ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਓਡੀਸ਼ਾ ਦੇ ਪੁਰੀ ਵਿੱਚ ਜਨਤਕ ਸਿਹਤ ਸੇਵਾ ਪ੍ਰਣਾਲੀ ਵਿੱਚ ਬਿਹਤਰ ਅਤੇ ਅਨੁਕੂਲ ਅਭਿਆਸਾਂ ਤੇ ਇਨੋਵੇਸ਼ਨਾਂ 'ਤੇ 9ਵੇਂ ਨੈਸ਼ਨਲ ਸਮਿਟ ਦਾ ਉਦਘਾਟਨ ਕੀਤਾ
ਰਾਸ਼ਟਰੀ ਸਿਹਤ ਨੀਤੀ 2017 ਨਾਲ ਇਲਾਜ ਸਬੰਧੀ ਸਿਹਤ ਸੰਭਾਲ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਵੱਡੀ ਤਬਦੀਲੀ ਹੋਈ ਹੈ ਜਿਸ ਵਿੱਚ ਇਲਾਜ ਦੇ ਨਾਲ-ਨਾਲ ਰੋਕਥਾਮ, ਪ੍ਰੋਤਸਾਹਨ ਅਤੇ ਵਿਆਪਕ ਪਹਿਲੂ ਵੀ ਸ਼ਾਮਲ ਹਨ: ਸ਼੍ਰੀ ਜੇਪੀ ਨੱਡਾ
"ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਯੁਸ਼ਮਾਨ ਅਰੋਗਯ ਮੰਦਿਰ ਦੇ ਕੰਮ ਨੇ ਸਮੁੱਚੇ ਸਿਹਤ ਸੰਭਾਲ ਪਿਰਾਮਿਡ ਵਿੱਚ ਮੁੱਢਲੀ ਸਿਹਤ ਸੇਵਾ ਦੇ ਅਧਾਰ ਨੂੰ ਮਜ਼ਬੂਤ ਕੀਤਾ ਹੈ"
"ਭਾਰਤ ਵਿੱਚ ਮਾਤ੍ਰਿ ਮੌਤ ਦਰ ਵਿੱਚ ਗਿਰਾਵਟ ਵਿਸ਼ਵਵਿਆਪੀ ਗਿਰਾਵਟ ਨਾਲੋਂ ਦੁੱਗਣੀ ਹੈ, ਜੋ ਕਿ ਜ਼ਮੀਨੀ ਪੱਧਰ 'ਤੇ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਦਰਸਾਉਂਦੀ ਹੈ। ਬਾਲ ਮੌਤ ਦਰ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ"
"ਵਿਸ਼ਵ ਸਿਹਤ ਸੰਗਠਨ ਦੀ ਵਿਸ਼ਵ ਮਲੇਰੀਆ ਰਿਪੋਰਟ 2024 ਅਤੇ ਗਲੋਬਲ ਟੀਬੀ ਰਿਪੋਰਟ 2024 ਦੋਵਾਂ ਬਿਮਾਰੀਆਂ ਨੂੰ ਖਤਮ ਕਰਨ ਦੀ ਦਿਸ਼ਾ ਵੱਲ ਭਾਰਤ ਦੀਆਂ ਪ੍ਰਾਪਤੀਆਂ ਦਰਸਾਉਂਦੀ ਹੈ"
"ਸ਼੍ਰੀ ਨੱਡਾ ਨੇ ਸਿਹਤ ਸੰਭਾਲ ਖੇਤਰ ਵਿੱਚ ਪ੍ਰਾਪਤੀਆਂ ਦਾ ਕ੍ਰੈਡਿਟ ਜਨਤਕ ਭਾਗੀਦਾਰੀ, ਆਸ਼ਾ ਵਰਕਰਾਂ, ਰਾਜ ਸਿਹਤ ਅਧਿਕਾਰੀ ਅਤੇ ਹੋਰ ਜ਼ਮੀਨੀ ਪੱਧਰ ਦੇ ਸਿਹਤ ਕਰਮਚਾਰੀਆਂ ਨੂੰ ਦਿੱਤਾchanges to counter the threat"
ਗੈਰ-ਸੰਚਾਰੀ ਬਿਮਾਰੀਆਂ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਜੀਵਨਸ਼ੈਲੀ ਵਿੱਚ
Posted On:
28 FEB 2025 2:27PM by PIB Chandigarh
