ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਨੇਤਾਵਾਂ ਦਾ ਬਿਆਨ: ਯੂਰੋਪੀਅਨ ਕਮਿਸ਼ਨ ਅਤੇ ਈਯੂ ਕਾਲਜ ਆਫ਼ ਕਮਿਸ਼ਨਰਜ਼ ਟੂ ਇੰਡੀਆ ਦੀ ਪ੍ਰੈਜ਼ੀਡੈਂਟ ਸੁਸ਼੍ਰੀ ਉਰਸੁਲਾ ਵਾਨ ਡੇਰ ਲੇਅਨ, ਦੀ ਭਾਰਤ ਯਾਤਰਾ (27-28 ਫਰਵਰੀ, 2025)
                    
                    
                        
                    
                
                
                    Posted On:
                28 FEB 2025 6:05PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਸੁਸ਼੍ਰੀ ਉਰਸੁਲਾ ਵਾਨ ਡੇਰ ਲੇਅਨ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਈਯੂ-ਭਾਰਤ ਰਣਨੀਤਕ ਸਾਂਝੇਦਾਰੀ ਨੇ ਉਨ੍ਹਾਂ ਦੇ ਲੋਕਾਂ ਅਤੇ ਵਿਆਪਕ ਗਲੋਬਲ ਹਿਤ ਲਈ ਜ਼ੋਰਦਾਰ ਲਾਭ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ 20 ਵਰ੍ਹਿਆਂ ਦੀ ਭਾਰਤ-ਈਯੂ ਰਣਨੀਤਕ ਸਾਂਝੇਦਾਰੀ ਨੂੰ ਅਤੇ 30 ਵਰ੍ਹਿਆਂ ਤੋਂ ਵੱਧ ਦੇ ਭਾਰਤ-ਈਸੀ ਸਹਿਯੋਗ ਸਮਝੌਤੇ ਦੇ ਅਧਾਰ ‘ਤੇ ਇਸ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਉਚਾਈਆਂ ‘ਤੇ ਲੈ ਜਾਣ ਦੀ ਪ੍ਰਤੀਬੱਧਤਾ ਜਤਾਈ। 
ਰਾਸ਼ਟਰਪਤੀ ਵਾਨ ਡੇਰ ਲੇਅਨ 27-28 ਫਰਵਰੀ 2025 ਨੂੰ ਯੋਰੂਪੀਅਨ ਸੰਘ ਦੇ ਕਮਿਸ਼ਨਰ ਦੇ ਸਮੂਹ ਦੀ ਅਗਵਾਈ ਕਰਦੇ ਹੋਏ ਆਪਣੀ ਇਤਿਹਾਸਿਕ ਸਰਕਾਰੀ ਯਾਤਰਾ ‘ਤੇ ਸਨ। ਇਹ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਦੇ ਬਾਅਦ ਤੋਂ ਯੂਰੋਪੀਅਨ ਮਹਾਦ੍ਵੀਪ ਦੇ ਬਾਹਰ ਕਮਿਸ਼ਨਰ ਦੇ ਸਮੂਹ ਦੀ ਪਹਿਲੀ ਯਾਤਰਾ ਹੈ ਅਤੇ ਭਾਰਤ-ਯੋਰੂਪੀਅਨ ਸੰਘ ਦੁਵੱਲੇ ਸਬੰਧਾਂ ਦੇ ਇਤਿਹਾਸ ਵਿੱਚ ਵੀ ਇਸ ਤਰ੍ਹਾਂ ਦੀ ਪਹਿਲੀ ਯਾਤਰਾ ਹੈ।
 
ਵਿਭਿੰਨ ਬਹੁਲਵਾਦੀ ਸਮਾਜਾਂ ਵਾਲੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਅਤੇ ਖੁੱਲ੍ਹੇ ਬਜ਼ਾਰ ਵਾਲੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ, ਭਾਰਤ ਅਤੇ ਯੂਰੋਪੀਅਨ ਸੰਘ ਨੇ ਇੱਕ ਸਸ਼ਕਤ ਬਹੁਧਰੁਵੀ ਗਲੋਬਲ ਵਿਵਸਥਾ ਨੂੰ ਆਕਾਰ ਦੇਣ ਵਿੱਚ ਆਪਣੀ ਪ੍ਰਤੀਬੱਧਤਾ ਅਤੇ ਸਾਂਝੀ ਦਿਲਚਸਪੀ ਨੂੰ ਚਿੰਨ੍ਹਿਤ ਕੀਤਾ, ਜੋ ਸ਼ਾਂਤੀ ਅਤੇ ਸਥਿਰਤਾ, ਆਰਥਿਕ ਵਿਕਾਸ, ਅਤੇ ਟਿਕਾਊ ਵਿਕਾਸ ‘ਤੇ ਜ਼ੋਰ ਦਿੰਦੀ ਹੈ।
 
ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਲੋਕਤੰਤਰ, ਕਾਨੂੰਨ ਦਾ ਸ਼ਾਸਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਰੂਪ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਸਮੇਤ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤ ਭਾਰਤ ਅਤੇ ਯੂਰੋਪੀਅਨ ਸੰਘ ਨੂੰ ਸਮਾਨ ਵਿਚਾਰਧਾਰਾ ਵਾਲੇ ਅਤੇ ਭਰੋਸੇਮੰਦ ਸਾਂਝੇਦਾਰ ਬਣਾਉਂਦੇ ਹਨ। ਗਲੋਬਲ ਮੁੱਦਿਆਂ ਦਾ ਸੁੰਯਕਤ ਤੌਰ ‘ਤੇ ਸਮਾਧਾਨ ਕਰਨ, ਸਥਿਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਆਪਸੀ ਸਮ੍ਰਿੱਧੀ ਨੂੰ ਹੁਲਾਰਾ ਦੇਣ ਲਈ ਭਾਰਤ-ਯੂਰੋਪੀਅਨ ਸੰਘ ਰਣਨੀਤਕ ਸਾਂਝੇਦਾਰੀ ਦੀ ਹੁਣ ਪਹਿਲਾਂ ਤੋਂ ਕਿਤੇ ਵਧੇਰੇ ਜ਼ਰੂਰਤ ਹੈ।
ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ ਅਤੇ ਯੂਰੋਪ ਦਰਮਿਆਨ ਵਪਾਰ ਅਤੇ ਸਪਲਾਈ ਚੇਨਸ, ਨਿਵੇਸ਼, ਉਭਰਦੀਆਂ ਮਹੱਤਵਪੂਰਨ ਟੈਕਨੋਲੋਜੀਆਂ, ਇਨੋਵੇਸ਼ਨ, ਪ੍ਰਤਿਭਾ, ਡਿਜੀਟਲ ਅਤੇ ਗ੍ਰੀਨ ਉਦਯੋਗਿਕ ਸੰਕ੍ਰਮਣ, ਪੁਲਾੜ ਅਤੇ ਭੂ-ਸਥਾਨਕ ਖੇਤਰਾਂ, ਰੱਖਿਆ ਅਤੇ ਲੋਕਾਂ ਦਰਮਿਆਨ ਸੰਪਰਕ ਦੇ ਜੋਖਮ ਨੂੰ ਘੱਟ ਕਰਨ ਵਿੱਚ ਸਹਿਯੋਗ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸ਼ਾਸਨ, ਵਿਕਾਸ ਵਿੱਤ ਅਤੇ ਇੱਕ ਅੰਤਰ-ਨਿਰਭਰ ਦੁਨੀਆ ਵਿੱਚ ਅੱਤਵਾਦ ਸਮੇਤ ਆਮ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਿਯੋਗ ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ।
 
