ਸੱਭਿਆਚਾਰ ਮੰਤਰਾਲਾ
azadi ka amrit mahotsav

ਰਾਸ਼ਟਰਪਤੀ ਨੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਧੋਲਾਵੀਰਾ ਦਾ ਦੌਰਾ ਕੀਤਾ

Posted On: 01 MAR 2025 7:38PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਗੁਜਰਾਤ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਧੋਲਾਵੀਰਾ ਦਾ ਦੌਰਾ ਕੀਤਾ। ਇਹ ਸਥਾਨ ਕੱਛ ਜ਼ਿਲ੍ਹੇ ਦੇ ਖਾਦੀਰ (Khadir) ਨਾਮਕ ਖੁਸ਼ਕ ਦ੍ਵੀਪ ‘ਤੇ ਸਥਿਤ ਹੈ। 

ਰਾਸ਼ਟਰਪਤੀ ਨੇ ਹੜੱਪਾ ਸੱਭਿਅਤਾ ਦੀ ਵਿਰਾਸਤ ਨੂੰ ਸੁਰੱਖਿਅਤ ਕਰਨ ਲਈ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਕੀਤੇ ਗਏ ਸਾਵਧਾਨੀਪੂਰਵਕ ਸੰਭਾਲ ਦੇ ਯਤਨਾ ਦੀ ਸ਼ਲਾਘਾ ਕੀਤੀ, ਭਾਵੇਂ ਹੀ ਉਹ ਦੂਰ-ਦੁਰਾਡੇ ਸਥਾਨ ‘ਤੇ ਵੀ ਸਥਿਤ ਹੋਣ। 

ਗੁਜਰਾਤ ਦੇ ਰਾਜਪਾਲ ਅਤੇ ਹੋਰ ਪਤਵੰਤਿਆਂ ਨਾਲ ਰਾਸ਼ਟਰਪਤੀ ਧੋਲਾਵੀਰਾ ਦੇ ਵਿਸ਼ਾਲ ਆਕਾਰ ਅਤੇ ਪੈਮਾਨੇ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਸਥਾਨ ਨੂੰ ਪੂਰੀ ਤਰ੍ਹਾਂ ਨਾਲ ਦੇਖਣ ਅਤੇ ਸਮਝਣ ਵਿੱਚ ਘਟੋ-ਘੱਟ ਤਿੰਨ ਤੋਂ ਚਾਰ ਦਿਨ ਲੱਗਣਗੇ। 

ਉਨ੍ਹਾਂ ਨੇ ਹੜੱਪਾ ਵਾਸੀਆਂ ਦੀ ਤਕਨੀਕੀ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਈ ਪਹਿਲੂਆਂ ਵਿੱਚ ਉਹ ਮੌਜੂਦਾ ਯੁੱਗ ਤੋਂ ਵੱਧ ਉੱਨਤ ਸਨ। 

ਏਐੱਸਆਈ ਦੇ ਡਾਇਰੈਕਟਰ ਜਨਰਲ, ਸ਼੍ਰੀ ਵਾਈ.ਐੱਸ. ਰਾਵਤ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਾਣਯੋਗ ਰਾਸ਼ਟਰਪਤੀ ਨੂੰ ਸਥਾਨ ਦਾ ਦੌਰਾ ਕਰਵਾਉਣ, ਪ੍ਰਮੁੱਖ ਖੋਜਾਂ ਅਤੇ ਚੱਲ ਰਹੇ ਸੰਭਾਲ ਅਤੇ ਅੱਪਗ੍ਰੇਡੇਸ਼ਨ ਕੰਮਾਂ ਦੇ ਬਾਰੇ ਜਾਣਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਇਆ।