ਓਡੀਸ਼ਾ ਦੀ ਗੋਪਬੰਧੂ ਜਨ ਅਰੋਗਯ ਯੋਜਨਾ ਦਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਨਾਲ ਏਕੀਕਰਣ ਇੱਕ ਮਹੱਤਵਪੂਰਨ ਕਦਮ ਹੈ, ਓਡੀਸ਼ਾ ਦੇ ਲੋਕ ਹੁਣ ਦੇਸ਼ ਭਰ ਵਿੱਚ 29 ਹਜ਼ਾਰ ਤੋਂ ਵੱਧ ਨਿਜੀ ਹਸਪਤਾਲਾਂ ਤੱਕ ਪਹੁੰਚ ਕਰ ਸਕਦੇ ਹਨ, ਜਿਸ ਨਾਲ 4.5 ਕਰੋੜ ਤੋਂ ਵੱਧ ਲੋਕਾਂ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਲਾਭ ਹੋ ਰਿਹਾ ਹੈ: ਸ਼੍ਰੀ ਮੋਹਨ ਚਰਨ ਮਾਝੀ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਓਡੀਸ਼ਾ ਦੇ ਪੁਰੀ ਵਿੱਚ ਜਨਤਕ ਸਿਹਤ ਸੰਭਾਲ ਪ੍ਰਣਾਲੀ ਵਿੱਚ ਚੰਗੇ ਅਤੇ ਅਨੁਕੂਲ ਅਭਿਆਸਾਂ ਅਤੇ ਇਨੋਵੇਸ਼ਨਾਂ ਬਾਰੇ 9ਵੇਂ ਨੈਸ਼ਨਲ ਸਮਿਟ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ, ਓਡੀਸ਼ਾ ਦੇ ਸਿਹਤ ਮੰਤਰੀ ਡਾ. ਮੁਕੇਸ਼ ਮਹਾਲਿੰਗ ਅਤੇ ਪੁਰੀ ਤੋਂ ਲੋਕ ਸਭਾ ਮੈਂਬਰ ਡਾ. ਸੰਬਿਤ ਪਾਤਰਾ ਵੀ ਮੌਜੂਦ ਸਨ।

ਦੋ-ਦਿਨਾਂ ਸਮਿਟ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਆਪਣੀਆਂ ਜਨਤਕ ਸਿਹਤ ਚੁਣੌਤੀਆਂ ਨਾਲ ਨਿਪਟਣ ਲਈ ਅਪਣਾਏ ਗਏ ਵੱਖ-ਵੱਖ ਸਰਵੋਤਮ ਅਭਿਆਸਾਂ ਅਤੇ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਅਤੇ ਇਸ ਦਾ ਖਰੜਾ ਤਿਆਰ ਕੀਤਾ ਜਾਵੇਗਾ। ਇਹ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਗਿਆਨ ਸਾਂਝਾ ਕਰਨ ਅਤੇ ਸਿੱਖਣ ਦਾ ਮੌਕਾ ਪ੍ਰਦਾਨ ਕਰੇਗਾ।
ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਜੇ.ਪੀ. ਨੱਡਾ ਨੇ ਕਿਹਾ ਕਿ 2014 ਤੋਂ ਦੇਸ਼ ਵਿੱਚ ਸਿਹਤ ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਗਤੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਹਤ ਨੀਤੀ 2017 ਵਿੱਚ ਇਲਾਜਯੋਗ ਸਿਹਤ ਸੰਭਾਲ ਤੋਂ ਅੱਗੇ ਵਧ ਕੇ ਇਲਾਜਯੋਗ ਦੇ ਨਾਲ-ਨਾਲ ਰੋਕਥਾਮ, ਪ੍ਰੋਤਸਾਹਨ ਅਤੇ ਵਿਆਪਕ ਪਹਿਲੂਆਂ ਨੂੰ ਸ਼ਾਮਲ ਕਰਨ ਦਾ ਰਵੱਈਆ ਅਪਣਾਇਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ, ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਤੋਂ ਇਲਾਵਾ, ਸਰਕਾਰ ਨੇ ਤੀਜੇ ਦਰਜੇ ਦੀ ਸਿਹਤ ਸੰਭਾਲ ਨੂੰ ਵੀ ਅੱਪਗ੍ਰੇਡ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁਣਵੱਤਾ ਵਾਲੀ ਅਤੇ ਕਿਫਾਇਤੀ ਸਿਹਤ ਸੰਭਾਲ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਯੁਸ਼ਮਾਨ ਮੰਦਿਰ ਦੇ ਕੰਮਾਂ ਨੇ ਸਮੁੱਚੀ ਸਿਹਤ ਸੰਭਾਲ ਪਿਰਾਮਿਡ ਵਿੱਚ ਮੁੱਢਲੀ ਸਿਹਤ ਸੰਭਾਲ ਦੇ ਅਧਾਰ ਨੂੰ ਮਜ਼ਬੂਤ ਕੀਤਾ ਹੈ।
ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਵਿੱਚ ਮਾਤ੍ਰਿ ਮੌਤ ਦਰ (ਐੱਮਐੱਮਆਰ) ਵਿੱਚ ਗਿਰਾਵਟ ਵਿਸ਼ਵਵਿਆਪੀ ਗਿਰਾਵਟ ਨਾਲੋਂ ਦੁੱਗਣੀ ਹੈ, ਜੋ ਕਿ ਜ਼ਮੀਨੀ ਪੱਧਰ 'ਤੇ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਯਤਨਾਂ ਨੂੰ ਦਰਸਾਉਂਦੀ ਹੈ। ਬਾਲ ਮੌਤ ਦਰ (ਆਈਐੱਮਆਰ) ਅਤੇ 5 ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ। ਉਨ੍ਹਾਂ ਨੇ ਓਡੀਸ਼ਾ ਨੂੰ ਆਈਐੱਮਆਰ ਅਤੇ ਐੱਮਐੱਮਆਰ ਨੂੰ ਘਟਾਉਣ ਵਿੱਚ ਸ਼ਲਾਘਾਯੋਗ ਤਰੱਕੀ ਦਾ ਕ੍ਰੈਡਿਟ ਵੀ ਦਿੱਤਾ।

ਸ਼੍ਰੀ ਨੱਡਾ ਨੇ ਕਿਹਾ, ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਮਲੇਰੀਆ ਰਿਪੋਰਟ 2024 ਵਿੱਚ ਭਾਰਤ ਵਿੱਚ ਮਲੇਰੀਆ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਭਾਰਤ ਵਿੱਚ 2015 ਤੋਂ 2023 ਤੱਕ ਟੀਬੀ ਦੇ ਮਾਮਲਿਆਂ ਵਿੱਚ 17.7 ਪ੍ਰਤੀਸ਼ਤ ਦੀ ਮਹੱਤਵਪੂਰਨ ਗਿਰਾਵਟ ਆਉਣ ਦਾ ਅਨੁਮਾਨ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੀ ਵਿਸ਼ਵ ਟੀਬੀ ਰਿਪੋਰਟ 2024 ਦੇ ਅਨੁਸਾਰ,ਵਿਸ਼ਵਵਿਆਪੀ ਔਸਤ 8.3 ਪ੍ਰਤੀਸ਼ਤ ਦੀ ਗਿਰਾਵਟ ਤੋਂ ਦੁੱਗਣੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਹੋਈਆਂ ਰੁਕਾਵਟਾਂ ਦੇ ਬਾਵਜੂਦ, ਭਾਰਤ ਨੇ ਟੀਬੀ ਨੂੰ ਖਤਮ ਕਰਨ ਦੇ ਆਪਣੇ ਟੀਚੇ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਹੈ। ਉਨ੍ਹਾਂ ਨੇ 33 ਰਾਜਾਂ ਦੇ 455 ਜ਼ਿਲ੍ਹਿਆਂ ਵਿੱਚ ਚਲਾਈ ਜਾ ਰਹੀ 100 ਦਿਨਾਂ ਦੀ ਟੀਬੀ ਖਾਤਮਾ ਮੁਹਿੰਮ ਦਾ ਜ਼ਿਕਰ ਕੀਤਾ, ਜਿਸ ਵਿੱਚ ਹੁਣ ਤੱਕ 5 ਲੱਖ ਟੀਬੀ ਦੇ ਮਰੀਜਾਂ ਦਾ ਪਤਾ ਲਗਾਇਆ ਗਿਆ ਹੈ।
ਕਿਸੇ ਵੀ ਮੁਹਿੰਮ ਦੀ ਸਫਲਤਾ ਵਿੱਚ ਜਨ ਭਾਗੀਦਾਰੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਸਿਹਤ ਖੇਤਰ ਵਿੱਚ ਪ੍ਰਾਪਤੀਆਂ ਦਾ ਕ੍ਰੈਡਿਟ ਆਸ਼ਾ ਵਰਕਰਾਂ, ਰਾਜ ਸਿਹਤ ਅਧਿਕਾਰੀ (ਐੱਸਐੱਚਓ) ਅਤੇ ਹੋਰ ਜ਼ਮੀਨੀ ਪੱਧਰ ਦੇ ਸਿਹਤ ਕਰਮਚਾਰੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਹਤ ਸੰਭਾਲ ਅਧਾਰ ਨੂੰ ਮਜ਼ਬੂਤ ਕਰਨ ਲਈ ਪੰਚਾਇਤੀ ਰਾਜ ਸੰਸਥਾਵਾਂ ਨੂੰ ਹੋਰ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ।
ਸ਼੍ਰੀ ਨੱਡਾ ਨੇ ਗੈਰ-ਸੰਚਾਰੀ ਬਿਮਾਰੀਆਂ ਦੇ ਜੋਖਮ ਤੋਂ ਬਚਣ ਲਈ ਜੀਵਨ ਸ਼ੈਲੀ ਵਿੱਚ ਬਦਲਾਅ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਸਿਹਤ ਮਿਸ਼ਨ (NHM) ਦੀ ਤੀਬਰ ਵਿਸ਼ੇਸ਼ ਜਾਂਚ ਮੁਹਿੰਮ ਦੀ ਸ਼ਲਾਘਾ ਕੀਤੀ ਜੋ ਸ਼ੂਗਰ, ਹਾਈਪਰਟੈਂਸ਼ਨ ਅਤੇ 3 ਕਿਸਮਾਂ ਦੇ ਕੈਂਸਰ – ਓਰਲ, ਬ੍ਰੈਸਟ ਅਤੇ ਸਰਵਾਇਕਲ (ਮੂੰਹ, ਛਾਤੀ ਅਤੇ ਬੱਚੇਦਾਨੀ) ਦੇ ਕੈਂਸਰ ਲਈ ਮੁਫਤ ਜਾਂਚ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਸਿਹਤ ਸਬੰਧੀ ਪ੍ਰਸਿੱਧ ਪੱਤ੍ਰਿਕਾ ਜਰਨਲ ਲੈਂਸੇਟ ਦੇ ਇੱਕ ਤਾਜ਼ਾ ਅਧਿਐਨ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਅਧੀਨ ਰਜਿਸਟਰਡ ਮਰੀਜਾਂ ਨੂੰ 30 ਦਿਨਾਂ ਦੇ ਅੰਦਰ ਕੈਂਸਰ ਦਾ ਇਲਾਜ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਵਿੱਚ 90 ਪ੍ਰਤੀਸ਼ਤ ਵਾਧਾ ਹੋਇਆ ਹੈ, ਜਿਸ ਨਾਲ ਇਲਾਜ ਵਿੱਚ ਦੇਰੀ ਘੱਟ ਹੋਈ ਹੈ ਅਤੇ ਕੈਂਸਰ ਦੇ ਮਰੀਜ਼ਾਂ 'ਤੇ ਵਿੱਤੀ ਬੋਝ ਵੀ ਘਟਿਆ ਹੈ।
ਸ੍ਰੀ ਨੱਡਾ ਨੇ ਕਿਹਾ ਕਿ ਅਗਲੇ ਤਿੰਨ ਵਰ੍ਹਿਆਂ ਵਿੱਚ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਡੇਅ ਕੇਅਰ ਕੈਂਸਰ ਸੈਂਟਰ ਸਥਾਪਿਤ ਕੀਤੇ ਜਾਣਗੇ। ਇਹ ਇਸੇ ਸਾਲ ਹੀ 200 ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਟੈਲੀ-ਮੈਡੀਸਨ 'ਤੇ ਵੀ ਜ਼ੋਰ ਦਿੱਤਾ।
ਕੇਂਦਰੀ ਸਿਹਤ ਮੰਤਰੀ ਅਤੇ ਹੋਰ ਪਤਵੰਤਿਆਂ ਨੇ ਇਸ ਮੌਕੇ 'ਤੇ ਸਰਵੋਤਮ ਅਭਿਆਸਾਂ 'ਤੇ 9ਵੇਂ ਨੈਸ਼ਨਲ ਸਮਿਟ, 16ਵੇਂ ਜਨਰਲ ਸਮੀਖਿਆ ਮਿਸ਼ਨ ਰਿਪੋਰਟ, ਰਾਸ਼ਟਰੀ ਸਿਹਤ ਮਿਸ਼ਨ ਦੀਆਂ ਚਾਰ ਖੇਤਰੀ ਕਾਨਫਰੰਸਾਂ (2024-25) ਰਿਪੋਰਟ ਅਤੇ ਗੈਰ-ਸੰਚਾਰੀ ਰੋਗ ਸੰਮੇਲਨ ਰਿਪੋਰਟ (ਜਨਵਰੀ 2025) ਬਾਰੇ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ।

ਇਸ ਮੌਕੇ 'ਤੇ ਬੋਲਦਿਆਂ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਓਡੀਸ਼ਾ ਕੇਂਦਰ ਸਰਕਾਰ ਦੇ ਸਿਹਤਮੰਦ ਭਾਰਤ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਸਵਸਥ ਓਡੀਸ਼ਾ, ਸਮ੍ਰਿਧ ਓਡੀਸ਼ਾ ਦੇ ਆਦਰਸ਼ ਨਾਅਰੇ ਦੇ ਨਾਲ, ਰਾਜ, ਸੰਯੁਕਤ ਰਾਸ਼ਟਰ ਦੇ ਸਾਰੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਧੇਰੇ ਊਰਜਾ ਨਾਲ ਧਿਆਨ ਕੇਂਦ੍ਰਿਤ ਕਰੇਗਾ।
ਸ਼੍ਰੀ ਮਾਝੀ ਨੇ ਕਿਹਾ ਕਿ ਓਡੀਸ਼ਾ ਦੀ ਗੋਪਬੰਧੂ ਜਨ ਅਰੋਗਯ ਯੋਜਨਾ ਦਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਨਾਲ ਏਕੀਕਰਣ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ, ਓਡੀਸ਼ਾ ਦੇ ਲੋਕ ਹੁਣ ਦੇਸ਼ ਭਰ ਦੇ 29 ਹਜ਼ਾਰ ਤੋਂ ਵੱਧ ਨਿਜੀ ਹਸਪਤਾਲਾਂ ਵਿੱਚ ਇਲਾਜ ਲਈ ਜਾ ਸਕਦੇ ਹਨ, ਜਿਸ ਨਾਲ 4 ਕਰੋੜ 50 ਲੱਖ ਤੋਂ ਵੱਧ ਲੋਕਾਂ, ਖਾਸ ਕਰਕੇ ਰਾਜ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਲਾਭ ਹੋਵੇਗਾ।.