ਦੋਹਾਂ ਨੇਤਾਵਾਂ ਨੇ ਵਪਾਰ, ਭਰੋਸੇਯੋਗ ਟੈਕਨੋਲੋਜੀ ਅਤੇ ਹਰਿਤ ਸੰਕ੍ਰਮਣ ਦੇ ਚੌਰਾਹੇ ‘ਤੇ ਗਹਿਣ ਸਹਿਯੋਗ ਅਤੇ ਰਣਨੀਤਕ ਤਾਲਮੇਲ ਨੂੰ ਉਤਸ਼ਾਹਿਤ ਕਰਨ ਵਿੱਚ ਯਾਤਰਾ ਦੌਰਾਨ ਹੋਈ ਭਾਰਤ-ਯੂਰੋਪੀਅਨ ਸੰਘ ਵਪਾਰ ਅਤੇ ਟੈਕਨੋਲੋਜੀ ਕੌਂਸਲ (ਟੀਟੀਸੀ) ਦੀ ਦੂਸਰੀ ਕੈਬਨਿਟ ਮੀਟਿੰਗ ਦੁਆਰਾ ਕੀਤੀ ਗਈ ਪ੍ਰਗਤੀ ਦਾ ਸੁਆਗਤ ਕੀਤਾ।
ਉਨ੍ਹਾਂ ਨੇ ਯੂਰੋਪੀਅਨ ਸੰਘ ਦੇ ਕਮਿਸ਼ਨਰਜ਼ ਦੇ ਕਾਲਜ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਮੰਤਰੀਆਂ ਦਰਮਿਆਨ ਆਯੋਜਿਤ ਵਿਚਾਰ-ਵਟਾਂਦਰੇ ਨਾਲ ਉਭਰਦੇ ਵਿਸ਼ੇਸ਼ ਨਤੀਜਿਆਂ ਦਾ ਵੀ ਸੁਆਗਤ ਕੀਤਾ।
ਨੇਤਾਵਾਂ ਨੇ ਹੇਠ ਲਿਖੇ ਅਨੁਸਾਰ ਪ੍ਰਤੀਬੱਧਤਾ ਵਿਅਕਤ ਕੀਤੀ:
ਆਪਣੀਆਂ-ਆਪਣੀਆਂ ਗੱਲਬਾਤ ਟੀਮਾਂ ਨੂੰ ਸੰਤੁਲਿਤ, ਮਹੱਤਵਅਕਾਂਖੀ ਅਤੇ ਆਪਸੀ ਤੌਰ ‘ਤੇ ਲਾਭਕਾਰੀ ਐੱਫਟੀਏ ਦੇ ਲਈ ਗੱਲਬਾਤ ਨੂੰ ਅੱਗੇ ਵਧਾਉਣ ਦਾ ਕੰਮ ਸੌਂਪੋ, ਜਿਸ ਦਾ ਉਦੇਸ਼ ਵਰ੍ਹੇ ਦੌਰਾਨ ਉਨ੍ਹਾਂ ਨੂੰ ਪੂਰਾ ਕਰਨਾ ਹੈ, ਜਿਸ ਵਿੱਚ ਭਾਰਤ ਯੂਰੋਪੀਅਨ ਸੰਘ ਦੇ ਵਧਦੇ ਵਪਾਰ ਅਤੇ ਆਰਥਿਕ ਸਬੰਧਾਂ ਦੀ ਕੇਂਦਰੀਕਰਣ ਅਤੇ ਮਹੱਤਵ ਨੂੰ ਪਹਿਚਾਣਿਆ ਜਾਂਦਾ ਹੈ। ਨੇਤਾਵਾਂ ਨੇ ਅਧਿਕਾਰੀਆਂ ਨੂੰ ਮਾਰਕਿਟ ਪਹੁੰਚ ਵਧਾਉਣ ਅਤੇ ਵਪਾਰ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਲਈ ਭਰੋਸੇਯੋਗ ਭਾਗੀਦਾਰਾਂ ਦੇ ਰੂਪ ਵਿੱਚ ਕੰਮ ਕਰਨ ਨੂੰ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਨਿਵੇਸ਼ ਸੰਭਾਲ਼ ‘ਤੇ ਇੱਕ ਸਮਝੌਤੇ ਅਤੇ ਭੂਗੋਲਿਕ ਸੰਕੇਤਾਂ ਨੂੰ ਲੈ ਕੇ ਇੱਕ ਸਮੌਝੋਤੇ ‘ਤੇ ਗੱਲਬਾਤ ਨੂੰ ਅੱਗੇ ਵਧਾਉਣ ਦਾ ਵੀ ਕੰਮ ਸੌੰਪਿਆ।
(ii) ਭਾਰਤ-ਯੂਰੋਪੀਅਨ ਸੰਘ ਵਪਾਰ ਅਤੇ ਟੈਕਨੋਲੋਜੀ ਕੌਂਸਲ ਨੂੰ ਆਰਥਿਕ ਸੁਰੱਖਿਆ ਅਤੇ ਸਪਲਾਈ ਚੇਨ ਦੀ ਮਜ਼ਬੂਤੀ, ਮਾਰਕਿਟ ਪਹੁੰਚ ਅਤੇ ਵਪਾਰ ਵਿੱਚ ਰੁਕਾਵਟਾਂ, ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ, ਭਰੋਸੇਮੰਦ ਅਤੇ ਟਿਕਾਊ ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਚ ਪ੍ਰਦਰਸ਼ਨ ਕੰਪਿਊਟਿੰਗ, 6ਜੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਗ੍ਰੀਨ ਅਤੇ ਸਵੱਛ ਊਰਜਾ ਟੈਕਨੋਲੋਜੀਆਂ ਲਈ ਸੰਯੁਕਤ ਖੋਜ ਅਤੇ ਇਨੋਵੇਸ਼ਨ ਦੇ ਖੇਤਰਾਂ ਵਿੱਚ ਨਤੀਜਾ-ਉਨਮੁਖ ਸਹਿਯੋਗ ਨੂੰ ਆਕਾਰ ਦੇਣ ਲਈ ਆਪਣੀ ਭਾਗੀਦਾਰੀ ਨੂੰ ਹੋਰ ਸਸ਼ਕਤ ਕਰਨ ਦਾ ਨਿਰਦੇਸ਼ ਦੋ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਲਈ ਬੈਟਰੀ ਦੀ ਰੀਸਾਈਕਲਿੰਗ, ਸਮੁੰਦਰੀ ਪਲਾਸਟਿਕ ਕੂੜੇ ਅਤੇ ਕਚਰੇ ਤੋਂ ਗ੍ਰੀਨ/ਨਵਿਆਉਣਯੋਗ ਹਾਈਡ੍ਰੋਜਨ ਬਣਾਉਣ ਸਮੇਤ ਇਨ੍ਹਾਂ ਖੇਤਰਾਂ ਵਿੱਚ ਭਰੋਸੇਯੋਗ ਭਾਗੀਦਾਰੀ ਅਤੇ ਉਦਯੋਗ ਸਬੰਧਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਸੈਮੀਕੰਡਕਟਰ ਸਪਲਾਈ ਚੇਨਸ ਨੂੰ ਹੁਲਾਰਾ ਦੇਣ, ਪੂਰਕ ਸ਼ਕਤੀਆਂ ਦਾ ਲਾਭ ਉਠਾਉਣ, ਪ੍ਰਤਿਭਾਵਾਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਅਤੇ ਯੁਵਾ ਪੇਸ਼ਵਰਾਂ ਦਰਮਿਆਨ ਸੈਮੀਕੰਡਕਟਰ ਕੌਸ਼ਲ਼ ਨੂੰ ਹੁਲਾਰਾ ਦੇਣ ਲਈ ਸੈਮੀਕੰਡਕਟਰ ‘ਤੇ ਸਹਿਮਤੀ ਪੱਤਰ ਦੇ ਲਾਗੂਕਰਨ ਵਿੱਚ ਪ੍ਰਗਤੀ ਦਾ ਸੁਆਗਤ ਕੀਤਾ, ਨਾਲ ਹੀ ਸੁਰੱਖਿਅਤ ਅਤੇ ਭਰੋਸੇਯੋਗ ਦੂਰਸੰਚਾਰ ਅਤੇ ਲਚਕੀਲੀ ਸਪਲਾਈ ਚੇਨ ਬਣਾਉਣ ਲਈ ਭਾਰਤ 6ਜੀ ਗੱਠਜੋੜ ਅਤੇ ਯੂਰੋਪੀਅਨ ਸੰਘ 6ਜੀ ਸਮਾਰਟ ਨੈੱਟਵਰਕ ਅਤੇ ਸੇਵਾ ਉਦਯੋਗ ਸੰਘ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।
iii. ਕਨੈਕਟੀਵਿਟੀ, ਸਵੱਛ ਊਰਜਾ ਅਤੇ ਜਲਵਾਯੂ, ਪਾਣੀ, ਸਮਾਰਟ ਅਤੇ ਟਿਕਾਊ ਸ਼ਹਿਰੀਕਰਣ. ਅਤੇ ਆਪਦਾ ਪ੍ਰਬੰਧਨ ਦੇ ਖੇਤਰਾਂ ਵਿੱਚ ਭਾਰਤ-ਯੂਰੋਪੀਅਨ ਸੰਘ ਸਾਂਝੇਦਾਰੀ ਦੇ ਤਹਿਤ ਸਹਿਯੋਗ ਨੂੰ ਹੋਰ ਵਿਸਤਾਰਿਤ ਅਤੇ ਗਹਿਰਾ ਕਰਨਾ ਅਤੇ ਨਾਲ ਹੀ ਸਵੱਛ ਹਾਈਡ੍ਰੋਜਨ, ਔਫਸ਼ੋਰ ਵਿੰਡ, ਸੋਲਰ ਐਨਰਜੀ, ਟਿਕਾਊ ਸ਼ਹਿਰੀ ਟ੍ਰੈਫਿਕ, ਹਵਾਬਾਜ਼ੀ ਅਤੇ ਰੇਲਵੇ ਜਿਹੇ ਵਿਸ਼ੇਸ਼ ਖੇਤਰਾਂ ਵਿੱਚ ਸਹਿਯੋਗ ਨੂੰ ਤੇਜ਼ ਕਰਨ ਲਈ ਕੰਮ ਕਰਨਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ-ਯੂਰੋਪੀਅਨ ਸੰਘ ਗ੍ਰੀਨ ਹਾਈਡ੍ਰੋਜਨ ਫੋਰਮ  ਅਤੇ ਔਫਸ਼ੋਰ ਵਿੰਡ ਐਨਰਜੀ ‘ਤੇ ਭਾਰਤ-ਯੂਰੋਪੀਅਨ ਸੰਘ ਵਪਾਰ ਸਮਿਟ ਸੰਮੇਲਨ ਆਯੋਜਿਤ ਕਰਨ ਦੇ ਸਮਝੌਤੇ ਦਾ ਸੁਆਗਤ ਕੀਤਾ।
iv. ਯੂਰੋਪੀਅਨ ਸੰਘ ਦੇ ਕਮਿਸ਼ਨਰਜ਼ ਅਤੇ ਭਾਰਤੀ ਮੰਤਰੀਆਂ ਦਰਮਿਆ ਦੁੱਵਲੀ ਚਰਚਾਵਾਂ ਦੌਰਾਨ ਪਹਿਚਾਣੇ ਗਏ ਸਹਿਯੋਗ ਦੇ ਨਵੇਂ ਵਿਸ਼ੇਸ਼ ਖੇਤਰਾਂ ਨੂੰ ਵਿਕਸਿਤ ਕਰਨਾ, ਜਿਨ੍ਹਾਂ ਨੂੰ ਆਪਸੀ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਭਵਿੱਖ ਦੇ ਸੰਯੁਕਤ ਰਣਨੀਤਕ ਏਜੰਡੇ ਵਿੱਚ ਪ੍ਰਤੀਬਿੰਬਤ ਕੀਤਾ ਜਾਵੇਗਾ।
v. ਨਵੀਂ ਦਿੱਲੀ ਵਿੱਚ ਜੀ-20 ਨੇਤਾਵਾਂ ਦੇ ਸਮਿਟ ਦੌਰਾਨ ਘੋਸ਼ਿਤ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਕੌਰੀਡੋਰ (ਆਈਐੱਮਈਸੀ) ਨੂੰ ਸਾਕਾਰ ਕਰਨ ਲਈ ਠੋਸ ਕਦਮ ਚੁੱਕਣਾ, ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ), ਆਪਦਾ ਰੋਧਕ ਇਨਫ੍ਰਾਸਟ੍ਰਕਚਰ ਗਠਬੰਧਨ (ਸੀਡੀਆਰਆਈ), ਉਦਯੋਗ ਪਰਿਵਰਤਨ ਲਈ ਲੀਡਰਸ਼ਿਪ ਸਮੂਹ (ਲੀਡਆਈਟੀ 2.0) ਅਤੇ ਗਲੋਬਲ ਬਾਇਓ ਫਿਊਲ ਅਲਾਇੰਸ ਦੀ ਸਰੰਚਨਾ ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨਾ।
vi. ਉੱਚ ਸਿੱਖਿਆ, ਖੋਜ, ਟੂਰਿਜ਼ਮ, ਸੱਭਿਆਚਾਰ, ਸਪੋਰਟਸ ਅਤੇ ਨੌਜਵਾਨਾਂ ਦਰਮਿਆਨ ਲੋਕਾਂ ਦੇ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਅਜਿਹੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਇੱਕ ਹਮਰੁਤਬਾ ਵਾਤਾਵਰਣ ਬਣਾਉਣਾ। ਨਾਲ ਹੀ ਭਾਰਤ ਦੀ ਵਧਦੀ ਮਨੁੱਖੀ ਪੂੰਜੀ ਅਤੇ ਯੋਰੂਪੀਅਨ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਜਨਸੰਖਿਆ ਪ੍ਰੋਫਾਈਲ ਅਤੇ ਸ਼੍ਰਮ ਬਜ਼ਾਰ ਦੀ ਖੇਤਰਾਂ ਵਿੱਚ ਕਾਨੂੰਨੀ, ਸੁਰੱਖਿਅਤ ਅਤੇ ਸੁਚਾਰੂ ਪ੍ਰਵਾਸ ਨੂੰ ਹੁਲਾਰਾ ਦੇਣਾ।
 
ਨੇਤਾਵਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਪ੍ਰਭੂਸੱਤਾ ਲਈ ਆਪਸੀ ਸਨਮਾਨ ਅਤੇ ਪ੍ਰਭਾਵਸ਼ਾਲੀ ਖੇਤਰੀ ਸੰਸਥਾਵਾਂ ਦੁਆਰਾ ਸਮਰਥਿਤ ਵਿਵਾਦਾਂ ਦੇ ਸ਼ਾਂਤੀਪੂਰਣ ਸਮਾਧਾਨ 'ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹਾ, ਸ਼ਾਂਤੀਪੂਰਣ ਅਤੇ ਸਮ੍ਰਿੱਧ ਇੰਡੋ-ਪੈਸੀਫਿਕ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਭਾਰਤ ਨੇ ਇੰਡੋ-ਪੈਸੀਫਿਕ ਓਸ਼ੀਅਨ ਇਨੀਸ਼ੀਏਟਿਵ (IPOI) ਵਿੱਚ ਯੂਰੋਪੀਅਨ ਸੰਘ ਦੇ ਸ਼ਾਮਲ ਹੋਣ ਦਾ ਸਵਾਗਤ ਕੀਤਾ। ਦੋਵਾਂ ਧਿਰਾਂ ਨੇ ਅਫਰੀਕਾ ਅਤੇ ਇੰਡੋ-ਪੈਸੀਫਿਕ ਸਮੇਤ ਤਿੰਨ-ਪੱਖੀ ਸਹਿਯੋਗ ਦੀ ਪੜਚੋਲ ਕਰਨ ਲਈ ਵੀ ਵਚਨਬੱਧਤਾ ਪ੍ਰਗਟ ਕੀਤੀ।
ਦੋਹਾਂ ਧਿਰਾਂ ਨੇ ਅਫਰੀਕਾ ਅਤੇ ਇੰਡੋ-ਪੈਸੀਫਿਕ ਸਮੇਤ ਤ੍ਰਿਪੱਖੀ ਸਹਿਯੋਗ ਦਾ ਜਲ ਸੈਨਾ ਅਤੇ ਯੂਰੋਪੀਅਨ ਸੰਘ ਦੀ ਸਮੁੰਦਰੀ ਸੁਰੱਖਿਆ ਸੰਸਥਾਵਾਂ ਦਰਮਿਆਨ ਸੰਯੁਕਤ ਅਭਿਆਸ ਅਤੇ ਸਹਿਯੋਗ ਸਮੇਤ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਵਧਦੇ ਸਹਿਯੋਗ ‘ਤੇ ਸੰਤੋਸ਼ ਵਿਅਕਤ ਕੀਤਾ। ਯੂਰੋਪੀਅਨ ਸੰਘ ਧਿਰ ਨੇ ਯੂਰੋਪੀਅਨ ਸੰਘ ਦੇ ਸਥਾਈ ਸੰਰਚਿਤ ਸਹਿਯੋਗ (ਪੀਈਐੱਸਸੀਓ) ਦੇ ਤਹਿਤ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਸੂਚਨਾ  ਸੁਰੱਖਿਆ ਸਮਝੌਤੇ (ਐੱਸੋਆਈਏ) ਦੇ ਲਈ ਗੱਲਬਾਤ ਵਿੱਚ ਸ਼ਾਮਲ ਹੋਣ ਵਿੱਚ ਭਾਰਤ ਦੀ ਦਿਲਚਸਪੀ ਦਾ ਸੁਆਗਤ ਕੀਤਾ। ਨੇਤਾਵਾਂ ਨੇ ਸੁਰੱਖਿਆ ਅਤੇ ਡੀਫੈਂਸ ਸਾਝੇਦਾਰੀ ਦੀ ਸੰਭਾਵਨਾ ਤਲਾਸ਼ਣ ਲਈ ਵੀ ਪ੍ਰਤੀਬੱਧਤਾ ਜਤਾਈ। ਉਨ੍ਹਾਂ ਨੇ ਵਪਾਰ ਅਤੇ ਸਮੁੰਦਰੀ ਸੰਚਾਰ ਮਾਰਗਾਂ ਦੀ ਸੁਰੱਖਿਆ ਦੇ ਲਈ ਪਰੰਪਰਾਗਤ ਅਤੇ ਗੈਰ-ਪਰੰਪਰਾਗਤ ਖਤਰਿਆਂ ਤੋਂ ਨਜਿੱਠਣ ਰਾਹੀਂ ਸਮੁੰਦਰੀ ਸੁਰੱਖਿਆ ਸਮੇਤ ਅੰਤਰਰਾਸ਼ਟਰਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਨੂੰ ਵਧਾਉਣ ਅਤੇ ਸੀਮਾ ਪਾਰ ਅੱਤਵਾਦ ਅਤੇ ਅੱਤਵਾਦ ਦੇ ਵਿੱਤਪੋਸ਼ਣ ਸਮੇਤ ਅੱਤਵਾਦ ਦਾ ਮੁਕਾਬਲਾ ਕਰਨ ਲਈ ਵਿਆਪਕ ਅਤੇ ਨਿਰੰਤਰ ਤਰੀਕੇ ਨਾਲ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।
 
