ਪ੍ਰਧਾਨ ਮੰਤਰੀ ਦਫਤਰ
ਏਕਤਾ ਦੇ ਮਹਾਯੱਗ ਦੇ ਪ੍ਰਤੀਕ ਦੇ ਰੂਪ ਵਿੱਚ ਮਹਾਕੁੰਭ ਦੀ ਸਮਾਪਤੀ ਹੋ ਚੁੱਕੀ ਹੈ; ਪ੍ਰਯਾਗਰਾਜ ਵਿੱਚ ਏਕਤਾ ਦੇ ਇਸ ਮਹਾਯੱਗ ਦੇ ਸੰਪੂਰਨ 45 ਦਿਨਾਂ ਵਿੱਚ, 140 ਕਰੋੜ ਦੇਸ਼ਵਾਸੀਆਂ ਦਾ ਪੂਰਨ ਆਸਥਾ ਦੇ ਨਾਲ ਇੱਕ ਹੀ ਸਮੇਂ ਵਿੱਚ ਇੱਕ ਹੀ ਪਰਵ ‘ਤੇ ਇਕੱਠੇ ਹੋਣਾ ਆਪਣੇ ਆਪ ਵਿੱਚ ਅਭੁੱਲ ਅਨੁਭੂਤੀ ਹੈ!: ਪ੍ਰਧਾਨ ਮੰਤਰੀ
ਅੱਜ ਭਾਰਤ ਆਪਣੀ ਵਿਰਾਸਤ ‘ਤੇ ਮਾਣ ਕਰਦੇ ਹੋਏ ਨਵੀਂ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ; ਇਹ ਪਰਿਵਰਤਨ ਦੇ ਉਸ ਯੁਗ ਦੀ ਸ਼ੁਰੂਆਤ ਹੈ ਜੋ ਦੇਸ਼ ਲਈ ਇੱਕ ਨਵਾਂ ਭਵਿੱਖ ਲਿਖਣ ਵਾਲਾ ਹੈ: ਪ੍ਰਧਾਨ ਮੰਤਰੀ
ਮਹਾਕੁੰਭ ਵਿੱਚ ਭਾਗੀਦਾਰੀ ਕਰਨ ਵਾਲੇ ਸ਼ਰਧਾਲੂਆਂ ਦੀ ਭਾਰੀ ਸੰਖਿਆ ਨਾ ਕੇਵਲ ਇੱਕ ਰਿਕਾਰਡ ਹੈ ਬਲਕਿ ਇਸ ਨੇ ਕਈ ਸਦੀਆਂ ਤੱਕ ਸਾਡੇ ਸੱਭਿਆਚਾਰ ਅਤੇ ਵਿਰਾਸਤ ਨੂੰ ਮਜ਼ਬੂਤ ਅਤੇ ਸਮ੍ਰਿੱਧ ਬਣਾਏ ਰੱਖਣ ਲਈ ਇੱਕ ਸਸ਼ਕਤ ਅਧਾਰਸ਼ਿਲਾ ਵੀ ਤਿਆਰ ਕੀਤੀ ਹੈ: ਪ੍ਰਧਾਨ ਮੰਤਰੀ
ਇਸ ਮਹਾਕੁੰਭ ਵਿੱਚ ਸਮਾਜ ਦੇ ਹਰ ਵਰਗ ਅਤੇ ਖੇਤਰ ਦੇ ਲੋਕ ਇਕਜੁੱਟ ਹੋਏ ਹਨ: ਪ੍ਰਧਾਨ ਮੰਤਰੀ
Posted On:
27 FEB 2025 11:12AM by PIB Chandigarh
ਮਹਾਕੁੰਭ ਨੂੰ ‘ਏਕਤਾ ਦੇ ਮਹਾਯੱਗ’ ਦੱਸਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੂੰ ਆਪਣੀ ਵਿਰਾਸਤ ‘ਤੇ ਮਾਣ ਹੈ ਅਤੇ ਉਹ ਨਵੀਂ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਰਤਨ ਦੇ ਯੁਗ ਦੀ ਸ਼ੁਰੂਆਤ ਹੈ ਜੋ ਦੇਸ਼ ਲਈ ਇੱਕ ਨਵਾਂ ਭਵਿੱਖ ਲਿਖਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਕੁੰਭ ਵਿੱਚ ਭਾਗੀਦਾਰੀ ਕਰਨ ਵਾਲੇ ਸ਼ਰਧਾਲੂਆਂ ਦੀ ਭਾਰੀ ਸੰਖਿਆ ਨਾ ਕੇਵਲ ਇੱਕ ਰਿਕਾਰਡ ਹੈ, ਬਲਕਿ ਇਸ ਨੇ ਸਾਡੇ ਸੱਭਿਆਚਾਰ ਅਤੇ ਵਿਰਾਸਤ ਨੂੰ ਮਜ਼ਬੂਤ ਅਤੇ ਸਮ੍ਰਿੱਧ ਬਣਾਏ ਰੱਖਣ ਲਈ ਕਈ ਸ਼ਤਾਬਦੀਆਂ ਤੱਕ ਇੱਕ ਸਸ਼ਕਤ ਨੀਂਹ ਰੱਖੀ ਹੈ। ਏਕਤਾ ਦੇ ਮਹਾਕੁੰਭ ਦੀ ਸਫ਼ਲ ਸਮਾਪਤੀ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ, ਪ੍ਰਯਾਸਾਂ ਅਤੇ ਦ੍ਰਿੜ੍ਹ ਸੰਕਲਪ ਦੇ ਲਈ ਧੰਨਵਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਇੱਕ ਬਲੌਗ ਵਿੱਚ ਆਪਣੇ ਵਿਚਾਰ ਲਿਖੇ ਅਤੇ ਇਸ ਨੂੰ ਐਕਸ ‘ਤੇ ਸਾਂਝਾ ਕੀਤਾ।
“ਮਹਾਕੁੰਭ ਸੰਪੰਨ ਹੋਇਆ..... ਏਕਤਾ ਦਾ ਮਹਾਯੱਗ ਸੰਪੰਨ ਹੋਇਆ। ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਪੂਰੇ 45 ਦਿਨਾਂ ਤੱਕ ਜਿਸ ਪ੍ਰਕਾਰ 140 ਕਰੋੜ ਦੇਸ਼ਵਾਸੀਆਂ ਦੀ ਆਸਥਾ ਇਕੱਠੇ ਇੱਕ ਸਮੇਂ ਵਿੱਚ ਇਸ ਇੱਕ ਪਰਵ ਨਾਲ ਆ ਕੇ ਜੁੜੀ, ਉਹ ਅਭਿਭੂਤ ਹੈ ! ਮਹਾਕੁੰਭ ਦੇ ਪੂਰਨ ਹੋਣ ‘ਤੇ ਜੋ ਵਿਚਾਰ ਮਨ ਵਿੱਚ ਆਏ, ਉਨ੍ਹਾਂ ਨੂੰ ਮੈਂ ਕਲਮਬੱਧ ਕਰਨ ਦਾ ਪ੍ਰਯਾਸ ਕੀਤਾ ਹੈ...”