ਸ੍ਰੀ ਮਾਝੀ ਨੇ ਕਿਹਾ ਕਿ ਰਾਜ ਵਿੱਚ ਕਈ ਰਾਸ਼ਟਰੀ ਪੱਧਰ ਦੇ ਸੰਸਥਾਨ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਯੋਗ ਐਂਡ ਨੈਚੁਰੋਪੈਥੀ, ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ-ਐੱਨਆਈਪੀਈਆਰ ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਸਪੀਚ ਐਂਡ ਹੀਅਰਿੰਗ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਓਡੀਸ਼ਾ ਵਿੱਚ ਇੱਕ ਨਵਾਂ ਸਰਕਾਰੀ ਨਰਸਿੰਗ ਕਾਲਜ ਅਤੇ ਚਾਰ ਡੈਂਟਲ ਕਾਲਜ ਖੋਲ੍ਹੇ ਜਾਣਗੇ।
ਓਡੀਸ਼ਾ ਦੇ ਸਿਹਤ ਮੰਤਰੀ ਡਾ. ਮੁਕੇਸ਼ ਮਹਾਲਿੰਗ ਨੇ ਕਿਹਾ ਕਿ ਓਡੀਸ਼ਾ ਨੇ ਸੰਸਥਾਗਤ ਜਣੇਪੇ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ, ਜੋ ਕਿ 92 ਪ੍ਰਤੀਸ਼ਤ ਤੋਂ ਵੱਧ ਤੱਕ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਐੱਮਐੱਮਆਰ ਅਤੇ ਆਈਐੱਮਆਰ ਦੇ ਮਾਮਲਿਆਂ ਵਿੱਚ ਵੀ ਕਾਫ਼ੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਓਡੀਸ਼ਾ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੈਂਸਰ ਦਾ ਇਲਾਜ ਅਤੇ ਕੀਮੋਥੈਰੇਪੀ ਪਹਿਲਾਂ ਹੀ ਉਪਲਬਧ ਹੈ। ਸ਼੍ਰੀ ਮਹਾਲਿੰਗ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਓਡੀਸ਼ਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਸਪਤਾਲ ਹੋਣ।
ਸਿਹਤ ਅਤੇ ਪਰਿਵਾਰ ਭਲਾਈ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਦਾ ਨੈਸ਼ਨਲ ਸਮਿਟ ਬਰਾਬਰੀ, ਗੁਣਵੱਤਾ ਵਾਲੀਆਂ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਪਹਿਲਾਂ ਕੀਤੇ ਗਏ ਸਾਂਝੇ ਸਮੀਖਿਆ ਮਿਸ਼ਨਾਂ (ਸੀਆਰਐੱਮ) ਤੋਂ ਪ੍ਰਾਪਤ ਸਭ ਤੋਂ ਵਧੀਆ ਅਭਿਆਸਾਂ ਅਤੇ ਗਿਆਨ ਨੂੰ ਸਾਂਝਾ ਕਰਨ ਦੇ ਯੋਗ ਹੋਣਗੇ। ਇਹ ਜਨਭਾਗੀਦਾਰੀ ਨੂੰ ਵਧਾਉਣ, ਸਰੋਤਾਂ ਨੂੰ ਅਨੁਕੂਲ ਬਣਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਰਾਜਾਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਜਿੱਥੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਲਈ ਵਧੇਰੇ ਸਰੋਤਾਂ ਦੀ ਜ਼ਰੂਰਤ ਹੈ।