ਦੋਵਾਂ ਨੇਤਾਵਾਂ ਨੇ ਮੱਧ-ਪੂਰਬ ਦੀ ਸਥਿਤੀ ਅਤੇ ਯੂਕ੍ਰੇਨ ਵਿੱਚ ਯੁੱਧ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਖੇਤਰੀ ਅੰਖਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ ਦੇ ਅਧਾਰ ‘ਤੇ ਯੂਕ੍ਰੇਨ ਵਿੱਚ ਨਿਆਂਸੰਗਤ ਅਤੇ ਸਥਾਈ ਸ਼ਾਂਤੀ ਲਈ ਸਮਰਥਨ ਵਿਅਕਤ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਮਾਨਤਾ ਪ੍ਰਾਪਤ ਸੀਮਾਵਾਂ ਦੇ ਅੰਦਰ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਇਜ਼ਰਾਈਲ ਅਤੇ ਫਿਲਿਸਤੀਨ ਦੇ ਨਾਲ ਦੋ-ਰਾਜ ਸਮਾਧਾਨ ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵੀ ਦੁਹਰਾਈ।
 
ਨੇਤਾਵਾਂ ਨੇ ਚਰਚਾਵਾਂ ਦੇ ਉਤਪਾਦਕ ਅਤੇ ਦੂਰਦਰਸ਼ੀ ਸੁਭਾਅ ਨੂੰ ਪਹਿਚਾਣਿਆ ਅਤੇ ਹੇਠ ਲਿਖੇ ਠੋਸ ਕਦਮਾਂ 'ਤੇ ਸਹਿਮਤੀ ਵਿਅਕਤ ਕੀਤੀ:
	- 
	