“ਮਹਾਕੁੰਭ ਵਿੱਚ ਜਿਸ ਭਾਰੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਭਾਗੀਦਾਰੀ ਕੀਤੀ ਹੈ ਉਹ ਸਿਰਫ਼ ਇੱਕ ਰਿਕਾਰਡ ਨਹੀਂ ਹੈ, ਬਲਕਿ ਇਹ ਸਾਡੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਮਜ਼ਬੂਤ ਅਤੇ ਸਮ੍ਰਿੱਧ ਰੱਖਣ ਲਈ ਕਈ ਸਦੀਆਂ ਦੀ ਇੱਕ ਸਸ਼ਕਤ ਨੀਂਹ ਵੀ ਰੱਖ ਗਿਆ ਹੈ।”
“ਪ੍ਰਯਾਗਰਾਜ ਦਾ ਮਹਾਕੁੰਭ ਅੱਜ ਦੁਨੀਆ ਭਰ ਦੇ ਮੈਨੇਜਮੈਂਟ ਪ੍ਰੋਫੈਸ਼ਨਲਸ ਦੇ ਨਾਲ ਹੀ ਪਲਾਨਿੰਗ ਅਤੇ ਪਾਲਿਸੀ ਐਕਸਪਰਟ ਲਈ ਵੀ ਰਿਸਰਚ ਦਾ ਵਿਸ਼ਾ ਬਣ ਗਿਆ ਹੈ।”
“ਅੱਜ ਆਪਣੀ ਵਿਰਾਸਤ ‘ਤੇ ਮਾਣ ਕਰਨ ਵਾਲਾ ਭਾਰਤ ਹੁਣ ਇੱਕ ਨਵੀਂ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ। ਇਹ ਯੁਗ ਪਰਿਵਰਤਨ ਦੀ ਉਹ ਆਹਟ ਹੈ, ਜੋ ਦੇਸ਼ ਦਾ ਨਵਾਂ ਭਵਿੱਖ ਲਿਖਣ ਜਾ ਰਹੀ ਹੈ।”
“ਸਮਾਜ ਦੇ ਹਰ ਵਰਗ ਅਤੇ ਹਰ ਖੇਤਰ ਦੇ ਲੋਕ ਇਸ ਮਹਾਕੁੰਭ ਵਿੱਚ ਇੱਕ ਹੋ ਗਏ। ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਹਮੇਸ਼ਾ ਲਈ ਯਾਦਗਾਰੀ ਦ੍ਰਿਸ਼ ਕਰੋੜਾਂ ਦੇਸ਼ਵਾਸੀਆਂ ਵਿੱਚ ਆਤਮਵਿਸ਼ਵਾਸ ਦੇ ਇੰਟਰਵਿਊ ਦਾ ਮਹਾ ਪਰਵ ਬਣ ਗਿਆ।”
“ਏਕਤਾ ਦੇ ਮਹਾਕੁੰਭ ਨੂੰ ਸਫ਼ਲ ਬਣਾਉਣ ਲਈ ਦੇਸ਼ਵਾਸੀਆਂ ਦੀ ਮਿਹਨਤ, ਉਨ੍ਹਾਂ ਦੇ ਪ੍ਰਯਾਸ, ਉਨ੍ਹਾਂ ਦੇ ਸੰਕਲਪ ਨਾਲ ਅਭਿਭੂਤ ਮੈਂ ਦ੍ਵਾਦਸ਼ ਜਯੋਤਿਰਲਿੰਗਾਂ ਵਿੱਚੋਂ ਪਹਿਲੇ ਜਯੋਤਿਰਲਿੰਗ, ਸ਼੍ਰੀ ਸੋਮਨਾਥ ਦੇ ਦਰਸ਼ਨ ਕਰਨ ਜਾਵਾਂਗਾ। ਮੈਂ ਸ਼ਰਧਾ ਰੂਪੀ ਸੰਕਲਪ ਪੁਸ਼ਪ ਨੂੰ ਸਮਰਪਿਤ ਕਰਦੇ ਹੋਏ ਹਰ ਭਾਰਤੀ ਲਈ ਪ੍ਰਾਰਥਨਾ ਕਰਾਂਗਾ। ਮੈਂ ਕਾਮਨਾ ਕਰਾਂਗਾ ਕਿ ਦੇਸ਼ਵਾਸੀਆਂ ਵਿੱਚ ਏਕਤਾ ਦੀ ਇਹ ਨਿਰੰਤਰ ਧਾਰਾ ਇਸੇ ਤਰ੍ਹਾਂ ਵਗਦੀ ਰਹੇ।”
************
ਐੱਮਜੇਪੀਐੱਸ/ਐੱਸਆਰ
(Release ID: 2106618)
Visitor Counter : 12
Read this release in:
Manipuri
,
Malayalam
,
English
,
Urdu
,
Marathi
,
Hindi
,
Nepali
,
Assamese
,
Bengali
,
Gujarati
,
Odia
,
Tamil
,
Telugu
,
Kannada