ਬਿਹਤਰੀਨ ਅਭਿਆਸ ਲਈ 9ਵੇਂ ਨੈਸ਼ਨਲ ਸਮਿਟ ‘ਤੇ ਸੰਖੇਪ ਨੋਟ:
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਜਨਤਕ ਸਿਹਤ ਪ੍ਰਣਾਲੀ ਵਿੱਚ ਚੰਗੇ ਅਤੇ ਅਨੁਕੂਲ ਅਭਿਆਸਾਂ ਅਤੇ ਇਨੋਵੇਸ਼ਨ 'ਤੇ ਹਰ ਵਰ੍ਹੇ ਨੈਸ਼ਨਲ ਇਨੋਵੇਟਿਵ ਸਮਿਟ ਦਾ ਆਯੋਜਨ ਕਰਦਾ ਹੈ। ਇਸ ਦਾ ਉਦੇਸ਼ ਜਨਤਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਪਣਾਏ ਗਏ ਸਭ ਤੋਂ ਵਧੀਆ ਅਭਿਆਸਾਂ ਅਤੇ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਨਕਸ਼ੇ ਬਣਾਉਣਾ ਹੈ। ਇਹ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਗਿਆਨ ਸਾਂਝਾ ਕਰਨ ਅਤੇ ਸਿੱਖਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਇਹ ਪਹਿਲ 2013 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਸੱਤ ਸਮਿਟ ਆਯੋਜਿਤ ਕੀਤੇ ਗਏ ਹਨ। ਅੱਠਵਾਂ ਸਮਿਟ ਚਿੰਤਨ ਸ਼ਿਵਿਰ ਦੇ ਨਾਲ ਮਈ 2022 ਵਿੱਚ ਕੇਵੜੀਆ, ਗੁਜਰਾਤ ਵਿਖੇ ਆਯੋਜਿਤ ਕੀਤਾ ਗਿਆ ਸੀ।
9ਵੇਂ ਰਾਸ਼ਟਰੀ ਸਰਬੋਤਮ ਅਭਿਆਸ ਸੰਮੇਲਨ ਦੀ ਪ੍ਰਕਿਰਿਆ ਦਸੰਬਰ 2023 ਵਿੱਚ ਸ਼ੁਰੂ ਹੋਈ ਸੀ। ਇੱਕ ਨਿਰਦੇਸ਼ (ਡੀ.ਓ. ਨੰ. ਐੱਨਐੱਚਐੱਸਆਰਸੀ/21-22/ਕੇਐੱਮਡੀ/ਸਰਬੋਤਮ ਅਭਿਆਸ/1001_ਪਾਰਟ (1) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ, ਜਿਸ ਵਿੱਚ ਰਾਸ਼ਟਰੀ ਸਿਹਤ ਸੰਭਾਲ ਨਵੀਨਤਾ ਪੋਰਟਲ ਰਾਹੀਂ ਨਵੀਨਤਾਵਾਂ ਅਤੇ ਵਧੀਆ ਅਭਿਆਸਾਂ ਬਾਰੇ ਪੇਸ਼ਕਾਰੀਆਂ ਦਾ ਸੱਦਾ ਦਿੱਤਾ ਗਿਆ ਸੀ। ਕੁੱਲ 165 ਐਂਟਰੀਆਂ ਜਮ੍ਹਾਂ ਕਰਵਾਈਆਂ ਗਈਆਂ ਸਨ, ਜਿਸ ਵਿੱਚ ਡੁਪਲੀਕੇਟ ਅਤੇ ਮੇਲ ਖਾਂਦੀਆਂ ਐਂਟਰੀਆਂ ਸ਼ਾਮਲ ਸਨ। ਚੰਗੀ ਤਰ੍ਹਾਂ ਸਮੀਖਿਆ ਕਰਨ ਅਤੇ ਇੱਕੋ ਜਿਹੀਆਂ ਐਂਟਰੀਆਂ ਨੂੰ ਖਤਮ ਕਰਨ ਤੋਂ ਬਾਅਦ, ਚੁਣੇ ਹੋਏ ਡਿਵੀਜ਼ਨਾਂ ਦੇ ਸੰਯੁਕਤ ਸਕੱਤਰ (ਨੀਤੀ) ਦੁਆਰਾ ਸਮੀਖਿਆ ਕਰਨ ਤੋਂ ਬਾਅਦ ਮੌਖਿਕ ਪੇਸ਼ਕਾਰੀਆਂ ਅਤੇ ਪੋਸਟਰਾਂ ਲਈ ਐਂਟਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ।
