ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਵਰ੍ਹੇ 2024-25 ਵਿੱਚ ਜਨਵਰੀ, 2025 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ (ਖਾਤਿਆਂ ਦੀ ਮਹੀਨਾਵਾਰ ਸਮੀਖਿਆ)

प्रविष्टि तिथि: 28 FEB 2025 4:47PM by PIB Chandigarh

ਜਨਵਰੀ, 2025 ਤੱਕ ਭਾਰਤ ਸਰਕਾਰ ਦੇ ਮਾਸਿਕ ਖਾਤਿਆਂ ਨੂੰ ਇਕੱਠਾ ਕਰਕੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦੇ ਮੁੱਖ ਭਾਗ ਹੇਠ ਲਿਖੇ ਹਨ:-

ਭਾਰਤ ਸਰਕਾਰ ਨੂੰ ਜਨਵਰੀ, 2025 ਤੱਕ ਕੁੱਲ ਪ੍ਰਾਪਤੀਆਂ ਵਿੱਚ 24,00,412 ਕਰੋੜ ਰੁਪਏ (ਵਰ੍ਹੇ 2024-25 ਦੇ ਸੋਧੇ ਹੋਏ ਅਨੁਮਾਨ ਦਾ 76.3%) ਪ੍ਰਾਪਤ ਹੋਈਆਂ ਹਨ, ਜਿਸ ਵਿੱਚ 19,03,558 ਕਰੋੜ ਰੁਪਏ ਦਾ ਟੈਕਸ ਮਾਲੀਆ (ਕੇਂਦਰ ਨੂੰ ਨੈੱਟ ਟੈਕਸ), 4,67,630 ਕਰੋੜ ਰੁਪਏ ਦਾ ਨੌਨ-ਟੈਕਸ ਮਾਲੀਆ ਅਤੇ 29,224 ਕਰੋੜ ਰੁਪਏ ਦੀ ਨੌਨ-ਡੈਬਟ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਤੱਕ, ਭਾਰਤ ਸਰਕਾਰ ਵੱਲੋਂ ਟੈਕਸ ਹਿੱਸੇ ਦੇ ਟ੍ਰਾਂਸਫਰ ਦੇ ਤੌਰ ‘ਤੇ ਰਾਜ ਸਰਕਾਰਾਂ ਨੂੰ 10,74,179 ਕਰੋੜ ਰੁਪਏ ਦਿੱਤੇ ਗਏ ਹਨ, ਜੋ ਕਿ ਪਿਛਲੇ ਵਰ੍ਹੇ ਨਾਲੋਂ 2,53,929 ਕਰੋੜ ਰੁਪਏ ਵੱਧ ਹਨ।

ਇਸ ਦੌਰਾਨ, ਭਾਰਤ ਸਰਕਾਰ ਦੁਆਰਾ ਕੁੱਲ ਖਰਚ 35,69,954 ਕਰੋੜ ਰੁਪਏ (ਵਰ੍ਹੇ 2024-25 ਲਈ ਸੋਧੇ ਹੋਏ ਅਨੁਮਾਨ ਦਾ 75.7%) ਰਿਹਾ, ਜਿਸ ਵਿੱਚੋਂ 28,12,595 ਕਰੋੜ ਰੁਪਏ ਮਾਲੀਆ ਖਾਤੇ ਅਤੇ 7,57,359 ਕਰੋੜ ਰੁਪਏ ਪੂੰਜੀ ਖਾਤੇ ਵਿੱਚ ਹੋਏ। ਕੁੱਲ ਮਾਲੀਆ ਖਰਚ ਵਿੱਚੋਂ 8,75,461 ਕਰੋੜ ਰੁਪਏ ਵਿਆਜ ਅਦਾਇਗੀਆਂ ਵਿੱਚ ਅਤੇ 3,37,733 ਕਰੋੜ ਰੁਪਏ ਪ੍ਰਮੁੱਖ ਸਬਸਿਡੀਆਂ ਵਿੱਚ ਖਰਚ ਕੀਤੇ ਗਏ।

************

ਐੱਨਬੀ/ਕੇਐੱਮਐੱਨ


(रिलीज़ आईडी: 2107195) आगंतुक पटल : 39
इस विज्ञप्ति को इन भाषाओं में पढ़ें: Tamil , English , Urdu , हिन्दी