ਹਿੱਸਾ ਲੈਣਗੇ। ਪ੍ਰਤਿਭਾਗੀਆਂ ਵਿੱਚ ਦੇਸ਼ ਭਰ ਦੇ ਹਰੇਕ ਜ਼ਿਲ੍ਹੇ ਤੋਂ ਘਟੋ-ਘੱਟ ਇੱਕ ਗ੍ਰਾਮ ਪੰਚਾਇਤ ਦੇ ਚੁਣੇ ਹੋਏ ਮੁਖੀ ਅਤੇ ਅਧਿਕਾਰੀ ਸ਼ਾਮਲ ਹੋਣਗੇ।
ਇਸ ਪਹਿਲ ਦਾ ਪ੍ਰਾਇਮਰੀ ਉਦੇਸ਼ ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਆਦਰਸ਼ ਮਹਿਲਾ-ਅਨੁਕੂਲ ਗ੍ਰਾਮ ਪੰਚਾਇਤ ਸਥਾਪਿਤ ਕਰਨਾ ਹੈ, ਜੋ ਲਿੰਗ-ਸੰਵੇਦਨਸ਼ੀਲ ਅਤੇ ਬਾਲਿਕਾ-ਅਨੁਕੂਲ ਸ਼ਾਸਨ ਦੇ ਲਈ ਇੱਕ ਮਾਰਗਦਰਸ਼ਕ ਵਜੋਂ ਕੰਮ ਕਰੇਗੀ। ਇਹ ਆਦਰਸ਼ ਪੰਚਾਇਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਰੱਖਿਅਤ, ਵਧ ਸਮਾਵੇਸ਼ੀ ਅਤੇ ਸਮਾਜਿਕ ਰੂਪ ਨਾਲ ਨਿਆਂਪੂਰਣ ਗ੍ਰਾਮ ਪੰਚਾਇਤ ਬਣਾਉਣ ਦੇ ਦ੍ਰਿਸ਼ਟੀਕੋਣ ਦਾ ਉਦਾਹਰਨ ਹੋਵੇਗਾ, ਜੋ ਵਿਕਸਿਤ ਪੰਚਾਇਤਾਂ ਦੇ ਰਾਹੀਂ ਵਿਕਸਿਤ ਭਾਰਤ ਨੂੰ ਪ੍ਰਾਪਤ ਕਰਨ ਦੇ ਵੱਡੇ ਟੀਚੇ ਵਿੱਚ ਯੋਗਦਾਨ ਦੇਣਗੇ।
ਰਾਸ਼ਟਰੀ ਸੰਮੇਲਨ ਦੀਆਂ ਮੁੱਖ ਗੱਲਾਂ
1. ਆਦਰਸ਼ ਮਹਿਲਾ- ਪੱਖੀ ਗ੍ਰਾਮ ਪੰਚਾਇਤਾਂ ਵਜੋਂ ਵਿਕਸਿਤ ਕੀਤੀ ਜਾਣ ਵਾਲੀਆਂ ਚਿੰਨ੍ਹਿਤ ਗ੍ਰਾਮ ਪੰਚਾਇਤਾਂ ਦੇ ਚੁਣੇ ਗਏ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਦੇ ਲਈ ਟ੍ਰੇਨਿੰਗ ਦਾ ਵਰਚੁਅਲ ਉਦਘਾਟਨ।
2. ਆਦਰਸ਼ ਮਹਿਲਾ-ਅਨੁਕੂਲ ਗ੍ਰਾਮ ਪੰਚਾਇਤਾਂ ਦੀ ਪ੍ਰਗਤੀ ਨੂੰ ਟਰੈਕ ਕਰਨ ਲਈ ਮੌਨੀਟਰਿੰਗ ਡੈਸ਼ਬੋਰਡ ਦੀ ਸ਼ੁਰੂਆਤ।
3. ਮਹਿਲਾ-ਅਨੁਕੂਲ ਗ੍ਰਾਮ ਪੰਚਾਇਤਾਂ ਦੀ ਧਾਰਨਾ 'ਤੇ ਪੇਸ਼ਕਾਰੀਆਂ, ਪਰਿਵਰਤਨ ਲਈ ਸਭ ਤੋਂ ਵਧੀਆ ਪ੍ਰਥਾਵਾਂ ਅਤੇ ਮੁੱਖ ਤੱਤਾਂ ਦਾ ਪ੍ਰਦਰਸ਼ਨ।
4. ਦੇਸ਼ ਭਰ ਵਿੱਚ ਪੰਚਾਇਤਾਂ ਵਿੱਚ ਸਫਲ ਮਹਿਲਾ-ਪੱਖੀ ਪਹਿਲਕਦਮੀਆਂ ਨੂੰ ਉਜਾਗਰ ਕਰਨ ਵਾਲੇ ਜਾਣਕਾਰੀ ਭਰਪੂਰ ਵੀਡੀਓਜ਼ ਦਾ ਪ੍ਰਦਰਸ਼ਨ।
ਨੈਸ਼ਨਲ ਕਨਵੈਨਸ਼ਨ ਤੋਂ ਬਾਅਦ ਮੰਤਰਾਲਾ 8 ਮਾਰਚ 2025 ਨੂੰ ਰਾਸ਼ਟਰਵਿਆਪੀ ਮਹਿਲਾ ਗ੍ਰਾਮ ਸਭਾਵਾਂ ਦਾ ਆਯੋਜਨ ਵੀ ਕਰੇਗਾ, ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਆਦਰਸ਼ ਮਹਿਲਾ- ਪੱਖੀ ਗ੍ਰਾਮ ਪੰਚਾਇਤ ਪਹਿਲ ਦੇ ਜ਼ਮੀਨੀ ਪੱਧਰ ‘ਤੇ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ।
****
ਅਦਿਤੀ ਅਗਰਵਾਲ
(Release ID: 2108405)