ਧੋਲਾਵੀਰਾ ਉਪ-ਮਹਾਦ੍ਵੀਪ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਚੰਗੀ ਤਰ੍ਹਾਂ ਸੁਰੱਖਿਅਤ ਪੁਰਾਤੱਤਵ ਸਥਾਨਾਂ ਵਿੱਚੋਂ ਇੱਕ ਹੈ, ਜੋ ਹੜੱਪਾ ਦੇ ਲੋਕਾਂ ਦੇ ਆਰਕੀਟੈਕਚਰਲ ਅਤੇ ਇੰਜੀਨੀਅਰਿੰਗ ਪ੍ਰਤਿਭਾ ਨੂੰ ਦਰਸਾਉਂਦਾ ਹੈ। ਇਹ ਆਧੁਨਿਕ ਜਲ ਸੰਭਾਲ ਪ੍ਰਣਾਲੀ, ਚੰਗੀ ਤਰ੍ਹਾਂ ਸੰਰਚਿਤ ਜਲ ਭੰਡਾਰਾਂ, ਸ਼ਹਿਰੀ ਬਸਤੀਆਂ ਆਦਿ ਦੇ ਨਾਲ ਉੱਨਤ ਨਗਰ ਯੋਜਨਾਬੰਦੀ ਦੇ ਹੁਨਰਾਂ ਨੂੰ ਦਰਸਾਉਂਦਾ ਹੈ। 

 

2021 ਵਿੱਚ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਸੂਚੀ ਵਿੱਚ ਸ਼ਾਮਲ ਹੋਣ ਦੇ ਨਾਲ, ਧੋਲਾਵੀਰਾ ਨੇ ਦੁਨੀਆ ਭਰ ਦੇ ਵਿਦਵਾਨਾਂ, ਪੁਰਾਤੱਤਵ-ਵਿਗਿਆਨੀਆਂ ਅਤੇ ਇਤਿਹਾਸ ਦੇ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਆਕਰਸ਼ਿਤ ਕਰਦੇ ਹੋਏ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। 

ਰਾਸ਼ਟਰਪਤੀ ਦੀ ਧੋਲਾਵੀਰਾ ਯਾਤਰਾ, ਲੋਕਾਂ ਵਿੱਚ ਇਸ ਦੀ ਇਤਿਹਾਸਕ ਵਿਰਾਸਤਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਭਾਰਤ ਦੀ ਪ੍ਰਾਚੀਨ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਮਹੱਤਵ ਨੂੰ ਦੁਹਰਾਉਂਦੀ ਹੈ। 

ਧੋਲਾਵੀਰਾ ਦੇ ਪ੍ਰਾਚੀਨ ਸਥਾਨ ਦੀ ਖੁਦਾਈ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ 1990-2005 ਦੇ ਦੌਰਾਨ ਡਾ. ਰਵਿੰਦਰ ਸਿੰਘ ਬਿਸ਼ਟ (Dr. Ravindra Singh Bisht) ਦੀ ਦੇਖ-ਰੇਖ ਵਿੱਚ ਕੀਤੀ ਗਈ ਸੀ ਅਤੇ ਇਸ ਵਿੱਚ 3000-1500 ਈਸਵੀ ਪੂਰਵ ਦੌਰਾਨ ਸੱਤ ਸੱਭਿਆਚਾਰਕ ਪੜਾਵਾਂ ਵਿੱਚ ਨਿਵਾਸ ਸਥਾਨ ਪਾਏ ਗਏ, ਜਿਸ ਨਾਲ ਹੜੱਪਾ ਸੱਭਿਅਤਾ ਅਤੇ ਤੀਸਰੀ ਮਿਲੇਨੀਅਮ ਈਸਵੀ ਪੂਰਵ ਦੇ ਦੌਰਾਨ ਹੋਰ ਕਾਂਸੀ ਯੁੱਗ ਦੀਆਂ ਸੱਭਿਅਤਾਵਾਂ ਦੇ ਨਾਲ ਇਸ ਦੇ ਸਬੰਧਾਂ ਨੂੰ ਸਮਝਣ ਵਿੱਚ ਨਵੇਂ ਪਹਿਲੂ ਜੁੜੇ। 

****

ਸੁਨੀਲ ਕੁਮਾਰ ਤਿਵਾਰੀ

pibculture[at]gmail[dot]com


(Release ID: 2107989)