ਇਸ ਤੋਂ ਇਲਾਵਾ, ਨਵੰਬਰ 2024 ਵਿੱਚ 19 ਰਾਜਾਂ ਵਿੱਚ ਹੋਣ ਵਾਲੇ 16ਵੇਂ ਕੌਮਨ ਰਿਵਿਊ ਮਿਸ਼ਨ- ਸੀਆਰਐੱਮ ਦੀ ਰਿਪੋਰਟ ਦਾ ਪ੍ਰਚਾਰ-ਪ੍ਰਸਾਰ ਸੰਮੇਲਨ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ। ਸੀਆਰਐੱਮ ਵਿੱਚ 18 ਨਵੰਬਰ, 2024 ਨੂੰ ਇੱਕ ਨੈਸ਼ਨਲ ਨੋਟੀਫਿਕੇਸ਼ਨ ਸ਼ਾਮਲ ਸੀ, ਜਿਸ ਤੋਂ ਬਾਅਦ 19-23 ਨਵੰਬਰ, 2024 ਤੱਕ 17 ਰਾਜਾਂ (ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਕਰਨਾਟਕ, ਤ੍ਰਿਪੁਰਾ, ਮਿਜ਼ੋਰਮ, ਓਡੀਸ਼ਾ, ਰਾਜਸਥਾਨ, ਮੱਧ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਪੱਛਮ ਬੰਗਾਲ) ਅਤੇ 26-30 ਨਵੰਬਰ, 2024 ਤੱਕ ਦੋ ਹੋਰ ਰਾਜਾਂ (ਝਾਰਖੰਡ ਅਤੇ ਮਹਾਰਾਸ਼ਟਰ) ਵਿੱਚ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਮੁਲਾਂਕਣ ਕੀਤਾ ਗਿਆ। ਸੀਆਰਐੱਮ ਵਿੱਚ ਸਰਕਾਰੀ ਅਧਿਕਾਰੀਆਂ, ਜਨਤਕ ਸਿਹਤ ਮਾਹਿਰਾਂ, ਸਿਵਲ ਸੋਸਾਇਟੀ ਦੇ ਨੁਮਾਇੰਦਿਆਂ ਅਤੇ ਵਿਕਾਸ ਭਾਈਵਾਲਾਂ ਸਮੇਤ ਕੁੱਲ 19 ਟੀਮਾਂ ਨੇ ਹਿੱਸਾ ਲਿਆ।
ਇਸ ਮੌਕੇ 'ਤੇ ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼ਟਰੀ ਸਿਹਤ ਮਿਸ਼ਨ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਪਟਨਾਇਕ, ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ (ਨੀਤੀ) ਸ਼੍ਰੀ ਸੌਰਭ ਜੈਨ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਐੱਨਐੱਚਐੱਮ ਸਮੇਤ) ਦੇ ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਮਿਸ਼ਨ ਡਾਇਰੈਕਟਰ, ਸੀਨੀਅਰ ਨੋਡਲ ਅਧਿਕਾਰੀ ਅਤੇ ਕੇਂਦਰੀ ਸਿਹਤ ਮੰਤਰਾਲੇ, ਰਾਸ਼ਟਰੀ ਸਿਹਤ ਪ੍ਰਣਾਲੀ ਸੰਸਾਧਨ ਕੇਂਦਰ (ਐੱਨਐੱਚਐੱਸਆਰਸੀ) ਅਤੇ ਉੱਤਰ ਪੂਰਬੀ ਰਾਜਾਂ ਲਈ ਖੇਤਰੀ ਸਰੋਤ ਕੇਂਦਰ (ਆਰਆਰਸੀ-ਐੱਨਈ) ਦੇ ਪ੍ਰਤੀਨਿਧੀ ਮੌਜੂਦ ਸਨ।
***************
ਐੱਮਵੀ
ਐੱਚਐੱਫਡਬਲਯੂ/ਐੱਚਐੱਫਐੱਮ-ਐੱਨਐੱਚਐੱਮ ਸਿਖਰ ਸੰਮੇਲਨ ਦਾ ਉਦਘਾਟਨ/28 ਫਰਵਰੀ 2025/1
(Release ID: 2107312)
Visitor Counter : 24