ਸਾਲ ਦੇ ਅੰਤ ਤੱਕ ਐੱਫਟੀਏ ਦੀ ਸਮਾਪਤੀ ਵਿੱਚ ਤੇਜ਼ੀ ਲਿਆਉਣਾ।
	 
	- 
	
ਨਵੀਆਂ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਨਾਲ ਅਵਸਰਾਂ ਦਾ ਪਤਾ ਲਗਾਉਣ ਲਈ ਰੱਖਿਆ ਉਦਯੋਗ ਅਤੇ ਨੀਤੀ 'ਤੇ ਵਧੇਰੇ ਕੇਂਦ੍ਰਿਤ ਚਰਚਾਵਾਂ।
	 
	- 
	
ਆਈਐੱਮਈਸੀ ਪਹਿਲਕਦਮੀ ਦਾ ਜਾਇਜ਼ਾ ਲੈਣ ਲਈ ਸਾਂਝੇਦਾਰਾਂ ਨਾਲ ਇੱਕ ਸਮੀਖਿਆ ਮੀਟਿੰਗ।
	 
	- 
	
ਸਾਂਝੇ ਮੁਲਾਂਕਣ, ਤਾਲਮੇਲ ਅਤੇ ਅੰਤਰ-ਕਾਰਜਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਮੁੰਦਰੀ ਖੇਤਰ ਜਾਗਰੂਕਤਾ 'ਤੇ ਕੰਮ ਕਰਨਾ।
	 
	- 
	
 ਸੈਮੀਕੰਡਕਟਰਾਂ ਅਤੇ ਹੋਰ ਮਹੱਤਵਪੂਰਨ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਗਹਿਰਾ ਕਰਨ ਲਈ ਟੀਟੀਸੀ ਦੀ ਅਗਲੀ ਮੀਟਿੰਗ ਜਲਦੀ ਤੋਂ ਜਲਦੀ ਬੁਲਾਉਣਾ।
	 
	- 
	
ਗ੍ਰੀਨ ਹਾਈਡ੍ਰੋਜਨ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ  ਸਰਕਾਰਾਂ ਅਤੇ ਉਦਯੋਗ ਦਰਮਿਆਨ ਸਵੱਛ ਅਤੇ ਗ੍ਰੀਨ ਐਨਰਜੀ 'ਤੇ ਸੰਵਾਦ ਵਧਾਉਣਾ।
	 
	- 
	
ਤਿਕੋਣੀ ਸਹਿਯੋਗ ਪ੍ਰੋਜੈਕਟਾਂ ਰਾਹੀਂ ਇੰਡੋ-ਪੈਸੇਫਿਕ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ।
	 
	- 
	
ਤਿਆਰੀਆਂ, ਪ੍ਰਤੀਕਿਰਿਆ ਸਮਰੱਥਾਵਾਂ ਅਤੇ ਤਾਲਮੇਲ ਲਈ ਨੀਤੀ ਅਤੇ ਤਕਨੀਕੀ ਪੱਧਰ ਦੀ ਭਾਗੀਦਾਰੀ ਸਮੇਤ ਉਪਯੁਕਤ  ਵਿਵਸਥਾਵਾਂ ਦੇ ਵਿਕਾਸ ਰਾਹੀਂ ਆਪਦਾ ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ਕਰਨਾ।
	 
ਦੋਵਾਂ ਨੇਤਾਵਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਮਹੱਤਵਪੂਰਨ ਯਾਤਰਾ ਸਬੰਧਾਂ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨਗੇ ਅਤੇ ਉਨ੍ਹਾਂ ਨੂੰ ਭਾਰਤ-ਯੂਰੋਪੀਅਨ ਸੰਘ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਿਸਤਾਰਿਤ ਅਤੇ ਸਸ਼ਕਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਹ ਅਗਲੇ ਭਾਰਤ ਯੂਰੋਪੀਅਨ ਸੰਘ ਸਮਿਟ ਦੇ ਭਾਰਤ ਵਿੱਚ ਜਲਦੀ ਤੋਂ ਜਲਦੀ ਆਪਸੀ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਆਯੋਜਿਤ ਹੋਣ ਅਤੇ ਉਸ ਅਵਸਰ ‘ਤੇ ਇੱਕ ਨਵੇਂ ਸੰਯੁਕਤ ਰਣਨੀਤਕ ਏਜੇਂਡੇ ਨੂੰ ਅਪਣਾਉਣ ਦੀ ਉਮੀਦ ਕਰਦੇ ਹਨ। ਰਾਸ਼ਟਰਪਤੀ ਵਾਨ ਡੇਰ ਲੇਅਨ (Von Der Leyen) ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਉਨ੍ਹਾਂ ਦੇ ਗਰਮਜੋਸ਼ੀ ਭਰੀ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ।
*****
ਐੱਮਜੇਪੀਐੱਸ/ਐੱਸਟੀ
                
                
                
                
                
                (Release ID: 2107189)
                Visitor Counter : 50
                
                
                
                    
                
                
                    
                
                Read this release in: 
                
                        
                        
                            Odia 
                    
                        ,
                    
                        
                        
                            Telugu 
                    
                        ,
                    
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Gujarati 
                    
                        ,
                    
                        
                        
                            Tamil 
                    
                        ,
                    
                        
                        
                            Kannada 
                    
                        ,
                    
                        
                        
                            Malayalam